Fire department Mansa struggle :ਅੱਗ ਲੱਗਣ ਦੀ ਘਟਨਾ ਨਾਲ ਨਿਬੜਨ ਲਈ ਕਹਿਣ ਨੂੰ ਤਾਂ ਮਾਨਸਾ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਹੈ ਪਰ ਫਾਇਰ ਬ੍ਰਿਗੇਡ ਖੁਦ ਰੱਬ ਆਸਰੇ ਚੱਲ ਰਿਹਾ ਹੈ। ਜ਼ਿਲ੍ਹਾ ਬਨਣ ਤੋਂ ਪਹਿਲਾਂ ਜਿੱਥੇ ਫਾਇਰ ਬ੍ਰਿਗੇਡ ਵਿੱਚ ਦਰਜਨਾਂ ਕਰਮਚਾਰੀ ਤੈਨਾਤ ਸਨ,ਉੱਥੇ ਜ਼ਿਲ੍ਹਾ ਬਨਣ ਤੋਂ ਬਾਅਦ ਫਾਇਰ ਬ੍ਰਿਗੇਡ ਵਿੱਚ ਕਰਮਚਾਰੀਆਂ ਦੀ ਗਿਣਤੀ ਉਂਗਲਾਂ ਤੇ ਗਿਣਨ ਤੱਕ ਸੀਮਤ ਹੋ ਗਈ ਹੈ। ਹਾਲਾਤ ਇਸ ਕਦਰ ਤੱਕ ਖਤਰਨਾਕ ਬਨ ਚੁੱਕੇ ਹਨ ਕਿ ਜੇਕਰ ਸ਼ਹਿਰ ਵਿੱਚ ਅੱਗ ਲੱਗਣ ਦੀ ਕੋਈ ਵੱਡੀ ਘਟਨਾ ਵਾਪਰ ਜਾਵੇ ਤਾਂ ਸ਼ੱਕ ਜਾਪਦਾ ਹੈ ਕਿ ਫਾਇਰ ਸਟਾਫ ਦੀ ਘਾਟ ਕਾਰਣ ਉਹ ਅੱਗ ਤੇ ਕਾਬੂ ਪਾ ਸਕਣਗੇ ਜਾਂ ਨਹੀਂ।ਸਾਲ 1992 ਵਿੱਚ ਜ਼ਿਲ੍ਹਾ ਬਨਣ ਤੋਂ ਪਹਿਲਾਂ ਫਾਇਰ ਬ੍ਰਿਗੇਡ ਵਿੱਚ ਸੌਲਾਂ ਫਾਇਰ ਮੈਨ, ਚਾਰ ਲੀਡੀੰਗ ਫਾਇਰ ਮੈਨ ਅਤੇ ਪੰਜ ਡਰਾਇਵਰ ਤੈਨਾਤ ਸਨ ਪਰ ਜ਼ਿਲ੍ਹਾ ਬਨਣ ਤੋਂ ਬਾਅਦ ਕੁਝ ਦੀ ਬਦਲੀ, ਕੁਝ ਦੇ ਰਿਟਾਇਰ ਹੋਣ ਅਤੇ ਕੁਝ ਦੀ ਮੌਤ ਹੋ ਜਾਣ ਕਾਰਣ ਕਰਮਚਾਰੀਆਂ ਦੀ ਗਿਣਤੀ ਘੱਟਦੀ ਗਈ। ਸਰਕਾਰ ਵੱਲੋਂ ਨਵੀਂ ਭਰਤੀ ਨਾਂ ਕੀਤੇ ਜਾਣ ਕਾਰਨ ਹੁਣ ਫਾਇਰ ਦਫਤਰ ਵਿੱਚ ਇੱਕ ਫਾਇਰ ਅਫ਼ਸਰ, ਤਿੰਨ ਫਾਇਰ ਮੈਨ, ਤਿੰਨ ਡਰਾਇਵਰ ਅਤੇ ਚਾਰ ਆਰਜ਼ੀ ਕਰਮਚਾਰੀਆਂ ਸਮੇਤ ਕੁੱਲ ਗਿਆਰਾਂ ਕਰਮਚਾਰੀ ਹੀ ਬਾਕੀ ਹਨ। ਦੱਸ ਦੇਈਏ ਕਿ ਨਗਰ ਕੌਂਸਲ ਵੱਲੋਂ ਕਈ ਸਾਲਾਂ ਤੋਂ ਕਰਮਚਾਰੀਆਂ ਦੀ ਭਰਤੀ ਲਈ ਮਤਾ ਤਾਂ ਪਾਸ ਕਰ ਦਿੱਤਾ ਜਾਂਦਾ ਹੈ ਪਰ ਭਰਤੀ ਨਹੀਂ ਹੋ ਰਹੀ।
ਫਾਇਰ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਨਵੀਂ ਭਰਤੀ ਸਾਲ 1995 ਵਿੱਚ ਹੋਈ ਸੀ ਤੇ ਬਾਈ ਸਾਲ ਬਾਅਦ ਕੋਈ ਨਵੀਂ ਭਰਤੀ ਨਹੀਂ ਹੋਈ ਹੈ। ਉਹਨਾਂ ਦੱਸਿਆ ਕਿ ਕਾਫੀ ਸਟਾਫ ਦੀ ਨਿਯੁਕਤੀ ਹੋਣੀ ਬਨਦੀ ਹੈ। ਉਹਨਾਂ ਦੱਸਿਆ ਕਿ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਬਾਹਰੋਂ ਫਾਇਰ ਬ੍ਰਿਗੇਡ ਮੰਗਵਾ ਕੇ ਕੰਮ ਚਲਾਇਆ ਜਾਂਦਾ ਹੈ।
