Congress Party Bhadaur:ਤਪਾ ਮੰਡੀ: ਪਿਛਲੇ ਦਿਨੀਂ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜ ਗਰਾਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਚੰਡੀਗੜ੍ਹ ਵਿਖੇ ਸਿਰੋਪਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਚਲੇ ਗਏ ਸਨ। ਜਿਸ ਤੋਂ ਬਾਅਦ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦਾ ਹਲਕਾ ਇੰਚਾਰਜ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਭਦੌੜ ਵਿੱਚ ਹੀ ਰਹਿ ਰਹੇ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੂੰ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ।

ਅੱਜ ਨਵ ਨਿਯੁਕਤ ਕਾਂਗਰਸ ਪਾਰਟੀ ਦੇ ਹਲਕਾ ਭਦੌੜ ਤੋਂ ਹਲਕਾ ਇੰਚਾਰਜ ਨਿਰਮਲ ਸਿੰਘ ਨਿੰਮਾ ਨੇ ਤਪਾ ਮੰਡੀ ਵਿੱਚ ਸਮੂਹ ਕਾਂਗਰਸੀ ਪਾਰਟੀ ਵਰਕਰਾਂ,ਆਗੂਆਂ,ਪੰਚਾਂ,ਸਰਪੰਚਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਯੂਥ ਨੌਜਵਾਨਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਲਕਾ ਭਦੌੜ ਦੇ ਨਵ-ਨਿਯੁਕਤ ਹਲਕਾ ਇੰਚਾਰਜ ਨਿਰਮਲ ਸਿੰਘ ਨਿੰਮਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੇ ਪੱਧਰ ਤੇ ਹਲਕਾ ਭਦੌੜ ਦੇ ਵਿਕਾਸ ਲਈ ਗ੍ਰਾਂਟਾਂ ਲਿਆਉਣ ਦੀ ਗੱਲ ਆਖੀ ਅਤੇ ਆਉਣ ਵਾਲੀਆਂ ਐੱਮ ਪੀ ਚੋਣਾਂ ਵਿੱਚ ਵੱਡੇ ਪੱਧਰ ਤੇ ਜਿੱਤ ਦਾ ਦਾਅਵਾ ਵੀ ਕੀਤਾ। ਇਸ ਮੌਕੇ ਪੁੱਜੇ ਕਾਂਗਰਸ ਪਾਰਟੀ ਵਰਕਰਾਂ ਨੇ ਖੁਸ਼ੀ ਮਨਾਈ ਅਤੇ ਪਾਰਟੀ ਦੀ ਮਜ਼ਬੂਤੀ ਨਾਲ ਨਿਰਮਲ ਸਿੰਘ ਨਿੰਮਾ ਦਾ ਸਾਥ ਦੇਣ ਦੀ ਗੱਲ ਵੀ ਆਖੀ।

ਇਹ ਵੀ ਪੜ੍ਹੋ:
ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ। ਪ੍ਰਿਅੰਕਾ ਗਾਂਧੀ ਨੂੰ ਪਹਿਲੀ ਵਾਰ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਭੈਣ ਪ੍ਰਿਯੰਕਾ ਗਾਂਧੀ ਨੂੰ ਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਲਾਇਆ ਗਿਆ ਹੈ। ਦੂਜੇ ਪਾਸੇ ਹਰਿਆਣਾ ਕਾਂਗਰਸ ਨੂੰ ਵੀ ਨਵਾਂ ਇੰਚਾਰਜ ਮਿਲਿਆ ਹੈ। ਗੁਲਾਮ ਨਬੀ ਅਜ਼ਾਦ ਹਰਿਆਣਾ ਕਾਂਗਰਸ ਦੇ ਇੰਚਾਰਜ ਹੋਣਗੇ। ਗੁਲਾਮ ਨਬੀ ਅਜ਼ਾਦ ਤੋਂ ਯੂਪੀ ਦੀ ਜ਼ਿੰਮੇਵਾਰੀ ਵਾਪਸ ਲਈ ਗਈ ਹੈ।

