Oct 14

ਪਟਿਆਲਾ ਦੀ ਤ੍ਰਿਪੜੀ ਥਾਣਾ ਪੁਲਿਸ ਨੇ ਕੀਤਾ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼

ਪਟਿਆਲਾ  ਤ੍ਰਿਪੜੀ ਥਾਣਾ ਪੁਲਿਸ ਨੇ ਖਾਲਸਾ ਕਲੋਨੀ ਪਟਿਆਲਾ ਵਿਖੇ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਬਣਾਉਣ ਦੇ ਚੱਲ ਰਹੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਿਸ ਦੌਰਾਨ ਪੁਲਿਸ ਨੇ ਇੱਕ ਕਵਿੰਟਲ ਪੋੋਟਾਸ਼ ਅਤੇ 50 ਕਿਲੋਗ੍ਰਾਮ ਗੰਧਕ ਅਤੇ ਤਿਆਰ ਕੀਤੇ ਪਟਾਖੇ ਬਰਾਮਦ ਕੀਤੇ ਹਨ। ਅਕਸਰ ਦਿਵਾਲੀ ਦੇ ਤਿਉਹਾਰ ਕਾਰਨ ਕੁੱਝ ਅਜਿਹੇ ਵੀ ਲੋਕ ਨੇ ਜੋ ਗੈਰਕਾਨੂੰਨੀ ਢੰਗ ਨਾਲ ਆਪਣੇ

ਪ੍ਰਸ਼ਾਸਨ ਦੀ ਅਣਗਹਿਲੀ ਨੇ ਬੁਝਾਇਆ ਘਰ ਦਾ ਚਿਰਾਗ

ਜਿੱਥੇ ਇਕ ਪਾਸੇ ਅਣਚਾਹੇ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਪਰ ਇਸ ਵਾਰ ਇਹ ਸੜਕ ਹਾਦਸਾ ਅਵਾਰਾ ਫਿਰ ਰਹੇ ਪਸ਼ੂਆਂ ਦੇ ਕਾਰਨ ਹੋਇਆ। ਜਿਸਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਮੋਟਰ ਮਾਰਕਿਟ ਮਕੈਨਿਕਾ ਨੇ ਮੇਅਰ ਨੂੰ ਦਿੱਤੀ ਧਮਕੀ

ਮੁਹਾਲੀ ਦੇ ਫੇਜ਼-7 ਵਿਚ ਪਿਛਲੇ 30 ਸਾਲ ਤੋਂ ਅਸਥਾਈ ਢੰਗ ਨਾਲ ਮੋਟਰ ਮਾਰਕਿਟ ਚੱਲ ਰਹੀ ਹੈ ਪਰ ਹਾਲੇ ਤੱਕ ਇਨ੍ਹਾਂ ਮਕੈਨਿਕਾਂ ਨੂੰ ਮੋਟਰ ਮਾਰਕਿਟ ਦੇ ਲਈ ਕੋਈ ਪੱਕੀ ਥਾਂ ਨਸੀਬ ਨਹੀਂ ਹੋਈ ।ਜਿਸਦੇ ਚਲਦਿਆਂ ਮਕੈਨਿਕਾਂ ਨੂੰ ਮਜਬੂਰ ਹੋ ਕੇ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ। ਜਿਸ ਨਾਲ ਜਿਥੇ ਉਨਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ

ਹੁਣ ਬਦਲੇਗੀ ਲੁਧਿਆਣਾ ਦੀ ਆਬੋਹਵਾ,ਘੱਟ ਹੋਵੇਗਾ ਪ੍ਰਦੂਸ਼ਣ

ਲੁਧਿਆਣਾ:-ਲੁਧਿਆਣਾ ਹੌਜ਼ਰੀ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਵੱਡੇ ਪੱਧਰ ਤੇ ਹੌਜ਼ਰੀ ਉਦਯੋਗ ਦਾ ਜਾਲ ਵਿੱਛਿਆ ਹੋਣ ਕਾਰਣ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਧੂੰਏ ਕਾਰਣ ਵਾਤਾਵਰਣ ਕਾਫੀ ਪ੍ਰਦੂਸ਼ਿਤ ਹੈ। ਹਵਾ ਵਿੱਚ ਆਰਐਸਪੀਐਮ ਦੀ ਮਾਤਰਾ ਥੋੜੀ ਜ਼ਿਆਦਾ ਹੈ ਪਰ ਸਲਫਰਡੀ ਆਕਸਾਈਡ ਅਤੇ ਨਾਈਟ੍ਰੋਜ਼ਨ ਡੀਆਕਸਾਈਡ ਦੀ ਮਾਤਰਾ ਘੱਟ ਹੈਪਰ ਹੁਣ ਲੁਧਿਆਣਾ ਸ਼ਹਿਰ ਦੀ ਆਬੋਹਵਾ ਵਿੱਚ ਬਦਲਾਅ ਦਿਖਾਈ ਦੇ

