Oct 10

ਕੇਂਦਰ ਦੀ ਪਹਿਲ,ਅਨਾਜ ਦੀ ਬਰਬਾਦੀ ‘ਤੇ ਲਗੇਗੀ ਰੋਕ

ਦੇਸ਼ ਭਰ ਵਿੱਚ ਗੋਦਾਮਾਂ ‘ਚ ਲੱਗੇ ਅਨਾਜ ਦੇ ਅੰਬਾਰਾਂ ਦੇ ਹਰ ਸਾਲ ਖਰਾਬ ਹੋਣ ਨਾਲ ਕਰੌੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਪ੍ਰਤੀ ਕੇਂਦਰ ਸਰਕਾਰ ਹੁਣ ਜਾਗਰੂਕ ਹੁੰਦੀ ਜਾਪ ਰਹੀ ਹੈ ਤੇ ਇਸਦੇ ਖਿਲਾਫ ਕਦਮ ਚੁੱਕ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਹੁਣ ਵੱਡੀ ਨੀਤੀ ਤਿਆਰ ਕਰਨ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਭਰ ‘ਚ

ਗੈਂਗਸਟਰ ਨਵਦੀਪ ਚੱਠਾ ਦਾ ਅਗਲਾ ਨਿਸ਼ਾਨਾ ਸੀ ਲੁਧਿਆਣਾ ਦਾ ਨਾਮੀ ਕਾਰੋਬਾਰੀ

4 ਅਕਤੂਬਰ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਨਵਦੀਪ ਚੱਠਾ ਦਾ ਅਗਲਾ ਨਿਸ਼ਾਨਾ ਲੁਧਿਆਣਾ ਦਾ ਨਾਮੀ ਕਾਰੋਬਾਰੀ ਸੀ ਜਿਸ ਸਬੰਧੀ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਨਵਦੀਪ ਚੱਠਾ ਨੇ  ਬਕਾਇਦਾ ਸੁਪਾਰੀ ਵੀ ਲਈ ਸੀ ਅਤੇ  ਲੁਧਿਆਣਾ ਤੋਂ ਫੌਰਚੂਨਰ

ਭਿਆਨਕ ਹਾਦਸੇ ਨੇ ਲਈ ੨8 ਸਾਲਾ ਡਾਕਟਰ ਦੀ ਜਾਨ

ਅੱਜ ਸਵੇਰੇ 3 ਵਜੇ ਗੋਰਾਇਆ ਨੈਸ਼ਨਲ ਹਾਈਵੇਅ ‘ਤੇ ਮਿਲਨ ਪੈਲੇਸ ਦੇ ਕੋਲ ਸੜਕ ਹਾਦਸੇ ਵਿਚ 28 ਸਾਲਾ ਡਾਕਟਰ ਗੁਰਸਿਮਰਨ ਸਿੰਘ ਦੀ ਮੌਤ ਹੋ ਗਈ। ਮਿ੍ਤਕ ਗੁਰਸਿਮਰਨ ਲੁਧਿਆਣਾ ਦੇ ਦੁਗਰੀ ਦੇ ਵਸਨੀਕ ਸੀ। ਕਾਰ ਵਿਚ ਉਨਾਂ ਦਾ ਮਿੱਤਰ ਡਾ. ਅਮਿਤੇਸ਼ਵਰ ਸਿੰਘ ਵੀ ਮੌਜੂਦ ਸੀ ਜੋ ਕਿ ਕਾਰ ਚਲਾ ਰਿਹਾ ਸੀ ਤੇ ਹਾਦਸੇ ‘ਚ ਜ਼ਖਮੀ ਹੋ ਗਿਆ,

ਮਨੀਲਾ ਵਿੱਚ ਰਹਿ ਰਹੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਅਤੇ ਰੋਜ਼ੀ ਰੋਟੀ ਲਈ ਪਿਛਲੇ 27 ਸਾਲ ਤੋਂ ਮਨੀਲਾ ਵਿੱਚ ਰਹਿ ਰਹੇ ਪਿੰਡ ਬੌਡੇ ਦੇ ਜੰਮਪਲ  68 ਸਾਲ ਦੇ ਗੁਰਦੇਵ ਸਿੰਘ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ਾਂ ਵੱਲੋਂ ਮਨੀਲਾ ਦੇ ਕਿਉਜ਼ਨ ਸਿਟੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਧਾਲੀਵਾਲ ਵਾਸੀ ਬੌਡੇ ਮਈ 1990

