Barnala Farmer Suicide: ਬਰਨਾਲਾ: ਪੰਜਾਬ ਵਿੱਚ ਕਰਜ ਦੇ ਚਲਦੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀਆਂ ਆਤਮਹੱਤਿਆ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ‘ਚ, ਜਿਥੇ ਸ਼ਹਿਰ ਦੇ ਨੇੜਲੇ ਪਿੰਡ ਪੱਤੀ ਸੇਖਵਾਂ ਦੇ 35 ਸਾਲਾ ਕਿਸਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਜਗਵਿੰਦਰ ਸਿੰਘ ਉਪਰ ਬੈਂਕ ਦਾ ਲੱਖ ਰੁਪਏ ਦਾ ਕਰਜ ਸੀ ਜਿਸ ਨੂੰ ਉਤਾਰ ਨਾ ਸਕਣ ਕਰਕੇ ਬੈਂਕ ਵੱਲੋਂ ਉਸ ਦੀ ਕੋਠੀ ‘ਤੇ ਕਬਜ਼ਾ ਕਰ ਲਿਆ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਜਗਵਿੰਦਰ ਸਿੰਘ ਕੋਲ ਤਕਰੀਬਨ 13 ਏਕੜ ਜ਼ਮੀਨ ਸੀ, ਪਰ ਕਰਜ਼ਾ ਉਤਾਰਨ ਲਈ 11 ਕਿੱਲੇ ਵੇਚ ਦਿੱਤੇ ਸਨ। ਕਿਸਾਨ ਸਿਰ 30 ਲੱਖ ਰੁਪਏ ਬੈਂਕ ਤੇ ਤਕਰੀਬਨ 10 ਲੱਖ ਰੁਪਏ ਦੇ ਹੋਰ ਕਰਜ਼ਾ ਸੀ। ਸਿਰਫ਼ ਦੋ ਏਕੜ ਹੀ ਬਚੀ ਸੀ, ਪਰ ਉਸ ਦਾ ਕਰਜ਼ਾ ਨਾ ਉੱਤਰਿਆ, ਜਿਸ ਕਾਰਨ ਬੈਂਕ ਨੇ ਕਿਸਾਨ ਦਾ ਮਕਾਨ ਕੁਰਕ ਕਰ ਦਿੱਤਾ। ਉਸ ਨੇ ਆਪਣੀ ਪਤਨੀ ਨੂੰ ਉਸ ਦੇ ਹਿੱਸੇ ਆਉਂਦੀ ਜ਼ਮੀਨ ਵੇਚਣ ਲਈ ਦਬਾਅ ਵੀ ਪਾਇਆ ਪਰ ਉਹ ਨਾ ਮੰਨੀ। ਕਿਸਾਨ ਆਪਣੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਵੀ ਸਬੰਧ ਸਨ। ਇਸ ਕਾਰਨ ਜਗਵਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਐਤਵਾਰ ਸ਼ਾਮ ਉਸ ਨੇ ਸਲਫਾਸ ਖਾ ਲਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੀ ਮਾਤਾ ਹਰਬੰਸ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੀ ਘਰਵਾਲੀ ਅਤੇ ਉਸ ਦੇ ਸਾਥੀ ਉੱਤੇ 306 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਮ੍ਰਿਕਤ ਕਿਸਾਨ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮ੍ਰਿਕਤ ਕਿਸਾਨ ਨੇ ਆਪਣੀ ਮੌਤ ਲਈ ਦੋ ਵਿਅਕਤੀਆ ਨੂੰ ਜਿੰਮੇਵਾਰ ਠਹਿਰਾਇਆ ਹੈ। ਵੀਡੀਓ ‘ਚ ਕਿਸਾਨ ਨੇ ਲੋਕਾਂ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦਾ ਹੁਣ ਜ਼ਿੰਦਗੀ ਜਿਉਣ ਨੂੰ ਜੀ ਨਹੀਂ ਕਰਦਾ ਉਸਨੂੰ ਮੌਤ ਚੰਗੀ ਲਗਦੀ ਹੈ। ਫਿਲਹਾਲ ਪੁਲਸ ਨੇ ਤਾਏ ਦੀ ਸ਼ਿਕਾਇਤ ’ਤੇ ਮੁਲਜ਼ਮ ਲਲਿਤ ਕੁਮਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜੋ ਘਰੋਂ ਫਰਾਰ ਹੈ। ਪੁਲਸ ਉਸਦੀ ਗ੍ਰਿਫਤਾਰੀ ਲਈ ਤਲਾਸ਼ ਕਰ ਰਹੀ ਹੈ।
