Newborn baby thrown: ਗੁਰੂ ਨਾਨਕ ਦੇਵ ਹਸਪਤਾਲ ਨਾਲ ਸਬੰਧਤ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਹਸਪਤਾਲ ਦੇ ਬਾਹਰ ਦੀਆਂ ਝਾੜੀਆਂ ‘ਚ ਕੁੱਤੇ ਕਿਸੇ ਚੀਜ਼ ਨੋਚ ਰਹੇ ਸੀ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਜਾਕੇ ਵੇਖਿਆ ਤਾਂ ਉਸ ਦੇ ਪੈਰਾਂ ਹੇਠਾਂ ਦੀ ਜ਼ਮੀਨ ਖਿਸਕ ਗਈ। ਕੁੱਤੇ ਇੱਕ ਬੱਚੇ ਨੂੰ ਨੋਚ-ਨੋਚ ਕੇ ਖਾ ਰਹੇ ਸਨ। ਸੁਰੱਖਿਆ ਗਾਰਡਾਂ ਦੇ ਪੁੱਜਣ ਤੱਕ ਬੱਚੇ ਦਾ ਸਿਰ ਅਤੇ ਢਿੱਡ ਨੂੰ ਕੁੱਤੇ ਖਾ ਚੁੱਕੇ ਸਨ।
ਇਸ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ। ਜਾਣਕਾਰੀ ਮਿਲਦੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ . ਸੁਰਿੰਦਰ ਪਾਲ ਮੌਕੇ ‘ਤੇ ਪੁੱਜੇ। ਮੈਡੀਕਲ ਸੁਪਰੀਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਮਜੀਠਿਆ ਰੋਡ ਦੀ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਲਿਆ। ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
Newborn baby thrown
ਪੁਲਿਸ ਨੇ ਅਣਜਾਣ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਕਿਹਾ ਜਾ ਰਿਹਾ ਹੈ ਕੀ ਬੱਚਾ ਜਨਮ ਸਮੇਂ ਜਿਉਂਦਾ ਸੀ ਅਤੇ ਕੁੱਤਿਆਂ ਦੇ ਨੋਚਣ ਨਾਲ ਉਹ ਮਰ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Newborn baby thrown