Gold Medal Winner: ਖੇਲੋ ਇੰਡੀਆ ਤਹਿਤ ਮਹਾਰਾਸ਼ਟਰ (ਪੂਨੇ) ‘ਚ ਚੱਲਣ ਵਾਲੀਆਂ 10 ਦਿਨ ਸਕੂਲੀ ਖੇਡਾਂ ਵਿੱਚ ਫਰੀਦਕੋਟ ਦੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਰੋਬਿਨਦੀਪ ਸਿੰਘ ਨੇ ਅੰਡਰ-17 ਲਈ 1.98 ਮੀਟਰ ਹਾਈ ਜੰਪ ‘ਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ।

ਜਿਸ ਨੂੰ ਲੈਕੇ ਪੂਰੇ ਪੰਜਾਬ ਅਤੇ ਫਰੀਦਕੋਟ ਵਾਸੀਆਂ ਚ ਖੁਸ਼ੀ ਪਾਈ ਜਾ ਰਹੀ ਹੈ ਜਿਵੇਂ ਹੀ ਅੱਜ ਰੋਬਿਨਦੀਪ ਸਰਾਂ ਫਰੀਦਕੋਟ ਪਹੁੰਚਿਆ ਤਾਂ ਸਕੂਲੀ ਵਿਦਿਆਰਥੀਆਂ, ਸਮਾਜਸੇਵੀ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਢੋਲ ਡਮਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਮਿਠਾਈਆਂ ਵੰਡਕੇ ਵੀ ਖੁਸ਼ੀ ਜ਼ਾਹਰ ਕੀਤੀ।

ਇਸ ਮੌਕੇ ਰੋਬਿਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕੇ ਉਸ ਨੇ ਸੋਨੇ ਦਾ ਤਗਮਾ ਜਿੱਤਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਉਸਨੇ ਕਿਹਾ ਕਿਹਾ ਕਿ ਇਸ ਦਾ ਸਿਹਰਾ ਆਪਣੇ ਟੀਚਰਾਂ ਅਤੇ ਆਪਣੇ ਮਾਤਾ-ਪਿਤਾ ਦੇ ਸਿਰ ਜਾਂਦਾ ਹੈ।ਹੁਣ ਉਹ ਹੋਰ ਮਿਹਨਤ ਕਰਕੇ ਏਸ਼ੀਆ ਖੇਡਾਂ ਚ ਹਿਸਾ ਲੈ ਕੇ ਗੋਲਡ ਮੈਡਲ ਹਾਸਲ ਕਰੇਗਾ।

ਇਸ ਮੌਕੇ ਗੋਲਡ ਮੈਡਲਿਸਟ ਖਿਡਾਰੀ ਦੇ ਪਿਤਾ ਜਗਾ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁਸ਼ ਕੇ ਉਸ ਦੇ ਪੁੱਤਰ ਨੇ ਸੋਨੇ ਦਾ ਤਗਮਾ ਜਿੱਤਿਆ ਹੈ ਉਸ ਨੇ ਆਪਣੇ ਮਾਤਾ ਪਿਤਾ ਦਾ ਟੀਚਰਾਂ ਦਾ ਆਪਣੇ ਸ਼ਹਿਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਉਸ ਨੇ ਪਹਿਲਾਂ ਵੀ 2 ਗੋਲਡ ਮੈਡਲ 4 ਬ੍ਰਾਉਨ ਮੈਡਲ ਨੈਸ਼ਨਲ ਗੇਮਾਂ ‘ਚ ਜਿਤੇ ਹਨ ਹੁਣ ਅੱਗੇ ਉਹ ਉਲੰਪਿਕ ‘ਚ ਪਹੁੰਚ ਕੇ ਜਿੱਤ ਹਾਸਿਲ ਕਰੇ ਅਤੇ ਮੈਡਲ ਲੈ ਕੇ ਆਵੇ ਇਹੀ ਸਾਡੀ ਆਸ ਹੈ।
