Mar 15

ਸਾਫ-ਸੁਥਰਾ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ – ਡਾ. ਸਿੱਧੂ

ਅੰਮ੍ਰਿਤਸਰ : ਪੰਜਾਬ ‘ਚ ਹੋਈ ਕਾਂਗਰਸ ਦੀ ਇਤਿਹਾਸਕ ਜਿੱਤ ਅਤੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਵੱਡੀ ਲੀਡ ਨਾਲ ਹੋਈ ਜਿੱਤ ਕਾਰਨ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਹਲਕਾ ਪੂਰਬੀ ਅਤੇ ਹੋਰ ਇਲਾਕਿਆਂ ਤੋਂ ਲੋਕਾਂ ਨੇ ਆ ਕੇ ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ

ਅੰਮ੍ਰਿਤਸਰ ਏਅਰਪੋਰਟ ਦੀ ਪਾਰਕਿੰਗ ‘ਚ ਸ਼ੱਕੀ ਬੈਗ ਬਰਾਮਦ

ਅੰਮ੍ਰਿਤਸਰ (15 ਮਾਰਚ) – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਦੀ ਪਾਰਕਿੰਗ ਤੋਂ ਇੱਕ ਲਾਵਾਰਸ ਸ਼ੱਕੀ ਬੈਗ ਦੇਖਣ ਨੂੰ ਮਿਲਿਆ ਹੈ। ਜਿਸ ਵਿਚੋਂ ਇੱਕ ਸਾਇਰਨ ਵਰਗੀ ਆਵਾਜ਼ ਆ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਲਾਕੇ ਨੂੰ ਹਾਈ ਅਲਰਟ ਦੇ ਅੰਦਰ ਰੱਖਿਆ ਹੈ। ਪੁਲਿਸ ਮਾਮਲੇ ਦੀ

Jindua' starcast at Golden Temple
‘ਜਿੰਦੂਆ’ ਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ : ਐਕਟਰ ਜਿੰਮੀ ਸ਼ੇਰਗਿੱਲ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਤਕ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਫਿਲਮ ‘ਜਿੰਦੂਆ’ ਦੀ ਪ੍ਰਮੋਸ਼ਨ ਲਈ ਉਹ ਆਪਣੀ ਪੂਰੀ ਟੀਮ ਨਾਲ ਸ਼੍ਰੀ ਅੰਮ੍ਰਿਤਸਰ ਪੁੱਜੇ। ਜਿਸ ਵਿਚ ਐਕਟ੍ਰੈੱਸ ਸਰਗੁਣ ਮਹਿਤਾ, ਰਾਜੀਵ

ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਗੁੰਡਿਆ ਉਤੇ ਲਗਾਮ ਲਗਾਵੇ: ਸੁਖਪਾਲ ਖਹਿਰਾ

ਗੁਰਦਾਸਪੁਰ ਜਿਲੇ ਵਿਚ ਕਾਂਗਰਸੀ ਆਗੂ ਦੁਆਰਾ ਰਾਜਨੀਤਿਕ ਰੰਜਿਸ਼ ਕਾਰਨ ਗੋਲੀਆਂ ਮਾਰ ਕੇ ਅਕਾਲੀ ਆਗੂ ਦੀ ਕੀਤੀ ਹੱਤਿਆ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ

Arrest
ਟਰਾਂਸਫਾਰਮਰ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਕੰਟੋਨਮੈਂਟ ਥਾਣੇ ਦੀ ਪੁਲਿਸ ਵੱਲੋਂ ਨਾਕਾਬੰਦੀ ਕਰਦਿਆਂ ਆਟੋ ਸਵਾਰ ਇੱਕ ਟਰਾਂਸਫਾਰਮਰ ਚੋਰ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਦੋ ਹੋਰ ਸਾਥੀ ਪੁਲਿਸ ਦੀ ਗ੍ਰਿਫਤ ‘ਚੋਂ ਦੌੜ ਗਏ। ਥ੍ਰੀ-ਵੀਲਰ ‘ਚ ਰੱਖੇ ਚਾਰ ਕੈਨ 35/35 ਲੀਟਰ ਚੋਰੀ ਕੀਤੇ ਟਰਾਂਸਫਾਰਮਰ ਤੇਲ ਬਰਾਮਦ ਕਰਦਿਆਂ ਮੁਲਜ਼ਮ ਰਿੰਕੂ ਪੁੱਤਰ ਜਗੀਰ ਸਿੰਘ ਵਾਸੀ ਹਰਕ੍ਰਿਸ਼ਨ ਨਗਰ ਕਾਲੇ ਰੋਡ ਨੂੰ ਕਾਬੂ