ਸਿਆਸਤ ਦੇ ਮਾਹਰ ਇਸਨੂੰ ਕਾਂਗਰਸ ਦੀ ਖਾਸ ਰਣਨੀਤੀ ਦੱਸ ਰਹੇ ਹਨ। ਉਹ ਅਗਲੇ ਮਹੀਨੇ ਫਰਵਰੀ ‘ਚ ਆਪਣਾ ਅਹੁਦਾ ਸੰਭਾਲਣਗੀ। ਇਸਦੇ ਇਲਾਵਾ ਪਾਰਟੀ ਨੇ ਜਯੋਤਿਰਾਦਿਤਿਆ ਸਿੰਧੀਆ ਨੂੰ ਪੱਛਮੀ ਉੱਤਰ ਪ੍ਰਦੇਸ਼ ਦਾ ਜਨਰਲ ਸਕੱਤਰ ਬਣਾਇਆ ਹੈ। ਸਪਾ-ਬਸਪਾ ਤੋਂ ਵੱਖ ਹੋਣ ਤੋਂ ਬਾਅਦ ਪਾਰਟੀ ਇਸ ਵਾਰ ਚੋਣਾਂ ‘ਚ ਕੱਲੀ ਉਤਰ ਰਹੀ ਹੈ। ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪਾਰਟੀ ਉੱਤਰ ਪ੍ਰਦੇਸ਼ ‘ਚ ਸਭ ਨੂੰ ਹੈਰਾਨ ਕਰ ਸਕਦੀ ਹੈ। ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੂੰ ਸੰਗਠਨ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।

ਜਿਕਰਯੋਗ ਹੈ ਕਿ ਲੋਕਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਕੀਤਾ ਜਾ ਸਕਦਾ ਹੈ। ਮੌਜੂਦਾ ਲੋਕਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਖ਼ਤਮ ਹੋ ਰਿਹਾ ਹੈ ਅਤੇ ਸ਼ੁਰੂਆਤੀ ਮਾਰਚ ਵਿੱਚ ਨਵੀਂ ਲੋਕ ਸਭਾ ਲਈ ਚੋਣ ਕਰਵਾਉਣ ਦੀ ਸਾਰੀ ਸਮਾਂ ਸਾਰਣੀ ਦਾ ਐਲਾਨ ਸੰਭਵ ਹੈ। ਸੂਤਰਾਂ ਮੁਤਾਬਕ ਫਿਲਹਾਲ ਚੋਣ ਕਮਿਸ਼ਨ ਇਸ ਗੱਲ ‘ਤੇ ਵਿਚਾਰ ਕਰ ਰਿਹੈ ਕਿ ਲੋਕਸਭਾ ਚੋਣਾਂ ਕਿੰਨੇ ਪੜਾਵਾਂ ‘ਚ ਕਰਵਾਈਆਂ ਜਾਣ।

ਇਸ ਦੇ ਨਾਲ ਹੀ ਚੋਣ ਕਮਿਸ਼ਨ ਇਹ ਵੀ ਸੋਚ ਰਿਹਾ ਕਿ ਚੋਣਾਂ ਕਿਸ ਮਹੀਨੇ ਕਰਵਾਈਆਂ ਜਾਣ। ਅਜਿਹੇ ‘ਚ ਉਮੀਦ ਜਤਾਈ ਜਾ ਰਹੀ ਹੈ ਕਿ ਮਾਰਚ ਦੇ ਪਹਿਲੇ ਹਫ਼ਤੇ ਲੋਕ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇ। ਸੂਤਰਾਂ ਨੇ ਇਹ ਸੰਕੇਤ ਦਿੰਦੇ ਹੋਏ ਲੋਕ ਸਭਾ ਚੋਣਾਂ ਦੇ ਨਾਲ ਕੁਝ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵੀ ਕਰਵਾਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਆਂਧਰਾ ਪ੍ਰਦੇਸ਼, ਓੜੀਸਾ, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਹੋਣੀਆਂ ਹਨ।
