Jan 07

Election Office inauration in Phillaur
ਬਸਪਾ ਵੱਲੋਂ ਫਿਲੌਰ ‘ਚ ਚੋਣ ਦਫਤਰ ਦਾ ਉਦਘਾਟਨ

ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਥਾਨਕ ਲੱਕੜ ਮੰਡੀ ਵਿਖੇ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਚੋਣ ਦਫ਼ਤਰ ਦਾ ਉਦਘਾਟਨ ਠਾਠਾ ਮਾਰਦੇ ਜਨ ਸਮੂਹ ਦੀ ਹਾਜ਼ਰੀ ‘ਚ ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਰਾਜੂ ਅਤੇ ਸਾਬਕਾ ਰਾਜ ਸਭਾ ਮੈਂਬਰ ਤੇ ਹਲਕਾ ਫਿਲੌਰ ਤੋਂ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ

jalandhar police seized liquor canter
ਜਲੰਧਰ ਪੁਲਿਸ ਵੱਲੋਂ ਸ਼ਰਾਬ ਦਾ ਕੈਂਟਰ ਕਾਬੂ

ਪੰਜਾਬ ਵਿੱਚ ਕੋਡ ਆਫ ਕੰਡਕਟ ਨੂੰ ਲਾਗੂ ਹੋਏ ਦੂਜਾ ਦਿਨ ਹੈ।ਜਿਸਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ ।ਜਿਸ ਦੇ ਸਬੰਧ ਵਿੱਚ ਜਲ਼ੰਧਰ ਪੁਲਿਸ ਡੀ ਐਸ ਡੀ ਐਮ ਦੇ ਨਾਲ ਕਾਜ਼ੀ ਮੰਡੀ ਇਲਾਕੇ ਵਿੱਚ  ਨਾਕਾ ਲਗਾਇਆ ਅਤੇ  ਇਲਾਕੇ ਦੀ ਤਲਾਸ਼ੀ ਲਈ ।ਪੁਲਿਸ ਰਾਹੀਂ ਤਲਾਸ਼ੀ ਦੌਰਾਨ ਸ਼ਰਾਬ ਨਾਲ ਭਰਿਆ ਇੱਕ ਕੈਂਟਰ ਕਾਬੂ ਕੀਤਾ ਗਿਆ।ਜਦੋਂ

ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼

ਜਿੱਥੇ ਪੰਜਾਬ ਦੇ ਵਿੱਚ ਹੋਣ ਵਾਲੀਆਂ 4 ਫਰਵਰੀ 2017 ਨੂੰ ਵਿਧਾਨਸਭਾ ਚੋਣਾ ਦਾ ਬਿਗੁਲ ਬਜ ਚੁੱਕਾ, ਉੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹਲਕਾ ਗੜ੍ਹਸ਼ੰਕਰ ਵਿੱਖੇ ਵੀ ਮੋਜੁਦਾ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵੱਲੋ ਵੀ ਚੋਣ ਪ੍ਰਚਾਰ ਕਰਨਾ

Medical shops checking in kapurthala
ਨਾਰਕੋਟਿਕ ਸੈਲ ਅਧਿਕਾਰੀਆਂ ਵੱਲੋਂ ਮੈਡੀਕਲ ਦੁਕਾਨਾਂ ਦੀ ਚੈਕਿੰਗ

ਕਪੂਰਥਲਾ:-ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ , ਡਰੱਗ ਅਤੇ ਸ਼ਰਾਬ  ਦੇ ਸੇਵਨ ਨੂੰ ਰੋਕਣ ਲਈ ਜਿਲ੍ਹਾ ਚੋਣ ਅਧਿਕਾਰੀ ਗੁਰਲਵਲੀਨ ਸਿੰਘ  ਸਿੱਧੂ ਅਤੇ ਸਹਾਇਕ ਜਿਲ੍ਹਾ ਚੋਣ ਅਧਿਕਾਰੀ ਦੀਪਤੀ ਉੱਪਲ  ਦੇ ਨਿਰਦੇਸ਼ਾਂ ਉੱਤੇ  ਮੈਡੀਕਲ ਦੀਆਂ ਦੁਕਾਨਾਂ ਅਤੇ ਸਟੋਰ ਉੱਤੇ ਚੈਕਿੰਗ ਕੀਤੀ । ਸਿਵਲ ਸਰਜਨ ਡਾਕਟਰ ਹਰਪ੍ਰੀਤ ਸਿੰਘ  ਕਾਹਲੋਂ ਅਤੇ ਨਾਰਕੋਟਿਕ ਸੈਲ  ਦੇ ਅਧਿਕਾਰੀਆਂ ਦੀ ਪ੍ਰਧਾਨਤਾ ਵਿੱਚ ਜਿਲ੍ਹਾ

