May 23

ਖੰਨਾ ਥਾਣੇ ’ਚ ਵਿਅਕਤੀਆਂ ਨੂੰ ਨੰਗਿਆਂ ਕਰਨ ਦੇ ਮਾਮਲੇ ’ਚ ਹਾਈਕੋਰਟ ਹੋਈ ਸਖਤ

High court stern in case : ਖੰਨਾ ਵਿਖੇ ਸਦਰ ਥਾਣੇ ਵਿਚ ਵਿਅਕਤੀਆਂ ਨੂੰ ਇਕੱਠਿਆਂ ਨੰਗਾ ਕੀਤੇ ਜਾਣ ਦੇ ਮਾਮਲੇ ਵਿਚ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਦਾ ਸਖਤ ਨੋਟਿਸ ਲੈਂਦਿਆਂ ਹਾਈਕੋਰਟ ਨੇ ਇਸ ਘਟਨਾ ਦੀ ਜਾਂਚ ਲਈ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੰਦਿਆਂ ਕਿਹਾ ਕਿ ਜੇ ਉਹ ਚਾਹੁਣ ਤਾਂ ਐਸਆਈਟੀ ਦਾ ਗਠਨ ਕਰ ਸਕਦੇ ਹਨ।

PAU ਵਿਸ਼ਵ ਦੀਆਂ ਸਰਵੋਤਮ ਖੇਤੀ ਯੂਨੀਵਰਿਸਟੀਆਂ ’ਚ ਸ਼ਾਮਲ

PAU is one of the best agricultural : ਲੁਧਿਆਣਾ ਵਿਖੇ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਸ਼ਾਮਲ ਕਰ ਲਿਆ ਗਿਆ ਹੈ, ਜੋਕਿ ਬਹੁਤ ਮਾਣ ਵਾਲੀ ਗੱਲ ਹੈ। ਯੂਐਸਨਿਊਜ਼ ਬੈਸਟ ਗਲੋਬਲ ਯੂਨੀਵਰਸਿਟੀ ਰੈਂਕਿੰਗ 2020 ਮੁਤਾਬਕ ਪੀਏਯੂ 192ਵੇਂ ਦਰਜੇ ਨਾਲ ਭਾਰਤ ਦੀ ਇਕੋ-ਇਕ ਖੇਤੀ ਯੂਨੀਵਰਸਿਟੀ ਹੈ, ਜਿਸ ਨੂੰ ਇਸ ਸਰਵੇਅ ਵਿਚ ਸ਼ਾਮਲ

ਪਟਿਆਲਾ ’ਚ ਸਾਹਮਣੇ ਆਏ Corona ਦੇ ਤਿੰਨ ਨਵੇਂ ਮਾਮਲੇ

Three new cases of Corona : ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਵੇਂ ਪੰਜਾਬ ਵਿਚ ਇਸ ਦੇ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਰਹੇ ਹਨ ਪਰ ਅਜੇ ਵੀ ਕਈ ਜ਼ਿਲਿਆਂ ਵਿਚ ਇਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਅੱਜ ਪਟਿਆਲਾ ਜ਼ਿਲੇ ’ਚ ਕੋਰੋਨਾ ਦੇ

ਲੁਧਿਆਣਾ ‘ਚ 7 ਹੋਰ Covid-19 ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 178

In Ludhiana 7 more : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਦੇ ਕੇਸਾਂ ਦੀ ਗਿਣਤੀ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਜਿਲ੍ਹਾ ਲੁਧਿਆਣਾ ਵਿਖੇ 7 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 6 ਪੀੜਤ ਰੇਲਵੇ ਪ੍ਰੋਟੈਕਸ਼ਨ ਫੋਰਸ ਨਾਲ ਸਬੰਧਤ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ

ਲਾਕਡਾਊਨ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਣਗੇ ਸੈਲੂਨ: ਜ਼ਿਲ੍ਹਾ ਮੈਜਸਟਰੇਟ

