Jagraon Kabaddi Club: ਜਗਰਾਉਂ(ਰੋਕੀ ਚਾਵਲਾ): ਅੱਜ ਜਗਰਾਉਂ ਵਿੱਚ ਜਗਰਾਉਂ ਕਬੱਡੀ ਕਲੱਬ ਦੇ ਵੱਲੋਂ 11ਵਾਂ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਹੈ। ਜਿਸਦਾ ਮਹੂਰਤ ਨਾਨਕਸਰ ਭੋਰਾ ਸਾਹਿਬ ਦੇ ਸੇਵਾਦਾਰ ਬਾਬਾ ਜੀਵਾ ਸਿੰਘ ਨੇ ਕੀਤਾ। ਇਸ ਮੌਕੇ ‘ਤੇ ਬਾਬਾ ਜੀ ਨੇ ਕਿਹਾ ਕਿ ਇਹ ਸੰਸਥਾ ਪਿਛਲੇ ਕਾਫੀ ਸਾਲਾਂ ਤੋਂ ਸਮਾਜ ਸੇਵਾ ਵਿੱਚ ਕਰਜ਼ ਕਰ ਰਹੀ ਹੈ ਅਤੇ ਇਹ ਵੀ ਕਿਹਾ ਕਿ ਕਲੱਬ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਨੇ ਇਸ ਬਾਰੇ ਵਿੱਚ ਬੋਲਦਿਆਂ ਇਹ ਵੀ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਮਾਜ ਦੀਆਂ ਹੋਰ ਸੰਸਥਾਵਾਂ ਦੇ ਵੱਲੋਂ ਅਜਿਹੇ ਕਬੱਡੀ ਕੱਪ ਕਰਵਾਉਣੇ ਚਾਹੀਦੇ ਹਨ। ਇਸ ਕਬੱਡੀ ਕੱਪ ਦੀ ਚਲਦਿਆਂ ਪੰਜਾਬ ਦੇ ਮਸ਼ਹੂਰ ਗੀਤਕਾਰ ਵੀਤ ਬਲਜੀਤ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪਹੁੰਚੇ। ਇਸ ਕਬੱਡੀ ਕੱਪ ਵਿੱਚ ਪੰਜਾਬ ਵਿੱਚ ਕੋਨੇ-ਕੋਨੇ ਤੋਂ ਖਿਡਾਰੀ ਖੇਡਣ ਦੇ ਲਈ ਆਉਂਦੇ ਹਨ ਅਤੇ ਖੇਡ ਦੇ ਅੰਤ ਵਿੱਚ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ:ਤਰਨ ਤਾਰਨ: ਇੱਥੇ ਟਰੈਵਲ ਏਜੰਟ ਵੱਲੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਸ਼ਾ ਦੇ ਕੇ ਕਥਿਤ ਤੋਰ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆਂ ਪੀੜਤ ਲੋਕਾਂ ਦੀ ਸ਼ਿਕਾਇਤ ਤੇ ਸ਼ਹੀਦ ਭਗਤ ਸਿੰਘ ਅਤੇ ਜਨਵਾਦੀ ਇਸਤਰੀ ਸਭਾ ਵੱਲੋ ਪੀੜਤ ਲੋਕਾਂ ਦੀ ਹਮਾਇਤ ਵਿੱਚ ਉੱਕਤ ਏਜੰਟ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਉੱਕਤ ਏਜੰਟ ਨੂੰ ਮੋਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆਂ ਥਾਣੇ ਪਹੁੰਚਦਿਆਂ ਹੀ ਏਜੰਟ ਵੱਲੋ ਲੋਕਾਂ ਨੂੰ ਉਹਨਾਂ ਦੇ ਬਣਦੇ ਪੈਸਿਆਂ ਦੇ ਚੈੱਕ ਦੇ ਕੇ ਆਪਣੀ ਜਾਨ ਛਡਾਉਣ ਦੀ ਕੋਸ਼ਿਸਾਂ ਕੀਤੀ ਗਈ ਇਸ ਮੋਕੇ ਪੀੜਤ ਲੋਕਾਂ ਨੇ ਦੱਸਿਆਂ ਉੱਕਤ ਏਜੰਟ ਨੇ ਪਹਿਲਾਂ ਦਫਤਰ ਫਗਵਾੜੇ ਖੋਲਿਆ ਹੋਇਆਂ ਸੀ।

ਉਥੋ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਦਫਤਰ ਬੰਦ ਕਰ ਅੰਮ੍ਰਿਤਸਰ ਭੱਜ ਗਿਆਂ ਅਤੇ ਉਥੇ ਪਹੁੰਚਣ ਤੋ ਬਾਅਦ ਉਹ ਦਫਤਰ ਵੀ ਬੰਦ ਕਰ ਕੇ ਹੁਣ ਤਰਨ ਤਾਰਨ ਵਿਖੇ ਦਫਤਰ ਖੋਲ ਲਿਆ ਹੈ ਤੇ ਉਹਨਾਂ ਵੱਲੋ ਤਰਨ ਤਾਰਨ ਪਹੁੰਚਣ ਤੇ ਵੀ ਏਜੰਟ ਵੱਲੋ ਨਾ ਹੀ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਨਾ ਹੀ ਉਹਨਾਂ ਨੂੰ ਬਣਦੇ ਪੈਸੇ ਵਾਪਸ ਕੀਤੇ ਜਾ ਰਹੇ ਨੇ ਪੀੜਤ ਲੋਕਾਂ ਵੱਲੋ ਏਜੰਟ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