Deputy Commissioner-cum-District Election Officer Mrs. anadita Mitra
ਚੋਣਾਂ ਦੇ ਮੱਦੇਨਜ਼ਰ 24 ਘੰਟੇ ਸੇਵਾਵਾਂ ਦੇਣ ਲਈ ਕੰਟਰੋਲ ਰੂਮ ਤੇ ਕਾਲ ਸੈਂਟਰ ਸਥਾਪਤ

ਹੁਸ਼ਿਆਰਪੁਰ:-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਦਿਆਂ ਹੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਗਿਆ ਹੈ।ਜਿਸ ਸਬੰਧੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਨੰਦਿਤਾ ਮਿਤਰਾ ਨੇ ਦੱਸਿਆ ਕਿ ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਲਈ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-2017 ਸਬੰਧੀ ਦਫ਼ਤਰ ਹੁਸ਼ਿਆਰਪੁਰ ਵਿਖੇ 24 ਘੰਟੇ ਸੇਵਾਵਾਂ

ਗੁੱਜਰ ਸਮਾਜ ਦੇ ਲੋਕ “ਆਪ” ‘ਚ ਹੋਏ ਸ਼ਾਮਿਲ

ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਵਿੱਚ ਕਰਵਾਏ ਗਏ ਪਾਰਟੀ ਦੇ ਇੱਕ ਸਮਾਗਮ ਦੋਰਾਨ ਆਮ ਆਦਮੀ ਪਾਰਟੀ ਦੇ ਰਾਸਟਰੀ ਨੇਤਾ ਸੰਜੇ ਸਿੰਘ ਦੀ ਅਗਵਾਈ ਹੇਠ ਸਾਮਿਲ ਕੀਤਾ ਗਿਆ । ਇਨ੍ਹਾ ਵਿੱਚ ਉਹ ਲੋਕ ਵੀ ਸਾਮਿਲ ਹਨ ਜੋ ਬੀਤੇ ਦਿਨਾਂ ‘ਚ ਵੱਖ-ਵੱਖ ਪਾਰਟੀਆ ਵਲੋ ਗੁੱਜਰ ਸਮਾਜ ਦੀ ਅਗਵਾਈ ਕਰਦੇ ਆਏ ਹਨ। ਜਿਨ੍ਹਾ ‘ਚ ਸੁਭਾਸ ਰਾਮਪੁਰ,ਸੋਹਨ ਲਾਲ

BJP sankalp rally reached jalandhar
ਜਲੰਧਰ ਪਹੁੰਚੀ ਬੀਜੇਪੀ ਦੀ ਸੰਕਲਪ ਰੈਲੀ

ਭਾਰਤੀ ਜਨਤਾ ਪਾਰਟੀ ਦੁਆਰਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਵਿਜੇ ਸੰਕਲਪ ਰੱਥ ਯਾਤਰਾ ਲੁਧਿਆਣਾ ਤੋਂ ਚੱਲ ਕੇ ਜਲੰਧਰ ਪਹੁੰਚੀ। ਜਿਥੇ ਪਹੁੰਚਣ ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਤੋਂ ਇਲਾਵਾ  ਇਹ ਯਾਤਰਾ ਰਾਮਾ ਮੰਡੀ ਤੋਂ ਚੱਲ ਕੇ ਬੀ ਐਸ ਐਫ ਚੌਂਕ ਲਾਡੋਵਾਲ ਰੋਡ ਤੋਂ ਹੁੰਦੀ ਹੋਈ ਸ਼ਾਸਤਰੀ ਮਾਰਕਿਟ ਪਹੁੰਚੀ।ਇਥੇ ਪਹੁੰਚਣ ਤੇ

ਫਿਲੌਰ ਨਜ਼ਦੀਕ ਪਿੰਡ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਫਿਲੋਰ ਤੋਂ 10 ਕਿਲੋਮੀਟਰ ਦੂਰ ਪਿੰਡ ਪ੍ਰਤਾਪਪੁਰਾ ਨੇਜ਼ਦਪਕ ਪਿੰਡ ਮਿਓੁਵਾਲ ਦੀ ਜ਼ਮੀਨ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਈ ਇੱਕ 70 ਸਾਲਾ ਬਜ਼ੁਰਗ ਔਰਤ ਦੀ ਤੇਜ ਹਥਿਆਰ ਨਾਲ ਗਰਦਨ ਤੇ ਵਾਰ ਕਰ ਕੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਹੋਰ ਔਰਤਾਂ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਈਆਂ ਸਨ।