ਫਰੀਦਕੋਟ ‘ਚ ਡੇਂਗੂ ਨੇ ਮਚਾਇਆ ਕਹਿਰ

ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਡੇਂਗੂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ ਪੰਜਾਬ ਵਿੱਚ ਮੁਹਾਲੀ ਤੋਂ ਬਾਅਦ ਫਰੀਦਕੋਟ ਜਿਲਾ ਹੁਣ ਡੇਂਗੂ ਦੂਸਰੇ ਨੰਬਰ ਤੇ ਆਉਣ ਵਾਲਾ ਜਿਲਾ ਬਣ ਗਿਆ ਹੈ। ਗੱਲ ਕਰੀਏ ਜੇਕਰ ਫਰੀਦਕੋਟ ਦੇ ਸਿਹਤ ਵਿਭਾਗ ਦੀ ਤਾਂ ਉਹਨਾਂ ਵਲੋਂ ਡੇਂਗੂ ਦੀ ਰੋਕਥਾਮ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ

ਲੁਧਿਆਣਾ ਵਿਖੇ ਮੋਦੀ ਦੇ ਆਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਆ ਰਹੇ ਹਨ। ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਮੈਗਾ ਰੈਲੀ ਨੂੰ ਵੀ ਸੰਬੋਧਨ ਕਰਨਗੇ ਜਿਸਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕਰਵਾਏ ਗਏ ਹਨ ਨਾਲ ਹੀ ਮੀਡੀਆ ਨੁਮਾਇੰਦਿਆਂ ਦੇ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਭਾਜਪਾ ਵੱਲੋਂ ਇਸ ਰੈਲੀ ਦਾ ਪ੍ਰਬੰਧ

ਬਰਨਾਲਾ ’ਚ ਸਾਹਿਤ ਸਮਾਗਮ,ਕਈ ਪੁਸਤਕਾਂ ਕੀਤੀਆਂ ਲੋਕ ਅਰਪਣ

ਬਰਨਾਲਾ : ਮਾਲਵਾ ਸਾਹਿਤ ਸਭਾ ਵੱਲੋਂ ਬਰਨਾਲਾ ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ,ਚਿੰਤਕਾਂ ਅਤੇ ਸਾਹਿਤ ਪ੍ਰੇਮੀਆ ਨੇ ਸ਼ਮੂਲੀਅਤ ਕੀਤੀ। ਸਾਹਿਤ ਸਭਾ ਵੱਲੋਂ ਲੇਖਕ ਕਵਰਜੀਤ ਭੱਠਲ ਦੀ ਪੁਸਤਕ ‘ਮਿੱਟੀ ਰੁਦਨ ਕਰੇ ’ਅਤੇ ਲੇਖਕ ਮੇਜ਼ਰ ਸਿੰਘ ਰਾਜਗੜ ਦੀਆਂ ਬਾਲ ਸਾਹਿਤ ਉਪਰ ਦੋ ਪੁਸਤਕਾਂ ‘ ਬਚਪਨ ਦੀ ਕਿਲਕਾਰੀ ’

3 ਦਿਨਾਂ ਤੋਂ ਨਹੀਂ ਲੱਗੀ ਝੋਨੇ ਦੀ ਬੋਲੀ, ਜ਼ਿਲ੍ਹਾ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ

ਰਾਮਾ ਮੰਡੀ: ਸੂਬੇ ਦੀ ਆਨਜ ਮੰਡੀ ‘ਚ ਖਰੀਦ ਏਜੰਸੀ ਐਫ ਸੀ ਆਈ ਵੱਲੋਂ 3 ਦਿਨਾਂ ਤੋਂ ਝੋਨੇ ਦੀ ਫਸਲ ਦੀ ਬੋਲੀ ਨਾ ਲਗਾਉਣ ਤੋਂ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੋਕੇ

ਦਲਿਤਾਂ ਦੇ ਹੱਕ ’ਚ ਰੋਡ ਤੇ ਉੱਤਰੇ ਡਾ.ਧਰਮਵੀਰ ਗਾਂਧੀ

ਸੂਬੇ ਅੰਦਰ ਦਲਿਤਾਂ ਤੇ ਹੋ ਰਹੇ ਲਗਾਤਾਰ ਅੱਤਿਆਚਾਰਾਂ ਦੇ ਖਿਲਾਫ਼ ਕਾਫੀ ਰੋਸ ਪ੍ਰਦਰਸ਼ਨ ਦੇਖਿਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸੰਸਦ ਪਟਿਆਲਾ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਦਲਿਤ ਸੰਗਠਨਾਂ ਅਤੇ ਸੈਂਕੜਾ ਨੌਜਵਾਨਾਂ ਧੀਰੂ ਕੀ ਮਾਜਰੀ , ਦਲਿਤਾਂ ਦੀ ਬਸਤੀ ਤੋਂ ਲੈ ਕੇ ਫੁਆਰਾ ਚੌਂਕ ਪਟਿਆਲਾ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਡਾ

raids
ਤਿਉਹਾਰਾਂ ਦੇ ਚੱਲਦਿਆਂ ਦੁਕਾਨਾਂ ‘ਚ ਹੋਈ ਛਾਪੇਮਾਰੀ

ਰਾਜਪੁਰਾ : ਸ਼ਹਿਰ ਰਾਜਪੁਰਾ ਵਿਖੇ ਸਿਹਤ ਮਹਿਕਮੇ ਵੱਲੋਂ ਹੈਲਥ ਸੇਫਟੀ ਅਫ਼ਸਰ ਗਗਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱੱਲੋਂ ਸ਼ਹਿਰ ਦੇ ਮਠਿਆਈ ਵਿਕਰੇਤਾਵਾਂ ਤੇ ਦਿੱਤੀ ਦਬਿਸ਼ ਕਾਰਣ ਸ਼ਹਿਰ ਦੇ ਜਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ। ਵੀਰਵਾਰ ਨੂੰ ਸਿਹਤ ਮਹਿਕਮੇਂ ਦੀ ਟੀਮ ਨੇ ਪੁਰਾਣਾ ਰਾਜਪੁਰਾ, ਮਹਿੰਦਰਗੰਜ ਬਜ਼ਾਰ ਅਤੇ ਰਾਜਪੁਰਾ ਟਾਊਨ ਵਿਖੇ 6 ਦੁਕਾਨਾਂ ਦੀਆਂ

arrest
ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਖੰਨਾ: ਲੁਧਿਆਣਾ ਜ਼ਿਲ੍ਹੇ ਦੇ ਖੰਨਾ ਹਲਕੇ ‘ਚ ਪੁਲਿਸ ਨੇ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇੱਕ ਪ੍ਰੈੱਸ ਕਾੱਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏਐਸਪੀਡੀ ਸਤਨਾਮ ਸਿੰਘ ਬੈਂਸ ਅਤੇ ਡੀਐਸਪੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਗਿਰੋਹ ਨੈਸ਼ਨਲ ਹਾਈਵੇ ਤੇ ਦੇਰ

dalit
ਦਲਿਤਾਂ ਤੋ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ਼ ਪਟਿਆਲਾ ਵਿਖੇ ਕੀਤਾ ਰੋਸ਼ ਮੁਜਾਰਾ

ਪਟਿਆਲਾ:ਅੱਜ ਪਟਿਆਲਾ ਵਿਖੇ ਪੰਜਾਬ ਅੰਦਰ ਦਲਿਤਾਂ ਉੱਤੇ ਹੋ ਰਹੇ ਅਣਮਨੁੱਖੀ ਅਤੇ ਮੱਧਯੁਗੀ ਅੱਤਿਆਚਾਰਾਂ ਦੇ ਖਿਲਾਫ ਦਲਿਤ ਭਾਈਚਾਰੇ ਵਲੋਂ ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ, ਬਹੁਜਨ ਸੰਘਰਸ਼ ਦਲ ਤੋਂ ਰੇਸ਼ਮ ਸਿੰਘ, ਦਲਿਤ ਚੇਤਨਾ ਮੰਚ ਤੋਂ ਸ੍ਸੋਨੂੰ, ਦਲਿਤ ਸੰਘਰਸ਼ ਕਮੇਟੀ ਤੋਂ ਗੋਲਡੀ , ਡੈਮੋਕ੍ਰੈਟਿਕ ਲਾਯਰ ਐਸੋਸਿਏਸ਼ਨ ਤੋਂ ਰਾਜੀਵ ਲੋਹਟਬੱਦੀ, ਡੈਮੋਕ੍ਰੇਟਿਕ ਸਵਰਾਜ ਪਾਰਟੀ ਤੋਂ ਰਜਿੰਦਰ ਸਿੰਘ ਚਪੜ ਅਤੇ