ਖੇਤਾਂ ‘ਚ ਕੰਮ ਕਰਦੇ ਕਿਸਾਨ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ

ਗੁਰਦਾਸਪੁਰ – ਥਾਣਾ ਕਾਹਨੂੰਵਾਲ ਦੇ ਪਿੰਡ ਸੱਲੋਪੁਰ ‘ਚ ਖੇਤਾਂ ‘ਚ ਕੰਮ ਕਰਦੇ ਕਿਸਾਨ ਜਗਤ ਸਿੰਘ ਜਿਸ ਦੀ ਉਮਰ 80 ਸਾਲ ਹੈ, ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ । ਇਸ ਘਟਨਾ ਤੋਂ ਬਾਅਦ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਛਾ

ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫੇਰੋਚੀਚੀ ਵਿਖੇ ਗੁਰਬਚਨ ਸਿੰਘ ਖਾਲਸਾ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਖਾਲਸਾ ਦੀ ਹੱਤਿਆ ਪਿੰਡ ਦੇ ਹੀ ਰਿਟਾਇਰ ਕਰਨਲ ਅਤੇ ਕਾਂਗਰਸੀ ਆਗੂ ਸੁਰਜੀਤ ਸਿੰਘ ਫੇਰੋਚੀਚੀ ਅਤੇ ਉਸਦੇ ਲੜਕੇ ਸੁਮੀਤ ਸਿੰਘ ਤੇ ਸਾਥੀਆਂ ਸਮੇਤ ਲਾਇਸੰਸ ਸ਼ੁਦਾ ਹਥਿਆਰਾਂ ਨਾਲ ਖਾਲਸਾ ਨੂੰ ਉਸ ਸਮੇਂ ਗੋਲੀ

15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ

ਗੁਰਦਾਸਪੁਰ:-ਗੁਰੂਨਾਨਕ ਨਾਮ ਸੇਵਾ ਮਿਸ਼ਨ ਵੱਲੋਂ ਪਿੰਡ ਸਠਿਆਲੀ ਵਿੱਚ ਬਲਬੀਰ ਸਿੰਘ ਬੇਦੀ ਦੀ ਪ੍ਰਧਾਨਤਾ ਵਿੱਚ ਪਿੰਡ ਦੀ ਸੰਗਤ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ 15 ਜਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ । ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਜਰੂਰਤਮੰਦ ਲੜਕੀਆਂ ਨੂੰ ਬੇਦੀ ਨੇ ਗੁਰੂ ਮਰਿਆਦਾ ਦੇ ਅਨੁਸਾਰ ਜੀਵਨ ਗੁਜਾਰਨ ਦਾ ਐਲਾਨ ਕੀਤਾ

ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਵਲੋਂ ਬੈਠਕ

ਤਰਨਤਾਰਨ:-ਸਫਾਈ ਸੇਵਕ ਯੂਨੀਅਨ ਤਰਨਤਾਰਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਾਂਧੀ ਪਾਰਕ ਵਿਖੇ ਇੱਕ ਮੀਟਿੰਗ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਨਗਰ ਕੌਂਸਲ ਵਿਚ ਪਾਰਟ ਟਾਈਮ ਸਫਾਈ ਸੇਵਕ, ਸੀਵਰੇਜ ਮੈਨ, ਪੰਪ ਆਪਰੇਟਰ ਆਦਿ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਅਤੇ ਪ੍ਰਧਾਨ ਬੀਬੀ ਭੋਲੀ ਨੇ ਸੰਬੋਧਨ ਕਰਦੇ ਹੋਏ ਪੰਜਾਬ