Salons open from Monday: ਮਾਨਸਾ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਪਾਰ ਅਤੇ ਅਰਥ ਵਿਵਸਥਾ ਨੂੰ ਸੁਧਾਰਨ ਲਈ ਲਾਕਡਾਊਨ ਸਮੇਂ ਦੌਰਾਨ ਨਿਸ਼ਚਿਤ ਦਿਨਾਂ ਲਈ ਕਾਰੋਬਾਰ, ਜਰੂਰੀ ਗਤੀਵਿਧੀਆਂ ਅਤੇ ਆਵਾਜਾਈ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਦੁਆਰਾ ਜ਼ਿਲ੍ਹੇ ਦੇ ਨਾਨ ਕੰਟੇਨਮੈਂਟ

ਮਿਆਦ ਲੰਘੀਆਂ ਵਸਤਾਂ ਵੇਚਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ: ਸਿਵਲ ਸਰਜਨ

Action taken against sellers: ਮਾਨਸਾ: ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਲਗਾਇਆ ਕਰਫਿਊ ਲੋਕਾਂ ਦੀ ਸੁਵਿਧਾ ਨੂੰ ਵੇਖਦਿਆਂ ਹਟਾਇਆ ਗਿਆ ਹੈ। ਅੱਜਕੱਲ੍ਹ ਵੇਖਣ ਵਿਚ ਆਇਆ ਹੈ ਕਿ ਕਰਫਿਊ ਦੌਰਾਨ ਦੁਕਾਨਾਂ ਵਿਚ ਜਮ੍ਹਾਂ ਪਈਆਂ ਵਸਤਾਂ ਜਿੰਨ੍ਹਾਂ ਦੀ ਮਿਆਦ ਵੀ ਲੰਘ ਚੁੱਕੀ ਹੈ ਦੁਕਾਨਦਾਰਾਂ ਵੱਲੋਂ ਉਹ ਵਸਤਾਂ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਹਨ ਜੋ ਕਿ ਲੋਕਾਂ ਦੀ ਸਿਹਤ

ਡਿਪਟੀ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਨੂੰ ਕੀਤੀ ਰਾਸ਼ਨ ਕਿੱਟਾਂ ਦੀ ਵੰਡ

Deputy Commissioner distributed: ਮਾਨਸਾ : ਕਰਫਿਊ ਦੌਰਾਨ ਜ਼ਿਲ੍ਹੇ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਅਤੇ ਸ਼ਹਿਰ ਦੀ ਸਾਫ਼-ਸਫਾਈ ਕਰਨ ਵਾਲੇ ਸਫਾਈ ਸੇਵਕਾਂ ਨੂੰ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੇ ਰਾਸ਼ਨ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਵੀ ਇਨ੍ਹਾਂ ਸਫਾਈ ਸੇਵਕਾਂ ਵੱਲੋਂ ਆਪਣੀ ਡਿਊਟੀ

ਮਾਨਸਾ ਜ਼ਿਲ੍ਹੇ ਅੰਦਰ 1699 ਕੋਰੋਨਾ ਸ਼ੱਕੀ ਵਿਅਕਤੀਆਂ ਦੇ ਲਏ ਸੈਂਪਲ

Samples 1699 corona suspects: ਮਾਨਸਾ : ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੇ ਅੱਜ ਸਾਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਅਤੇ ਭਾਰਤ ਦੇਸ਼ ਵਿੱਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕਰਫਿਊ ਲਗਾਇਆ ਗਿਆ ਸੀ। ਪਿਛਲੇ ਕਰੀਬ ਦੋ

