Direct flights Chandigarh America Canada started : ਐਵੀਏਸ਼ਨ ਦੇ ਖੇਤਰ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਤੇਜੀ ਨਾਲ ਵਧਦਾ ਹੋਇਆ ਦੇਸ਼ ਹੈ। ਸਾਲ ਦਰ ਸਾਲ ਇੱਥੇ ਹਵਾਈ ਯਾਤਰਾਵਾਂ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ ਵੱਧ ਰਹੀ ਹੈ। ਕੇਂਦਰੀ ਨਾਗਰਿਕ ਰਾਜ ਉੜਾਨ ਮੰਤਰੀ ਜਯੰਤ ਸਿਨਹਾ ਦਾ ਕਹਿਣਾ ਹੈ ਕਿ ਹੁਣ ਹਵਾਈ ਚੱਪਲ ਪਾਉਣ ਵਾਲਾ ਆਮ ਇਨਸਾਨ ਵੀ ਹਵਾਈ ਜਹਾਜ ਵਿੱਚ ਯਾਤਰਾ ਕਰ ਰਿਹਾ ਹੈ।ਉਹ ਮੰਗਲਵਾਰ ਨੂੰ ਸੀਆਈਆਈ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਚੰਡੀਗੜ ਪਹੁੰਚੇ ਸਨ। ਇਸ ਮੌਕੇ ਉੱਤੇ ਉਨ੍ਹਾਂ ਨੇ ਕਿਹਾ ਕਿ ਚੰਡੀਗੜ ਏਅਰਪੋਰਟ ਤੋਂ ਅੰਤਰਰਾਸ਼ਟਰੀ ਉੜਾਣਾਂ ਦਾ ਮੁੱਦਾ ਲੰਬੇ ਸਮੇਂ ਤੋਂ ਛਾਇਆ ਹੋਇਆ ਹੈ ਪਰ ਹੁਣ ਜਲਦ ਹੀ ਇੱਥੋਂ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਲਈ ਫਲਾਇਟਸ ਸ਼ੁਰੂ ਹੋ ਜਾਣਗੀਆਂ।
Direct flights Chandigarh America Canada started
ਅਗਲੇ ਸਾਲ ਮਾਰਚ ਦੇ ਅਖੀਰ ਤੱਕ ਏਅਰਪੋਰਟ ਦੇ ਰਨਵੇ ਦੀ ਲੰਮਾਈ ਵਧਾ ਕੇ 10400 ਫੀਟ ਕਰ ਦਿੱਤੀ ਜਾਵੇਗੀ। ਜਿਸਦੇ ਨਾਲ ਇੱਥੇ ਵੱਡੇ ਤੋਂ ਵੱਡਾ ਜਹਾਜ਼ ਲੈਂਡ ਕਰ ਸਕੇਗਾ। ਉੱਥੇ ਹੀ 2019 ਦੇ ਵਿੰਟਰ ਸ਼ੈਡਿਊਲ ਤੋਂ ਪਹਿਲਾਂ ਇੱਥੇ ਕੈਟ 3 ਸਿਸਟਲ ਲਗਾ ਦਿੱਤਾ ਜਾਵੇਗਾ। ਜਿਸਦੇ ਨਾਲ ਏਅਰਪੋਰਟ ਉੱਤੇ ਰਾਤ ਦੇ ਸਮੇਂ ਘੱਟ ਵਿਜਿਬਿਲਿਟੀ ਵਿੱਚ ਫਲਾਇਟਸ ਦਾ ਸੰਚਾਲਨ ਹੋ ਸਕੇਗਾ।
Direct flights Chandigarh America Canada started
