Barnala Girl Rape ਲੜਕੀਆਂ ਨਾਲ ਹੋ ਰਹੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਰਨਾਲੇ ਤੋਂ ਜਿੱਥੇ ਇੱਕ ਦਰਜੀ ਵਲੋਂ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ । ਦਰਜੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਥਾਣੇ ਦਾ ਘਿਰਾਵ ਕੀਤਾ ਗਿਆ

ਜਿਸ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਮਾਮਲਾ ਦਰਜ ਕਰ ਦਰਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਸ ਸਬੰਧੀ ਐੱਸ. ਐੱਚ. ਓ. ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਦਰਜੀ ਸੁਖਵਿੰਦਰ ਸਿੰਘ ਇੱਕ ਨਾਬਾਲਿਗ ਲੜਕੀ ਨੂੰ ਕੱਪੜੇ ਸੀਕੇ ਦਵਾਂਗੇ ਕਹਿ ਕਿ ਇੱਕ ਕਮਰੇ ਅੰਦਰ ਲੈ ਲਿਜਾਕੇ ਜ਼ਬਰਦਸਤੀ ਕੀਤੀ । ਜਦੋਂ ਕਾਫੀ ਦੇਰ ਤੱਕ ਲੜਕੀ ਘਰ ਨਾ ਪਹੁੰਚੀ ਤਾਂ ਉਸਦੀ ਮਾਂ ਉਸਨੂੰ ਲੱਭਣ ਦਰਜੀ ਦੇ ਘਰ ਪਹੁੰਚੀ। ਉਥੇ ਪਹੁੰਚਕੇ ਉਸਨੇ ਦੇਖਿਆ ਕਿ ਦਰਜੀ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਕਰ ਰਿਹਾ ਸੀ।

ਦੱਸ ਦੇਈਏ ਕਿ ਮਾਂ ਦੇ ਬਿਆਨਾਂ ਅਤੇ ਲੜਕੀ ਦੇ ਬਿਆਨਾਂ ਨੂੰ ਦਰਜ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਦਰਜੀ ਵਿਰੁੱਧ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ । ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।