ਗੁਰੂ ਕੀ ਨਗਰੀ ਵੀ ਰੰਗੀ ਹੋਲੀ ਦੇ ਰੰਗਾਂ ਵਿੱਚ

ਅੰਮ੍ਰਿਤਸਰ:-ਪੂਰੇ ਭਾਰਤ ਵਿੱਚ ਜਿਥੇ ਹੋਲੀ ਦਾ ਤਿਉਹਾਰ ਬੜ੍ਹੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਦੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਨਾਲੋਂ ਜਾਗਰੂਕ ਜ਼ਿਆਦਾਤਰ ਲੋਕਾਂ ਨੇ ਸੁੱਕੇ ਤੇ ਚੰਗੇ ਕੁਆਲਟੀ ਦੇ ਰੰਗਾਂ ਨਾਲ ਹੋਲੀ ਦਾ ਆਨੰਦ ਮਾਣਿਆ। ਲੋਕਾਂ ਨੇ ਦੋ ਤੇ ਚਾਰ ਪਹੀਏ ਵਾਹਨਾਂ ‘ਤੇ ਸਵਾਰ

ਸ਼ਹੀਦ ਜਗਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

ਗੁਰਦਾਸਪੁਰ  : ਬੀਤੇ ਦਿਨ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਕੋਟਲਾ ਸਰਫ਼ ਵਿੱਚ ਮਾਤਮ ਛਾਇਆ ਹੋਇਆ ਸੀ। ਕਾਰਨ ਇਹ ਸੀ ਕਿ ਇਸ ਪਿੰਡ ਦਾ ਰਹਿਣ ਵਾਲਾ ਜਗਜੀਤ ਸਿੰਘ ਜੋ ਸੀਆਰਪੀਏ ਦੀ 219ਵੀ ਬਟਾਲੀਅਨ ਵਿੱਚ ਇੰਸਪੈਕਟਰ ਦੇ ਪਦ ਉੱਤੇ ਤੈਨਾਤ ਸੀ, ਨਕਸਲੀ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਉੱਥੇ ਹੀ ਸ਼ਾਮ ਨੂੰ ਜਿਵੇਂ ਹੀ ਇੰਸਪੈਕਟਰ ਜਗਜੀਤ ਸਿੰਘ

Accident
ਕਾਰ ਅਤੇ ਜੀਪ ਦੀ ਟੱਕਰ ਵਿੱਚ 2 ਜ਼ਖ਼ਮੀ

ਪਠਾਨਕੋਟ : ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ‘ਤੇ ਕਾਰ ਤੇ ਗਲਤ ਸਾਈਡ ਤੋਂ ਆ ਰਹੀ ਜੀਪ ਦੀ ਟੱਕਰ ‘ਚ 2 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਰਿਸ਼ੀ ਪਠਾਨੀਆਂ ਪੁੱਤਰ ਰਮੇਸ਼ ਪਠਾਨੀਆਂ ਵਾਸੀ ਪਿੰਡ ਹਾੜਾ ਅਤੇ ਰਜੇਸ਼ ਕੁਮਾਰ ਪੁੱਤਰ ਮਹੇਸ਼ ਚੰਦ ਵਾਸੀ ਚੱਕੀ ਹਰਿਆਲ ਦੇ ਰੂਪ

ਸੀਵਰੇਜ ਓਵਰ ਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ – ਪਿਛਲੇ ਲਗਭਗ ਦੋ ਦਿਨਾਂ ਤੋਂ ਸਥਾਨਕ ਪੁਲਿਸ ਸਟੇਸ਼ਨ ਸਿਟੀ ਦੇ ਤਹਿਸੀਲ ਕੰਪਲੈਕਸ ਨੇੜੇ ਸਥਿੱਤ ਗੇਟ ਦੇ ਅੰਦਰੋਂ ਸੀਵਰੇਜ ਦਾ ਪਾਣੀ ਓਵਰ ਫਲੋਅ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਸੀਵਰੇਜ ਦੀ ਸਮੱਸਿਆ ਨੂੰ ਠੀਕ ਕਰਨ ਦਾ ਯਤਨ ਤਾਂ ਕੀਤਾ ਪਰ ਅਜੇ ਤੱਕ ਸਮੱਸਿਆ ਜਿਉਂ ਦੀ ਤਿਉਂ

