Farmers protest diesel price hike: ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਹੈ। ਇਸ ਰੋਸ ਦੌਰਾਨ ਕਿਸਾਨਾਂ ਵੱਲੋਂ ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਟਰੈਕਟਰਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਦਿੱਤੀਆ ਜਾਣਗੀਆਂ।
Farmers protest diesel price hike
ਇਹ ਗੱਲ ਦੱਸਣਯੋਗ ਹੈ ਕਿ ਭਾਰਤੀ ਕਿਸ਼ਾਨ ਯੂਨੀਆਨ ਰਾਜੇਵਾਲ ਵੱਲੋਂ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਸੰਬੰਧ ‘ਚ ਹੀ ਲੁਧਿਆਣਾ – ਚੰਡੀਗੜ੍ਹ ਹਾਈਵੇਅ ਜਾਮ ਕੀਤਾ ਜਾਵੇਗਾ।
ਇਹ ਪ੍ਰਦਰਸ਼ਨ ਯੂਨੀਆਨ ਦੇ ਨੈਸ਼ਨਲ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਆਪਣੇ ਟਰੈਕਟਰਾਂ ‘ਤੇ ਪੂਰੇ ਰੋਡ ਨੂੰ ਜਾਮ ਕਰਕੇ ਬੌਂਦਲੀ ਕਲਜ ਤੋਂ ਲੈ ਕੇ ਐੱਸਡੀਐੱਮ ਦਫਤਰ ਤੱਕ ਰੋਸ ਮਾਰਚ ਕੱਢਣਗੇ।
Farmers protest diesel price hike
ਇਸ ਦੌਰਾਨ ਸਰਕਾਰ ਐੱਸਡੀਐੱਮ ‘ਦ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਇਸ ਦੌਰਾਨ ਕਿਸਾਨਾਂ ਵੱਲੋਂ ਪੈਟਰੋਲ ‘ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੀਤੇ ਵਾਧੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।