congress_party
ਕਾਂਗਰਸ ਪਾਰਟੀ ਵੱਲੋਂ ‘ਕਰਜ਼ਾ ਕੁਰਕੀ ਮੋਰਚਾ’

ਸੰਗਰੂਰ ਜਿਲ੍ਹੇ ਦੇ ਦਿੜ੍ਹਬਾ ਹਲਕੇ ‘ਚ ਕਾਂਗਰਸ ਪਾਰਟੀ ਵੱਲੋਂ ਕਰਜ਼ਾਂ ਕੁਰਕੀ ਦੇ ਫਾਰਮ ਭਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਮੋਟਰਸਾਈਕਲ  ਰੈਲੀ ਕੱਢੀ ਗਈ ।ਇਸ ਰੈਲੀ ਦੀ ਅਗਵਾਈ ਪਾਰਟੀ ਦੇ ਸੰਭਾਵੀ ਉਮੀਦਵਾਰ ਗੁਰਮੀਤ ਸਿੰਘ ਘਰਾਚੋਂ ਅਤੇ ਸਾਬਕਾ ਤਹਿਸ਼ੀਲਦਾਰ ਦਰਸ਼ਨ ਸਿੰਘ ਸਿੱਧੂ ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਦਰਸਨ ਸਿੱਧੂ ਨੇ ਕਿਹਾ ਕਿ

ਅਕਾਲੀ ਭਾਜਪਾ ਸਰਕਾਰ ਕਿਸਾਨ ਹਿਤੈਸ਼ੀ

ਗੁਰਾਇਆ: ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੇ ਇੰਚਾਰਜ਼ ਬਲਦੇਵ ਸਿੰਘ ਖਹਿਰਾ ਵਲੋਂ ਦਾਣਾ ਮੰਡੀ ਗੁਰਾਇਆ ਦਾ ਦੌਰਾ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦੇ ਮਸੀਹਾ ਦੱਸਿਆ, ਨਾਲ ਉਨ੍ਹਾਂ ਕਿਸਾਨਾਂ ਨੂੰ ਲੈ ਕੇ ਹਮੇਸ਼ਾ ਚਿੰਤਾਂ ‘ਚ ਰਹਿੰਦੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰਾਂ

ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ 6 ਨੌਜਵਾਨ ਜ਼ਖਮੀਂ

ਲੰਬੀ ਹਲਕੇ ਦੇ ਪਿੰਡ ਭਾਦਰਖੇੜਾ ਦੇ ਨਿਗਾਹੇ ਤੇ ਜਾ ਰਹੀ ਇੱਕ ਬੱਸ  ਜਿਸ ਵਿੱਚ  50 ਦੇ ਕਰੀਬ ਯਾਤਰੀਆਂ ਦੀ ਬਿਜਲੀ ਦੀਆਂ ਤਾਰਾਂ ਟਕਰਾਉਣ ਨਾਲ ਜ਼ਖਮੀ  ਹੋਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਮਾਨੀਖੇੜਾ ਤੋਂ ਲੰਘਦੇ ਹੋਏ ਉਪਰੋਂ ਗੁਜ਼ਰਨ ਵਾਲੀਆਂ  ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਛੱੱਤ ਉੱਪਰ ਬੈਠੇ 6 ਨੌਜਵਾਨਾਂ ਦੀ ਕਰੰਟ ਲੱਗਣ ਨਾਲ ਜ਼ਖਮੀਂ ਹੋ ਗਏ।