rice-mandi
ਹੁਣ ਤੱਕ ਮੰਡੀਆ ‘ਚ 9.43 ਲੱਖ ਟਨ ਝੋਨੇ ਦੀ ਹੋਈ ਖ੍ਰੀਦ

ਮੰਡੀਆਂ ਅੰਦਰ ਝੋਨੇ ਦੀ ਖ੍ਰੀਦ ਲਗਾਤਾਰ ਜਾਰੀ ਹੈ।ਮੋਗਾ ਮੰਡੀ ‘ਚ ਹੋ ਰਹੀ ਝੋਨੇ ਦੀ ਖ੍ਰੀਦ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਮੰਡੀਆ ‘ਚ 9.43 ਲੱਖ ਟਨ ਝੋਨੇ ਦੀ ਖ੍ਰੀਦ ਹੋਈ ਹੈ।ਉਨ੍ਹਾਂ ਕਿਹਾ ਕਿ ਪਿਛਲੀ ਵਾਰ 7.2 ਲੱਖ ਟਨ ਝੋਨਾਂ ਆਇਆ ਸੀ ਜਦਕਿ ਇਸ ਵਾਰ ਪਿਛਲੀ ਵਾਰ ਨਾਲੋਂ

‘ ਆਪ ‘ ਉਮੀਦਵਾਰ ਲਖਵੀਰ ਰਾਏ ਸਨਮਾਨਿਤ

ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਦੇ ਐਲਾਨੇ ਗਏ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਨੂੰ ਮੂਲੇਪੁਰ ਵਾਸੀਆਂ ਨੇ ਸਿਰਪਾਓ  ਭੇਟ ਕਰਕੇ  ਸਨਮਾਨਿਤ ਕੀਤਾ। ਇਸ ਮੌਕੇ ਤੇ ਲਖਵੀਰ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆ ਦਾ ਭਲਾ ਸੋਚਦੀ ਹੈ, ਜਦਕਿ ਬਾਕੀ ਪਾਰਟੀਆਂ ਨੇ ਆਪਣਾ ਸੁਆਰਥ ਹੀ ਪੂਰਿਆ ਹੈ। ਉਨ੍ਹਾਂ ਨਾਲ ਇਹ ਵੀ ਕਿਹਾ

ਸ਼ਾਤਿਰ ਚੋਰ ਕਾਬੂ, ਚੱਲਦੀਆਂ ਰੇਲ ਗੱਡੀਆਂ ’ਚ ਕਰਦੇ ਸਨ ਚੋਰੀ

ਬੀਤੇ ਦਿਨੀ ਰਾਜਪੁਰਾ ਰੇਲਵੇ ਪੁਲਿਸ ਨੇ ਦੋ ਅਜਿਹੇ ਚੋਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਮੋਬਾਇਲ ਚੋਰੀ ਕਰਨ ’ਚ ਮਾਹਿਰ ਸਨ। ਜਾਣਕਾਰੀ ਮੁਤਾਬਿਕ ਇਹ ਚੋਰ ਚੱਲਦੀ ਰੇਲ ਗੱਡੀ ਵਿੱਚ ਸਵਾਰ ਲੋਕਾਂ ਦੇ ਹੱਥ ’ਤੇ ਡੰਡਾ ਮਾਰ ਕੇ ਹੱਥ ’ਚ ਫੜ੍ਹੀ ਚੀਜ਼ ਨੂੰ ਹੇਠਾਂ ਸੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹੇ ਸਨ। ਇਨ੍ਹਾਂ

ਆਪਣੀਆ ਨਾ- ਪਾਕ ਹਰਕਤਾਂ ਤੋਂ ਕਦੋਂ ਬਾਜ ਆਵੇਗਾ ਪਾਕਿ : ਬਦਨੋਰ

ਪੰਜਾਬ  ਦੇ ਗਵਰਨਰ ਵੀ.ਪੀ. ਸਿੰਘ  ਬਦਨੋਰ ਨੇ ਸ਼ਹੀਦੀ ਸਮਾਰਕ ਸ਼ਹੀਦ ਭਗਤ ਸਿੰਘ , ਰਾਜ ਗੁਰੂ , ਸੁਖਦੇਵ ਅਤੇ ਪੰਜਾਬ ਮਾਤਾ ਦੀ ਸਮਾਧੀ ’ਤੇ ਸ਼ਰਧਾ ਦੇ ਫੁੱਲ ਭੇਂਟ ਕਰ  ਸ਼ਰਧਾਂਜਲੀ ਦਿੱਤੀ।  ਇੱਕ ਤਰਫ ਤਾਂ ਪਾਕਿਸਤਾਨ ਵਲੋਂ ਸਰਜੀਕਲ ਸਟਰਾਇਕ  ਦੇ ਬਾਅਦ ਅੱਜ ਵੀ ਜੰਮੂ ਕਸ਼ਮੀਰ  ਵਿੱਚ ਸੀਜਫਾਇਰ ਦਾ ਉਲੰਘਣ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ

ਇਨਸਾਫ਼ ਦੀ ਮੰਗ ਲਈ ਮ੍ਰਿਤਕ ਦੇ ਪਰਿਵਾਰ ਨੇ ਲਾਇਆ ਧਰਨਾ

ਬੀਤੇ ਦਿਨੀ ਮੁਕਤਸਰ ‘ਚ18 ਸਾਲਾ ਨੌਜਵਾਨ ਦਾ ਬੇਰਹਮੀ ਨਾਲ ਕੀਤੇ ਕਤਲ ਦਾ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਜੇਬ ’ਚੋਂ ਇੱਕ ਸਿ਼ਕਾਇਤ ਮਿਲੀ ਹੈ। ਜਿਸ ‘ਚ ਸਾਫ-ਸਾਫ ਉਸ ਨੇ ਕੁਝ ਸਰਾਬ ਕਾਰੋਬਾਰੀਆਂ ‘ਤੇ ਇਲਜ਼ਾਮ ਲਾਏ ਸਨ ਕਿ ਕੁਝ ਲੋਕ ਉਸ ਨੂੰ ਨਜਾਇਜ਼ ਸ਼ਰਾਬ ਵੇਚਣ ਲਈ ਮਜ਼ਬੂਰ

ਅਵਾਜ਼-ਏ ਪੰਜਾਬ’ ਨਾਲ ਗੱਠਜੋੜ ਦੀਆਂ ਚਰਚਾਵਾਂ ਚਿੰਤਾ ਦਾ ਵਿਸ਼ਾ : ਸੰਸਦ ਰਵਨੀਤ ਬਿੱਟੂ

ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਅਵਾਜ਼-ਏ ਪੰਜਾਬ’ ਨਾਲ ਕਾਂਗਰਸ ਪਾਰਟੀ ਦੇ ਗੱਠਜੋੜ ਦੀਆਂ ਚਰਚਾਵਾਂ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਹਾਲਾਕਿ ਇਸ ਸਬੰਧ ਵਿੱਚ ਕਾਂਗਰਸ ਪ੍ਰ੍ਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟ ਸਿੰਘ ਦੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਇਲਾਵਾ ਕਿਸੇ ਹੋਰ ਨਾਲ ਕੋਈ ਮੀਟਿੰਗ ਜਾਂ ਸਮਝੋਤਾ ਕਰਨ ਤੋਂ ਇਨਕਾਰ ਕੀਤਾ ਹੈ ਪਰ ਫਿਰ

ਮੈਡੀਕਲ ਅਫ਼ਸਰ ਰਿਸ਼ਵਤ ਮਾਮਲੇ ’ਚ ਐਸ.ਐਮ.ਓ. ਚਨਾਰਥਲ ਕਲਾਂ ਦੀ ਸਮੂਲੀਅਤ ਆਈ ਸਾਹਮਣੇ

ਸਿਵਲ ਹਸਪਤਾਲ ਭਮਾਰਸੀ ਦੇ ਮੈਡੀਕਲ ਅਫ਼ਸਰ ਡਾ.ਰਾਕੇਸ਼ ਕੁਮਾਰ ਨੂੰ ਬੀਤੇ ਦਿਨੀਂ ਵਿਜੀਲੈਂਸ ਬਿਉਰੋ ਪਟਿਆਲਾ ਦੀ ਟੀਮ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਸੀ, ਇਸ ਮਾਮਲੇ ਵਿਚ ਹੁਣ ਐਸ.ਐਮ.ਓ. ਚਨਾਰਥਲ ਕਲਾਂ ਡਾ. ਗੁਰਚਰਨ ਸਿੰਘ ਸਿੱਧੂ ਦੀ ਸਮੂਲੀਅਤ ਵੀ ਸਾਹਮਣੇ ਆਉਣ ’ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਟੀਮ ਨੇ ਡਾ.