ਨਸ਼ਾ ਛਡਾਉ ਕੇਂਦਰ ’ਚ ਜ਼ੇਰੇ ਇਲਾਜ ਮਰੀਜ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਵਿਚ ਸਥਿਤ ਨਸ਼ਾ ਛਡਾਉ ਕੇਂਦਰ ਵਿਚ ਜ਼ੇਰੇ ਇਲਾਜ ਪਿੰਡ ਕਰੀਮਪੁਰਾ ਦੇ ਵਰਿੰਦਰਪਾਲ ਸਿੰਘ ਵੱਲੋਂ ਛੱਤ ਦੇ ਪੱਖੇ ਨਾਲ ਫਾਹਾ ਲੈ ਕੈ ਆਤਮ ਹੱਤਿਆ ਕਰ ਲਈ ਗਈ। ਮਿਲੀ ਸੂਚਨਾ ਅਨੁਸਾਰ ਮ੍ਰਿਤਕ ਵਰਿੰਦਰਪਾਲ ਸਿੰਘ(42) ਸ਼ਰਾਬ ਪੀਣ ਦੀ ਆਦਤ ਤੋ ਛੁਟਕਾਰਾ ਪਾਉਣ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ

Rajnath Singh
ਸਿੱਖ ਕੈਦੀਆਂ ਦੀ ਰਿਹਾਈ ਲਈ ਰਾਜਨਾਥ ਸਿੰਘ ਨੂੰ ਪੱਤਰ

ਅੰਮ੍ਰਿਤਸਰ : ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ  ਵਿੱਚ ਬੰਦ ਸਿੱਖਾਂ ਦੀ ਰਿਹਾਈ

Captain-Amarinder-Singh
ਕੈਪਟਨ ਨੂੰ ਮਿਲਿਆ ਜਨਮ ਦਿਨ ਦਾ ਤੋਹਫਾ, 10 ਸਾਲ ਬਾਅਦ ਸੱਤਾ ‘ਚ ਸ਼ਾਨਦਾਰ ਵਾਪਸੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੇ ਵੱਡੇ ਬੁਹਮਤ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਾ ਵੱਡਾ ਤੋਹਫਾ ਦਿੱਤਾ ਹੈ ਉਥੇ ਹੀ ਪੂਰੇ ਦੇਸ਼ ‘ਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਕੈਪਟਨ ਨੇ ਪੰਜਾਬ ‘ਚ ਵੱਡੀ ਜਿੱਤ ਦਰਜ਼ ਕਰ ਕੇ ਪਾਰ ਲਗਾਇਆ। ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੋਏ ਰੁਝਾਨਾਂ ਵਿਚ ਹੀ

ਘਰ ‘ਚ ਇਕੱਲੀ ਰਹਿ ਰਹੀ ਔਰਤ ਦਾ ਕਤਲ

ਕਪੂਰਥਲਾ: ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਦੇ ਨੇੜਲੇ ਪਿੰਡ ਸੁੰਨੜਵਾਲ ਵਿਚ ਡੇਰਿਆਂ ‘ਤੇ ਬਣੇ ਘਰ ਵਿਚ ਇਕੱਲੀ ਰਹਿੰਦੀ ਔਰਤ ਦਾ ਅਣਪਛਾਤੇ ਵਿਅਕਤੀਆਂ ਵਲੋ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਕਤਲ ਹੋਣ ਦਾ ਪਤਾ ਸ਼ੁੱਕਰਵਾਰ ਸਵੇਰੇ ਲੱਗਾ ਜਦੋਂ ਨੇੜੇ ਦੇ ਲੋਕਾਂ ਨੇ ਦੇਖਿਆ ਕਿ ਕਤਲ ਹੋਣ ਵਾਲੀ ਔਰਤ ਦੇ ਘਰ ਦਾ ਦਰਵਾਜਾ ਖੁਲ੍ਹਾ

An Indian Soldier - Balraj-Singh - Cremation
ਨਮ ਅੱਖਾਂ ਨਾਲ ਦਿੱਤੀ ਸ਼ਹੀਦ ਨੂੰ ਸ਼ਰਧਾਂਜਲੀ ….

