Nov 18

ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਰੋਮੇਸ਼ ਗ੍ਰੋਵਰ ਨੇ ਕੱੱਢਿਆ ਰੋਡ ਸ਼ੋਅ

ਜਿਵੇਂ- ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀਂ ਪਾਰਟੀ ਨੇ ਮੋਗਾ ਤੋਂ ਐਡਵੋਕੇਟ ਰੋਮੇਸ਼ ਗ੍ਰੋਵਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਟਿਕਟ ਮਿਲਣ ਤੋਂ ਬਾਅਦ ਰੋਮੇਸ਼ ਗ੍ਰੋਵਰ ਨੇ ਆਪਣੇ ਪਾਰਟੀ

ਪੰਜਾਬ ਸਰਕਾਰ ਵੱਲੋਂ ਕੁਲਦੀਪ ਮਾਣਕ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ  

ਲੁਧਿਆਣਾ: ਪੰਜਾਬ ਸਰਕਾਰ ਨੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲੋਕ ਗਾਇਕ ਸਵਰਗੀ ਕੁਲਦੀਪ ਮਾਣਕ ਦੀ ਪੰਜਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਪਿੰਡ ਜਲਾਲਦੀਵਾਲ (ਨੇੜੇ ਰਾਏਕੋਟ) ਸਥਿਤ ‘ਮਾਣਕ ਦਾ ਟਿੱਲਾ’ ਵਿਖੇ ਮਿਤੀ 29

ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਲਈ ਗੰਭੀਰ ਨਹੀਂ ਸਿੱਖਿਆ ਵਿਭਾਗ

ਪੰਜਾਬ ਵਿੱਚ ਲਗਭਗ 400 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ। ਪਿਛਲੇ ਲੰਬੇ ਸਮੇਂ ਤੋਂ ਬਿਨਾਂ ਪ੍ਰਿੰਸੀਪਲਾਂ ਦੇ ਸਕੂਲ ਚੱਲ ਰਹੇ ਹਨ, ਜਿਸ ਕਾਰਨ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਡਿਗਦਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਇਹਨਾਂ ਲੈਕਚਰਾਰ ਦੀ ਤਰੱਕੀ ਵਿਚ ਬੇਲੋੜੀ ਦੇਰੀ  ਕਰ ਰਹੀ ਹੈ  ਅਤੇ ਇਨ੍ਹਾਂ ਪੋਸਟਾਂ ਨੂੰ

ਖੂਨਦਾਨੀਆਂ ਲਈ ਬਣਾਈ ਗਈ ਐਪਲੀਕੇਸ਼ਨ, 74 ਸ਼ਹਿਰਾਂ ‘ਚ ਆਨਲਾਇਨ ਮਿਲ ਸਕੇਗਾ ਬਲੱਡ

ਫਰੀਦਕੋਟ: ਖੂਨਦਾਨ ਦੇ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੀ ਪੀ.ਬੀ.ਜੀ ਵੈਲਫੇਅਰ ਕਲੱਬ ਵਲੋਂ ਇਕ ਹੋਰ ਉਪਰਾਲਾ ਕੀਤਾ ਗਿਆ ਹੈ। ਕਲੱਬ ਵੱਲੋਂ ਇਕ ਅਜਿਹੀ ਅਪਲੀਕੇਸ਼ਨ ਲਾਂਚ ਕੀਤੀ ਹੈ ਜਿਸ ਵਿਚ ਕਰੀਬ 74 ਸ਼ਹਿਰਾਂ ਦੇ ਖੂਨਦਾਨ ਕਰਨ ਵਾਲੇ ਲੋਕਾਂ ਦੇ ਸੰਪਰਕ ਹੋਣਗੇ। ਜਿਨ੍ਹਾਂ ਨੂੰ ਇਕ ਕਲਿਕ ਤੇ ਹੀ ਸੰਪਰਕ ਕੀਤਾ ਜਾ ਸਕੇਗਾ ਅਤੇ ਰਕਤਦਾਤਾ ਕੁਝ ਹੀ ਸਮੇਂ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਮੰਡੀ ਗੋਬਿੰਦਗੜ੍ਹ: ਸ਼ਹੀਦ ਬਾਬਾ ਚੰਚਲ ਸਿੰਘ ਸਪੋਰਟਸ ਐਂਡ ਵੈਲਫੇਅਰ ਕੱਲਬ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਪਿੰਡ ਮਾਜਰੀ ਰਾਏਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ 64ਵਾਂ ਸਵ. ਸੂਬੇਦਾਰ ਨਗਿੰਦਰ ਸਿੰਘ ਘੁਮਾਣ ਯਾਦਗਾਰੀ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਰ ਤੋਂ ਕੱਬਡੀ ਅਕੈਡਮੀਆਂ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਜੇਤੂ ਰਹੀ

