Jan 02

Moga constituency JOLT 27 leaders holding Congress
ਮੋਗਾ ਹਲਕੇ ’ਚ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ 27 ਆਗੂਆਂ ਨੇ ਫੜ੍ਹਿਆ ਕਾਂਗਰਸ ਦਾ ਪੱਲਾ

ਵਿਧਾਨ ਸਭਾ ਹਲਕਾ ਮੋਗਾ ਅੰਦਰ ਵਿਰੋਧੀ ਪਾਰਟੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ।ਜਦੋਂ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ 27 ਆਗੂਆਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇੰਨ੍ਹਾਂ ਆਗੂਆਂ ਦਾ ਸਨਮਾਨ ਕਰਦਿਆਂ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਮੋਗਾ ਹਲਕੇ ਦੇ ਸੀਨੀਅਰ ਆਗੂ ਅਤੇ ਪ੍ਰਦੇਸ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ

Aam aadmi party
ਆਮ ਆਦਮੀ ਪਾਰਟੀ ਨੇ ਸ਼੍ਰੀ ਆਨੰਦਪੁਰ ਸਾਹਿਬ ਲਈ ਜਾਰੀ ਕੀਤਾ ਲੋਕਲ ਮੈਨੀਫੈਸਟੋ

ਆਮ ਆਦਮੀ ਪਾਰਟੀ ਵਰਕਰਾਂ ਦੁਆਰਾ ਨੰਗਰ ਡੈਮ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦਾ ਮੁੱਖ ਮਕਸਦ ਪਾਰਟੀ ਦਾ ਲੋਕਲ ਮੈਨੀਫੈਸਟੋ ਜਾਰੀ ਕਰਨਾ ਸੀ। ਇਸ ਦੀ ਅਗਵਾਈ ਆਮ ਆਮਦੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਹਲਕਾ ਉਮੀਦਵਾਰ ਡਾ. ਸੰਜੀਵ ਗੌਤਮ ਨੇ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਥੇ ਦੇ ਸਥਾਨਿਕ ਵਾਸੀ ਹਨ ਇਸ ਲਈ ਇੱਥੋ ਦੀਆਂ ਪ੍ਰੇਸ਼ਾਨੀਆਂ ਨੂੰ

Team left for medical camp tarntaran
ਪਟਨਾ ਸਾਹਿਬ ਵਿਖੇ ਮੈਡੀਕਲ ਕੈਂਪ ਲਈ ਤਰਨਤਾਰਨ ਤੋਂ ਟੀਮ ਰਵਾਨਾ

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ  ਉਹਨਾਂ ਦੇ ਜਨਮ ਸਥਾਨ ਪਟਨਾ ਸਾਹਿਬ  ਵਿੱਖੇ ਬੜ੍ਹੀ ਧੂੰਮਧਾਮ ਨਾਲ ਮਨਾਏ ਜਾ ਰਹੇ ਹਨ।ਜਿਸ ਦੌਰਾਨ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨਤਨਸਤਕ ਹੋਣ ਲਈ ਆ ਰਹੀਆਂ ਹਨ।ਇਸ ਦੇ ਸਬੰਧ ਵਿੱਚ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਨੇ ਸ਼੍ਰੀ ਗੁਰੂ ਦੇਵ ਹਸਪਤਾਲ

Sikander singh maluka
ਅਰਦਾਸ ਮਾਮਲੇ ‘ਚ 2 ਜਨਵਰੀ ਨੂੰ ਹੋਵੇਗਾ ਮਲੂਕਾ ਦੀ ਕਿਸਮਤ ਦਾ ਫੈਸਲਾ

ਅੰਮ੍ਰਿਤਸਰ : ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਬਾਰੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਬੰਧੀ ਫੈਸਲਾ 2 ਜਨਵਰੀ ਨੂੰ ਲਿਆ ਜਾਵੇਗਾ। ਅਰਦਾਸ ਮਾਮਲੇ ਸਬੰਧੀ ਐਸ.ਜੀ.ਪੀ.ਸੀ. ਵੱਲੋਂ ਬਣਾਈ 3 ਮੈਂਬਰੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਸੌਂਪੀ ਹੈ।  ਇਸ ਸਬੰਧੀ ਰਿਪੋਰਟ ‘ਚ ਮਲੂਕਾ ਦੇ ਬਿਆਨ ਨੂੰ ਵੀ ਪੇਸ਼ ਕੀਤਾ ਗਿਆ ਹੈ।

