Oct 06

crushed
ਮੋਗਾ: ਮਿੱਟੀ ਨਾਲ ਭਰੇ ਟਿੱਪਰ ਨੇ 2 ਬੱਚੇ ਅਤੇ ਮਾਂ ਨੂੰ ਕੁਚਲਿਆ

ਮੋਗਾ ਦੇ ਐਸ.ਐਸ.ਪੀ. ਦਫਤਰ ਸਾਹਮਣੇ ਅੱਜ ਇਕ ਮਿੱਟੀ ਨਾਲ ਲੱਦੇ ਟਿੱਪਰ ਨੇ ਪੈਦਲ ਆ ਰਹੀ ਮਾਂ ਬੇਟੀਆਂ ਨੂੰ ਕੁੱਚਲ ਦਿੱਤਾ ਜਿਸ ਵਿਚ ਤਿੰਨਾਂ ਦੀ ਮੌਤ ਹੋ ਗਈ।ਉਥੇ ਹੀ ਮੌਜੂਦ ਲੋਕਾਂ ਨੇ ਟਿੱਪਰ ਦੇ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਟਿੱਪਰ ਇੱੱਕ ਕੰਸਟ੍ਰਕਸ਼ਨ ਕੰਪਨੀ ਦਾ ਸੀ ਜਿਸਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ

ਸਾਬਕਾ ਐਸ ਡੀ ਓ ਦੇ ਘਰ ਦਿਨ ਦਿਹਾੜੇ ਹੋਈ 30 ਤੋਲੇ ਸੋਨੇ ਤੇ ਪੈਸਿਆਂ ਦੀ ਚੋਰੀ

ਦਿਨ ਦਿਹਾੜੇ ਹੋਈ 30 ਤੋਲੇ ਸੋਨੇ ਤੇ ਪੈਸਿਆਂ ਦੀ ਚੋਰੀ   ਚੋਰਾਂ ਦੇ ਹੋਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਕੁਝ ਇਸੇ  ਤਰ੍ਹਾਂ ਦੀ ਘਟਨਾ ਸਾਹਮਣੇ  ਆਈ ਹੈ। ਨਿਹਾਲ ਸਿੰਘ ਵਾਲਾ ਵਿਚ ਜਿਥੇ ਦਿਨ ਦੇ ਸਮੇ ਵਿਚ ਇਕ ਐਸ ਡੀ ਓ ਦੇ ਘਰ

ਨਰੇਗਾ ਕਰਮਚਾਰੀਆਂ ‘ਤੇ ਪੁਲਿਸ ਦਾ ਲਾਠੀਚਾਰਜ

ਬਠਿੰਡਾ ਵਿਚ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡਾਂ ਨੂੰ ਜਾਂਦੇ ਨਰੇਗਾ ਕਰਮਚਾਰੀ ਯੂਨੀਅਨ ਦੇ ਲੋਕਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆ ਬੋਛਾੜਾ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਲੋਕ ਕਾਫੀ ਲੰਬੇ ਸਮੇ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਪ੍ਰਦਸ਼ਨ ਕਰ ਰਹੇ

ਮਾਲ ਅਧਿਕਾਰੀਆਂ ਦੀ ਮੁਅੱਤਲੀ ਵਿਵਾਦਾਂ ‘ਚ ਘਿਰੀ

ਫ਼ਰੀਦਕੋਟ,5 ਅਕਤੂਬਰ – ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੰਤਕਾਲ ਦੇ ਇੱਕ ਮਾਮਲੇ ਵਿੱਚ ਕਥਿਤ ਲਾਪਰਵਾਹੀ ਵਰਤਣ ਦੇ ਦੋਸ਼ਾਂ ਵਿੱਚ ਤਹਿਸੀਲਦਾਰ ਜਰਨੈਲ ਸਿੰਘ, ਕਾਨੂੰਨਗੋ ਰਣਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਦੀ ਹੋਈ ਮੁਅੱਤਲੀ ਵਿਵਾਦਾਂ ਵਿੱਚ ਘਿਰ ਗਈ ਹੈ। ਅਕਾਲੀ ਆਗੂ ਅਤੇ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮੰਡ ਨੇ ਮਾਲ ਅਧਿਕਾਰੀਆਂ ਦੀ ਮੁਅੱਤਲੀ ਨੂੰ

ਬਾਬਾ ਫਰੀਦ ਜੀ ਦੀ ਨਗਰੀ ਦਾ ਇਹ ਹਾਲ…

ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਨੂੰ ਸਾਫ ਸੁਥਰਾ ਬਣਾਉਣ ਲਈ ਢੰਡੋਰਾ ਪਿੱਟਿਆ ਜਾ ਰਿਹਾ ਹੈ। ਜਿਸ ਦਾ ਅਸਰ ਕਾਫੀ ਜਗ੍ਹਾਂ ’ਤੇ ਵੇਖਣ ਲਈ ਮਿਲਦਾ ਹੈ ਪਰ ਜੇਕਰ ਗੱਲ ਕਰੀਏ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਦੀ ਤਾਂ ਇੱਥੇ ਆ ਕੇ ਸਵੱਛ ਭਾਰਤ ਦੇ

ਵਿਨੀ ਮਹਾਜਨ ਨੇ ਸਿਵਲ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਜਾਇਜਾ

ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ’ਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਇਲਾਜ ਕਰਵਾਉਣ ਆਏ ਮਰੀਜਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ। ਇਸੇ ਦੌਰਾਨ ਉਨ੍ਹਾਂ ਵੱਖ-ਵੱਖ ਮਾਹਿਰਾਂ ਡਾਕਟਰਾਂ,ਨਰਸਿੰਗ ਸਟਾਫ ਅਤੇ ਆਸ਼ਾ ਵਰਕਰਾਂ

ਗੈਂਗਸਟਰ ਨਵਦੀਪ ਚੱੱਠਾ ਗ੍ਰਿਫਤਾਰ

  ਬਠਿੰਡਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕੱ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਨੇ ਕੁਖਿਆਤ ਗੈਂਗਸਟਰ ਨਵਦੀਪ ਚੱੱਠਾ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਬਿਕ ਨਵਦੀਪ ਚੱਠਾ ਨੂੰ ਪੰਜਾਬ-ਹਰਿਆਣਾ ਬਾਰਡਰ ‘ਤੇ ਹੋਈ ਮੁੱਠਭੇੜ ਦੌਰਾਨ ਕਾਬੂ ਕੀਤਾ ਗਿਆ ਹੈ। ਚੱਠਾ ਗੁਰਪ੍ਰੀਤ ਸੇਖੋਂ ਅਤੇ ਵਿਕੀ ਗੋਂਡਰ ਦਾ ਕਰੀਬੀ ਮੰਨਿਆ ਜਾਂਦਾ ਹੈ। ਪੁਲਿਸ ਰਿਕਾਰਡ ਮੁਤਾਬਿਕ ਚੱਠਾ

ਅਥਰਵ ਗੁਪਤਾ ਮਾਮਲੇ ਚ ਸਕੂਲ ਪ੍ਰਿੰਸੀਪਲ ਨੂੰ ਕਲੀਟ ਚਿੱਟ

ਲੁਧਿਆਣਾ-ਲੁਧਿਆਣਾ ਦੇ ਡੀ.ਏ.ਵੀ. ਸਕੂਲ ਦੇ ਚਰਚਿੱਤ ਅਥਰਵ ਗੁਪਤਾ ਮਾਮਲੇ ਚ ਪੀੜ੍ਹਤ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਹੈ। ਮੰਗਲਵਾਰ ਨੂੰ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮਾਮਲੇ ‘ਚ ਦਰਜ ਕੀਤੀ ਗਈ ਐਫ.ਆਈ.ਆਰ. ‘ਚੋਂ ਧਾਰਾ 308 ਹੱਟਾ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਇਸ

