ਦੇਸ਼ ਵਿੱਚ ਬੱਚਿਆਂ ਅਤੇ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਇਹਨਾਂ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਉੱਥੇ ਹੀ ਇਹਨੀਂ ਦਿਨੀਂ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਮਾਨਸਾ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਨਾਬਾਲਿਗ ਵਿਦਿਆਰਥਣ ਨਾਲ 2 ਨੌਜਵਾਨਾਂ ਨੇ ਬਲਾਤਕਾਰ ਕੀਤਾ।

Latest news

ਨਾਬਾਲਿਗ ਵਿਦਿਆਰਥਣ ਦੇ ਨਾਲ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ

By Rajdeep Kaur

August 20, 2018

Mansa minor girl raped: ਦੇਸ਼ ਵਿੱਚ ਬੱਚਿਆਂ ਅਤੇ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਇਹਨਾਂ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਉੱਥੇ ਹੀ ਇਹਨੀਂ ਦਿਨੀਂ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਮਾਨਸਾ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਨਾਬਾਲਿਗ ਵਿਦਿਆਰਥਣ ਨਾਲ 2 ਨੌਜਵਾਨਾਂ ਨੇ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਿਕ ਸਕੂਲ ਤੋਂ ਘਰ ਆਉਂਦੇ ਸਮੇਂ ਦੋ ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਘਰ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ।

Mansa minor girl raped

ਲੜਕੀ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਨੌਜਵਾਨਾਂ ਦੀ ਚੁੰਗਲ ਤੋਂ ਬੱਚ ਨੇ ਆਪਣੇ ਘਰ ਪਹੁੰਚੀ ਤੇ ਆ ਕੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੀੜਿਤਾ ਦੀ ਮਾਂ ਨੇ ਥਾਨਾ ਸਿਟੀ-2 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰ ਦੋਨੋਂ ਨੌਜਵਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਿਤਾ ਦੀ ਮਾਂ ਨੇ ਮੰਗ ਕੀਤੀ ਹੈ ਕਿ ਦੋਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਹਨਾਂ ਨੂਮ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਦੱਸ ਦੇਈਏ ਕਿ ਸਕੂਲੀ ਵਿਦਿਆਰਥੀਆਂ ਨਾਲ ਬਲਾਤਕਾਰ ਦੇ ਮਾਮਲੇ ਦਿਨ ਪਰ ਦਿਨ ਵਧਦੇ ਜਾ ਰਹੇ ਹਨ। ਹਾਲ ਹੀ ਵਿੱਚ ਅਜਨਾਲਾ ਦੇ ਇੱਕ ਪਿੰਡ ਦੇ ਸਕੂਲ ਦੇ ਬਾਹਰ ਚਾਰ ਨੌਜਵਾਨਾਂ ਨੇ 14 ਸਾਲ ਦੀ ਲੜਕੀ ਨੂੰ ਅਗਵਾਹ ਕਰ ਲਿਆ ਸੀ। ਇਸਦੇ ਬਾਅਦ ਚਾਰਾਂ ਨੇ ਉਸਦੇ ਨਾਲ ਸਾਮੂਹਿਕ ਕੁਕਰਮ ਕੀਤਾ ਅਤੇ ਉਸ ਨੂੰ ਅਗਿਆਤ ਥਾਂ ‘ਤੇ ਛੱਡ ਕੇ ਫਰਾਰ ਹੋ ਗਏ। ਘਟਨਾ ਦੇ ਬਾਅਦ ਪੁਲਿਸ ਨੇ ਪਰਿਵਾਰ ਦੇ ਮੈਬਰਾਂ ਦੇ ਨਾਲ ਮਿਲ ਕੇ ਕੁੜੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਪੀੜਿਤਾ ਦੀ ਡਾਕਟਰੀ ਜਾਂਚ ਵਿੱਚ ਦੁਸ਼ਕਰਮ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸ ਦੇਈਏ ਕਿ ਅਜਨਾਲਾ ਥਾਣੇ ਦੀ ਪੁਲਿਸ ਨੇ ਚਮਿਆਰੀ ਪਿੰਡ ਨਿਵਾਸੀ ਰਮਨ , ਰੂਬੀ , ਸੁਖਦੇਵ ਸਿੰਘ ਅਤੇ ਰਣਦੀਪ ਸਿੰਘ ਦੇ ਖਿਲਾਫ ਅਗਵਾਹ , ਕੁਕਰਮ ਅਤੇ ਪੋਸਕੋ ਏਕਟ ਦੇ ਤਹਿਤ ਕੇਸ ਦਰਜ ਕਰ ਲਿਆ ਸੀ।

Mansa minor girl raped

ਪੀੜਿਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਪੜ੍ਹਦੀ ਹੈ।ਉਹਨਾਂ ਦੀ ਧੀ ਸਕੂਲ ਤੋਂ ਘਰ ਚੱਲੀ ਗਈ ਪਰ ਸਮੇਂ ਤੇ ਘਰ ਨਹੀਂ ਪਹੁੰਚੀ। ਬੱਚੀ ਦੇ ਘਰ ਨਹੀਂ ਆਉਣ ਉੱਤੇ ਉਨ੍ਹਾਂ ਨੇ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਦਲ ਨੇ ਪਰਿਵਾਰ ਦੇ ਨਾਲ ਮਿਲ ਕੇ ਬੱਚੀ ਦੀ ਤਲਾਸ਼ ਕੀਤੀ ਤਾਂ ਪੈਟਰੋਲ ਪੰਪ ਦੇ ਅੱਗੇ ਸੁੰਨਸਾਨ ਥਾਂ ਉੱਤੇ ਲੜਕੀ ਬੇਸਹਾਰੀ ਹਾਲਤ ਵਿੱਚ ਮਿਲੀ। ਉਸਦੇ ਕੱਪੜੇ ਫਟੇ ਹੋਏ ਸਨ। ਉਸਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।