Dec 26

ਨੋਟਬੰਦੀ: ਪੋਤੀ ਦੇ ਵਿਆਹ ਤੋਂ ਪਹਿਲਾਂ ਉੱਠੀ ਦਾਦੇ ਦੀ ਅਰਥੀ 

ਟਾਂਡਾ: ਨੋਟ ਬੰਦੀ ਦੇ ਫੈਸਲੇ ਦੇ ਕਾਰਨ ਟਾਂਡਾ ਦੇ ਇੱਕ ਘਰ ਚ ਵਿਆਹ ਦੀ ਸ਼ਹਿਨਾਈ ਗੂੰਜਣ ਤੋਂ ਪਹਿਲਾ ਹੀ ਮਾਤਮ ਦੀ ਖਾਮੋਸ਼ੀ ਛਾ ਗਈ ਹੈ।ਭਾਵੇਂ ਇਸ ਫੈਸਲੇ ਨੂੰ 45 ਦਿਨ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਵੀ ਇਸ ਫੈਸਲੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ

ਰਾਣਾ ਗੁਰਜੀਤ ਸਿੰਘ ਦੀ ਹਾਜਰੀ ‘ਚ ਚਲੀਆਂ ਕੁਰਸੀਆਂ ਤੇ ਲੱਥੀਆਂ ਪੱਗਾਂ

ਨਡਾਲਾ ,ਚ ਹਲਕੇ ਤੋ ਐਲਾਨੇ ਕਾਂਗਰਸੀ ਉਮੀਦਵਾਰ ਗੁਰਵਿੰਦਰ ਸਿੰਘ ਅਟਵਾਲ ਦਾ ਵਿਰੋਧ ਕਰਨ ਲਈ ਮੀਟਿੰਗ ਵਿੱਚ, ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹਾਜਰੀ ,ਚ ਸਥਾਨਕ ਆਗੂਆਂ ਦੀ ਆਪਸੀ ਅੰਦਰਨੀ ਲੜਾਈ ਖੁੱਲ ਕੇ ਸਾਹਮਣੇ ਆ ਗਈ, ਜਦੋ ਅਟਵਾਲ ਦਾ ਵਿਰੋਧ ਕਰਨ ਨੂੰ ਲੈ ਕੇ ਤਕਰਾਰਬਾਜੀ ਸੁਰੂ ਹੋ ਗਈ 15-20 ਦੇ ਰੌਲੇ ਗੌਲੇ ਤੋ ਬਾਦ ਨੌਬਤ ਧੱਕਾ ਮੁੱਕੀ

ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾਣਗੇ 1.50 ਲੱਖ ਰੁਪਏ

ਪੰਜਾਬ ਸਰਕਾਰ ਵਲੋਂ ਲੋਕਾਂ ਲਈ ਵੱਖ ਵੱਖ ਸਕੀਮਾ ਚਲਾਈਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਹਲਕਾ ਗੜ੍ਹਸ਼ੰਕਰ ਵਿੱਖੇ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਦੀ ਅਗੁਵਾਈ ਦੇ ਵਿੱਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ 108 ਲਾਭਪਾਤਰੀਆਂ ਨੂੰ ਸੈਂਕਸ਼ਨ ਲੈਟਰ ਭੇਂਟ ਕੀਤੇ ਗਏ। ਹਲਕਾ ਵਿਧਾਇਕ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ

ਆਪ ਦੀਆਂ 27 ਦਸੰਬਰ ਦੀ ਰੈਲੀ ਸਬੰਧੀ ਤਿਆਰੀਆਂ ਤੇਜ਼

ਗੁਰਾਇਆ: ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਤੋ ਉਮੀਦਵਾਰ ਸਰੂਪ ਸਿੰਘ ਕਡਿਆਣਾ ਵਲੋਂ ਪਿੰਡ ਗੌਹਾਵਰ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸਰੂਪ ਸਿੰਘ ਕਡਿਆਣਾ ਨੇ