ਸਮੁੱਚੇ ਅੰਦਰੂਨੀ ਅੰਮਿ੍ਤਸਰ ਸ਼ਹਿਰ ਨੂੰ ਮਿਲੇਗੀ ਵਿਰਾਸਤੀ ਦਿੱਖ-ਸੁਖਬੀਰ ਬਾਦਲ

ਅੰਮਿ੍ਤਸਰ :ਗੁਰੂ ਨਗਰੀ ਅੰਮਿ੍ਤਸਰ ਦੀ ਸਮੁੱਚੀ ਵਾਲਡ ਸਿਟੀ (ਅੰਦਰੂਨੀ ਸ਼ਹਿਰ) ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਆਉਂਦੇ ਤਿੰਨ ਸਾਲਾਂ ’ਚ ਇਸ ਨੂੰ ਭਾਰਤ ਦੀ ਸੈਰ ਸਪਾਟਾ ਸਨਅੱਤ ਦੀ ਹੱਬ ਬਣਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਪਲਾਜ਼ਾ ਦੀ ਬੇਸਮੈਂਟ ਵਿਚ ਪੰਜਾਬ ਸਰਕਾਰ ਵੱਲੋਂ

Shiromani-akalidal-logo
ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ 14 ਪਰਿਵਾਰ

ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਬੂਥ ਇੰਚਾਰਜ ਰਣਜੀਤ ਸਿੰਘ ਰਾਣਾ ਦੋਧੀ 14 ਪਰਿਵਾਰਾਂ ਸਮੇਤ ਨਗਰ ਪੰਚਾਇਤ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਇਸ ਦੌਰਾਨ ਪੁੱਜੇ ਹਲਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਚਿਹਰਿਆਂ ਨੂੰ ਸਿਰੋਪਾਓ ਦੇ

ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਆਰ. ਐੱਮ. ਪੀ. ਆਈ. ਦੀ ਬ੍ਰਾਂਚ ਕਮੇਟੀ ਦੇ ਜ਼ਿਲਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਲੂਨੰਗਲ ਨੇ ਗੱਲਬਾਤ ਦੌਰਾਨ ਕਿਹਾ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤੁਗਲਕੀ ਫ਼ਰਮਾਨ ਜਾਰੀ ਕਰਕੇ

54 ਦਿਨਾਂ ਬਾਅਦ ਵੀ ਬੈਂਕਾਂ ‘ਚ ਨਹੀਂ ਹੋਇਆ ਸੁਧਾਰ

ਨੋਟਬੰਦੀ ਦੇ 54 ਦਿਨ ਬੀਤ ਜਾਣ ਬਾਅਦ ਵੀ ਗਰੀਬ ਲੋਕਾਂ ਸਣੇ ਹਰ ਵਰਗ ਦੀ ਜਨਤਾ ਨੂੰ ਆਪਣੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਖਰੀਦਣ ਲਈ ਬੰਦ ਬੈਂਕਾਂ ਦੇ ਬਾਹਰ ਕੜਾਕੇ ਦੀ ਠੰਡ ‘ਚ ਲੰਬੀਆਂ ਲਾਈਨਾਂ ‘ਚ ਲੱਗ ਕੇ ਜਲੀਲ ਹੋਣਾ ਪਿਆ ਜੋ ਸਿਲਸਿਲਾ ਅੱਜ ਤੱਕ ਜਾਰੀ ਹੈ। ਲੋਕਾਂ ਵਲੋਂ ਆਪਣੀ ਹੱਢ ਭੰਨ ਕੇ ਕੀਤੀ ਕਮਾਈ ਜੋ ਬੈਂਕਾਂ

2017 ‘ਚ ਵੀ ਪੰਜਾਬ ਵਿੱਚ ਵਿਕਾਸ ਦਾ ਅਭਿਆਨ ਰਹੇਗਾ ਜਾਰੀ-ਬਾਦਲ

ਸਾਲ 2017  ਦੇ ਆਗਮਨ ਉੱਤੇ ਪੰਜਾਬ  ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਅਤੇ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ  ਮਜੀਠਿਆ ਨੇ ਆਪਣੇ ਪਰਿਵਾਰ  ਦੇ ਨਾਲ ਸ਼ਨੀਵਾਰ ਰਾਤ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਅਕਾਲਪੁਰਖ  ਦੇ ਚਰਣਾ ਵਿੱਚ ਸੁੱਖ, ਬਖ਼ਤਾਵਰੀ ਅਤੇ ਮੰਗਲ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ

ਨਵੇਂ ਸਾਲ ਦੀ ਆਮਦ ‘ਤੇ ਸ਼੍ਰੀ ਹਰਿਮੰਦਿਰ ਸਾਹਿਬ ‘ਚ ਨਤਮਸਤਕ ਹੋਏ ਸ਼ਰਧਾਲੂ

ਦੁਨੀਆ ਭਰ ਵਿੱਚ ਨਵੇਂ ਸਾਲ ਦਾ ਆਗਾਜ਼ ਹਰ ਕਿਸੇ ਨੇ ਆਪਣੇ ਅੰਦਾਜ਼ ਵਿੱਚ ਕੀਤਾ। ਨਾਚ , ਗਾਣਾ ਅਤੇ ਮਸਤੀ ਇਹ ਸਭ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੁੰਦੀ ਹੈ ਪਰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਸ ਨਵੇਂ ਦਿਨ ਕਿ ਸ਼ੁਰੂਆਤ ਇੱਕ ਵੱਖ ਹੀ ਅੰਦਾਜ਼ ਵਿੱਚ ਹੋਈ। ਪੂਰੀ ਦੁਨੀਆ ਵਿੱਚ ਸ਼ਰਧਾ ਦੇ ਕੇਂਦਰ ਸ਼੍ਰੀ

sewa singh sekhwan
ਕੇਜਰੀਵਾਲ ਕੀਤੇ ਵਾਅਦੇ ਪੂਰਾ ਨਹੀਂ ਕਰਦਾ : ਸੇਵਾ ਸਿੰਘ ਸੇਖਵਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਵੀ ਵਾਅਦਾ ਕਰਦੇ ਹਨ। ਉਹ ਕਦੇ ਪੂਰਾ ਨਹੀਂ ਕਰਦੇ ਇਹ ਗੱਲ ਰਾਜ ਮੰਤਰੀ ਪੰਜਾਬ ਅਤੇ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ ਨੇ ਆਖੀ ਹੈ। ਕਾਦੀਆਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪੁੰਹਚੇ ਸਨ । ਇਸ ਮੌਕੇ ਉਨ੍ਹਾਂ ਨੇ ਕਸਬੇ ਦੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਚੈੱਕ ਦਿੱਤੇ

ਤਰਨ ਤਾਰਨ ਥਾਣਾ ਸਦਰ ‘ਚ ਨਰਿੰਦਰ ਸਿੰਘ ਪੱਪਾ ਦੀ ਭੇਦ ਭਰੇ ਹਾਲਾਤ ‘ਚ ਮੌਤ

ਤਰਨ ਤਾਰਨ ਸਦਰ ਥਾਣਾ ਅਧੀਨ ਪੈਂਦੇ ਪਿੰਡ ਲਾਲਪੁਰਾ ਵਿੱਚ 12 ਦਸਬੰਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਮਾਂ/ਪੁੱਤ ਦਾ ਕਤਲ ਕੀਤਾ ਗਿਆ ਸੀ। ਜਿਸ ਦੀ ਸ਼ੱਕ ਦੀ ਸੂਈ ਇਹ ਨਰਿੰਦਰ ਸਿੰਘ ਵੱਲ ਗਈ। ਬੀਤੀ ਸ਼ਾਮ ਥਾਣਾ ਸਦਰ ਪੁਲਿਸ ਇਸ ਨੂੰ ਪੁੱਛਗਿੱਛ ਲਈ ਥਾਣਾ ਸਦਰ ਲੈ ਕੇ ਆਈ ਥਾਣਾ ਸਦਰ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪਈ

DC meeting on SC issues
ਜੀਵਨ-ਪੱਧਰ ਉਚਾ ਚੁੱਕਣ ਲਈ 50 ਹਜ਼ਾਰ ਤੋਂ 5 ਲੱਖ ਤਕ ਕਰਜ਼ ਦਿੱਤਾ ਜਾਵੇਗਾ

ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਐੱਸ. ਸੀ. ਕਾਰਪੋਰੇਸ਼ਨ ਵਲੋਂ ਐੱਸ. ਸੀ. ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਖੁਸ਼ਹਾਲ ਕਰਨ ਲਈ ਰੁਜ਼ਗਾਰ ਦੇ ਧੰਦੇ ਸਥਾਪਿਤ ਕਰਨ ਲਈ 50 ਹਜ਼ਾਰ ਤੋਂ 5 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਂਦੇ ਹਨ ਅਤੇ ਇਸ ਸਕੀਮ ਅਧੀਨ ਤਰਨਤਾਰਨ ਜ਼ਿਲੇ ‘ਚ ਪ੍ਰਾਪਤ ਹੋਏ 150 ਕੇਸਾਂ ਨੂੰ