ਬਠਿੰਡਾ ਪੁਲਿਸ ਨੇ ਜਾਅਲੀ ਗਵਾਹ ਨੈਟਵਰਕ ਦਾ ਕੀਤਾ ਪਰਦਾਫਾਸ਼

ਬਠਿੰਡਾ : ਬਠਿੰਡਾ ਪੁਲਿਸ ਨੇ ਜਾਅਲੀ ਦਸਤਾਵੇਜਾਂ ਦੇ ਆਧਾਰ ਤੇ ਅਦਾਲਤੀ ਜਮਾਨਤ ਕਰਵਾਉਣ ਅਤੇ ਕੈਦੀਆਂ ਦੇ ਪਰਿਵਾਰਾ ਤੋਂ ਹਜਾਰਾਂ ਰੁਪਏ ਜਮਾਨਤ ਵਜੋਂ ਠੱਗਣ ਦੇ ਮਾਮਲੇ ਵਿਚ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਅਦਾਲਤੀ ਕੇਸਾਂ ਵਿਚ ਝੂਠੀਆਂ ਗਵਾਹੀਆਂ ਦੇ ਕੇ ਜੇਲਾਂ ਵਿਚ ਬੰਦ ਕੈਦੀਆਂ ਨੂੰ ਜਮਾਨਤਾਂ ਦਿਵਾਉਂਦੇ ਸਨ। ਪੁਲਿਸ ਨੇ ਇਸ

modi
18 ਅਕਤੂਬਰ ਨੂੰ ਲੁਧਿਆਣਾ ਦਾ ਦੌਰਾ ਕਰਨਗੇ ਪੀ.ਐਮ. ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਪੰਜਾਬ ਦੇ ਲੁਧਿਆਣਾ ਜਿਲ੍ਹੇ ਦਾ ਦੌਰਾ ਕਰਨਗੇ । ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਬੀਜੇਪੀ ਪ੍ਰਮੁੱਖ ਵਿਜੈ ਸਾਂਪਲਾ ਨੇ ਕਿਹਾ ਕਿ ਨਰਿੰਦਰ ਮੋਦੀ 18 ਅਕਤੂਬਰ ਨੂੰ ਐਮ.ਐਸ.ਐਮ.ਈ. ਦੇ ਉਦਯੋਗਪਤੀਆਂ ਨੂੰ ਪੁਰਸਕਾਰ ਦੇਣ ਲਈ ਲੁਧਿਆਣਾ ਪਹੁੰਚ ਰਹੇ ਹਨ। ਉਨ੍ਹਾਂ ਨੇ ਨਾਲ ਇਹ ਵੀ ਦੱਸਿਆਂ ਕਿ ਇਸ ਰੈਲੀ

train-ldh
ਲੁਧਿਆਣਾ ‘ਚ ਜੇਹਲਮ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ,3 ਜ਼ਖਮੀ ,ਦਿੱਲੀ ਰੂਟ ਪ੍ਰਭਾਵਿਤ

ਜੰਮੂ ਤਵੀ ਤੋਂ ਪੁਣੇ ਜਾ ਰਹੀ ਜੇਹਲਮ ਐਕਸਪ੍ਰੈਸ ਜਲੰਧਰ ਅਤੇ ਲੁਧਿਆਣਾ ਦੇ  ਵਿਚਕਾਰ ਫਿਲੌਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿਚ ਟਰੇਨ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ, ਤੇ ਇਸ ਹਾਦਸੇ ਵਿਚ 3 ਯਾਤਰੀਆ ਦੇ ਜ਼ਖਮੀ ਹੋਣ ਦੀ ਖਬਰ ਹੈ ਜਦਕਿ ਕਈ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਲੁਧਿਆਣਾ

ਪੰਜਾਬੀ ਦੇ ਵਾਧੂ ਵਿਸ਼ੇ ਦੀ ਪਰੀਖਿਆ ਲਈ ਮਿਤੀਆਂ ਹੋਈਆਂ ਤਹਿ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2016-17 ਦੀ ਦਸਵੀਂ ਸ਼੍ਰੇਣੀ ਦੇ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਤੀਜੀ ਤਿਮਾਹੀ ਦੀ ਪਰੀਖਿਆ ਲੈਣ ਲਈ ਪੰਜਾਬੀ-ਏ ਵਿਸ਼ੇ ਲਈ 27 ਅਕਤੂਬਰ ਅਤੇ ਪੰਜਾਬੀ-ਬੀ ਵਿਸ਼ੇ ਲਈ 28 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ ਅਤੇ ਇਹ ਪਰੀਖਿਆ ਦੇਣ ਦਾ ਸਮਾਂ ਸਵੇਰੇ 11.00 ਵਜੇ ਤੋਂ ਦੁਪਹਿਰ 2.15 ਵਜੇ ਤੱਕ ਹੋਵੇਗਾ|ਪਰੀਖਿਆ ਸਬੰਧੀ ਫਾਰਮ

ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ 70 ਸਾਲਾਂ ਮਹਿਲਾ ਦੀ ਮੌਤ

ਖੁਸ਼ੀਆਂ ਭਰੇ ਮਾਹੌਲ ਵਿੱਚ ਉਦੋਂ ਮਾਤਮ ਛਾ ਗਿਆ ਜਦੋ ਖੁਸ਼ੀ ਦਾ ਇਜ਼ਹਾਰ ਕਰਨ ਦੇ ਲਈ ਚਲਾਈ ਗਈ ਗੋਲੀ ਕਿਸੇ ਬੇਕਸੂਰ ਦੀ ਮੌਤ ਦਾ ਕਾਰਨ ਬਣ ਗਈ। ਅਕਸਰ ਹੀ ਵਿਆਹਾਂ ਦੇ ਮਾਹੌਲ ਵਿੱਚ ਪੰਜਾਬੀ ਆਪਣੀ ਖੁਸ਼ੀ ਅਤੇ ਅਣਖ ਦਾ ਇਜ਼ਹਾਰ ਕਰਨ ਦੇ ਲਈ ਅਸਲੇ ਦਾ ਇਸਤੇਮਾਲ ਕਰਦੇ ਨੇ ਪਰ ਇੱਸ ਦੀ ਕੀਮਤ ਅਕਸਰ ਕਿਸੀ ਹੋਰ ਨੂੰ

ਕਾਂਗਰਸ ਦੀ ਸਰਕਾਰ ਆਉਣ ‘ਤੇ ਮੈਂ ਆਪਣਾ ਸੱਭ ਵੇਚ ਦਿਵੇਾਂਗਾ: ਮਨਪ੍ਰੀਤ

ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਬਾਦਲ ਆਪਣਾ ਸਭ ਕੁੱਖ ਵੇਚ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।ਬਠਿੰਡਾ ਜ਼ਿਲ੍ਹੇ ਦੇ ਵੱਖੋ ਵੱਖ ਪਿੰਡਾਂ ‘ਚ ਲੋਕਾਂ ਦਾ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਆਪਣਾ ਸੱਭ ਕੁੱਝ ਵੇਚ ਕੇ ਸਾਰਾ ਪੈਸਾ ਲੋਕਾਂ ਦੀ ਸੇਵਾ ‘ਚ ਲਗਾਉਣਾ ਚਾਹੁੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ

ਪਟਿਆਲਾ ਦੇ ਸਿਵਲ ਸਰਜ਼ਨ ਦਫਤਰ ਵਿੱਚੋਂ ਰਿਕਾਰਡ ਚੋਰੀ

ਚੋਰ ਚੋਰੀ ਕਰਨ ਦਾ ਹਰ ਰਸਤਾ ਲੱਭ ਹੀ ਲੈਂਦਾ ਹੈ ਚਾਹੇ ਉਹ ਕੋਈ ਵੀ ਜਗ੍ਹਾਂ ਹੋਵੇ ।ਪਟਿਆਲਾ ਦੇ ਸਿਵਲ ਸਰਜ਼ਨ  ਦਫਤਰ  ਵਿੱਚੋਂ  ਰਿਕਾਰਡ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦਫਤਰ ਦੇ ਬੰਦ ਪਏ ਕਮਰੇ ਵਿੱਚੋਂ ਰਸਤਾ ਬਣਾ ਕੇ ਇਕ ਔਰਤ ਨੇ  ਇਸ ਘਟਨਾ ਨੂੰ ਆਪਣੀਆ ਹੋਰ ਸਾਥਣਾਂ ਨਾਲ ਮਿਲ ਕੇ ਅੰਜ਼ਾਮ ਦਿੱਤਾ ਹੈ। ਜਿਸ

ਹਲਕਾ ਅਮਲੋਹ ਵਿੱਚ ਉਪ ਮੁੱਖ ਮੰਤਰੀ ਵੱਲੋ ਵੰਡੀਆਂ ਗਈਆਂ ਗ੍ਰਾਂਟਾ

ਪਿਛਲੇ ਦਿਨੀਂ ਹਲਕਾ ਅਮਲੋਹ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਪਿੰਡਾਂ ਨੂੰ ਗ੍ਰਾਂਟਾ ਵੰਡੀਆਂ ਗਈਆਂ । ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋ ਗਏ ਹਨ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸੰਪੂਰਨ ਸਿੰਘ ਵੱਲੋ ਜਿੱਥੇ ਪਿੰਡ ਦੇ ਵਿਕਾਸ ਲਈ ਵੱਡੀ ਰਾਸ਼ੀ ਦੇਣ  ਤੇ ਰਾਜੂ ਖੰਨਾ ਦਾ ਵਿਸ਼ੇਸ਼

