Nov 03

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ‘ਪਰਗਾਸ ਯੁਵਕ ਮੇਲਾ’

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਦੋ ਰੋਜਾ ‘ਪਰਗਾਸ ਯੁਵਕ ਮੇਲਾ’ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਸ. ਅਜਾਇਬ ਸਿੰਘ ਬਰਾੜ ਵਲੋਂ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਬੱਚਿਆਂ ਵਲੋਂ ਵੱਖ-ਵੱਖ

ਅਚਾਨਕ ਬਦਲੀਆਂ ਇੰਟਰਵਿਊ ਦੇ ਨਿਯਮ ਅਤੇ ਸ਼ਰਤਾਂ

ਪਟਿਆਲਾ:ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਕਾਲਜਾਂ ਵਿਖੇ ਕੱਢੀਆਂ ਗਈਆਂ ਅਸਿਸਟੈਂਟ ਪ੍ਰੋਫ਼ੈਸਰ ਦੀਆਂ ਆਸਾਮੀਆਂ ਨੂੰ ਲੈ ਕੇ ਯੂਨੀਵਰਸਿਟੀ ਵਿਖੇ ਇੰਟਰਵਿਊ ਦੇਣ ਆਏ ਉਮੀਦਵਾਰਾਂ ਨੂੰ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਇੰਟਰਵਿਊ ਦੇ ਮਹਿਜ ਇੱਕ ਦਿਨ ਪਹਿਲਾਂ ਹੀ ਇੰਟਰਵਿਊ ਦੇ ਨਿਯਮ ਅਤੇ ਸ਼ਰਤਾਂ ਬਦਲ ਦਿੱਤੀਆਂ ਗਈਆਂ ਜਿਸਦੇ ਰੋਸ ਵਜੋਂ ਉਮੀਦਵਾਰਾਂ ਨੇ

ਜਿਲ੍ਹਾ ਪ੍ਰੀਸ਼ਦ ਦੀ ਤਿਮਾਹੀ ਮੀਟਿੰਗ ਦੀ ਕੀਤੀ ਪ੍ਰਧਾਨਗੀ:ਬਲਜੀਤ ਸਿੰਘ ਭੁੱਟਾ

ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਪ੍ਰੀਸ਼ਦ ਦੀ ਤਿਮਾਹੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ ਅਤੇ ਆਉਣ ਵਾਲੇ ਕੰਮਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਟਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬਲਾਕ ਸੰਮਤੀ ਅਮਲੋਹ ਦਾ 2

ਭ੍ਰਿਸ਼ਟਾਚਾਰ ਦੇ ਖਾਤਮੇ ਲਈ ਮਾਈ ਭਾਗੋ ਗਰਲਜ਼ ਕਾਲਜ  ‘ਚ ਸੈਮੀਨਰ

ਮਾਨਸਾ:  ਵਧ ਰਹੇ ਭ੍ਰਿਸ਼ਟਾਚਾਰ ਨੇ ਲੋਕਾਂ ਦੀ ਸੋਚ ਨੂੰ ਗੰਦਲਾ ਕਰ ਦਿੱਤਾ ਹੈ।ਜਿਸਦੇ ਚਲਦਿਆਂ ਵੀਰਵਾਰ ਨੂੰ ਮਾਈ ਭਾਗੋ ਗਰਲਜ਼ ਕਾਲਜ ਲੜਕੀਆ ਰੱਲਾ ਵਿਖੇ ਇਕ ਸੈਮੀਨਰ ਕਰਵਾਇਆ ਗਿਆ।ਜਿਸ ਵਿੱਚ ਮਾਨਸਾ ਤੋਂ ਵਿਜੀਲੈਸ਼ ਦੇ ਡੀ.ਐਸ.ਪੀ ਸਰਬਵਿਜੇ ਸਿੰਘ ਤੇ ਸਤਪਾਲ ਸਿੰਘ ਇੰਸਪੈਕਟਰ ਵੱਲੋਂ ਲੜਕੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਵੱਲੋਂ ਕੋਈ