Mother threw baby in pond
ਮਾਂ ਨੇ ਨਵਜੰਮੇ ਬੱਚੇ ਨੂੰ ਸੁੱਟਿਆ ਛੱਪੜ ‘ਚ

ਤਰਨਤਾਰਨ : ਮਾਂ ਉਹ ਸ਼ਬਦ ਹੈ ਜਿਸਤੋਂ ਹਰ ਇਨਸਾਨ ਸਭ ਤੋਂ ਪਹਿਲਾਂ ਬੋਲਣਾ ਸਿੱਖਦਾ ਹੈ ।ਮਾਂ ਦੀ ਮਮਤਾ ਹਰ ਬੱਚੇ ਲਈ ਅਹਿਮ ਹੁੰਦੀ ਹੈ।ਪਰ ਜਦੋਂ ਵਾੜ ਹੀ ਖੇਤ ਨੂੰ ਖਾਵੇ ਤਾਂ ਹੈਰਾਨੀ ਹੁੰਦੀ ਹੈ। ਤਰਨਤਾਰਨ ਵਿੱਚ ਜਿਥੇ 1 ਇੱਕ ਕਲਜੁਗੀ ਮਾਂ ਨੇ ਬੇਟੇ ਨੂੰ ਜਨਮ ਦੇਕੇ ਉਸਨੂੰ ਮੌਤ ਦੇ ਹਵਾਲੇ ਕਰ ਛੱਪੜ ਵਿੱਚ ਸੁੱਟ ਦਿੱਤਾ ।ਕਸਬਾ

ਤਰਨ ਤਾਰਨ ਤੋਂ ਬੀ.ਐਸ.ਐਫ. ਨੇ ਸ਼ੱਕੀ ਵਿਅਕਤੀ ਕੀਤਾ ਕਾਬੂ

ਤਰਨ ਤਾਰਨ ਸਰਹੱਦ ਦੇ ਅਮਰਕੋਟ ਸੈਕਟਰ ਵਿਚ ਬੀ.ਐਸ.ਐਫ. ਦੇ ਜਵਾਨਾਂ ਦੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬੀ.ਐਸ.ਐਫ. ਦੀ ਡਲ ਪੋਸਟ ਨੇ ਇਸ ਸ਼ੱਕੀ ਨੂੰ ਕਾਬੂ ਕੀਤਾ ਹੈ ਅਤੇ ਇਸ ਦੀ ਪਹਿਚਾਣ ਸਰਹੱਦੀ ਪਿੰਡ ‘ਨਾਰਲੀ’ ਦੇ ਰਹਿਣ ਵਾਲੇ ‘ਮੰਗਾ’ ਨਾਮ ਵੱਜੋਂ ਕੀਤੀ ਗਈ ਹੈ। ਫਿਲਹਾਲ ਸ਼ੱਕੀ ਵਿਅਕਤੀ ਤੋਂ ਤਲਾਸੀ ਦੌਰਾਨ ਕੁੱਝ ਵੀ ਹਾਸਲ ਨਹੀਂ

Navjot Singh Sidhu offered CM post by AAP
ਕੇਜਰੀਵਾਲ ਨੇ ਸਿੱਧੂ ਤੇ ਕੱਸਿਆ ਤੰਜ : ‘ਆਪ’ ਤੋਂ ਮੰਗਿਆ ਸੀ ਮੁੱਖ ਮੰਤਰੀ ਦਾ ਅਹੁਦਾ

ਅੰਮ੍ਰਿਤਸਰ— 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਪਾਰਟੀ ਆਪਣੇ ਦਾਅ ਪੇਚ ਖੇਡ ਰਹੀ ਹੈ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕੈਪਟਨ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ

road show bhikhiwind
ਖੇਮਕਰਨ ਹਲਕੇ ਲਈ ਵਿਰਸਾ ਸਿੰਘ ਵਲਟੋਹਾ ਵਲੋ ਕੱਢਿਆ ਗਿਆ ਰੋਡ ਸ਼ੋਅ

2017 ਦੀਆ ਚੋਣਾ ਦੇ ਮੱਦੇਨਜਰ ਸਾਰੀਆ ਪਾਰਟੀਆ ਵਲੋਂ ਜਿਥੇ ਚੋਣ ਸਰਗਰਮੀਆ ਸ਼ੁਰੂ ਕਰ ਦਿੱਤੀਆ ਗਈਆ ਹਨ ਉਥੇ ਹੀ ਅਕਾਲੀ ਦਲ ਵਲੋ ਆਪਣੇ ਆਪਣੇ ਚੋਣ ਮੁਹਿੰਮ ਦੀ ਸਸ਼ੂਰੂਆਤ ਕਰ ਦਿੱਤੀ ਗਈ ਹੈ ਇਸੇ ਦੇ ਚੱਲਦਿਆ ਅੱਜ ਹਲਕਾ ਖੇਮਕਰਨ ਦੇ ਵਿਚ ਵਿਰਸਾ ਸਿੰਘ ਵਲਟੋਹਾ ਵਲੋ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਇਹ ਰੋਡ ਸ਼ੋਅ ਅਮਰਕੋਟ ਤੋ ਲ਼ੈ ਕੇ

