phillaur Police Arrest Gangster : ਫਿਲੌਰ : ਪੁਲਿਸ ਨੇ ਮਸ਼ਹੂਰ ਗੈਂਗਸਟਰ ਅਤੇ ਉਸਦੇ 4 ਸਾਥੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਜੇਲ੍ਹ ‘ਚ ਬੰਦ ਆਪਣੇ ਦੁਸ਼ਮਣ ਗੈਂਗ ਦੇ ਖਾਤਮੇ ਲਈ ਉਤਰਾਖੰਡ ਤੋਂ 3 ਰਿਵਾਰਵਰ,ਪੰਜ ਮੈਗਜ਼ੀਨ ਤੇ ਪੰਜ ਰੌਂਦ ਖ਼ਰੀਦ ਕੇ ਲਿਆ ਰਹੇ ਸੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਗੈਂਗਸਟਰ ਪ੍ਰਹਿਲਾਦ ਤੇ ਕਤਲ, ਡਕੈਤੀ ਅਤੇ ਲੁੱਟ-ਖ਼ੋਹ ਦੇ ਦਰਜਨ ਤੋਂ ਵੀ ਜ਼ਿਆਦਾ ਕੇਸ ਦਰਜ ਹਨ। ਪੱਤਰਕਾਰ ਸਮਾਗਮ ਦੌਰਾਨ ਥਾਣੇ ਦੇ ਮੁੱਖੀ ਸੁੱਖਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਐੱਸ.ਆਈ.ਬਖਸ਼ੀਸ਼ ਸਿੰਘ ਅਤੇ ਐੱਸ.ਆਈ ਸੁਰਜੀਤ ਸਿੰਘ ਨੇ ਸਤਲੁਜ ਦਰਿਆ ਨੇੜੇ ਨਾਕਾ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਉਸ ਸਮੇਂ ਉਹਨਾ ਨੇ ਜਾਂਚ ਲਈ ਕਾਰ ਨੂੰ ਰੋਕਿਆ।

ਐੱਸ.ਆਈ ਸੁਰਜੀਤ ਸਿੰਘ ਜਿਵੇਂ ਹੀ ਕਾਰ ‘ਚ ਸਵਾਰ 5 ਵਿਅਕਤੀਆ ਨਾਲ ਗੱਲ ਕਰਨ ਲੱਗੇ ਤਾਂ ਪੁਲਿਸ ਨੂੰ ਉਨ੍ਹਾਂ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ ਤਾਂ ਪੁਲਿਸ ਪਾਰਟੀ ਨੇ ਕਾਰ ਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ਅਤੇ ਕਾਰ ‘ਚ ਸਵਾਰ 5 ਵਿਅਕਤੀਆ ਦੀ ਤਲਾਸ਼ੀ ਲਈ। ਜਿਸ ਦੌਰਾਨ ਉਹਨਾ ਕੋਲੋਂ 3 ਪਸਤੌਲ, ਪੰਜ ਮੈਗਜ਼ੀਨ ਅਤੇ 7 .65 ਦੇ ਕਾਰਤੂਸ ਮਿਲੇ।

ਪੁਲਿਸ ਨੇ ਪੰਜ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਪੰਜ ਦੋਸ਼ੀਆ ਦੀ ਪਹਿਚਾਣ ਪ੍ਰਹਿਲਾਦ ਸਿੰਘ, ਹਰਕੀਰਤ ਸਿੰਘ, ਗਗਨ ਕਪੂਰ, ਰਮਿੰਦਰਪਾਲ ਸਿੰਘ ਅਤੇ ਰਾਹੁਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਉਹਨਾ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦੀ ਰਿਮਾਡ ‘ਤੇ ਲੈ ਲਿਆ ਹੈ। ਪੁਲਿਸ ਨੇ ਇਨ੍ਹਾਂ ਤੋਂ ਪੁੱਛ- ਗਿੱਛ ਕੀਤੀ ਜਿਸ ਦੌਰਾਨ ਕਈ ਵੱਡੇ ਖੁਲਾਸੇ ਹੋਏ । ਫੜੇ ਗਏ ਦੋਸ਼ੀਆ ਵਿੱਚੋਂ ਪ੍ਰਹਿਲਾਦ ‘ਤੇ ਦਰਜਨ ਤੋਂ ਵੀ ਜ਼ਿਆਦਾ ਮਾਮਲੇ ਦਰਜ ਹਨ।