ਮਾਨਸਾ: ਸਿਵਲ ਹਸਪਤਾਲ ਵਿਖੇ ਆਈਸੋਲੇਟ ਕੀਤੇ ਕੋਰੋਨਾ ਮਰੀਜ਼ਾਂ ‘ਚੋ 10 ਨੂੰ ਮਿਲੀ ਛੁੱਟੀ

corona patients isolated: ਮਾਨਸਾ : ਸਿਵਲ ਹਸਪਤਾਲ ਮਾਨਸਾ ਤੋਂ ਆਈਸੋਲੇਟ ਕੀਤੇ ਕੋਰੋਨਾ ਮਰੀਜ਼ਾਂ ਵਿੱਚੋਂ ਅੱਜ 10 ਵਿਅਕਤੀਆਂ ਨੂੰ ਡਿਸਾਚਾਰਜ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹ ਮਰੀਜ਼ ਪੁਲਿਸ ਕਰਮਚਾਰੀਆਂ ਤੇ ਵਿਦਿਆਰਥੀ ਜੋ ਕੋਟਾ (ਰਾਜਸਥਾਨ) ਤੋਂ ਆਏ ਹੋਏ ਸਨ, ਜਿੰਨ੍ਹਾਂ ਨੂੰ ਆਈਸੋਲੇਟ ਕਰਨ ਤੋਂ ਬਾਅਦ

ਯੂ.ਪੀ ਦੇ 24 ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਫਿਰੋਜ਼ਪੁਰ ਤੋਂ ਟ੍ਰੇਨ ਰਾਹੀਂ ਤੈਅ ਕਰਨਗੇ ਆਪਣਾ ਸਫ਼ਰ

Immigrants belonging 24 districts: ਮਾਨਸਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਇਸੇ ਦੀ ਲੜੀ ਤਹਿਤ ਅੱਜ ਬਿਹਾਰ ਦੇ ਗਯਾ ਨਾਲ ਸਬੰਧਤ 14 ਅਤੇ ਯੁ.ਪੀ. ਦੇ 24 ਜ਼ਿਲ੍ਹਿਆਂ

ਪਟਿਆਲਾ ਤੇ ਅੰਮ੍ਰਿਤਸਰ ਪਿੱਛੋਂ ਹੁਣ ਫਰੀਦਕੋਟ ’ਚ ਖੁੱਲ੍ਹੀ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ

Corona Testing Lab opened : ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦੇਸ਼ ਦੀ ਪਹਿਲੀ ਕੋਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਟੀਬੀ ਲੀਕੁਐਡ ਕਲਚਰ ਐਂਡ ਡੀਐਸਟੀ ਬਾਇਓਲੋਜੀ ਲੈਬ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋਜ ਤੇ ਸਿੱਖਿਆ ਓਪੀ ਸੋਨੀ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਲੈਬ ਵਿਚ ਇਕ

ਪਟਿਆਲਾ ’ਚ ਗੋਲੀ ਮਾਰ ਕੇ ਨੌਜਵਾਨ ਦਾ ਕੀਤਾ ਕਤਲ

Young man shot dead : ਲੌਕਡਾਊਨ ਦੇ ਚੱਲਦਿਆਂ ਜ਼ਿਲ੍ਹਾ ਪਟਿਆਲਾ ਵਿਚ ਭਾਰਤ ਨਗਰ ਵਿਚ ਇਕ ਵਿਅਕਤੀ ਦਾ ਘਰ ਵਿਚ ਹੀ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿਚ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ

ਮੋਗਾ ਸੈਕਸ ਸਕੈਂਡਲ ਮਾਮਲੇ ’ਚ ਦੋ ਸਹਾਇਕ ਥਾਣੇਦਾਰ Dismiss

Two Assistant Police Officers : ਮੋਗਾ ਵਿਖੇ 2007 ਵਿਚ ਸਾਹਮਣੇ ਆਏ ਸੈਕਸ ਸਕੈਂਡਲ ਮਾਮਲੇ ਵਿਚ ਗ੍ਰਿਫਤਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਜ਼ਿਲਾ ਪੁਲਿਸ ਮੁਖੀ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸੈਕਸ ਰੈਕੇਟ ਵਿਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਦੋਵੇਂ ਔਰਤਾਂ ਜਸਵੰਤ ਕੌਰ