ਦੇਸ਼ ਪ੍ਰੇਮ ਦਾ ਜਜ਼ਬਾ ਦਿਲ ਵਿਚ ਲੈ ਕੇ ਪਿੰਡੋਂ ਫੌਜ ਵਿਚ ਭਰਤੀ ਹੋਇਆ ਬਲਰਾਜ ਸਿੰਘ ਅੱਜ ਪਿੰਡ ਵਾਪਿਸ ਪਰਤ ਆਇਆ। ਪਰ ਅੱਜ ਉਹ ਪਿੰਡ ਮੁੜਿਆ ਤਾਂ ਚਾਰ ਮੋਢਿਆਂ ਦਾ ਸਹਾਰਾ ਲੈ ਕੇ। ਗੱਲ ਹੈ ਤਰਨ ਤਾਰਨ ਦੇ ਸਰਹੱਦੀ ਪਿੰਡ ਵਾ ਤਾਰਾ ਸਿੰਧ ਦੀ, ਜਿਥੋਂ ਦੇ ਮਾਹੌਲ ਨੂੰ ਬਿਆਨ ਕਰਨਾ ਬੜਾ ਔਖਾ ਹੈ। ਦਰਅਸਲ ਬੀਤੇ ਦਿਨੀ

ਤਨਖਾਹ ਨਾ ਮਿਲਣ ਤੇ ਪਸ਼ੂ ਪਾਲਣ ਵਿਭਾਗ ਕਰਮਚਾਰੀਆਂ ਵੱਲੋਂ ਧਰਨਾ

ਤਰਨ ਤਾਰਨ:-ਅੱਜ ਤਰਨ ਤਾਰਨ ਪਸ਼ੂ ਪਾਲਣ ਵਿਭਾਗ ਹਸਪਤਾਲ ਵਿੱਖੇ ਸਰਕਾਰੀ ਕਰਮਚਾਰੀਆਂ ਨੇ ਪਿਛਲੇ 3 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਆਪਣੇ ਹੀ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ।ਜਿਸ ਵਿੱਚ ਕਾਰਮਚਾਰੀਆਂ ਨੇ ਕਥਿਤ ਤੌਰ ਤੇ ਆਪਣੇ ਹੀ ਜਿਲ੍ਹਾ ਮੁੱਖ ਅਫਸਰ ਖਿਲਾਫ ਬੋਲਦਿਆਂ ਕਿਹਾ ਕਿ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਖੱਜਲ ਖਰਾਬੀ ਤੋਂ ਬਿਨਾਂ ਹੋਰ ਕੁਝ

ਵੋਟਾਂ ਦੀ ਗਿਣਤੀ ਨੂੰ ਲੈ ਕੇ ਕਾਊਂਟਿੰਗ ਸੈਂਟਰਾਂ ਵਿੱਚ ਇੰਤਜ਼ਾਮ ਮੁਕੰਮਲ

ਗੁਰਦਾਸਪੁਰ:-ਕੱਲ੍ਹ ਵਿਧਾਨ ਸਭਾ ਚੋਣ 2017 ਦੇ ਚੋਣ ਦੇ ਨੀਤੀਜਿਆਂ ਦਾ ਦਿਨ ਹੈ ਅਤੇ ਜਿਸ ਦੇ ਚਲਦੇ ਸਾਰੇ ਕਾਊਂਟਿੰਗ ਸੈਂਟਰਾਂ ਵਿੱਚ ਚੋਣ ਕਮਿਸ਼ਨਰ ਦੇ ਆਦੇਸ਼ਾਂ ਉੱਤੇ ਇੰਤਜ਼ਾਮ ਮੁਕੰਮਲ ਕੀਤੇ ਗਏ ਹਨ ।ਜਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਜਿਲ੍ਹੇ ਦੇ ਕੁਲ 7 ਵਿਧਾਨ ਸਭਾ ਹਲਕੇ ਜਿਸ ਵਿੱਚ ਗੁਰਦਾਸਪੁਰ ,ਡੇਰਾ ਬਾਬਾ ਨਾਨਕ ,ਬਟਾਲਾ,ਦੀਨਾਨਗਰ ,ਫਤਿਹਗੜ੍ਹ ਚੂੜ੍ਹੀਆਂ,ਹਰਗੋਬਿੰਦਪੁਰ ਅਤੇ