ਮੁੜ ਜੁਰਮ ਦੀ ਦੁਨੀਆ ਵੱਲ ਜਾਣ ਵਾਲੇ ਪੁਲਿਸ ਨੇ ਕੀਤੇ ਕਾਬੂ

 ਬਰਨਾਲਾ: ਪੁਲਿਸ ਨੇ ਇਕ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਨੋਂ ਕੋਲੋਂ 1 ਪਿਸਤੌਲ ਅਤੇ 2 ਜਿੰਦਾ ਕਾਰਤੂਸ ਸਮੇਤ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦੋਨੋਂ ਦੋਸ਼ੀ ਪਹਿਲਾਂ ਵੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ ਅਤੇ ਕਈ ਥਾਣਿਆਂ ਵਿਚ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਐਸ.ਐਚ.ਓ.

scholl
ਸਕੂਲੀ ਬੱਸਾਂ ਜਾਂ ਫਿਰ ਮੌਤ ਦੀਆਂ ਬੱਸਾਂ ?

ਜ਼ੀਰਾ-ਫਿਰੋਜਪੁਰ ਰੋਡ ਤੇ ਸਥਿਤ ਪਿੰਡ ਚੂਚਕ ਦੇ ਨਜਦੀਕ 2 ਸਕੂਲੀ ਵੈਨਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਦੌਰਾਨ 13 ਬੱਚੇ ਜਖਮੀ ਹੋ ਗਏ ਅਤੇ ਇਕ ਸਕੂਲ ਵੈਨ ਦੇ ਡਰਾਇਵਰ ਦੀ ਮੌਤ ਹੋ ਗਈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਡੀਸੀ ਮਾਡਲ ਸਕੂਲ ਫਿਰੋਜਪੁਰ ਦੀ ਵੈਨ ਬੱਚਿਆਂ ਨੂੰ ਲੈਕੇ ਫਿਰੋਜਪੁਰ ਜਾ ਰਹੀ ਸੀ Iਜਦਕਿ ਐਂਮਬਰੋਜੀਅਲ ਸਕੂਲ ਜ਼ੀਰਾ

ਬਿਜਲੀ ਚੋਰੀ ਦੇ ਆਰੋਪ ‘ਚ ਗ੍ਰਿਫਤਾਰ ਕਿਸਾਨ ਆਗੂ 

ਹਮੇਸ਼ਾ ਕਿਸਾਨ ਹਿੱਤਾਂ ਲਈ ਆਪਣੀ ਆਵਾਜ਼ ਉਠਾਉਣ ਵਾਲੀ ਕਿਸਾਨ  ਯੂਨੀਅਨ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ, ਸਵਾਲਾ ਦੇ  ਉੱਠਣ ਦਾ ਕਾਰਨ ਬਣਿਆ ਹੈ, ਕਿਸਾਨ ਆਗੂ ਵਲੋਂ ਹੀ ਬਿਜਲੀ ਚੋਰੀ ਕੀਤੇ ਜਾਣਾ, ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਬਿਜਲੀ ਚੋਰੀ ਕਰਦੇ ਰੰਗੇ ਹੱਥੀਂ ਫੜਿਆ ਤੇ 55 ਹਜ਼ਾਰ ਰੁਪਏ ਤਕ ਦਾ ਜੁਰਨਾਮਾ ਕਰ ਦਿੱਤਾ। ਵਾਰ-ਵਾਰ

