2 Died due alcohol intake: ਸ਼ਰਾਬ ਕਿੰਨੀਆਂ ਹੀ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੀ । ਅਕਸਰ ਹੀ ਪਰਿਵਾਰ ਦੇ ਪਰਿਵਾਰ ਇਸ ਦਰਿਆ ‘ਚ ਰੁੜ੍ਹ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਲੱਖੋਵਾਲ ਤੋਂ ਜਿੱਥੇ ਇੱਕ ਪਾਰਟੀ ‘ਚ ਪੀਤੀ ਸ਼ਰਾਬ ਹੀ ਉਹਨਾਂ ਨੂੰ ਮਹਿੰਗੀ ਪਈ ਅਤੇ 2 ਵਿਅਕਤੀਆਂ ਨੂੰ ਜਾਨ ਗਵਾਉਣੀ ਪਈ।

2 Died due alcohol intake
ਮਿਲੀ ਜਾਣਕਾਰੀ ਮੁਤਾਬਕ ਸੁਲੱਖਣ ਸਿੰਘ ਤੇ ਤੇਜਾ ਮਸੀਹ ਇੱਕ ਪਾਰਟੀ ‘ਚ ਬੇਹੋਸ਼ ਹੋ ਗਏ ਅਤੇ ਬਾਅਦ ‘ਚ ਸਾਹਮਣੇ ਆਇਆ ਕਿ ਉਹਨਾਂ ਦੀ ਮੌਤ ਹੋ ਗਈ। ਦਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਲੱਖੋਵਾਲ ‘ਚ ਜਿਥੇ ਸਰਪੰਚੀ ਦੀਆਂ ਚੋਣਾਂ ਜਿੱਤਾਂ ਦੇ ਬਾਅਦ ਸਰਪੰਚ ਮਹਿੰਦਰ ਪਾਲ ਸਿੰਘ ਨੇ ਪਾਰਟੀ ਰੱਖੀ ਸੀ। ਉਸ ਪਾਰਟੀ ਚ ਪਿੰਡ ਦੇ ਹੀ ਇਹ 2 ਵਿਅਕਤੀ ਵੀ ਆਏ ਸਨ।

2 Died due alcohol intake
ਜਾਣਕਾਰੀ ਮੁਤਾਬਕ ਸ਼ਰਾਬ ਪੀ ਪੀ ਕੇ ਉਹ ਨਸ਼ੇ ‘ਚ ਧੁਤ ਹੋ ਗਏ ਅਤੇ ਬੇਹੋਸ਼ ਹੋ ਗਏ। ਜਦੋ ਲੋਕਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਅਕਤੀ ਦੇ ਸਾਹ ਨਹੀਂ ਲੈ ਰਹੇ ਸਨ । ਓਥੇ ਹੀ ਸਰਪੰਚ ਦਾ ਕਹਿਣਾ ਕਿ ਓਹਨਾ ਨੇ ਪਾਰਟੀ ‘ਚ ਦਾਰੂ ਨਹੀਂ ਚਾਹ ਪਿਲਾਈ ਦਾਰੂ ਹੋ ਸਕਦਾ ਬਾਹਰੋਂ ਪੀ ਲਈ ਹੋਵੇ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦਸਿਆ। ਜਿਕਰਯੋਗ ਹੈ ਕਿ ਇਸ ਮਾਮਲੇ ‘ਤੇ ਕੋਈ ਪਰਿਵਾਰਕ ਮੈਂਬਰ ਕੈਮਰੇ ਅੱਗੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ । ਮੌਕੇ ਤੇ ਪਹੁੰਚਕੇ ਪੁਲਿਸ ਨੇ ਇਸ ਮਾਮਲੇ ‘ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ

ਇਹ ਵੀ ਪੜ੍ਹੋ : ਨਾਕਾਬੰਦੀ ਦੌਰਾਨ ਸ਼ਰਾਬ ਤਸਕਰ ਕਾਬੂ
ਜਲੰਧਰ: ਅੱਜ ਦੇ ਸਮੇਂ ਵਿੱਚ ਨਸ਼ਾ ਤਸਕਰਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਪੰਜਾਬ ਸਰਕਾਰ ਜਿਨ੍ਹਾਂ ਜ਼ਿਆਦਾ ਇਸਨੂੰ ਘਟਾਉਣ ਦੇ ਉਪਰਾਲੇ ਕਰ ਰਹੀ ਹੈ ਇਹ ਉਨ੍ਹਾਂ ਹੀ ਜ਼ਿਆਦਾ ਵੱਧ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਇਸ ਵੱਲ ਬੁਰੀ ਤਰਾਂ ਆਕਰਸ਼ਿਤ ਹੋ ਚੁੱਕੀ ਹੈ। ਅਜਿਹਾ ਹੀ ਤਸਕਰੀ ਦਾ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਦੀ ਥਾਣਾ ਡਿਵੀਜਨ ਨੰਬਰ ਤਿੰਨ ਦੀ ਪੁਲਿਸ ਨੇ ਦਮੋਰੀਆ ਪੁੱਲ ਦੇ ਕੋਲ ਨਾਕਾਬੰਦੀ ਦੌਰਾਨ ਚੋਰੀ ਦੀ ਸਵਿਫਟ ਡਿਜਾਇਰ ਕਾਰ ਵਿਚੋਂ ਸ਼ਰਾਬ ਦੀਆਂ 60 ਬੋਤਲਾਂ ਦੀ ਸਪਲਾਈ ਕਰਨ ਜਾਂਦੇ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਅਮਨ ਨਗਰ ਨੂੰ ਕਾਬੂ ਕੀਤਾ।
