Ludhiana robbery gang arrested:ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਬੈਂਕ ਵਿੱਚ ਲੋਕਾਂ ਨੂੰ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਨੌਸਰਬਾਜ਼ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਧੋਖਾਧੜੀ ਦੇ ਆਰੋਪ ਦੇ ਵਿੱਚ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਨ੍ਹਾਂ ਨੂੰ ਦੋ ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਹੈ, ਜਿਸ ਵਿੱਚ ਪੁਲਿਸ ਇਨ੍ਹਾਂ ਤੋਂ ਕੜੀ ਪੁਛਗਿੱਛ ਕਰ ਰਹੀ ਹੈ।
ਸੇਠੀ ਕੁਮਾਰ ਜੋ ਕਿ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਨ ਉਨ੍ਹਾਂ ਨੇ ਦੱਸਿਆ ਹੈ ਕਿ ਮੁਲਜਮਾਂ ਦੀ ਪਹਿਚਾਣ ਬਰੋਟਾ ਰੋਡ ਨਿਵਾਸੀ ਜੋਗਿੰਦਰ ਸਿੰਘ ਤੇ ਸ਼ਿਮਲਾਪੁਰੀ ਦੇ ਢਿੱਲੋਂ ਨਗਰ ਦੇ ਨਿਵਾਸੀ ਕਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਸਾਹਿਲ ਕਪੂਰ ਜੋ ਕਿ ਨਿਊ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਿਵਾਸੀ ਹਨ ਦੀ ਸ਼ਿਕਾਇਤ ਤੇ ਦੋਨਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Ludhiana robbery gang arrested
ਉਨ੍ਹਾਂ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਬਸਤੀ ਜੋਧੇਵਾਲ ਦੀ ਧਾਗੇ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। 17 ਨਵੰਬਰ ਨੂੰ ਉਹ ਆਪਣੇ ਮਾਲਿਕ ਰਾਜਿੰਦਰ ਗੁਪਤਾ ਦੇ ਅਕਾਊਂਟ ਦੇ ਵਿੱਚੋਂ 40 ਹਜਾਰ ਰੁਪਏ ਕਢਵਾਉਣ ਦੇ ਲਈ ਪੀਐਨਬੀ ਬੈਂਕ ਦੀ ਬ੍ਰਾਂਚ ਵਿੱਚ ਆਇਆ ਸੀ। ਉਹ ਪੈਸੇ ਲੈਕੇ ਜਿਵੇਂ ਹੀ ਬੈਂਕ ਵਿੱਚੋਂ ਬਾਹਰ ਆਇਆ,ਉੱਥੇ ਖੜੇ ਹੋਏ ਨੌਸਰਬਾਜ਼ਾਂ ਨੇ ਉਸਨੂੰ ਕਿਹਾ ਕਿ ਉਹ ਉਨ੍ਹਾਂ ਦੇ 50 ਹਜ਼ਾਰਰੁਪਏ ਫੜ੍ਹ ਕੇ ਰੱਖੇ। ਜਿਵੇਂ ਹੀ ਉਹ ਉਨ੍ਹਾਂ ਦੀਆ ਗੱਲਾਂ ਵਿੱਚ ਆ ਗਿਆ ਉਹ ਦੋਨੋਂ ਉਸਦੇ ਹੱਥੋਂ 40 ਹਜ਼ਾਰ ਰੁਪਏ ਲੈ ਕੇ ਉਥੋਂ ਭੱਜ ਗਏ।
ਜਦੋ ਸਾਹਿਲ ਨੇ ਬਾਅਦ ਵਿੱਚ ਉਨ੍ਹਾਂ ਦੁਆਰਾ ਫੜਾਏ ਗਏ ਪੈਸਿਆਂਨੂੰ ਚੈੱਕ ਕੀਤਾ ਤਾਂ ਉਸ ਵਿੱਚ ਸਿਰਫ਼ 500 ਦੇ ਦੋ ਹੀ ਨੋਟ ਸੀ. ਜਿਸ ਵਿੱਚ ਇੱਕ 500 ਦਾ ਨੋਟ ਉੱਪਰ ਤੇ ਇੱਕ ਨੋਟ ਨੀਚੇ ਸੀ ਤੇ ਬਾਕੀ ਖਾਲੀ ਕਾਗਜ਼ ਹੀ ਸੀ। ਸੇਠੀ ਸਿੰਘ ਨੇ ਇਸ ਮਾਮਲੇ ਵਿੱਚ ਹੋਰ ਖੁਲਾਸਾ ਕਰਦੇ ਦੱਸਿਆ ਕਿ ਮੁਲਜ਼ਮ ਹੁਣ ਤੱਕ ਅਲੱਗ-ਅਲੱਗ ਬੈਂਕਾਂ ਵਿੱਚ 7 ਵਾਰਦਾਤਾਂ ਕਰ ਚੁੱਕੇ ਹਨ ਤੇ ਇਸ ਗੱਲ ਨੂੰ ਉਨ੍ਹਾਂ ਨੇ ਕਬੂਲ ਵੀ ਕਰ ਲਿਆ ਹੈ। ਪੁਲਿਸ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਵਿੱਚ ਹੋਰ ਵੀ ਕੁਝ ਅਹਿਮ ਖੁਲਾਸੇ ਹੋ ਸਕਦੇ ਹਨ।