ਕਪੂਰਥਲਾ ‘ਚ ਵੱਡਾ ਤੇਜ਼ਾਬੀ ਹਮਲਾ, 9 ਲੋਕ ਝੁਲਸੇ

ਕਪੂਰਥਲਾ, ਥਾਣਾ ਕੋਤਵਾਲੀ ਅਧੀਨ ਪੈਂਦੇ ਪਿੰਡ ਬਹੂਈ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਏ ਝਗੜੇ ‘ਚ ਸਰਪੰਚ ਦੀ ਪਤਨੀ ਸਮੇਤ 9 ਔਰਤਾਂ ਝੁਲਸ ਗਈਆਂ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਅੱਜ ਸਵੇਰੇ ਵਿਵਾਦਿਤ ਜਗ੍ਹਾ ‘ਤੇ ਸਫ਼ਾਈ ਕਰਦੀ ਸਰਪੰਚ ਦੀ ਪਤਨੀ ‘ਤੇ ਮਗਨਰੇਗਾ ਅਧੀਨ ਕੰਮ ਕਰਦੀਆਂ ਔਰਤਾਂ ‘ਤੇ ਦੂਸਰੀ ਧਿਰ ਵੱਲੋਂ ਤੇਜ਼ਾਬ

ਅਕਾਲੀ-ਭਾਜਪਾ ਸਰਕਾਰ ਵਿਕਾਸ ਦੇ ਸਿਰ ਤੇ ਲੜੇਗੀ 2017 ਦੀਆਂ ਚੋਣਾਂ

ਗੁਰਾਇਆ: ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦਾ ਵੀ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ।ਇਨ੍ਹਾ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਪਿੰਡ ਢੰਡਾ ਵਿਖੇ ਡੇਰਿਆ ਨੂੰ ਜਾਂਦੇ ਨਵੇਂ ਬਣਨ ਵਾਲੇ ਪੱਕੇ ਰਸਤੇ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ

ਆਪ ਨੂੰ ਇੱਕ ਹੋਰ ਝਟਕਾ, ਸਤਵਿੰਦਰ ਸਿੰਘ ਰਾਏ ਭਾਜਪਾ ‘ਚ ਸ਼ਾਮਲ

ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨ ਵਿੰਗ ਦੇ ਸ੍ਰੀ ਆਨੰਦਪੁਰ ਸਾਹਿਬ ਜ਼ੋਨ ਇੰਚਾਰਜ ਸਤਵਿੰਦਰ ਸਿੰਘ ਰਾਏ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਰਾਏ ਭਾਜਪਾ ਦੇ ਸੂਬਾ ਪ੍ਰਧਾਨ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ। ਸੂਬਾ ਪ੍ਰਧਾਨ ਨੇ ਕਿਹਾ ਕਿ ਸਤਵਿੰਦਰ ਸਿੰਘ ਰਾਏ ਨੂੰ ਪਾਰਟੀ ‘ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸਤਵਿੰਦਰ

ਜਲੰਧਰ ਵਿੱਚ ਜੋਤਿਸ਼ ਸੰਮੇਲਨ ਕਰਵਾਇਆ

ਜਲੰਧਰ ਵਿੱਚ ਸੰਪੂਰਣ ਭਾਰਤੀ ਸਰਸਵਤੀ ਜੋਤਿਸ਼ ਰੰਗ ਮੰਚ ਦੁਆਰਾ ਜੋਤਿਸ਼ ਸੰਮੇਲਨ ਅਤੇ ਨੁਮਾਇਸ਼ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ  ਦੇ ਵਰਕਸ਼ਾਪ ਚੋਂਕ ਸਥਿਤ ਜਲ ਵਿਲਾਸ ਪੈਲੇਸ ਵਿੱਚ ਕਰਵਾਇਆ ਗਿਆ।  ਇਸ ਪ੍ਰੋਗਰਾਮ ਵਿੱਚ ਪੂਰੇ ਦੇਸ਼ ਤੋਂ ਮਸ਼ਹੂਰ ਜੋਤਸ਼ੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਕਈਂ ਜੋਤਸ਼ੀਆਂ ਦੁਆਰਾ ਇੱਥੇ ਸਟਾਲ ਵੀ ਲਗਾਏ ਗਏ।

