Ludhiana court verdicted wwics repayment: ਸੂਬੇ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਦੇ ਬਹੁਤ ਭਰਮਾਰ ਹੈ। ਕੈਨੇਡਾ, ਅਮਰੀਕਾ ਭੇਜਣ ਦੇ ਨਾਮ ‘ਤੇ ਕਈ ਲੋਕਾਂ ਨਾਲ ਠੱਗੀਆਂ ਵੀ ਹੁੰਦੀ ਹਨ। ਜਿਨਾਂ ਦੇ ਸਬੂਤ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਵੀਜ਼ਾ ਲਗਵਾਉਣ ਵਾਲੀ ਪੰਜਾਬ ਦੀ ਮਸ਼ਹੂਰ ਏਜੰਸੀ WWICS ਨੂੰ ਵੀ ਇੱਕ ਅਜਿਹੇ ਹੀ ਮਾਮਲੇ ਵਿੱਚ ਅਦਾਲਤ ਨੇ ਝਟਕਾ ਦਿੱਤਾ ਹੈ। ਲੁਧਿਆਣਾ ਜ਼ਿਲ੍ਹਾ ਅਦਾਲਤ ਨੇ ਵਰਲਡ ਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਡਬਲਯੂ.ਡਬਲਯੂ.ਆਈ.ਸੀ.ਐੱਸ (wwics) ਦੇ ਖਿਲਾਫ਼ ਫੈਸਲਾ ਸੁਣਾਉਂਦਿਆਂ ਏਜੰਸੀ ਨੂੰ ਲੁਧਿਆਣਾ ਦੇ ਇੱਕ ਜੋੜੇ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਕਾਰਨ 55,000 ਰੁਪਏ ਵਾਪਸ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਜੁਰਮਾਨੇ ਵਿੱਚ ਉਹ 20,000 ਰੁਪਏ ਵੀ ਸ਼ਾਮਲ ਹਨ ਜੋ ਇਸ ਜੋੜੇ ਦਾ ਪੱਕੀ ਨਾਗਰਿਕਤਾ ਰੱਦ ਹੋਣ ਕਾਰਨ ਏਜੰਸੀ ਕੋਲ ਫੱਸ ਗਿਆ ਸੀ।
ਇਸ ਤੋਂ ਪਹਿਲਾਂ ਏਜੰਸੀ ਨੇ ਵੀਜ਼ਾ ਪ੍ਰੋਸੈਸਿੰਗ ਫ਼ੀਸ ਦੇ 300 ਡਾਲਰ ਲਗਭਗ 20,000 ਰੁਪਏ ਸ਼ਿਕਾਇਤਕਰਤਾ ਨੂੰ ਵਾਪਸ ਮੋੜਨ ਤੋਂ ਇਨਕਾਰ ਕੀਤਾ ਸੀ। ਲੁਧਿਆਣਾ ਦੇ ਜੋੜੇ ਦੀ ਕੈਨੇਡਾ ਲਈ ਪੱਕੀ ਨਾਗਰਿਕਤਾ ਲਈ ਅਪਲਾਈ ਕੀਤੀ ਗਈ ਅਰਜ਼ੀ ਰੱਦ ਹੋਣ ‘ਤੇ ਕੈਨੇਡੀਅਨ ਹਾਈ ਕਮਿਸ਼ਨ ਨੇ ਏਜੰਸੀ ਨੂੰ ਉਹਨਾਂ ਦੀ ਪ੍ਰੋਸੈਸਿੰਗ ਫ਼ੀਸ ਵਾਪਸ ਕਰ ਦਿੱਤੀ ਸੀ ਪਰ ਏਜੰਸੀ ਨੇ ਇਹ ਫ਼ੀਸ ਅੱਗੇ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਅਦਾਲਤ ਵਿੱਚ ਚੱਲੇ ਲੰਮੇ ਸਮੇਂ ਦੇ ਇਸ ਮੁਕਦਮੇ ‘ਤੇ ਅੱਜ ਅਦਾਲਤ ਨੇ ਏਜੰਸੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜੋੜੇ ਨੂੰ ਜ਼ੁਰਮਾਨੇ ਦੇ 50,000 ਰੁਪਏ ਜਾਰੀ ਕਰਨ।
Ludhiana court verdicted wwics repayment
ਕੀ ਹੈ ਮਾਮਲਾ?