ਫਾਇਰ ਬ੍ਰਿਗੇਡ ਦਫ਼ਤਰ ਵਿੱਚ ਬੇਸ਼ੱਕ ਦੋ ਗੱਡੀਆਂ ਹਨ ਪਰ ਉਸ ਵਿੱਚ ਲੱਗੇ ਸਮਾਨ ਤੋਂ ਇਲਾਵਾ ਫਾਇਰ ਬ੍ਰਿਗੇਡ ਕਰਮਚਾਰੀਆਂ ਕੋਲ ਸੁਰੱਖਿਆ ਦੇ ਹੋਰ ਵਾਧੂ ਸਾਧਨ ਨਹੀਂ ਹਨ। ਕਈ ਲੱਖ ਦੀ ਆਬਾਦੀ ਨੂੰ ਅੱਗ ਲੱਗਣ ਜਿਹੀ ਘਟਨਾ ਵਿੱਚ ਸੁਰੱਖਿਆ ਦੇਣ ਵਾਲੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਈ ਵੀ ਜਗ੍ਹਾ ਨਹੀ੍ ਹੈ ਤੇ ਗੱਡੀਆਂ ਬਾਹਰ ਖੁੱਲੇ ਵਿੱਚ ਹੀ ਖੜੀਆ ਰਹਿੰਦੀਆਂ ਹਨ ਤੇ ਖਰਾਬ ਹੋ ਰਹੀਆਂ ਹਨ। ਸ਼ਹਿਰ ਵਾਸੀਆਂ ਬਲਕਰਨ ਸਿੰਘ ਅਤੇ ਰਘਵੀਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜ਼ਿਲ੍ਹੇ ਦੇ ਇੱਕੋ-ਇੱਕ ਫਾਇਰ ਬ੍ਰਿਗੇਡ ਵੱਲ ਸਵੱਲੀ ਨਜ਼ਰ ਕਰ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ
ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹੈ ਮਾਨਸਾ ਦਾ ਫਾਇਰ ਵਿਭਾਗ
Oct 29, 2018 10:36 am

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

MV Agusta Turismo Veloce 800 India Launch Soon

This Is THE Mahindra XUV300 Variant To Go For

Custom Zero FX – The Best Looking Electric Bike?

Tesla Cars Get New Dog And Sentry Modes

Entertainment and sports industry announces financial help for Pulwama terror attack martyrs

Play for upliftment if women: All about women empowerment

Daily Life: Feminism means being at par!

Editor’s Post: Can Jaish be contained?