5178 master cadre union hold protest :ਤਰਨਤਾਰਨ: ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵੱਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਕਰਨ ਦੇ ਦੋਸ਼ ਵਜੋਂ ਜਿਲ੍ਹਾ ਤਰਨਤਾਰਨ ਦੇ ਸਮੂਹ ਅਧਿਆਪਕਾਂ ਵੱਲੋਂ ਜਿਲ੍ਹਾ ਪ੍ਰਧਾਨ ਜਸਦੀਪ ਚੀਮਾਂ ਅਤੇ ਗੁਰਪ੍ਰੀਤ ਚੋਪੜਾ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਕੀਤੀ ਗਈ ਅਤੇ ਸ਼ਹਿਰ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਨਾਲ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
5178 master cadre union hold protest
ਇਸ ਮੌਕੇ ਜਿਲ੍ਹਾ ਪ੍ਰਧਾਨ ਜਸਦੀਪ ਚੀਮਾਂ ਅਤੇ ਗੁਰਪ੍ਰੀਤ ਚੋਪੜਾ ਨੇ ਦੱਸਿਆ ਕਿ ਸਾਰੀਆਂ ਯੋਜਨਾਵਾਂ ਪੂਰੀਆਂ ਕਰਦੇ ਹੋਏ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ਵਿੱਚ ਲਿਆ ਪਹਿਲਾ ਟੈਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮੰਜ਼ੂਰਸ਼ੁਦਾ ਪੋਸਟਾਂ ਉੱਤੇ ਨਵੰਬਰ 2018 ਦੀ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉਤੇ 6000 ਰੁਪਏ ਮਹੀਨਾ ਤਨਖਾਹ ਤੇ ਭਰਤੀ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2018ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਸੀ। ਅਕਤੂਬਰ 2017 ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਵੱਲੋਂ ਰੈਗੂਲਰ ਕਰਨ ਦੀਆਂ ਫਾਈਲ ਵੀ ਲੈ ਲਈਆਂ ਗਈਆਂ ਹਨ। ਹੁਣ ਤੱਕ 3 ਸਾਲ ਤੋਂ 10 ਮਹੀਨੇ ਬਾਅਦ ਵੀ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ।
5178 master cadre union hold protest
ਜਦ ਕਿ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਨਾ-ਮਾਤਰ ਦਿੱਤੀ ਜਾ ਰਹੀ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ।ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟਿੰਗਾਂ ਵਿੱਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਲਾਨਾ ਵਾਧਾ ਜਾਂ ਅਪ੍ਰੈਲ 2018 ਤੋਂ ਰੈਗੂਲਰ ਕਰਨ ਦੀਆਂ ਅਜੀਬੋ ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸੂਬਾਈ ਆਗੂਆਂ ਸਾਹਮਣੇ ਰੱਖੀਆਂ ਗਈਆਂ ਜਿਸ ਤੋਂ ਉਨ੍ਹਾਂ ਵੱਲੋਂ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਅਤੇ ਤਿੰਨ ਸਾਲ ਪੂਰੇ ਹੋਣ ਉਪਰੰਤ ਭਾਵ ਨਵੰਬਰ 2017 ਤੋਂ ਹੀ ਫੁੱਲ ਸਕੇਲ ਤੋਂ ਰੈਗੂਲਗ ਕਰਨ ਦੀ ਮੰਗ ਕੀਤੀ ਗਈ।
5178 master cadre union hold protest
5178 ਅਧਿਆਪਕਾਂ ( ਸਮੇਤ ਵੇਟਿੰਗ ਲਿਸਟ, ਅਰਟ,ਆਰਟ/ਕਰਾਫਟ ਅਤੇ ਡੀ.ਪੀ.ਈ) ਨੂੰ ਜਲਦ ਤੋਂ ਜਲਦ ਇੱਕ ਸਾਲ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਰੈਗੂਲਰ ਕਰਨ ਦਾ ਪੱਤਰ ਤੁਰੰਤ ਜਾਰੀ ਕੀਥਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ 5178 ਅਧਿਆਪਕਾਂ ਦੀ ਜਾਇਜ਼ ਮੰਗ ਨੂੰ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com