Cows death to starve
ਡੇਢ ਮਹੀਨੇ ਵਿਚ 30 ਤੋਂ 35 ਗਾਵਾਂ ਦੀ ਮੌਤ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੁਬਲੀ ਦੀ ਜਿਲ੍ਹਾ ਪੱਧਰੀ ਗਊਸ਼ਾਲਾ ਜੋ ਕਿ 12 ਏਕੜ ਵਿਚ 90 ਲੱਖ 35 ਹਜ਼ਾਰ ਦੀ ਲਾਗਤ ਨਾਲ ਬਣਾਈ ਗਈ ਹੈ। ਇਸ ਜਿਲ੍ਹਾ ਪੱਧਰੀ ਗਊਸ਼ਾਲਾ ਵਿਚ ਗਾਵਾਂ ਦੇ ਠਹਿਰਾਓ ਲਈ ਕੀਤੇ ਗਏ ਪ੍ਰਬੰਧਾਂ ਦੀ ਘਾਟ ਕਾਰਨ ਪਿਛਲੇ ਡੇਢ ਮਹੀਨੇ ਵਿਚ ਹੀ ਕਰੀਬ 30-35 ਗਾਵਾਂ ਮੌਤ ਦੇ ਮੂੰਹ ਵਿਚ ਜਾ ਚੁੱਕੀਆ ਹਨ।ਬਾਕੀ ਕਰੀਬ

Flights delayed due to dense fog in amritsar
ਸੰਘਣੀ ਧੁੰਦ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ

ਰਾਜਧਾਨੀ ‘ਚ ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਆਵਾਜਾਈ ‘ਤੇ ਸ਼ੁੱਕਰਵਾਰ ਨੂੰ ਬਹੁਤ ਅਸਰ ਪਿਆ। ਧੁੰਦ ਕਾਰਨ ਕਈ ਕੌਮਾਂਤਰੀ ਅਤੇ ਘਰੇਲੂ ਜਹਾਜ਼ ਸੇਵਾਵਾਂ ਦੀ ਆਵਾਜਾਈ ਅਤੇ ਰਵਾਨਗੀ ਰੁਕੀ ਰਹੀ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ 13 ਕੌਮਾਂਤਰੀ ਅਤੇ 13 ਘਰੇਲੂ ਉਡਾਣਾਂ ਦੀ ਆਵਾਜਾਈ ‘ਤੇ ਅਸਰ ਪਿਆ। ਹਵਾਈ ਅੱਡੇ ‘ਤੇ 11 ਕੌਮਾਂਤਰੀ ਜਹਾਜ਼ ਸੇਵਾਵਾਂ ਦੀ ਆਵਾਜਾਈ

ਐਸ. ਜੀ. ਪੀ. ਸੀ. ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ‘ਚ ਸਿੱਖ ਨੋਜਵਾਨ ਚੇਤਨਾ ਸਮਾਗਮ

ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਅਤੇ ਸਿੱਖ ਇਤਹਾਸ ਨੂੰ ਸਮਝਣ ਲਈ ਸਿੱਖ ਨੋਜਵਾਨ ਚੇਤਨਾ ਸਮਾਗਮ ਵੱਡੇ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ‘ਚ ਐਸ. ਜੀ. ਪੀ. ਸੀ. ਵੱਲੋਂ ਚੱਲ ਰਹੇ ਸਿੱਖਿਆ ਸੰਸਥਾਨ ਅਤੇ ਸਿੱਖ ਜੱਥੇਬੰਦੀਆਂ , ਸਿੱਖ ਬੁੱਧੀਜੀਵੀ ਹਿੱਸਾ ਲੈ ਰਹੇ ਹਨ। ਇਸ ਸਮਾਗਮ ਵਿੱਚ ਇੱਕ ਲੱਖ  ਦੇ ਕਰੀਬ ਬੱਚੇ ਸ਼ਾਮਿਲ ਹੋਣਗੇ।