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਕੱਸੀ ਕਮਰ

ਤਿਉਹਾਰਾਂ ਦੇ ਮੱਦੇਨਜ਼ਰ ਜਿਥੇ ਲੋਕਾਂ ਵਲੋਂ ਪੂਰੇ ਚਾਵਾਂ ਨਾਲ ਖਰੀਦਦਾਰੀ ਕੀਤੀ ਜਾ ਰਹੀ ਹੈ ਉਥੇ ਹੀ ਕੁਝ ਮਿਲਾਵਟ ਖੋਰ ਆਪਣੇ ਮੁਨਾਫੇ ਲਈ ਤਿਓਹਾਰਾਂ ਦੇ ਦਿਨਾਂ ‘ਚ ਲੋਕਾਂ ਦੀ ਸਿਹਤ ਨਾਲ; ਖਿਲਵਾੜ ਕਰਦਿਆਂ ਧੜਲੇ ਨਾਲ ਨਕਲੀ ਮਿਠਾਈਆਂ ਵੀ ਬਾਜਾਰ ‘ਚ ਉਤਾਰਦੇ ਹਨ। ਜਿਨਾਂ ‘ਤੇ ਨਕੇਲ ਪਾਉਂਣ ਲਈ ਸਿਹਤ ਵਿਭਾਗ ਨੇ ਵੀ ਆਪਣੀ ਕਮਰ ਕੱਸ ਲਈ ਹੈ।

ਔਰਤ ਨੇ ਦਿਖਾਈ ਬਹਾਦਰੀ,ਕਾਬੂ ਕੀਤਾ ਤੇਜਾਬ ਸੁੱਟਣ ਵਾਲਾ ਵਿਅਕਤੀ

ਇਹ  ਖਬਰ ਲੁਧਿਆਣਾ ਦੇ ਈਸ਼ਵਰ ਨਗਰ ਦੀ ਹੈ ਜਿਥੇ ਬੀਤੇ ਦਿਨੀਂ ਔਰਤ ਨੂੰ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਖੁਦ ਔਰਤ ਵਲੋਂ ਹੀ ਸਬਕ ਸਿੱਖਾਇਆ ਗਿਆ। ਦਰਅਸਲ ਇਹ ਵਿਅਕਤੀ ਕੁਝ ਦਿਨਾਂ ਤੋਂ ਔਰਤ ਨੂੰ ਫੋਨ ‘ਤੇ ਮੈਸਜ਼ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਸੀ ਤੇ  ਉਸਨੇ ਆਪਣੀ ਹੱਦ ਉਦੋਂ ਪਾਰ ਕਰ ਦਿੱਤੀ। ਜਦੋਂ ਉਸਨੇ ਔਰਤ ਦੇ ਘਰ

ਮੁਕਤਸਰ ‘ਚ ਨੌਜਵਾਨ ਦਾ ਕਤਲ,18 ਸਾਲਾ ਮਿ੍ਤਕ ਅਜੈ ਮੁਕਤਸਰ ਨਾਲ ਸੰਬੰਧਿਤ

ਮੁਕਤਸਰ ਚ ਨੌਜਵਾਨ ਦਾ ਕਤਲ ਲਾਸ਼ ਨੂੰ ਬੁਰੀ ਤਰ੍ਹਾਂ ਵੱੱਢ ਟੁੱੱਕ ਕੇ ਸੁੱਟਿਆ ਖਾਲੀ ਮੈਦਾਨ ਚ 18 ਸਾਲਾ ਮਿ੍ਤਕ ਅਜੈ ਮੁਕਤਸਰ ਨਾਲ ਸੰਬੰਧਿਤ ਪਰਿਵਾਰ ਅਨੁਸਾਰ ਸ਼ਰਾਬ ਤਸਕਰਾਂ ਨੇ ਕੀਤਾ ਕਤਲ ਪੁਲਿਸ ਵੱੱਲੋਂ ਮਾਮਲੇ ਦੀ ਜਾਂਚ

ਮੰਡੀਆਂ ‘ਚ ਝੋਨੇ ਦੇ ਅੰਬਾਰ, ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਸੰਗਰੂਰ ਮੰਡੀਆਂ ਵਿਚ ਇਨਾਂ ਦਿਨੀ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਮੰਡੀਆਂ ‘ਚ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨਾਂ ਦੀ ਫਸਲ ਚਾਰ-ਪੰਜ ਦਿਨਾਂ ਤੋਂ ਮੰਡੀਆਂ ਵਿਚ ਹੀ ਪਈ ਹੈ ਤੇ ਲਿਫਟਿੰਗ ਨਹੀਂ ਕੀਤੀ ਗਈ। ਇਸੀ ਮੌਕੇ ਚੀਫ ਸਕੱਤਰ ਵਿੰਨੀ ਮਹਾਜਨ ਨੇ