ਸਟਿੰਗ ਆਪ੍ਰੇਸ਼ਨ ਤਹਿਤ ਡਾਕਟਰ ਨੂੰ ਕੀਤਾ ਗਿਆ ਕਾਬੂ, ਕਾਰ ‘ਚ ਹੀ ਚਲਾਉਂਦਾ ਸੀ ਗੋਰਖ ਧੰਦਾ

The doctor was arrested :ਸਟਿੰਗ ਆਪ੍ਰੇਸ਼ਨ ਤਹਿਤ ਗੁਰਦਾਸਪੁਰ ਦੀ ਸਿਹਤ ਵਿਭਾਗ ਟੀਮ ਨੇ ਬੀ. ਏ. ਐੱਮ. ਐੱਸ. ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਾਰ ਦੇ ਅੰਦਰ ਹੀ ਲਿੰਗ ਨਿਰਧਾਰਨ ਮਸ਼ੀਨ ਰਾਹੀਂ ਪੇਟ ਵਿਚ ਪਲ ਰਹੇ ਬੱਚੇ ਦਾ ਪਤਾ ਲਗਾਉਣ ਦਾ ਗੋਰਖ ਧੰਦਾ ਕਾਫੀ ਲੰਮੇ ਸਮੇਂ ਤੋਂ ਚਲਾ ਰਿਹਾ ਸੀ। ਸਿਹਤ ਵਿਭਾਗ ਗੁਰਦਾਸਪੁਰ ‘ਚ ਤਾਇਨਾਤ

ਅੰਮ੍ਰਿਤਸਰ ਦੀ ਕਾਟਨ ਫੈਕਟਰੀ ‘ਚ ਲੱਗੀ ਅੱਗ

A fire broke out in a cotton : ਸੂਬਾ ਸਰਕਾਰ ਵਲੋਂ ਕਰਫਿਊ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ 31 ਮਈ ਤਕ ਲੌਕਡਾਊਨ ਜਾਰੀ ਹੈ। ਇਸੇ ਕਾਰਨ ਹੁਣ ਸੂਬੇ ਵਿਚ ਵੱਖ-ਵੱਖ ਫੈਕਟਰੀਆਂ ਵਿਚ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਅੰਮ੍ਰਿਤਸਰ ਵਿਖੇ ਰਾਧਾ ਕ੍ਰਿਸ਼ਨ ਫੈਕਟਰੀ ਵਿਚ ਸਵੇਰੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।

ਸੰਗਰੂਰ ਤੇ ਮੋਹਾਲੀ ਹੋਏ ‘ਕੋਰੋਨਾ ਮੁਕਤ’, ਸ੍ਰੀ ਮੁਕਤਸਰ ਸਾਹਿਬ ਤੋਂ ਵੀ 9 ਮਰੀਜ਼ਾਂ ਨੂੰ ਹਸਪਤਾਲੋਂ ਮਿਲੀ ਛੁੱਟੀ

Sangru and Mohali becomes corona free : ਅੱਜ ਸੰਗਰੂਰ ਤੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ, ਇਥੇ ਸੰਗਰੂਰ ਤੋਂ ਇਕ ਤੇ ਮੋਹਾਲੀ ਤੋਂ ਦੋ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ, ਉਥੇ ਮੁਕਤਸਰ ਸਾਹਿਬ ਤੋਂ ਵੀ ਅੱਜ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਲੁਧਿਆਣਾ ’ਚ ਭਰੂਣ ਲਿੰਗ ਨਿਰਧਾਰਣ ਸਕੈਨ ਸੈਂਟਰ ਦਾ ਪਰਦਾਫਾਸ਼, ਡਾਕਟਰ ਗ੍ਰਿਫਤਾਰ