ਅਮਿਤ ਸਿੰਗਲਾ ਨੂੰ ਬਣਾਇਆ ਅਗਰਵਾਲ ਗਊਸ਼ਾਲਾ ਦਾ ਪ੍ਰਧਾਨ

ਅਗਰਵਾਲ ਗਊਸ਼ਾਲਾ ਜੋ ਕਿ ਸਮਾਣਾ ਵਿਚ ਇੱਕ ਆਧੁਨਿਕ ਗਊਸ਼ਾਲਾ ਬਣੀ ਹੋਈ ਹੈ, ਜਿਸ ਵਿਚ 1300 ਦੇ ਕਰੀਬ ਗਊਆਂ ਆਪਣਾ ਗੁਜਾਰਾ ਕਰ ਰਹੀਆਂ ਹਨ। ਇਸ ਗਊਸ਼ਾਲਾ ਦੇ ਨਾਲ ਹੀ ਅਗਰਵਾਲ ਵੂਮੇਨ ਕਾਲਜ ਅਤੇ ਅਗਰਵਾਲ ਸਕੂਲ ਵੀ ਚਲਾਇਆ ਜਾ ਰਿਹਾ ਹੈ। ਅੱਜ ਸਰਵਸੰਮਤੀ ਨਾਲ 15 ਮੈਂਬਰਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਮਿਤ ਸਿੰਗਲਾ ਨੂੰ ਪ੍ਰਧਾਨ

6ਵਾਂ ਵਿਸ਼ਵ ਕਬੱਡੀ ਕੱਪ-2016 ਦਾ ਉਦਘਾਟਨੀ ਸਮਾਰੋਹ ਅੱਜ

ਪੰਜਾਬ ਸਰਕਾਰ ਵਲੋਂ ਆਯੋਜਿਤ ਡਾ.ਬੀ.ਆਰ. ਅੰਬੇਦਕਰ ਵਿਸ਼ਵ ਕੱਪ-2016 ਦੀ ਸ਼ੁਰੂਆਤ ਸਮੇਂ ਉਦਘਾਟਨੀ ਸਮਾਰੋਹ ਰੁਪਨਗਰ ਦੇ ਨਹਿਰੁ ਸਟੇਡੀਅਮ ਚ’ਵੀਰਵਾਰ ਨੂੰ ਹੋਵੇਗਾ। ਜਿੱਥੇ ਇਸ ਕਬੱਡੀ ਕੱਪ ਦਾ ਆਗਾਜ਼ ਬਾਲੀਵੁੱਡ ਤੇ ਪੰਜਾਬੀ ਤੜਕੇ ਨਾਲ ਹੋਵੇਗਾ,ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਕਰਨਗੇ। ਇਸ ਤੋ ਇਲਾਵਾ ਸ਼ੀ੍ਰਲੰਕਾ ਦੇ ਯੂਨੀਅਨ ਮਨਿਸਟਰ ਫਾਰ ਪੈਟਰੋਲੀਅਮ

ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਸੰਗਰੂਰ ਦੀ ਅਦਾਲਤ ‘ਚ ਪੇਸ਼ ਹੋਏ ਨਰੇਸ਼ ਯਾਦਵ

ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਸੰਗਰੂਰ ਦੀ ਅਦਾਲਤ ‘ਚ ਪੇਸ਼ ਹੋਏ ਨਰੇਸ਼ ਯਾਦਵ ਅਗਲੀ ਪੇਸ਼ੀ 1 ਦਸੰਬਰ ਨੂੰ ਹੋਵੇਗੀ ਪੇਸ਼ੀ ਦੌਰਾਨ ਅਦਾਲਤ ‘ਚ ਪੇਸ਼ ਕਰਨਗੇ ਕਾਲ ਡਿਟੇਲ ਅਤੇ ਦਸਤਾਵੇਜ਼ ਦੂਜੇ ਆਰੋਪੀ ਵਿਜੈ ਕੁਮਾਰ ਨੇ ਆਪਣੇ ਬਿਆਨਾ ਤੋਂ ਕੀਤਾ