ਪੰਜਾਬ ‘ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੁਹਿੰਮ ਤੇਜ਼

ਸਿੱਖਿਆ ਵਿਭਾਗ ਵੱਲੋਂ ‘ਸੰਗਤ ਦਰਪਣ ਸਕੂਲ ਦਰਸ਼ਨ’ ਸਕੀਮ ਅਧੀਨ ਸਕੂਲਾਂ ਦੀ ਸਿੱਖਿਆ ਅਤੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ਦੇ ਨਰੀਖਣ ਕੀਤੇ ਜਾ ਰਹੇ ਹਨ। ਨਾਭਾ ਬਲਾਕ ਦੇ ਪਿੰਡ ਭੜੀ ਪਨੈਚਾ ਸਰਕਾਰੀ ਹਾਈ ਸਕੂਲ ਦਾ ‘ਸੰਗਤ ਦਰਪਣ ਸਕੂਲ ਦਰਸਨ’ ਸਕੀਮ ਅਧੀਨ ਸਿੱਖਿਆ ਵਿਭਾਗ ਪਟਿਆਲਾ ਇੰਨਸਰਵਿਸ ਟਰੇਨਿੰਗ ਸੈਂਟਰ ਦੀ ਅਧਿਕਾਰੀ ਪੁਸ਼ਵਿੰਦਰ ਕੌਰ ਵੱਲੋਂ ਸਕੂਲ ਦਾ ਨਿਰੀਖਣ

sukhbir-singh-badal
ਸੰਗਰੂਰ ਦੇ ਬੱਸ ਸਟੈਂਡ ਦਾ ਹੋਵੇਗਾ ਜਲਦ ਉਦਘਾਟਨ

ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੰਗਰੂਰ ਦੇ ਬੱਸ ਸਟੈਂਡ ਦਾ ਵਿਵਾਦ ਲੋਕਾਂ ਦੇ ਲਈ ਖੁਸ਼ਖਬਰੀ ਲੈ ਕੇ ਆ ਰਿਹਾ ਹੈ।ਤਕਰੀਬਨ 8 ਕਰੌੜ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਲੋਕਾਂ ਦੀਆਂ ਸਹੂਲਤਾਂ ਲਈ ਤਿਆਰ ਹੈ।ਇਸਦਾ ਉਦਘਾਟਨ 18 ਨਵੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨ ਜਾ ਰਹੇ ਹਨ।ਇਸ ਬੱਸ ਸਟੈਂਡ

kabaddi-cup-dailypost
6ਵੇਂ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਅੱਜ

6ਵੇਂ ਵਿਸ਼ਵ ਕਬੱਡੀ ਕੱਪ ਦੇ ਤਹਿਤ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਬਾਦ ਵਿੱਚ ਪੁਰਸ਼ ਵਰਗ ਦਾ ਫਾਈਨਲ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਅਤੇ ਔਰਤ ਵਰਗ ਦਾ ਫਾਈਨਲ ਮੈਚ ਭਾਰਤ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਤੀਜੇ ਸਥਾਨ ਲਈ ਪੁਰਸ਼ ਵਰਗ ’ਚ ਇਰਾਨ ਤੇ ਅਮਰੀਕਾ ਅਤੇ ਮਹਿਲਾ ਵਰਗ ’ਚ ਨਿਊਜ਼ੀਲੈਂਡ ਤੇ ਅਮਰੀਕਾ

