Men Killed Wife: ਫਤਹਿਗੜ੍ਹ ਸਾਹਿਬ : ਸ਼ਰਾਬ ਅਤੇ ਨਸ਼ੇ ਕਿਸ ਕਦਰ ਲੋਕਾਂ ਦੀ ਜਿੰਦਗੀ ‘ਚ ਜਗ੍ਹਾ ਬਣਾ ਲਈ ਹੈ ਕਿ ਇਸ ਪਿੱਛੇ ਕੁਝ ਵੀ ਕਰਨ ਨੂੰ ਲੋਕ ਤਿਆਰ ਹੋ ਜਾਂਦੇ ਹਨ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਤਹਿਗੜ੍ਹ ਸਾਹਿਬ ਤੋਂ ਜਿੱਥੇ ਸ਼ਰਾਬ ਨਾ ਮਿਲਣ ਕਰਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਕੁੜੀ ‘ਤੇ ਤੇਜ਼ਧਾਰ ਕੁਲਹਾੜੀ ਨਾਲ ਵਾਰ ਕਰ ਪਤਨੀ ਦਾ ਕਤਲ ਕਰ ਦਿੱਤਾ।

ਦਸ ਦੇਈਏ ਕਿ ਇਹ ਬਿਆਨ ਖੁਦ ਮ੍ਰਿਤਕ ਦੇ ਬੇਟੇ ਨੇ ਪੁਲਿਸ ਨੂੰ ਦਿੱਤੇ। ਜਾਣਕਾਰੀ ਮੁਤਾਬਕ ਪਹਿਲਾਂ ਵੀ ਘਰ ਸ਼ਰਾਬ ਨੂੰ ਲੈਕੇ ਪਤੀ ਪਤਨੀ ਦਾ ਝਗੜਾ ਹੁੰਦਾ ਰਹਿੰਦਾ ਸੀ, ਜਿੱਥੇ 6 ਜਨਵਰੀ ਤਾਰੀਕ ਨੂੰ ਮਾਂ-ਧੀ ਤੇ ਹੋਏ ਜਾਨਲੇਵਾ ਹਮਲੇ ਦੇ ਬਾਅਦ, 10 ਜਨਵਰੀ ਨੂੰ ਮਾਂ ਨੇ ਹਸਪਤਾਲ ਚ ਦਮ ਤੋੜ ਦਿੱਤਾ।

ਓਥੇ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਨਸ਼ੇ ਅੱਜ ਪੰਜਾਬ ਨੂੰ ਘਰਾਂ ਨੂੰ ਤਬਾਹ ਕਰ ਰਹੇ ਹਨ । ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਲਾਰੇ ਝੂਠੇ ਸਾਬਿਤ ਹੋ ਰਹੇ ਹਨ।

ਇਹ ਵੀ ਪੜ੍ਹੋ : ਲੱਖਾਂ ਦੀ ਚੋਰੀ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਕਾਬੂ
ਮਮਦੋਟ: 30 ਦਸੰਬਰ ਅਤੇ 01 ਇੱਕ ਜਨਵਰੀ ਦੀ ਦਰਮਿਆਨੀ ਰਾਤ ਯਾਨੀ ਕਿ ਨਵੇਂ ਸਾਲ ਵਾਲੇ ਦਿਨ ਤੜਕੇ ਰੈਡੀਮੇਡ ਕੱਪੜੇ ਅਤੇ ਮੋਬਾਈਲ ਦੀ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਗਿਰੋਹ ਵਿੱਚੋਂ ਇੱਕ ਮੈਂਬਰ ਨੂੰ ਥਾਣਾ ਮਮਦੋਟ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਸ ਨੂੰ ਅੱਜ ਫ਼ਿਰੋਜ਼ਪੁਰ ਵਿਖੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਅੱਗੇ ਹੋਰ ਵੀ ਖੁਲਾਸੇ ਹੋ ਸਕਣ।

ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਸੁਖਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੱਕ ਜਨਵਰੀ ਨੂੰ ਤੜਕੇ ਗਿਰੋਹ ਦੇ ਕੁਝ ਮੈਂਬਰਾਂ ਨੇ ਬਾਜ਼ਾਰ ਵਿੱਚ ਸਥਿਤ ਲੱਖਾਂ ਰੈਡੀਮੇਡ ਸਟੋਰ ਅਤੇ ਰਿੰਕਾ ਟੈਲੀਕਾਮ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਕਰੀਬ ਇੱਕ ਲੱਖ ਰੁਪਏ ਦਾ ਕੱਪੜਾ ਅਤੇ ਕੁਝ ਮੋਬਾਈਲ ਚੋਰੀ ਕਰ ਲਏ ਸਨ।ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਗਰੋਹ ਦੇ ਵਿੱਚੋਂ ਇੱਕ ਮੈਂਬਰ ਕਾਲਾ (18/19 ਸਾਲਾ) ਪੁੱਤਰ ਤਾਰਾ ਵਾਸੀ ਮਮਦੋਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਲਿਆ ਜਾਏਗਾ ਅਤੇ ਹੋਰ ਵੀ ਖ਼ੁਲਾਸੇ ਸਾਹਮਣੇ ਆ ਜਾਣਗੇ।