ਲੁਧਿਆਣਾ ਦੇ ਸ਼ਿਕਾਇਤਕਰਤਾ ਅਰਵਿੰਦ ਕੁਮਾਰ ਸ਼ਰਮਾ ਨੇ ਆਪਣੀ ਪਤਨੀ ਅਨੂੰ ਸ਼ਰਮਾ ਅਤੇ ਪੁੱਤਰ ਭਾਵੇਸ਼ ਸੌਨੀਕ ਦੇ ਨਾਲ ਮਿਲ ਕੇ 2005 ਵਿੱਚ ਕੈਨੇਡਾ ਲਈ ਪੀ.ਆਰ ਵੀਜ਼ਾ ਅਪਲਾਈ ਕਰਨ ਲਈ wwics ਏਜੰਸੀ ਨਾਲ ਸੰਪਰਕ ਕੀਤਾ ਸੀ। ਸ਼ਿਕਾਇਤ ਵਿੱਚ ਅਰਵਿੰਦ ਨੇ ਦੱਸਿਆ ਕਿ ਏਜੰਸੀ ਨੇ ਉਹਨਾਂ ਪਾਸੋਂ ਸ਼ੁਰੂਆਤ ਵਿੱਚ 25,000 ਰੁਪਏ ਲਏ ਸਨ। ਇਸ ਮਗਰੋਂ ਉਹਨਾਂ ਨੂੰ ielts ਦੀ ਤੇਰੀ ਕਰਨ ਲਈ ਕਿਹਾ ਗਿਆ। ਇਹਨਾਂ ਕਲਾਸਾਂ ਲਈ ਵੀ 25,000 ਰੁਪਏ ਲਏ ਗਏ ਅਤੇ ਉਹਨਾਂ ਨਾਲ wwics ਤੇ gsbc ਕੰਪਨੀ ਅਧੀਨ ਇੱਕ ਕੰਟ੍ਰੈਕਟ ਵੀ ਸਾਈਨ ਕਰਵਾਇਆ ਗਿਆ।
27 ਅਪ੍ਰੈਲ, 2005 ਵਿੱਚ ਅਰਵਿੰਦ ਨੇ ਏਜੰਸੀ ਨੂੰ 300 ਕੈਨੇਡੀਅਨ ਡਾਲਰ ਵੀਜ਼ਾ ਪ੍ਰੋਸੈਸਿੰਗ ਫ਼ੀਸ ਵਜੋਂ ਦਿੱਤੇ ਸਨ। ਇਸ ਮਗਰੋਂ ਏਜੰਸੀ ਨੇ ਅਰਵਿੰਦ ਨੂੰ ਤਿੰਨ ਪੈਕੇਜ ਕ੍ਰਮਵਾਰ, 1200 ਡਾਲਰ, 1400 ਡਾਲਰ ਅਤੇ 1700 ਡਾਲਰ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹਨਾਂ ਵਿਚੋਂ ਇੱਕ ਚੁਣੋ। ਇਸ ਮਗਰੋਂ ਸ਼ਿਕਾਇਤਕਰਤਾ ਨੇ ਗੋਲਡ ਪੈਕੇਜ ਚੁਣਿਆ। ਜਿਸ ਵਿੱਚ ਵਿਦੇਸ਼ ਵਿੱਚ ਪੱਕੇ ਹੋਣ ਦੇ ਨਾਲ ਨਾਲ ਕੰਪਨੀ ਉਹਨਾਂ ਨੂੰ ਕੰਮ ਵੀ ਮੁਹਈਆ ਕਰਵਾਏਗੀ। ਉਹਨਾਂ ਦੱਸਿਆ ਕਿ ਕੰਪਨੀ ਨੇ ਕਿਹਾ ਸੀ ਕਿ ਕੰਮ ਨਾ ਹੋਣ ਦੀ ਸੂਰਤ ਵਿੱਚ ਦੁਬਈ ਦੀ ਕੰਪਨੀ ਗਲੋਬਲ ਕੰਪਨੀ ਪੈਸੇ ਵਾਪਸ ਕਰੇਗੀ।
Ludhiana court verdicted wwics repayment
ਮਗਰੋਂ ਅਰਵਿੰਦ ਅਤੇ ਉਸਦੇ ਪਰਿਵਾਰ ਦੀ ਕੈਨੇਡਾ ਲਈ ਅਪਲਾਈ ਕੀਤੀ ਹੋਈ ਅਰਜ਼ੀ ਰੱਦ ਹੋ ਗਈ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਫ਼ੀਸ ਦੇ 300 ਡਾਲਰ ਵਾਪਸ ਕਰ ਦਿੱਤੇ ਸਨ ਪਰ wwics ਨੇ ਇਹ ਰੁਪਏ ਸ਼ਿਕਾਇਤਕਰਤਾ ਨੂੰ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤੇ। ਜਿਸ ਮਗਰੋਂ ਅਰਵਿੰਦ ਨੇ ਇਸ ਬਾਰੇ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ। ਜਿਸ ‘ਤੇ ਸੁਣਵਾਈ ਕਰਦਿਆਂ ਕਰਦਿਆਂ ਸਮਾਂ ਅੱਜ ਦਾ ਆ ਗਿਆ। ਹੁਣ ਲੁਧਿਆਣਾ ਅਦਾਲਤ ਨੇ wwics ਨੂੰ ਝਟਕਾ ਦਿੰਦਿਆਂ ਸ਼ਿਕਾਇਤਕਰਤਾ ਨੂੰ 50,000 ਰੁਪਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।