gurdas-mother
ਗੁਰਦਾਸ ਮਾਨ ਦੇ ਮਾਤਾ ਤੇਜ ਕੌਰ ਦਾ ਅੰਤਿਮ ਸਸਕਾਰ ਅੱਜ

ਪ੍ਰਸਿੱਧ ਗਾਇਕ ਗੁਰਦਾਸ ਮਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਤੇਜ ਕੌਰ ਦਾ ਦੇਹਾਂਤ ਹੋਗਿਆ। ਉਹ 86 ਸਾਲਾਂ ਦੇ ਸਨ।ਮਾਤਾ ਤੇਜ਼ ਕੌਰ ਨੇ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਤ ਮਾਨ ਕੋਲ ਗਿੱਦੜਬਾਹਾ ਚ ਆਖ਼ਰੀ ਸਾਹ ਲਏ। ਮਾਤਾ ਤੇਜ਼ ਕੌਰ ਦਾ ਅੱਜ ਗਿੱਦੜਬਾਹਾ ਵਿਖੇ ਅੰਤਿਮ ਸੰਸਕਾਰ ਕੀਤਾ

ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਹੋਇਆ ਭਾਰੀ ਹੰਗਾਮਾ

ਮੋਹਾਲੀ ਦੇ ਫੇਜ਼-8 ਵਿਚਲੇ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਬੀਤੀ ਰਾਤ ਇੱਕ ਨੌਜਵਾਨ ਲੜਕੀ ਜਸਪ੍ਰੀਤ ਕੌਰ ਦੀ ਮੌਤ ਤੋਂ ਬਾਅਦ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ | ਇਸ ਮੌਕੇ ਉਨ੍ਹਾਂ ਦੇ ਸਮਰਥਨ ‘ਚ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਵੀ ਧਰਨੇ ਵਿਚ ਸ਼ਾਮਿਲ ਹੋਏ | ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ‘ਤੇ ਉਨ੍ਹਾਂ

ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ‘ਚ ਲੱਗੇ ਲੋਕ

ਪਿਛਲੇ ਦਿਨੀਂ 500-1000 ਰੁਪਏ ਦੀ ਕਰੰਸੀ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਕਰੰਸੀ ਬਦਲਾਉਣ ਲਈ ਬੈਕਾਂ ਦੇ ਬਾਹਰ ਲੰਬੀਆਂ ਲੰਬੀਆ ਲਾਈਨਾਂ ਲੱੱਗੀਆਂ ਹੋਈਆਂ ਹਨ।ਲੋਕ ਘਰਾਂ ਵਿੱਚੋਂ ਸਵੇਰੇ 7 ਵਜੇ ਹੀ ਬੈਕਾਂ ਵਿੱਚੋਂ ਪੈਸੇ ਬਦਲਾਵਾਉਣ ਲਈ ਨਿਕਲ ਪੈਂਦੇ ਹਨ।ਅਜਿਹੇ ਵਿਚ ਇਸ ਭੀੜ ਨੂੰ ਦੇਖਦੇ ਹੋਏ ਮੋਗਾ ਦੇ ਡਾਕਟਰ ਹਰਜੋਤ ਕਮਲ ਨੇ ਆਪਣੇ ਕਾਲਜ ਦੇ

ਤਿੰਨ ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

ਤਿੰਨ ਦਿਨ ਪਹਿਲਾਂ ਇੱਥੋਂ ਇੱਕ 26 ਸਾਲਾ ਨੌਜਵਾਨ ਦੇ ਅਗਵਾ ਹੋਣ ਤੋਂ ਬਾਅਦ ਅੱਜ ਪੁਲਿਸ ਨੇ ਉਸਦੀ ਲਾਸ਼ ਬਰਾਮਦ ਕਰ ਲਈ ਹੈ। ਅਗਵਾ ਹੋਣ ਤੋਂ ਬਾਅਦ ਕਤਲ ਹੋਏ ਨੌਜਵਾਨ ਦੀ ਸ਼ਨਾਖਤ ਰਮੇਸ਼ ਕੁਮਾਰ ਵਾਸੀ ਭਾਣ ਸਿੰਘ ਕਲੋਨੀ ਫਰੀਦਕੋਟ ਵਜੋਂ ਹੋਈ ਹੈ ਜੋ 13 ਨਵੰਬਰ ਤੋਂ ਲਾਪਤਾ ਸੀ। ਇਸ ਬਾਬਤ ਤਿੰਨ ਵਿਅਕਤੀਆਂ ਉੱਤੇ ਆਈ.ਪੀ.ਸੀ. ਦੇ ਤਹਿਤ

ਮਲੇਰਕੋਟਲਾ ਦੇ ਪ੍ਰਾਈਵੇਟ ਡਾਕਟਰਾਂ ਵੱਲੋਂ ਰੋਸ ਧਰਨਾ

ਮਲੇਰਕੋਟਲਾ ਦੇ ਪ੍ਰਾਈਵੇਟ ਡਾਕਟਰਾਂ ਨੇ ਬੁੱਧਵਾਰ ਨੂੰ ਆਪਣੀਆ -ਆਪਣੀਆ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।  ਇਸ ਧਰਨੇ ‘ਚ ਕਈ ਸਰਕਾਰੀ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ ਹੈ।  ਇਸ ਮੌਕੇ ਉਨ੍ਹਾਂ  ਦੱਸਿਆ ਕਿ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਐਮ.ਸੀ.ਆਈ ਭੰਗ ਕਰਕੇ ‘ਨੈਸ਼ਨਲ ਪੱਧਰ ‘ਤੇ ‘ਸੈਂਟਰਲ ਪ੍ਰੋਟੈਕਸ਼ਨ ਐਕਟ ਆਫ ਡਾਕਟਰ’ ਹੋਣਾ ਚਾਹੀਦਾ

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋ ਰਹੇ ਨੇ ਵਿਕਾਸ ਕਾਰਜ਼-ਵਿਧਾਇਕਾ ਬੀਬੀ ਭਾਗੀਕੇ

ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਨੂੰ ਸ਼ਹਿਰੀ ਤਰਜ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਕਰਵਾਏ ਗਏ ਨਿਰਮਾਣ ਕਾਰਜਾਂ ਦੇ ਉਦਘਾਟਨ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਕੀਤੇ ਗਏ ਜਿਨਾਂ ਤਹਿਤ ਉਨਾਂ ਪਿੰਡ ਬੋਡੇ ਵਿਖੇ ਗਲੀਆਂ, ਨਾਲੀਆਂ ਦੇ ਨਿਰਮਾਣ ਧਰਮਸ਼ਾਲਾਵਾਂ ਅਤੇ

ਪਿੰਡ ਬਾਦਲ ‘ਚ ਵਿਸ਼ਵ ਕੱਬਡੀ ਕੱਪ ਦੇ 2 ਸੈਮੀਫਾਈਨਲ ਮੈਚ ਕੱਲ੍ਹ

ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਜਾ ਰਹੇ 6ਵੇਂ ਡਾ: ਬੀ. ਆਰ. ਅੰਬੇਡਕਰ ਵਿਸ਼ਵ ਕਬੱਡੀ ਕੱਪ ਤਹਿਤ ਪਿੰਡ ਬਾਦਲ ਵੱਲੋਂ ਇਸ ਵਾਰ 2 ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ | ਇੱਥੇ ਪੁਰਸ਼ਾਂ ਦੇ ਵਰਗ ਵਿਚ ਭਾਰਤ ਤੇ ਅਮਰੀਕਾ ਅਤੇ ਮਹਿਲਾ ਵਰਗ ਵਿਚ ਅਮਰੀਕਾ ਤੇ ਕੀਨੀਆ ਵਿਚਕਾਰ ਸੈਮੀਫਾਈਨਲ ਮੈਚ

ਨੈਸ਼ਨਲ ਯੂਥ ਵੈਲਫੇਅਰ ਵਲੋਂ ”ਧੀ ਪੰਜਾਬ ਦੀ” ਮੁਕਾਬਲੇ ਕਰਵਾਏ ਗਏ

ਫਰੀਦਕੋਟ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲੱਤ ਕਰਨ, ਨੋਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਿਕ ਵਿਰਸੇ ਨਾਲ ਜੋੜਨ ਅਤੇ ਲੜਕੀਆਂ ਦਾ ਸਤਿਕਾਰ ਕਰ ਦੇ ਮਕਸਦ ਨਾਲ ਸਲਾਨਾਂ ”ਧੀ ਪੰਜਾਬ ਦੀ” ਮੁਕਾਬਲੇ ਕਰਵਾਏ ਗਏ। ਇਸ ਖਿਤਾਬੀ ਮੁਕਾਬਲੇ ਵਿਚ ਪੰਜਾਬ ਭਰ ਦੀਆਂ 18 ਮੁਟਿਆਰਾਂ ਇਸ ਮੁਕਾਬਲੇ