ਚੋਣਾਂ ‘ਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਕਮੇਟੀ ਗਠਿਤ

ਨਵਾਂਸ਼ਹਿਰ, ਉਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ ਗੀਤਿਕਾ ਸਿੰਘ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਚੋਣਾਂ 2017 ਵਿਚ ਨਸ਼ਿਆਂ ਦੀ ਰੋਕਥਾਮ ਲਈ ਗਠਿਤ ਸਬ-ਡਵੀਜ਼ਨ ਪੱਧਰੀ ਕਮੇਟੀ ਦੀ ਮੀਟਿੰਗ ਹੋਈ। ਐੱਸ. ਡੀ. ਐੱਮ. ਨੇ ਦੱਸਿਆ ਕਿ ਜ਼ਿਲਾ ਚੋਣ ਅਫਸਰ  ਵੱਲੋਂ ਸਬ-ਡਵੀਜ਼ਨ ਪੱਧਰ ‘ਤੇ ਗਠਿਤ ਕਮੇਟੀ ‘ਚ ਉਪ ਮੰਡਲ ਮੈਜਿਸਟਰੇਟ ਚੇਅਰਮੈਨ, ਉਪ ਕਪਤਾਨ ਪੁਲਸ, ਜ਼ਿਲਾ ਇੰਚਾਰਜ ਨਾਰਕੋਟਿਕਸ ਸੈੱਲ, ਡਰੱਗ ਇੰਸਪੈਕਟਰ,

ਛੋਟੇ ਸਾਹਿਬਜਾਦਿਆਂ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਦਰਬਾਰ

ਗੁਰਾਇਆ (ਬਿੰਦਰ ਸੁੰਮਨ) : ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਬੜਾ ਪਿੰਡ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਛੋਟੇ ਸਾਹਿਬਜਾਦਿਆਂ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬਾਬਾ ਸਿਧਾਣਾ ਜੀ ਬੜਾ ਪਿੰਡ ਵਿੱਚ ਕਰਵਾਇਆ ਗਿਆ। ਗੁਰੂ ਮਹਾਰਾਜ ਜੀ ਦੀ ਸਵਾਰੀ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਪੰਡਾਲ ਵਿੱਚ ਲਿਆਂਦਾ ਗਿਆ। ਇਹ ਨਗਰ ਕੀਰਤਨ ਬੈਂਡ ਬਾਜਿਆਂ ਦੀਆਂ

ਬਾਬਾ ਹਰਿਵੱਲਭ ਸ਼ਾਸ਼ਤਰੀ ਸੰਗੀਤ ਸੰਮੇਲਨ ਸ਼ੁਰੂ ,ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਸਰੋਤੇ

ਉੱਤਰ ਭਾਰਤ ਦਾ ਪ੍ਰਸਿੱਧ ਬਾਬਾ ਹਰਿਵੱਲਭ ਸ਼ਾਸ਼ਤਰੀ ਸੰਗੀਤ ਸੰਮੇਲਨ ਸ਼ੁੱਕਰਵਾਰ ਰਾਤ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅਰੰਭ ਹੋ ਗਿਆ | ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਸ਼ੁੱਭ ਅਰੰਭ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੋਤਿ ਜਗਾ ਕੇ ਕੀਤਾ | ਸੰਗੀਤ ਸੰਮੇਲਨ ਦਾ ਆਨੰਦ ਮਾਨਣ ਲਈ ਦੇਸ਼ ਵਿਦੇਸ਼

ਸਰਕਾਰ ਦੀ ਜਨ ਔਸ਼ਧੀ ਸਕੀਮ ਹੋਈ ਫਲਾਪ

ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਵੱਲੋਂ ਜਨ ਔਸ਼ਧੀ ਸਕੀਮ ਦੇ ਤਹਿਤ ਔਸ਼ਧੀ ਕੇਂਦਰ ਖੋਲੇ ਗਏ ਹਨ। ਜਿਹਨਾਂ ਦਾ ਮਕਸਦ ਜਨਤਾ ਨੂੰ ਸਸਤੇ ਰੇਟਾਂ ਤੇ ਦਵਾਈਆਂ ਮੁਹੱਈਆ ਕਰਵਾਉਣਾ ਹੈ। ਪੂਰੇ ਭਾਰਤ ਵਿੱਚ ਲੱਗਭਗ 85 ਤੋਂ  ਜਿਆਦਾ ਜਨ ਔਸ਼ਧੀ ਸਟੋਰਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਜਿਸ ਵਿੱਚ 361 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ

ਮੋਰਿੰਡਾ ਬਾਈਪਾਸ ‘ਤੇ ਕਾਰ ਚਾਲਕ ਵੱਲੋਂ ਫੇਟ ਮਾਰਨ ‘ਤੇ ਇੱਕ ਬਜੁਰਗ ਦੀ ਮੌਤ

ਮੋਰਿੰਡਾ ਬਾਈਪਾਸ ਤੇ ਅਣ-ਪਛਾਤੇ ਇੱਕ ਕਾਰ ਚਾਲਕ ਵੱਲੋਂ ਸਕੂਟਰੀ ਨੂੰ ਫੇਟ ਮਾਰ ਦੇਣ ਕਾਰਨ ਇੱਕ ਬਜੁਰਗ ਵਿਅਕਤੀ ਦੀ ਮੌਕੇ ਤੇ ਹੀ ਮੋਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਰਿੰਕੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਮੰਡਾਂ ਨੇ ਦੱਸਿਆ ਕਿ ਉਸਦਾ 70 ਸਾਲਾ ਦਾਦਾ ਸਰਦਾਰਾ ਸਿੰਘ ਸਕੂਟਰੀ ਤੇ ਸਵਾਰ ਹੋ ਕੇ ਘਰ ਤੋ ਗਏ ਸਨ।

ਪਬਲਿਕ ਸਕੂਲ ਦਸੂਹਾ ‘ਚ ਕਰਵਾਇਆ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਗੁਰੂ ਤੇਗ ਬਹਾਦਰ ਖਾਲਸਾ ਸੀ.ਸੈਕੰ. ਪਬਲਿਕ ਸਕੂਲ, ਦਸੂਹਾ ਵਿੱਚ ਪ੍ਰਿੰਸੀਪਲ ਮੈਡਮ ਡਾ.ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਪੁਜੀ ਜਾਪ ਲਹਿਰ ਦੁਆਰਾ ਬੱਚਿਆਂ ਪਾਸੋਂ ਜਪੁਜੀ ਸਾਹਿਬ ਦਾ ਜਾਪ ਕਰਵਾਇਆ, ਨਾਲ ਹੀ ਚੌਪਈ ਸਾਹਿਬ ਜੀ ਅਤੇ ਅਨੰਦ ਸਾਹਿਬ ਬਾਣੀ ਦਾ ਜਾਪ ਕੀਤਾ ਗਿਆ।

Aam Aadmi Party
ਆਪ ‘ਚ ਟਿਕਟਾਂ ਦੀ ਜੰਗ ਜਾਰੀ 

ਆਮ ਆਦਮੀ ਪਾਰਟੀ ਦੇ ਵਿਚ ਸ਼ਰੇਆਮ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਪਾਰਟੀ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਹ ਅਸੀਂ ਨਹੀਂ ਬਲਕਿ ਇਹ ਕਹਿਣਾ ਹੈ ਖ਼ੁਦ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜੋ ਪਾਰਟੀ ਦੀ ਦੋਗਲੀ ਨੀਤੀਆਂ ਅਤੇ ਟਿਕਟ ਨਾ ਮਿਲਣ ਦੇ ਕਾਰਨ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇੱਕ ਵਰਕਰ ਜਰਨੈਲ

ਕ੍ਰਿਸ਼ਚਨ ਵੈਲਫੇਅਰ ਫਰੰਟ ਵੱਲੋਂ ਕ੍ਰਿਸਮਸ ਦੇ ਸਬੰਧ ‘ਚ ਸ਼ੋਭਾ ਯਾਤਰਾ ਦਾ ਆਯੋਜਨ

ਰੂਪਨਗਰ ਵਿੱਚ ਆਲ ਇੰਡੀਆ ਕ੍ਰਿਸ਼ਚਨ ਵੈਲਫੇਅਰ ਫਰੰਟ ਦੇ ਵੱਲੋਂ ਕ੍ਰਿਸਮਸ ਦੇ ਸਬੰਧ ਵਿਚ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੀਤਾ ਅਤੇ ਉਨਾਂ ਨੇ ਕ੍ਰਿਸਚਨ ਭਾਈਚਾਰੇ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਸ਼ੋਭਾ ਯਾਤਰਾ ਵਿਚ ਪ੍ਰਭੂ ਯੀਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਝਾਕੀਆ ਕੱਢੀਆਂ ਗਈਆਂ। ਇਸ