ਉਨ੍ਹਾਂ ਨੇ ਕਿਹਾ ਕਿ ਹਿਸਾਰ ਏਅਰਪੋਰਟ ਦੇ ਬਣਨ ਨਾਲ ਹਰਿਆਣਾ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਇਸ ਏਅਰਪੋਰਟ ਉੱਤੇ ਜਲਦ ਹੀ ਅੰਤਰਰਾਸ਼ਟਰੀ ਫਲਾਇਟਸ ਦਾ ਸੰਚਾਲਨ ਕੀਤਾ ਜਾਵੇਗਾ।ਉੱਥੇ ਹੀ ਹਿਸਾਰ ਏਅਰਪੋਰਟ ਦਿੱਲੀ ਏਅਰਪੋਰਟ ਲਈ ਸੈਟੇਲਾਈਟ ਏਅਰਪੋਰਟ ਦੀ ਭੂਮਿਕਾ ਵੀ ਨਿਭਾਏਗਾ। ਸਿਨਹਾ ਨੇ ਕਿਹਾ ਭਾਰਤ ਵਿੱਚ ਐਵੀਏਸ਼ਨ ਬਹੁਤ ਤੇਜ ਰਫ਼ਤਾਰ ਨਾਲ ਵੱਧ ਰਿਹਾ ਹੈ। ਦੇਸ਼ ਦੇ 50 ਮੁੱਖ ਏਅਰਪੋਰਟਸ ਵਿੱਚ 25 ਅਜਿਹੇ ਏਅਰਪੋਰਟ ਹਨ ਜੋ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰ ਰਹੇ ਹਨ। ਦੇਸ਼ ਵਿੱਚ ਐਵੀਏਸ਼ਨ ਸੈਕਟਰ 17 ਫ਼ੀਸਦੀ ਦੀ ਦਰ ਤੋਂ ਅੱਗੇ ਵੱਧ ਰਿਹਾ ਹੈ।
ਇਸਦੇ ਇਲਾਵਾ ਦੱਸ ਦੇਈਏ ਕਿ ਉੜਾਨਾਂ ਦੇ ਵੱਦ ਰਹੇ ਰੁਝਾਅ ਨੂੰ ਦੇਖਦੇ ਹੋਏ ਸਾਹਨੇਵਾਲ ਏਅਰਪੋਰਟ ਦਾ ਰਣਵੇਅ ਛੋਟਾ ਹੋਣ ਕਾਰਨ ਤੇ ਰੇਲਵੇ ਲਾਇਨ ਕਾਰਨ ਆ ਰਹੀ ਪਰੇਸ਼ਾਨੀਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੀ ਉੜਾਨ ਸਕੀਮ ਤਹਿਤ ਸਾਹਨੇਵਾਲ ਵਿੱਚ ਬਣਿਆ ਏਅਰਪੋਰਟ ਜਲਦ ਹੀ ਹਲਵਾਰਾ ਸ਼ਿਫਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਹੁਣ ਲੁਧਿਆਣਾ ਸਥਿਤ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਕਮਰਸ਼ਿਅਲ ਉੜਾਣਾਂ ਨੂੰ ਚਲਾਉਣ ਲਈ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਸਹਿਮਤੀ ਦੇ ਦਿੱਤੀ ਹੈ। ਹੁਣ ਜਲਦ ਹੀ ਇਸਦੇ ਤਕਨੀਕੀ ਪਹਿਲੂਆਂ ਉੱਤੇ ਗੌਰ ਕਰ ਕੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਪੰਜਾਬ ਸਰਕਾਰ ਨੂੰ ਪੱਤਰ ਲਿਖੇਗੀ। ਇਹ ਭਰੋਸਾ ਅਥਾਰਿਟੀ ਦੇ ਚੇਅਰਮੈਨ ਗੁਰੁਪ੍ਰਸਾਦ ਮਹਾਪਾਤਰ ਨੇ ਪੰਜਾਬ ਦੀ ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੀ ਐਡਿਸ਼ਨਲ ਚੀਫ ਸੈਕਰੇਟਰੀ ਵਿਨੀ ਮਹਾਜਨ ਨੂੰ ਦਿੱਤਾ। ਉੱਥੇ ਹੀ , ਸਰਕਾਰ ਇਸਦਾ ਕਮਰਸ਼ਿਅਲ ਐਂਗਲ ਤੋਂ ਵੀ ਫਾਇਦਾ ਚੁੱਕਣਾ ਚਾਹੁੰਦੀ ਹੈ। ਏਅਰਪੋਰਟ ਦੇ ਨਾਲ ਹੀ 2000 ਏਕੜ ਜ਼ਮੀਨ ਉੱਤੇ ਐਰੋ ਸਿਟੀ ਬਸਾਏ ਜਾਣ ਉੱਤੇ ਵਿਚਾਰ ਚੱਲ ਰਿਹਾ ਹੈ।