Captain Tweet Dhuri Rape : ਧੂਰੀ : ਬੀਤੇ ਦਿਨੀਂ ਇੱਕ ਬੱਚੀ ਨਾਲ ਬੱਸ ਕੰਡਕਟਰ ਵੱਲੋਂ ਕੀਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਤੋਂ ਬਾਅਦ ਸ਼ਹਿਰ ਦੇ ਲੋਕਾਂ ਦੇ ਮਨਾਂ ਵਿਚ ਇਸ ਘਟਨਾ ਨੂੰ ਲੈ ਕੇ ਗੁੱਸਾ ਨਜ਼ਰ ਆਇਆਂ ਸੀ ਨਾਲ ਹੀ ਇਸ ਮਾਮਲੇ ਵਿਚ ਕਿਹਾ ਜਾ ਰਿਹਾ ਹੈ ਪੁਲਿਸ ਨੇ ਸਾਰੇ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਤੇ ਟਵੀਟ ਕਰਕੇ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਨਾਲ ਹੀ ਉਹਨਾਂ ਨੇ ਆਪਣੇ ਫੇਸੁਬੱਕ ਪੇਜ਼ ਤੇ ਵੀ ਇੱਕ ਪੋਾਸਟ ਪਾਕੇ ਇਸਦੀ ਜਾਣਕਾਰੀ ਦਿੱਤੀ ਹੈ।ਉੁਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ।

ਧੂਰੀ ਵਿੱਚ 4 ਸਾਲਾਂ ਮਾਸੂਮ ਬੱਚੀ ਨਾਲ ਵਾਪਰੇ ਮਾਮਲੇ ਵਿੱਚ ਸੰਗਰੂਰ ਪੁਲਿਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਮੇਤ ਗ੍ਰਿਫ਼ਤਾਰ ਕੀਤੇ ਗਏ 4 ਲੋਕਾਂ ਦੀ ਜਾਂਚ ਜਲਦ ਤੋਂ ਜਲਦ ਪੂਰੀ ਕਰਨ ਤਾਂ ਜੋ ਪੀੜਿਤ ਬੱਚੀ ਨੂੰ ਇਨਸਾਫ਼ ਮਿਲਣ ਵਿੱਚ ਦੇਰੀ ਨਾ ਹੋ ਸਕੇ।

ਇਸਦੇ ਨਾਲ ਹੀ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਕਿਹਾ ਗਿਆ ਹੈ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ। ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿ ਰਿਹਾ ਹਾਂ ਕਿ ਅਜਿਹੇ ਦੋਸ਼ੀਆਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਜਿਸ ਸਮੇਂ ਪੇਰੇਟਸ ਟੀਚਰ ਮੀਟ ਚੱਲ ਰਹੀ ਸੀ ਉਸ ਸਮੇਂ ਬੱਸ ਦੇ ਕੰਡਕਟਰ ਨੇ 4 ਸਾਲ ਦੀ ਬੱਚੀ ਨੂੰ ਬਹਿਲਾ ਫੁਸਲਾ ਕੇ ਬਾਥਰੂਮ ਵਿਚ ਲਿਜਾਕੇ ਇਸ ਘਟਨਾ ਨੂੰ ਅੰਜਾਮ ਦਿਤਾ ਸੀ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੰਡਕਟਰ ਅਤੇ ਇੱਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆਂ ਸੀ।

ਉਸ ਸਮੇਂ ਬੱਸ ਦੇ ਕੰਡਕਟਰ ਨੇ 4 ਸਾਲ ਦੀ ਬੱਚੀ ਨੂੰ ਬਹਿਲਾ ਫੁਸਲਾ ਕੇ ਬਾਥਰੂਮ ਵਿਚ ਲਿਜਾਕੇ ਇਸ ਘਟਨਾ ਨੂੰ ਅੰਜਾਮ ਦਿਤਾ ਸੀ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੰਡਕਟਰ ਅਤੇ ਇੱਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆਂ ਸੀ। ਉਸਤੋਂ ਬਾਅਦ ਬਾਕੀ ਦੇ ਮੁਲਜ਼ਮ ਵੀ ਪੁਲਿਸ ਦੀ ਪਕੜ ਵਿਚ ਨੇ।