mohali-AAP-1984
1984 ਸਿੱਖ ਕਤਲੇਆਮ ਦੇ ਰੋਸ ‘ਚ ਆਪ ਦੀ ਭੁੱਖ ਹੜਤਾਲ ਸ਼ੁਰੂ

1984 ਸਿੱਖ ਕਤਲੇਆਮ ਦੇ ਰੋਸ ‘ਚ ਆਪ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਦੇ ਗੁਰੂਦਵਾਰਾ ਅੰਬ ਸਾਹਿਬ ਦੇ ਸਾਹਮਣੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਐਚ.ਐੱਸ. ਫੁਲਕਾ ਇਸ ਦੀ ਅਗਵਾਈ ਕਰ ਰਹੇ ਹਨ।15 ਦਿਨਾ ਚ ਕਾਂਗਰਸ ਨੇ ਮਾਫ਼ੀ ਨਾ ਮੰਗੀ ਤਾਂ ਸੰਘਰਸ਼ ਤੇਜ਼ ਕੀਤਾ

sukhbir badal
40 ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਣਗੇ ਸੁਖਬੀਰ ਬਾਦਲ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਾਅ ਪੇਚ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਪਿਛਲੇ ਕਰੀਬ 2ਸਾਲਾਂ ‘ਚ ਗੈਰ ਰਾਜਨੀਤਿਕ ਤੇ ਨਵੇਂ ਚਿਹਰਿਆਂ ਨੂੰ ਸਿਆਸਤ ਵਿਚ ਸਰਗਰਮ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਸ਼੍ਰੋਮਣੀ ਅਕਾਲੀ ਦਲ ਵੀ ਨਵੀਂ ਰਣਨੀਤੀ ਤੇ ਕੰਮ ਕਰ ਰਿਹਾ ਹੈ । ਪਾਰਟੀ ਪ੍ਰਧਾਨ ਤੇ ਸੂਬੇ ਦੇ

ਆਸਟਰੇਲੀਆ ‘ਚ ਮਨਮੀਤ ਦੀ ਯਾਦ ‘ਚ ਇਕੱਠੇ ਹੋਏ ਹਜ਼ਾਰਾਂ ਲੋਕ

ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਹੋਏ ਦਰਦਨਾਕ ਹਾਦਸੇ ਤੋ ਬਾਅਦ ਪੂਰੇ ਆਸਟਰੇਲੀਆ ਵਿਚ ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕ ਇੱਕਠੇ ਹੋਏ ਨੇ । ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ।  ਮੈਲਬੋਰਨ ਦੇ ਫੈਡਰੇਸ਼ਨ ਸੁਕੇਅਰ ‘ਤੇ ਮਨਮੀਤ ਦੀ ਯਾਦ ਵਿਚ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਭਾਈਚਾਰਿਆਂ ਦੇ

ਮ੍ਰਿਤਕ ਮਨਮੀਤ ਲਈ ਕੱਢਿਆ ਗਿਆ ਕੈਂਡਲ ਮਾਰਚ

ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਨੌਜਵਾਨ ਮਨਮੀਤ ਜੋ ਅੱੱਜ ਤੋਂ ਅੱੱਠ ਸਾਲ ਪਹਿਲਾਂ ਆਸਟ੍ਰੇਲੀਆ ਆਪਣੇ ਸੁਪਨੇ ਪੂਰੇ ਕਰਨ ਲਈ ਗਿਆ ਸੀ ਆਪਣੀ ਦਰਦਨਾਕ ਮੌਤ ਤੋਂ ਬਾਅਦ ਪੰਜਾਬੀਆਂ ਤੇ ਦੇਸ਼ ਭਰ ਦੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਛੱਡਕੇ ਚਲਾ ਗਿਆ ।ਦਸਦਈਏ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿਚ ਬੱਸ ਚਾਲਕ ਸੀ । ਇਸ ਘਟਨਾ ਨੂੰ ਬੀਤੇ ਕਈ

ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਜਾਇਆ ਗਿਆ ਛੇ ਪਿੰਡਾਂ ‘ਚ ਨਗਰ ਕੀਰਤਨ

ਨਿਹਾਲ ਸਿੰਘ ਵਾਲਾ- ਪਿੰਡ ਧੂੜਕੋਟ ਦੇ ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਛੇ ਪਿੰਡਾਂ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਪਿੰਡ ਧੂੜਕੋਟ ਤੋਂ ਸ਼ੁਰੂ ਹੋ ਕੇ ਪਿੰਡ ਡਾਲਾ ਤਖਾਣਵੱਧ ਤੋਂ ਇਲਾਵਾ ਹੋਰਨਾਂ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਵੇਲੇ ਪਿੰਡ ਧੂੜਕੋਟ ਵਿਖੇ

ਸ਼ੇਰ ਸਿੰਘ ਨੂੰ ਨਗਰ ਕੌਸਲ ਸਰਹਿੰਦ ਦਾ ਪ੍ਰਧਾਨ ਕੀਤਾ ਨਿਯੁਕਤ

ਨਗਰ ਕੌਂਸਲ ਸਰਹਿੰਦ ਫਤਿਹਗੜ ਸਾਹਿਬ ਦੀ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਸ਼ਾਮਲ 17 ਮੈਬਰਾਂ ਨੇ ਸਹਿਮਤੀ ਜਤਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ੇਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਭਾਵੇਂ ਕਿ ਮੀਟਿੰਗ ਵਿੱਚ ਸ਼ਾਮਲ 17 ਕੌਂਸਲਰਾਂ ਨੇ ਸ਼ੇਰ ਸਿੰਘ ਨੂੰ ਪ੍ਰਧਾਨ ਲਈ ਸਹਿਮਤੀ ਪ੍ਰਗਟਾਈ, ਪ੍ਰੰਤੂ ਮੀਟਿੰਗ ਵਿੱਚ ਨਰਿੰਦਰ ਪਿ੍ਰੰਸ ਦੇ ਸੀਨੀਅਰ ਉਪ-ਪ੍ਰਧਾਨ

ਪੰਜਾਬ ਪੁਲਿਸ ਨੇ ਕੁੱਤਿਆਂ ਦੀ ਟ੍ਰੇਨਿੰਗ ਲਈ ਕੀਤਾ ਖਾਸ ਪ੍ਰਬੰਧ

ਪੰਜਾਬ ਪੁਲਿਸ ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੀ ਤਰਜ ’ਤੇ ਆਪਣੇ  ਕੁੱਤਿਆਂ ਨੂੰ ਟ੍ਰੇਨਿੰਗ  ਦੇ ਰਹੀ ਹੈ ।  ਇਸਦੇ ਲਈ ਡੇਰਾਬਸੀ ਇਲਾਕੇ ਵਿੱਚ ਪੰਜਾਬ ਹੋਮਗਾਰਡ ਕੰਬਾਇਨ ਬਰੀਡਿੰਗ ਐਂਡ ਟ੍ਰੇਨਿੰਗ ਇੰਸਟੀਚਿਊਟ ਸ਼ੁਰੂ ਕੀਤਾ ਗਿਆ ਹੈ ।  ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੇ ਕੁੱਤਿਆਂ ਨੂੰ ਸਿਖਲਾਈ ਦੇਣ ਵਾਲੀ ਅਮਰੀਕੀ ਕੰਪਨੀ ਈ.ਐਸ.ਡੀ. ਨੈੱਟਵਰਕ  ਦੇ

ਸਫੇਦ ਹਾਥੀ ਬਣਿਆ ਹਸਪਤਾਲ, ਡੇਂਗੂ ਕਾਰਨ ਸੈਂਕੜੇ ਮਰੀਜ਼ ਦਾਖਿਲ

ਡੇਂਗੂ ਬੁਖਾਰ ਦੇ ਵਧਦੇ ਪ੍ਰਕੋਪ ਨੇ ਪਾਤੜਾਂ ਇਲਾਕੇ ਵਿਚ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਡੇਂਗੂ ਦੇ ਨਾਲ ਖਾਸ ਤੌਰ ‘ਤੇ ਸੈੱਲ ਘੱਟਣ ਨਾਲ ਮਰਨ ਵਾਲਿਆਂ ਦੀ ਸੰਖਿਆ ਕਾਫੀ ਵੱਧ ਗਈ ਹੈ। ਕਈ ਪਰਿਵਾਰਾਂ ਦੇ ਪਰਿਵਾਰ ਡੇਂਗੂ ਦੀ ਝਪੇਟ ਵਿਚ ਆ ਗਏ ਹਨ। ਉਧਰ ਹੀ ਜੇਕਰ ਗੱਲ ਕੀਤੀ ਜਾਵੇ ਹਸਪਤਾਲ ਅੰਦਰ ਡਾਕਟਰਾਂ ਤੇ ਟੈਸਟ

ਚੋਣਾਂ ਨੂੰ ਲੈ ਕੇ ਭਾਜਪਾ ਆਗੂਆ ਵੱਲੋਂ ਹਲਕਾ ਰਾਜਪੁਰਾ ਵਿੱਚ ਸਰਗਰਮੀਆ ਤੇਜ਼

ਹਲਕਾ ਰਾਜਪੁਰਾ ਜਿੱਥੋਂ ਕਿ ਭਾਜਪਾ ਦੀ ਉਮੀਦਵਾਰੀ ਵਿੱਚ ਹੀ ਚੌਣ ਲੜੀ ਜਾਂਦੀ ਰਹੀ ਹੈ  ਪਰ ਇਥੋਂ ਦੇ ਸਾਬਕਾ ਵਿਧਾਇਕ ਰਾਜਖੁਰਾਨਾ ਦੀ ਤਬੀਅਤ ਖਰਾਬ ਹੌਣ ਕਾਰਣ ਅਜੇ ਕਿਸੇ ਹੋਰ ਉਮੀਦਵਾਰ ਦਾ ਨਾਂ ਭਾਜਪਾ ਹਾਈਕਮਾਨ ਵਲੋਂ ਉਜਾਗਰ ਨਹੀਂ ਕੀਤਾ ਗਿਆ ਪਰ ਇਸ ਸੀਟ ਤੋਂ ਭਾਜਪਾ ਦੀ ਦਾਵੇਦਾਰੀ ਅਜੇ ਵੀ ਕਾਇਮ ਨਜ਼ਰ ਆਉਂਦੀ ਹੈ । ਇਸੀ ਲੜੀ ਤਹਿਤ

ਵਿਜੈ ਗੋਇਲ ਬੁੱਧਵਾਰ ਨੂੰ ਪੰਜਾਬ ਦੇ ਇਕ ਦਿਨਾ ਦੌਰੇ ‘ਤੇ

ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਇੱਕ ਦਿਨੀ ਯਾਤਰਾ  ਦੇ ਤਹਿਤ 2 ਨਵੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਵਿਜੈ ਗੋਇਲ ਇਸ ਯਾਤਰਾ  ਦੇ ਦੌਰਾਨ  ਗੋਇਲ ਪਟਿਆਲਾ ਅਤੇ ਰਾਜਪੁਰਾ ਵਿੱਚ ਕਈ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ । ਇਸ ਦੌਰਾਨ ਗੋਇਲ ਪਟਿਆਲੇ ਦੇ ਨੇਤਾਜੀ ਸੁਭਾਸ਼ ਰਾਸ਼ਟਰੀ ਸੰਸਥਾ ਵਿੱਚ ਅਸ਼ੋਕ ਚੱਕਰ ਵਲੋਂ ਸਨਮਾਨਿਤ ਸਵ: ਮੇਜਰ ਜੋਤੀਨ ਸਿੰਘ  ਦੀ ਪ੍ਰਤਿਮਾ ਦਾ