ਪਿੰਡਾਂ ਦੀਆ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ- ਮਨਤਾਰ ਸਿੰਘ ਬਰਾੜ

ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੰ ਨਿਰੰਤਰ ਜਾਰੀ ਰੱਖਣ ਦੇ ਉਦੇਸ ਨਾਲ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੀਆਂ 24 ਪੰਚਾਇਤਾਂ ਨੂੰ ਅੱਜ ਹਲਕਾ ਵਿਧਾਇਕ ਅਤੇ ਜਿਲ੍ਹਾ ਜੱਥੇਦਾਰ ਮਨਤਾਰ ਸਿੰਘ ਬਰਾੜ ਵੱਲੋਂ ਕਰੀਬ ੪੪ਲੱਖ ਰੁਪਏ ਦੇ ਚੈੱਕ ਵੰਡੇ ਗਏ ਤਾਂ ਜੋ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਕੋਈ ਰੁਕਾਵਟ

ਆਦਮਪੁਰ ਪਟਿਆਲਾ-ਸਰਹਿੰਦ ਮਾਰਗ ‘ ਤੇ ਵਾਪਰਿਆ ਭਿਆਨਕ ਹਾਦਸਾ

ਜਿੱਥੇ ਇੱਕ ਪਾਸੇ ਸੜਕ ਹਾਦਸਿਆਂ ਦੇ ਗਰਾਫ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਇਸ ਵਿਚ ਸਕੂਲ ਵੈਨਾਂ ਨਾਲ ਵਾਪਰ ਰਹੇ ਹਾਦਸੇ ਚਿੰਤਾਂ ਦਾ ਵਿਸ਼ਾ ਬਣ ਰਹੇ ਹਨ। ਜਿਸ ਦਾ ਮੁੱਖ ਕਾਰਨ ਡਰਾਈਵਰਾਂ ਦੀ ਗਲਤੀ ਦਾ ਸਾਹਮਣੇ ਆਉਣਾ ਹੁੰਦਾ ਹੈ ਜੋ ਅਣਗਹਿਲੀ ਨਾਲ ਵਾਹਨ ਚਲਾ ਕੇ ਨੌਨਿਹਾਲਾਂ ਦੀ ਜਿੰਦਗੀ ਨੂੰ ਖ਼ਤਰੇ ਵਿਚ ਪਾਉਣ ਤੋਂ

’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ ਹੋ ਗਿਆ। ਇਸ ਮੌਕੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ

ਮੁੱਖ ਮੰਤਰੀ ਵੱਲੋਂ ਅੰਬੇਦਕਰ ਦੇ ਨਾਂ ’ਤੇ ਸਿਵਲ ਸੇਵਾਵਾਂ ਲਈ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਬਠਿੰਡਾ, 7 ਅਕਤੂਬਰ: ਸਿਵਲ ਸੇਵਾਵਾਂ ਵਿਚ ਕਮਜ਼ੋਰ ਵਰਗਾਂ ਦੀ ਢੁੱਕਵੀਂ ਨੁਮਾਇੰਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ ਕਮਜ਼ੋਰ ਵਰਗਾਂ ਦੇ ਸਿਵਲ ਸੇਵਾਵਾਂ ਵਿਚ ਜਾਣ ਦੇ ਖਾਹਿਸ਼ਮੰਦਾਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਲਈ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਨਾਂ ’ਤੇ ਇੱਕ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਨੌਜਵਾਨ ਕਿਸਾਨ ਨੇ ਕਰਜੇ ਤੋਂ ਤੰਗ ਆ ਖਾਧੀ ਜ਼ਹਿਰੀਲੀ ਚੀਜ਼

ਪੰਜਾਬ ਅੰਦਰ ਖੁਦਕੁਸ਼ੀਆਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਤਪਾ ਮੰਡੀ ਦੇ ਨੇੜਲੇ ਪਿੰਡ ਧੋਲਾ ਵਿਖੇ ਸਾਹਮਣੇ ਆਇਆ। ਜਿੱਥੇ ਪਿੰਡ ਧੋਲਾ ਦੇ ਇੱਕ ਨੌਜਵਾਨ ਕਿਸਾਨ ਨੇ ਕਰਜੇ ਤੇ ਆਰਥਿਕ ਤੰਗੀ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਜ਼ਿੰਮੇਵਾਰੀਆਂ ਮ੍ਰਿਤਕ ਨੌਜਵਾਨ