fazilka girl rape ਫਾਜ਼ਿਲਕਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਚਲਦਾ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਮਹਿਫੂਜ਼ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਫਾਜ਼ਿਕਲਾ ਦਾ ਸਾਹਮਣੇ ਆਇਆ ਜਿੱਥੇ ਪਿੰਡ ‘ਚ ਰਹਿਣ ਵਾਲੀ 20 ਸਾਲਾ ਲੜਕੀ ਨੇ ਇਕ ਨੌਜਵਾਨ ‘ਤੇ ਜ਼ਬਰਦਸਤੀ ਜਲਾਲਾਬਾਦ ਤੋਂ ਅੰਮ੍ਰਿਤਸਰ ਲਿਜਾਣ ਅਤੇ ਉੱਥੇ ਇਕ ਹੋਟਲ ਵਿਚ ਜਬਰ ਜਨਾਹ ਕੀਤਾ।

ਬਲਾਤਕਾਰ ਪੀੜਿਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਬਿਆਨ ‘ਚ ਕਿਹਾ ਕਿ 29 ਅਪ੍ਰੈਲ ਦੀ ਸਵੇਰੇ ਕਰੀਬ 11 ਵਜੇ ਉਹ ਬੀਏ ਦੇ ਦੂਸਰੇ ਸਮੈਸਟਰ ਦਾ ਰੋਲ ਨੰਬਰ ਲੈਣ ਜਲਾਲਾਬਾਦ ਆਈ ਹੋਈ ਸੀ। ਇਸ ਦੌਰਾਨ ਜਦੋਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੇ ਨੇੜੇ ਪਹੁੰਚੀ ਤਾਂ ਪਿੰਡ ਬਲੇਲ ਦੇ ਕਾਮਲ ਨਿਵਾਸੀ ਛਿੰਦਰ ਸਿੰਘ ਜੋ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ, ਨੇ ਉਸ ਨੂੰ ਜ਼ਬਰਦਸਤੀ ਧਮਕਾ ਕੇ ਪਹਿਲਾਂ ਜਲਾਲਾਬਾਦ ਦੇ ਬੱਸ ਸਟੈਂਟ ‘ਤੇ ਲੈ ਗਿਆ ਅਤੇ ਉੱਥੋਂ ਬੱਸ ਜ਼ਰੀਏ ਅੰਮ੍ਰਿਤਸਰ ਲੈ ਗਿਆ। ਜਿੱਥੇ ਇਕ ਹੋਟਲ ਵਿਚ ਛਿੰਦਰ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ।

ਉਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨੌਜਵਾਨ ਦੇ ਅੱਠ ਸਾਥੀਆਂ ਨੇ ਉਸ ਨੂੰ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ ਸਬੰਧੀ ਧਮਕੀਆਂ ਦਿੱਤੀਆਂ ਤੇ ਕੁੱਟਮਾਰ ਵੀ ਕੀਤੀ। ਪੁਲਿਸ ਨੇ ਨੌਜਵਾਨਾਂ ਸਮੇਤ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦਰਜ਼ ਕਰਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ, ਮਾਮਲੇ ਦੀ ਜਾਂਚ ਕਰ ਰਹੇ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਲੜਕੀ ਦੇ ਬਿਆਨਾਂ ‘ਤੇ ਕਾਰਵਾਈ ਕਰਦੇ ਹੋਏ ਨੌਂ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।