ldh-1
ਵਿਕਾਸ ਦਾ ਇਹ ਕੈਸਾ ਕੀੜਾ, ਮੀਂਹ ‘ਚ ਹੀ ਪਾ ਦਿੱਤਾ ਸੜਕ ‘ਤੇ ਪ੍ਰੀਮਿਕਸ

ਲੁਧਿਆਣਾ: ਪੰਜਾਬ ਸਰਕਾਰ ਸੂਬੇ ਭਰ ‘ਚ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਇਸ ਦੇ ਤਹਿਤ ਸੂਬੇ ਦੇ ਵੱਖੋ ਵੱਖ ਸ਼ਹਿਰਾਂ ‘ਚ ਕਈ ਪ੍ਰੋਜੈਕਟਾਂ ਦਾ ਕੰਮ ਜ਼ੋਰਾਂ ਨਾਲ ਜਾਰੀ ਵੀ ਹੈ। ਪਰ ਅਧਿਕਾਰੀਆਂ ਦੀ ਨਲੈਕੀ ਅਕਸਰ ਹੀ ਲੋਕਾਂ ਦੇ ਖੁਨ ਪਸੀਨੇ ਦੀ ਕਮਾਈ ਨੂੰ ਪਾਣੀ ‘ਚ ਰੋੜ੍ਹਦੀ ਆਈ ਹੈ। ਇਸ ਦੀ ਤਾਜ਼ਾ ਮਿਸਾਲ

p-2
ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਮ ਸੰਸਕਾਰ

ਲੁਧਿਆਣਾ, 1ਅਕਤੂਬਰ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਨਰਿੰਦਰ ਸਿੰਘ ਜਿਨਾਂ ਦਾ ਕੱਲ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਦਾ ਅੱਜ ਸਰਕਾਰੀ ਸਨਮਾਨਾਂ ਨਾਲ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਡੀ. ਸੀ. ਪੀ. ਸ੍ਰੀ ਧਰੂਮਨ ਨਿੰਬਲੇ

mandir
ਪਟਿਆਲਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਿਰ ਵਿੱਚ ਹੋੇਈ ਨਰਾਤਿਆਂ ਦੀ ਸ਼ੁਰੂਆਤ

ਪਟਿਆਲਾ :ਪਟਿਆਲਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਿਰ ਵਿਖੇ ਅੱਸੂ ਮਹੀਨੇ ਦੇ ਨਰਾਤਿਆਂ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਹੈ। ਨਰਾਤਿਆਂ ਦਾ ਇਹ ਮੇਲਾ 9 ਦਿਨ ਲਗਾਤਾਰ ਚੱਲਦਾ ਹੈ। ਇਹ ਨਰਾਤੇ ਅੱਸੂ ਮਹੀਨੇ ਦੇ ਸ਼ੁਕਲ ਪੱਖ ਨੂੰ ਮਨਾਏ ਜਾਂਦੇ ਹਨ। ਨਰਾਤਿਆਂ ਦੇ ਸ਼ੁਰੂਆਤੀ ਸਮੇਂ ਤੋਂ ਹੀ ਅਖੀਰ ਤੱਕ ਮੰਦਿਰ ਨੂੰ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਜਾਂਦਾ।

“ਤੀਰਤ ਯਾਤਰਾ ਸਕੀਮ” ਦੇ ਤਹਿਤ ਨਾਭਾ ਤੋਂ 7 ਬੱਸਾਂ ਸ੍ਰੀ ਹਰਿਮੰਦਰ ਸਾਹਿਬ ਲਈ ਹੋਈਆਂ ਰਵਾਨਾ

ਪੰਜਾਬ ਸਰਕਾਰ ਵੱਲੋਂ ਸੰਗਤਾਂ ਨੂੰ ਵੱਖ -ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਮੁੱੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਨਾਭਾ ਦੇ ਇਤਿਹਾਸਕ ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆ ਵਾਲੇ ਤੋਂ 7 ਬੱਸਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਈਆਂ ।ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