film festival at dera baba nanak: ਡੇਰਾ ਬਾਬਾ ਨਾਨਕ (ਗੁਰਦਾਸਪੁਰ),11 ਨਵੰਬਰ 2019- ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਬਲਿਹਾਰੀ ਕੁਦਰਤ ਵਸਿਆ‘ ਪੰਡਾਲ ਵਿੱਚ ਕਰਵਾਏ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਫਿਲਮ ਫੈਸਟੀਵਲ ਦੌਰਾਨ ਦਿਖਾਈਆਂ ਗਈਆਂ ਪੰਜ ਲਘੂ ਫਿਲਮਾਂ ਦੇ ਨਿਰਦੇਸਕਾਂ ਦਾ ਕਰੀਬ ਪੰਜ ਲੱਖ ਰੁਪਏ, ਸਾਲ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ।

ਇਸ ਫਿਲਮ ਫੈਸਟੀਵਲ ਦੌਰਾਨ ਲਘੂ ਫਿਲਮਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਕੁੱਲ 28 ਫਿਲਮਾਂ ਨੇ ਹਿੱਸਾ ਲਿਆ ਸੀ ਜਿੰਨ੍ਹਾਂ ਵਿੱਚੋਂ ਪੰਜ ਫਿਲਮਾਂ ਦੀ ਚੋਣ ਕੀਤੀ ਗਈ। ਇਨ੍ਹਾਂ ਪੰਜ ਫਿਲਮਾਂ ਵਿੱਚੋਂ ਇਹ ਲਾਂਘਾ‘ ਫਿਲਮ ਬਨਾਉਣ ਵਾਲੇ ਡਾਇਰੈਕਟਰ ਹਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 1 ਲੱਖ 51 ਹਜਾਰ ਰੁਪਏ, ਫਿਲਮ ਗੁਰਪੁਰਬ‘ ਦੇ ਨਿਰਦੇਸਕ ਡਾ. ਸਾਹਿਬ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 1 ਲੱਖ 31 ਹਜਾਰ ਰੁਪਏ, ਫਿਲਮ ਕਾਫਰ‘ ਦੇ ਨਿਰਦੇਸਕ ਵਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 1 ਲੱਖ 21 ਹਜਾਰ ਰੁਪਏ, ਚੌਥਾ ਸਥਾਨ ਹਾਸਲ ਕਰਨ ਵਾਲੇ ਫਿਲਮ ਇਕ ਓਂਕਾਰ‘ ਦੇ ਨਿਰਦੇਸਕ ਸੁਖਜੀਤ ਸਰਮਾ ਨੂੰ 51 ਹਜਾਰ ਰੁਪਏ ਅਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਫਿਲਮ ਚਾਨਣ‘ ਦੇ ਨਿਰਦੇਸਕ ਸਤਨਾਮ ਸਿੰਘ ਨੂੰ 31 ਹਜਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ, ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜਮ, ਸ਼ੂਗਰ ਫੈਡ ਦੇ ਐਮ.ਡੀ. ਪੁਨੀਤ ਗੋਇਲ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ ਡਾ.ਐਸ ਕੇ ਬਾਤਿਸ, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ, ਮਨਮੋਹਨ ਸਿੰਘ, ਡਾ.ਬੂਟਾ ਸਿੰਘ ਬਰਾੜ, ਡਾ.ਜੋਗਾ ਸਿੰਘ, ਡਾ. ਮੁਹੰਮਦ ਇਕਦੀਸ, ਡਾ. ਨਛੱਤਰ ਸਿੰਘ, ਡਾ. ਚਰਨਜੀਤ ਕੌਰ, ਡਾ. ਰਜਿੰਦਰਪਾਲ ਬਰਾੜ, ਡਾ. ਸਵਰਨ ਸਿੰਘ, ਡਾ. ਵਿਵੇਕ ਸਚਦੇਵਾ,ਡਾ. ਸਵਰਾਜ ਸਿੰਘ, ਡਾ. ਰਜਿੰਦਰ ਕੌਰ ਸਮੇਤ ਕਈ ਹੋਰ ਵਿਦਵਾਨ ਹਾਜ਼ਰ ਸਨ।