Ludhiana fetal sex determination : ਸਿਹਤ ਵਿਭਾਗ ਲੁਧਿਆਣਾ ਅਤੇ ਗੁਰਦਾਸਪੁਰ ਵੱਲੋਂ ਪੀਸੀ ਪੀਐਨਡੀਟੀ ਸਬੰਧੀ ਚਲਾਈ ਜਾ ਰਹੀ ਸਾਂਝੀ ਮੁਹਿੰਮ ਅਧੀਨ ਲੁਧਿਆਣਾ ਵਿਖੇ ਇੱਕ ਅਣਅਧਿਕਾਰਤ ਸਕੈਨ ਸੈਂਟਰ ਦਾ ਪਰਦਾਫਾਸ਼ ਕਰਦਿਆਂ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ। ਇਸ ਮਸ਼ੀਨ ਨੂੰ ਡਾ. ਰਕੇਸ਼ ਕੁਮਾਰ ਸ਼ਰਮਾ ਉਰਫ ਰਾਕੇਸ਼ ਕੁਮਾਰ ਤਿਆਗੀ (ਬੀਏਐਮਐਸ ਪਟਨਾ) ਚਲਾ ਰਿਹਾ ਸੀ। ਥਾਣਾ ਜਮਾਲਪੁਰ

ਲੁੱਟ ਦੀ ਨੀਅਤ ਨਾਲ 3 ਅਣਪਛਾਤੇ ਹਮਲਾਵਰਾਂ ਵਲੋਂ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Migrant worker stabbed to  : ਲੌਕਡਾਊਨ ਦੌਰਾਨ ਜਿਥੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੌਰਾਨ ਰਸਤੇ ਵਿਚ ਹਾਦਸੇ ਤਹਿਤ ਮੌਤ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਉਥੇ ਅੱਜ ਲੁਧਿਆਣਾ ਸ਼ਹਿਰ ਦੇ ਚੰਦਨ ਨਗਰ ਇਲਾਕੇ ਵਿਚ ਇਕ ਪ੍ਰਵਾਸੀ ਮਜ਼ਦੂਰ ਅੱਜ ਸਵੇਰੇ ਚਾਕੂਆਂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰਾਮਕਿਸ਼ਨ (ਰਾਮ) ਦੇ ਨਾਂ ਤੋਂ ਹੋਈ

ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਫਾਈਨਾਂਸਰ ‘ਤੇ ਕੀਤਾ ਗਿਆ ਹਮਲਾ

Financier attacked with : ਲੌਕਡਾਊਨ ਦੇ ਬਾਵਜੂਦ ਸੂਬੇ ਵਿਚ ਕ੍ਰਾਈਮ ਦੀਆਂ ਘਟਨਾਵਾਂ ਨਹੀਂ ਘੱਟ ਰਹੀਆਂ। ਆਏ ਦਿਨ ਕੋਈ ਨਾ ਕੋਈ ਕ੍ਰਾਈਮ ਦੀ ਘਟਨਾ ਜ਼ਰੂਰ ਸਾਹਮਣੇ ਆਉਂਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਸਾਹਨੇਵਾਲ ਵਿਖੇ ਚੌਕੀ ਕੰਗਣਵਾਲ ਅਧੀਨ ਆਉਂਦੇ 33 ਫੁੱਟਰੋਡ ਗਿਆਸਪੁਰਾ ਵਿਖੇ ਵਾਪਰੀ ਜਿਥੇ ਫਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ

ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

Doctors and staff of :ਲੁਧਿਆਣਾ ਦੇ ਸਿਵਲ ਹਸਪਤਾਲ ਦੇ 4 ਦਰਜਾ ਚਾਰ ਮੁਲਾਜ਼ਮਾਂ ਦੇ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਡਾਕਟਰਾਂ ਤੇ ਸਟਾਫ ਨੇ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਹੁਣ ਉਹ ਸਾਰੇ ਕੰਮਕਾਰ ਛੱਡ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਜਿਹੜੇ ਮਾਸਕ ਅਤੇ ਪੀ.