ਅਫਵਾਹਾਂ ਦੇ ਚਲਦੇ ਮਲੇਰਕੋਟਲਾ ‘ਚ ਬਜ਼ਾਰ ਬੰਦ

ਦੇਸ਼ ਅੰਦਰ ਨੋਟਬੰਦੀ ਨੂੰ ਲੈਕੇ ਪਹਿਲਾਂ ਹੀ ਲੋਕ ਚਿੰਤਾ ਵਿੱਚ ਹਨ ਉਥੇ ਹੀ ਕਈ ਬਜਾਰੂ ਅਫਵਾਹਾਂ ਤੋਂ ਲੋਕ ਦੁਖੀ ਹਨ ਭਾਵੇ ਉਹ ਨਮਕ ਦੀ ਅਫਵਾਹ ਹੋਵੇ ਜਾਂ ਹੋਰ। ਮਲੇਰਕੋਟਲਾ ਸ਼ਹਿਰ ਅੰਦਰ ਸਾਰਾ ਬਜਾਰ ਉਦੋਂ ਬੰਦ ਹੋ ਗਿਆ ਜਦੋਂ ਦੁਕਾਨਦਾਰਾਂ ਨੇ ਇੱਕ ਦੂਸਰੇ ਤੋਂ ਸੁਣਿਆ ਕਿ ਇੰਨਕਮ ਟੈਕਸ ਦੀ ਰੇਡ ਹੋ ਗਈ ਹੈ। ਸਾਰਾ ਬਜਾਰ ਬੰਦ ਹੋ ਗਿਆ,ਬਜਾਰ

ਅਕਾਲੀ ਦਲ ਦੀ ਪਹਿਲੀ ਸੂਚੀ ’ਚ ਇਹ ਚਿਹਰੇ ਹੋਣਗੇ ਸ਼ਾਮਿਲ !

ਅਗਾਮੀ ਵਿਧਾਨ ਸਭਾ ਨੂੰ ਜਿੱਥੇ ਆਮ ਆਦਮੀ ਪਾਰਟੀ ਵੱਲੋਂ 79 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁਕਾ ਹੈ, ਉੱਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਲਦੀ ਹੀ ਆਪਣੀ ਪਹਿਲੀ ਸੂਚੀ ਜਾਰੀ ਕਰਨ ਦੇ ਸੰਕੇਤ ਦਿੱਤੇ ਗਏ ਨੇ। ਐਤਵਾਰ ਨੂੰ ਲੁਧਿਆਣਾ ਪੁੱਜੇ ਉਪ ਮੁਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਾਫ ਕੀਤਾ ਗਿਆ ਕਿ

ਪਟਿਆਲਾ ਜ਼ਿਲ੍ਹੇ ‘ਚ ਆਰ.ਏ.ਐੱਫ. ਦੀਆਂ 2 ਕੰਪਨੀਆਂ ਤਾਇਨਾਤ

ਸਤਲੁਜ ਯਮੁਨਾ ਸੰਪਰਕ ਨਹਿਰ ਮਾਮਲੇ ‘ਚ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਜਿੱਥੇ ਪਟਿਆਲਾ ਤੇ ਆਲ਼ੇ ਦੁਆਲੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ | ਉਸੀ ਦੇ ਮੱਦੇਨਜ਼ਰ ਪਟਿਆਲਾ ਜ਼ਿਲੇ੍ਹ ‘ਚ ਵੀ ਆਰ.ਏ.ਐਫ. ਦੀਆਂ ਦੋ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ | ਜਿਨ੍ਹਾਂ ਵੱਲੋਂ ਸ਼ਹਿਰ ‘ਚ ਸੁਰੱਖਿਆ ਨੂੰ ਲੈ ਕੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਅੱਜ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱੱਢਿਆ ਨਗਰ ਕੀਰਤਨ

ਸ਼੍ਰੀ ਗੁਰੂ  ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸੇ ਕੜ੍ਹੀ ਵਿੱਚ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।ਇਸ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਤੇ ਭਰਵਾ ਸਵਾਗਤ ਕੀਤਾ ਗਿਆ।ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