Ferozpur house Looted: ਪੰਜਾਬ ਵਿੱਚ ਚੋਰ-ਲੁਟੇਰੇ ਇਨ੍ਹੇ ਬੇਖੌਫ ਹੋ ਚੁੱਕੇ ਹਨ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਲੁਟੇਰਿਆਂ ਨੂੰ ਪੁਲਿਸ ਵਾਲਿਆਂ ਦਾ ਹੁਣ ਬਿਲਕੁਲ ਵੀ ਡਰ ਨਹੀਂ ਰਿਹਾ ਹੈ। ਲੁਟੇਰੇ ਹੁਣ ਦਿਨ-ਦਿਹਾੜੇ ਹੀ ਘਰਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਾਲੂ ਰਾਏ ਹਿਠਾਰ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਲੁਟੇਰਿਆਂ ਨੇ ਘਰ ਵਿੱਚ ਵੜ ਕੇ ਘਰ ਵਾਲਿਆਂ ਨੂੰ ਬੰਧੀ ਬਣਾ ਕੇ 10 ਤੋਲੇ ਸੋਨਾ 50 ਹਜ਼ਾਰ ਨਗਦੀ, ਇੱਕ ਕਾਰ, ਦੋ ਮੋਟਰਸਾਇਕਲ, ਇੱਕ ਟਰੈਕਟਰ ਲੁੱਟ ਕੇ ਫਰਾਰ ਹੋ ਗਏ ਹਨ।ਮਹਿਲਾ ਨੇ ਇਲਜ਼ਾਮ ਲਗਾਇਆ ਕਿ ਨਿਰਮਲ ਸਿੰਘ ਦੀ ਸ਼ਹਿ ਉੱਤੇ ਹੀ ਇਹ ਸਭ ਹੋਇਆ ਹੈ।ਉਹਨਾਂ ਦੱਸਿਆ ਕਿ ਉਹ ਆਈ ਜੀ ਫਿਰੋਜ਼ਪੁਰ ਰੇਂਜ ਦਫ਼ਤਰ ਵਿੱਚ ਲੱਗਿਆ ਹੈ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਅਤੇ ਇਨ੍ਹਾਂ ਦੇ ਨਾਲ ਕੁਝ 20 ਤੋਂ 25 ਲੋਕਾਂ ਨੇ ਸਾਡੇ ਘਰ ਉੱਤੇ ਹਮਲਾ ਕਰ ਦਿੱਤਾ। ਸਾਡੇ ਨਾਲ ਮਾਰ ਕੁੱਟ ਕੀਤੀ ਅਤੇ ਸਾਡੇ ਕੱਪੜੇ ਵੀ ਪਾੜੇ। ਇਹਨਾਂ ਨੇ ਪਿਸਟਲ ਦੀ ਨੋਕ ਉੱਤੇ ਸਾਨੂੰ ਕਮਰੇ ਵਿੱਚ ਬੰਧੀ ਬਣਾ ਕੇ ਘਰ ਵਿੱਚ ਰੱਖਿਆ।10 ਤੋਲੇ ਸੋਨਾ 50 ਹਜ਼ਾਰ ਨਗਦੀ,ਇੱਕ ਕਾਰ, ਦੋ ਮੋਟਰਸਾਇਕਿਲ, ਇੱਕ ਟਰੈਕਟਰ ਲੁਟੇਰੇ ਲੁੱਟ ਕੇ ਲੈ ਗਏ ਹਨ। ਉੱਥੇ ਹੀ ਘਰ ਵਿੱਚ ਮੌਜੂਦ ਮੁੰਡੇ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਨੇ ਮੇਰੇ ਦਾਦਾ ਜੀ ਨਾਲ ਮਾਰ ਕੁੱਟ ਕੀਤੀ। ਜਦੋਂ ਵਿੱਚ ਉਨ੍ਹਾਂ ਨੂੰ ਪਾਣੀ ਪਿਲਾਉਣ ਲੱਗਿਆ ਤਾਂ ਮੈਨੂੰ ਵੀ ਕਮਰੇ ਵਿੱਚ ਬੰਦ ਕਰ ਦਿੱਤਾ।
Ferozpur house Looted
ਉੱਧਰ ਜਦੋਂ ਇਸ ਸਬੰਧ ਵਿੱਚ ਪੁਲਿਸ ਦਾ ਪੱਖ ਲੈਣ ਲਈ ਦਫ਼ਤਰ ਵਿੱਚ ਗਏ ਤਾਂ ਕੋਈ ਵੀ ਨਹੀ ਮਿਲਿਆ। ਡੀਐਸਪੀ ਲਖਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਲਦ ਹੀ ਬਣਦੀ ਕਰਵਾਈ ਕੀਤੀ ਜਾਵੇਗੀ। ਲੁੱਟ-ਖੋਹ ਦੀਆਂ ਵਾਰਦਾਤਾਂ ਇਹਨੀਂ ਦਿਨੀਂ ਵਧਦੀ ਜਾ ਰਹੀਆਂ ਹਨ।ਲੁਟੇਰਿਆਂ ਦੇ ਹੌਂਸਲੇ ਇਸ ਕਦਰ ਵਧਦੇ ਜਾ ਰਹੇ ਹਨ। ਹੁਣ ਲੋੜ ਹੈ ਇੱਥੇ ਪੁਲਿਸ ਨੂੰ ਅਲਰਟ ਹੋਣ ਦੀ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਲੁਟੇਰਿਆਂ ਖਿਲਾਫ ਪੁਲਿਸ ਨੂੰ ਐਕਸ਼ਨ ਲੈਣ ਦੀ ਲੋੜ ਹੈ ਤਾਂ ਹੀ ਇਹਨਾਂ ਤੇ ਕਾਬੂ ਕੀਤਾ ਜਾ ਸਕਦਾ ਹੈ।
Ferozpur house Looted