Batala Motorbike Riders Shot: ਬਟਾਲਾ: ਬਟਾਲਾ ਦੇ ਰੋਸ਼ਨ ਵਿਹਾਰ ਕਲੋਨੀ ਵਿੱਚ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਨ ਗਿਆ,ਜਦੋਂ ਇੱਕ ਪਲਸਰ ਮੋਟਰਸਾਇਕਲ ਸਵਾਰ ਦੋ ਅਗਿਆਤ ਲੋਕਾਂ ਨੇ ਗਲੀ ਵਿੱਚੋਂ ਨਿਕਲਦੇ ਹੋਏ ਇੱਕ ਘਰ ‘ਤੇ ਅੰਨ੍ਹਾ ਧੁੰਧ ਗੋਲੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਘਰ ਦੇ ਅੰਦਰ ਖੜੀ ਗੱਡੀ ਨੂੰ ਲੱਗੀਆਂ ਪਰ ਜਾਣੀ ਨੁਕਸਾਨ ਦਾ ਬਚਾਵ ਹੋ ਗਿਆ। ਇਸ ਗੱਲ ਦੀ ਖਬਰ ਮਿਲਦੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਦੇ ਪੀੜਤ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇੇ ਆਧਾਰ ‘ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਿਕ ਬਟਾਲਾ ਦੇ ਰੋਸ਼ਨ ਵਿਹਾਰ ਕਲੋਨੀ ਦੇ ਰਹਿਣ ਵਾਲੇ ਵਿਜੈ ਮਹਿਤਾ ਅਤੇ ਵੀਨਾ ਮਹਿਤਾ ਦੇ ਘਰ ਸਵੇਰੇ 5 ਵਜੇ ਦੇ ਕਰੀਬ ਮੋਟਰਸਾਇਕਲ ਸਵਾਰ ਅਗਿਆਤ ਲੋਕਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ।ਤਾਬੜਤੋੜ ਚਲਾਈਆਂ ਗਈਆਂ ਗੋਲੀਆਂ ਘਰ ਦੇ ਗੇਟ ਅਤੇ ਘਰ ਦੇ ਅੰਦਰ ਖੜੀ ਗੱਡੀ ਉੱਤੇ ਲੱਗੀਆਂ। ਘਰ ਦੇ ਮਾਲਿਕ ਵਿਜੈ ਮਹਿਤਾ ਦਾ ਕਹਿਣਾ ਸੀ ਕਿ ਸਵੇਰੇ ਸਵਾ ਪੰਜ ਵਜੇ ਦੇ ਕਰੀਬ ਗੋਲੀਆ ਚਲਣ ਦੀ ਆਵਾਜ ਆਈ ਤਾਂ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਵੇਖਿਆ ਤਾਂ ਅਗਿਆਤ ਲੋਕ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾ ਰਹੇ ਸੀ।
ਉਨ੍ਹਾਂ ਦੀ ਗੱਡੀ ਅਤੇ ਘਰ ਦੇ ਗੇਟ ਵਿੱਚ ਲੱਗੀ ਗੋਲੀਆਂ ਦੇ ਨਿਸ਼ਾਨਾਂ ਮੁਤਾਬਿਕ 11 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੋਟਰਸਾਇਕਲ ਸਵਾਰ ਗੋਲੀਆ ਚਲਾਣ ਵਾਲੇ ਅਗਿਆਤ ਲੋਕਾਂ ਨੇ ਆਪਣੇ ਚਹਿਰੇ ਕੱਪੜੇ ਨਾਲ ਢੱਕ ਰੱਖੇ ਸੀ। ਗੋਲੀਆਂ ਚਲਾ ਕੇ ਉਹ ਮੋਟਰਸਾਇਕਲ ‘ਤੇ ਭੱਜ ਖੜੇ ਹੋਏ ਪਰ ਪਿੱਛੇ ਤੋਂ ਉਹਨਾਂ ਨੇ ਮੋਟਰਸਾਇਕਲ ਦਾ ਨੰਬਰ ਜੋ ਕਿ 3467 ਸੀ, ਉਹ ਨੋਟ ਕਰ ਲਿਆ। ਘਰ ਦੇ ਮਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਨੀ ਨਹੀ ਹੈ।ਉੱਥੇ ਹੀ ਮੋਟਰ ਸਾਈਕਲ ਸਵਾਰ ਅਗਿਆਤ ਲੋਕਾਂ ਦੀ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ।ਜਿਸ ਵਿੱਚ ਉਹ ਗਲੀ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ।ਉਧਰ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