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਵਧਦੀ ਹੀ ਜਾ ਰਹੀ ਹੈ।ਜਿਸਦਾ ਅਸਰ ਨੌਜਵਾਨਾਂ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ  ਨੂੰ ਨਸ਼ੇ ਦੇ ਕੋਹੜ ਵਿੱੱਚੋਂ ਕੱਢਣ ਲਈ ਦਸ਼ਮੇਸ਼ ਕਲੱਬ ਦੁਲਾਤ ਵੱਲੋਂ  ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਪੰਜਾਬ ਅਤੇ ਹਰਿਆਣਾ ਤੋਂ ਕਬੱਡੀ ਟੀਮਾਂ ਨੇ ਇਸ ਵਿੱਚ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਸਮਾਣਾ ਦੇ ਐਸ .ਡੀ. ਐਮ ਨੇ

1 ਨਵੰਬਰ ਨੂੰ ਪੰਜਾਬ ਆਉਣਗੇ ਮੋਦੀ, ਲੁਧਿਆਣਾ ਵਿਚ ਹੋਵੇਗੀ ਮੈਗਾ ਰੈਲੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਗਾ ਰੈਲੀ ਕਰਨ ਜਾ ਰਹੇ ਹਨ । 1ਨਵੰਬਰ ਨੂੰ ਪ੍ਰਧਾਨ ਮੰਤਰੀ ਲੁਧਿਆਣਾ ਵਿਚ ਹੋਣ ਜਾ ਰਹੀ ਮਹਾਂਰੈਲੀ ਨੂੰ ਸੰਬੋਧਨ ਕਰਨਗੇ ਤੇ ਇਸ ਲਈ ਅਮਿਤ ਸ਼ਾਹ , ਅਰੁਣ ਜੇਤਲੀ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਖਾਸ ਤੌਰ ਤੇ ਤਿਆਰੀਆਂ ਵਿਚ ਜੁੱਟ ਗਈ ਹੈ । ਦਰਅਸਲ 1 ਨਵੰਬਰ

ਡੀ ਜੀ ਪੀ ਸ਼ਰੇਸ਼ ਅਰੋੜਾ ਪਹੁੰਚ ਰਹੇ ਨੇ ਲੁਧਿਆਣੇ

ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ਾਂ ਤੋਂ ਬਾਅਦ ਡੀ ਜੀ ਪੀ ਸ਼ੁਰੇਸ਼ ਅਰੋੜਾ ਲੁਧਿਆਣੇ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਇੱਕ ਜਾਂ ਦੋ ਉੱਚ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਵੀ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਚਿੱਟੇ ਰਾਵਣ ਨੂੰ ਅੱਗ ਲਾਉਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਭਿੜੇ ਸਨ ਅਤੇ ਕਾਂਗਰਸੀ ਆਗੂਆਂ ‘ਤੇ ਮਾਮਲਾ ਵੀ ਦਰਜ ਹੋਇਆ

ਬਠਿੰਡਾ ਵਿੱਚ ਠੇਕਾ ਕਰਮਚਾਰੀਆਂ ਨੇ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਬਠਿੰਡਾ ਵਿੱਚ ਠੇਕਾ ਕਰਮਚਾਰੀਆਂ ਨੇ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਐਨ ਐਚ 15 ਤੇ ਧਰਨਾ ਲਗਾ ਦਿੱਤਾ। ਪੁਲਿਸ ਵੀ ਮੌਕੇ ਤੇ ਪੁੱਜ ਗਈ

ਪੰਜਾਬ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀ ਖੌਫਨਾਕ ਹਾਲਤ

ਸੂਬਾ ਸਰਕਾਰ ਤੇ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨ ਸੂਬੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਮੂਲ ਅਧਿਕਾਰ ਦਿਵਾਉਣ ਦੇ ਬੇੱਸ਼ਕ ਲੱਖ ਦਾਅਵੇ ਕਰ ਰਹੇ ਹਨ ਪ੍ਰੰਤੂ ਪਿਛਲੇ ਕੁਝ ਦਿਨਾਂ ਅੰਦਰ ਵਾਪਰੀਆਂ ਘਟਨਾਵਾਂ ਸਾਫ਼ ਕਰਦੀਆਂ ਹਨ ਕਿ ਦਾਲ ‘ਚ ਕੁਝ ਕਾਲਾ ਹੈ, ਜਿਸ ਕਾਰਨ ਬੈਰਕਾਂ ‘ਚ ਬੰਦ ਮੁਲਜ਼ਮ ਤੇ ਕੈਦੀ ਨਾ ਸਿਰਫ ਦੂਸਰਿਆਂ