ਪੰਜਾਬ ਸਰਕਾਰ ਵੱਲੋਂ ਚਲਾਈ ਆਟਾ ਦਾਲ ਸਕੀਮ ਤਹਿਤ 120 ਕੁਇੰਟਲ ਕਣਕ ਵੰਡੀ

ਗੁਰਾਇਆ (ਬਿੰਦਰ ਸੁੰਮਨ) : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਪਿੰਡ ਰੰਧਾਵਾ ਵਿੱਚ 112 ਨੀਲੇ ਕਾਰਡ ਧਾਰਕਾਂ ਨੂੰ 120 ਕੁਇੰਟਲ ਕਣਕ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਲਾਹਕਾਰ ਰਾਮਸ਼ਰਨ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆ ਯੂਥ ਅਕਾਲੀ ਆਗੂ ਜਸਵੀਰ ਸਿੰਘ ਰੰਧਾਵਾ ਨੇ ਕਿਹਾ ਕਿ

ਨਿਵਾਸਨ ਰਾਮਾਨੁਜਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਗਣਿਤ ਦਿਵਸ

ਗੁਰਾਇਆ (ਬਿੰਦਰ ਸੁੰਮਨ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੌਹਾਵਰ ਵਿੱਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਭਾਰਤ ਦੇ ਪ੍ਰਸਿੱਧ ਗਣਿਤਕਾਰ ਨਿਵਾਸਨ ਰਾਮਾਨੁਜਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਗਣਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ 70 ਵਿਦਿਆਰਥੀਆਂ ਨੇ ਬੜੀ ਮਿਹਨਤ ਅਤੇ ਉੱਦਮ ਨਾਲ ਗਣਿਤ ਵਿਸ਼ੇ ਨਾਲ ਸੰਬਧਿਤ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਸ

ਪੰਜਾਬ ‘ਚ ‘ਆਪ’ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ – ਬੀਬੀ ਜਗੀਰ ਕੌਰ

ਫਗਵਾੜਾ (ਪ੍ਰਮੋਦ ਕੌਸ਼ਲ) – ਹਲਕਾ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਆਪਣੇ ਸਾਰੇ ਹੀ ਵਿਰੋਧੀਆਂ ਨੂੰ ਲਲਕਾਰਦੇ ਹੋਏ 2017 ਦੀਆਂ ਵਿਧਾਨਸਭਾਂ ਚੋਣਾਂ ਵਿੱਚ ਫਗਵਾੜਾ ਹਲਕੇ ਤੋਂ ਆਪਣੀ ਜਿੱਤ ਦਾ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਨੇ ਈਮਾਨਦਾਰੀ ਨਾਲ ਫਗਵਾੜਾ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਫਗਵਾੜਾ ਹਲਕੇ

ਮੁੱਖ ਮੰਤਰੀ ਬਾਦਲ ਦਾ ਅੱਜ ਕਰਤਾਰਪੁਰ ਹਲਕੇ ‘ਚ ਸੰਗਤ ਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 23 ਦਸੰਬਰ ਨੂੰ ਸਵੇਰੇ 11 ਵਜੇ ਹਲਕਾ ਕਰਤਾਰਪੁਰ ਦੇ ਪਿੰਡ ਅਠੌਲਾ ਅਤੇ ਹੋਰ ਆਸ-ਪਾਸ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਨਗੇ | ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ | ਉਪਰੋਕਤ ਜਾਣਕਾਰੀ ਪਿੰਡ ਅਠੌਲਾ ਦੇ ਸਰਪੰਚ ਅਜਮੇਰ ਸਿੰਘ ਹੰਸ ਨੇ ਦਿੱਤੀ