ਚੋਣਾਂ ਦੀ ਘੋਸ਼ਣਾ ਨਾਲ ਪੁਲਿਸ ਅਤੇ ਪੈਰਾ ਮਿਲਿਟਰੀ ਫ਼ੋਰਸ ਨੇ ਸ਼ਹਿਰ ਵਿੱਚ ਕੱਢਿਆ ਫਲੈਗ

ਪੰਜਾਬ ਵਿੱਚ ਚੋਣਾਂ ਦੀ ਘੋਸ਼ਣਾ ਹੁੰਦੇ ਹੀ ਹੁਣ ਪ੍ਰਸ਼ਾਸਨ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਜਲੰਧਰ ਵਿੱਚ ਅੱਜ ਇਸ  ਦੇ ਚਲਦੇ ਪੁਲਿਸ ਅਤੇ ਪੈਰਾ ਮਿਲਿਟਰੀ ਫ਼ੋਰਸ ਦੀ ਤਿੰਨ ਕੰਪਨੀਆਂ ਨੇ ਸ਼ਹਿਰ ਵਿੱਚ ਇੱਕ ਫਲੈਗ ਕੱਢਿਆ। ਚੋਣਾਂ ਦੇ ਦੌਰਾਨ ਸ਼ਹਿਰ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਕੱਢੇ ਗਏ ਇਸ ਫਲੈਗ ਮਾਰਚ ਵਿੱਚ ਜਲੰਧਰ

Police flag march in hoshiarpur
ਹੁਸ਼ਿਆਰਪੁਰ ‘ਚ ਪੁਲਿਸ ਵੱਲੋਂ ਫਲੈਗ ਮਾਰਚ

ਪੰਜਾਬ ਵਿੱਚ ਚੋਣਾਂ ਦੀ ਮਿਤੀ ਘੋਸ਼ਿਤ ਹੋਣ ਤੋਂ ਬਾਅਦ ਪੂਰੀ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਸ਼ਿਆਰਪੁਰ ਵਿੱਚ ਵੀ ਪੁਲਿਸ ਨੇ ਫਲੈਗ ਮਾਰਚ ਕੀਤਾ। ਇਸ ਦੌਰਾਨ ਪੁਲਿਸ ਨੇ ਸ਼ਹਿਰ ਦੇ  ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਅਤੇ ਹੋਰ ਕਈ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ।ਪੁਲਿਸ ਵੱਲੋਂ ਲੋਕਾਂ ਨੂੰ ਸਹਿਯੋਗ ਦੇਣ ਦੀ

ਅਵਤਾਰ ਹੈਨਰੀ ਨੂੰ ਵੱਡਾ ਝਟਕਾ,ਨਹੀਂ ਲੜ੍ਹ ਸਕਣਗੇ ਚੋਣ

ਜਲੰਧਰ : ਨਾਰਥ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਵੱਡਾ ਝਟਕਾ ਲੱਗਿਆ ਹੈ । ਜਲੰਧਰ ਨਾਰਥ ਦੇ ਰਿਟਰਨਿੰਗ ਅਫਸਰ ਨੇ ਹੈਨਰੀ ਦੀ ਵੋਟ ਕੱਟ ਦਿੱਤੀ ਹੈ , ਜਿਸ ਕਾਰਨ ਹੁਣ ਹੈਨਰੀ ਚੋਣ ਨਹੀਂ ਲੜ ਸਕਣਗੇ । ਮੰਨਿਆ ਜਾ ਰਿਹਾ ਹੈ ਕਿ ਹੈਨਰੀ ਹੁਣ ਆਪਣੇ ਲੜਕੇ ਨੂੰ ਟਿਕਟ ਦਵਾਉਣ

ਆਬਕਾਰੀ ਵਿਭਾਗ ਨੇ ਨਜਾਇਜ ਸ਼ਰਾਬ ਬਣਾਉਣ ਵਾਲਿਆਂ ਤੇ ਕੀਤੀ ਕਾਰਵਾਈ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ ਸ਼ਦਲਬੀਰ ਰਾਜ ਦੇ ਦਿਸ਼ਾ ਨਿਰਦੇਸ਼ਾਂ ਤੇ ਮਲਕੀਤ ਸਿੰਘ ਆਬਕਾਰੀ ਤੇ ਕਰ ਅਫਸਰ ਜਲੰਧਰ ਦੀ ਦੇਖ ਰੇਖ ਹੇਠ ਫਿਲੌਰ ਨਜਦੀਕ ਪਿੰਡ ਮੀਉਵਾਲ ਅਤੇ ਗੰਨਾ ਪਿੰਡ ਦੇ ਸਤਲੁਜ ਦਰਿਆ ਬੰਨ ਦੇ ਆਲੇ ਦੁਆਲੇ ਆਬਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਮਸਤ ਅਤੇ ਅਮਰੀਕ ਸਿੰਘ ਆਬਕਾਰੀ ਤੇ ਕਰ ਨਿਰੀਖਕ ਗੁਰਾਇਆ ਨੇ ਸਮੇਤ ਪੁਲਿਸ ਸਟਾਫ ਨਿਰੀਖਣ

Swipe machine problem nangal
ਛੋਟੇ ਬਜ਼ਾਰਾਂ ਤੇ ਅੱਜੇ ਵੀ ਨੋਟਬੰਦੀ ਦਾ ਅਸਰ

ਨੋਟਬੰਦੀ ਦਾ ਸਮਾਂ ਚਾਹੇ ਪੂਰਾ ਹੋ ਚੁਕਿਆ ਹੈ ਤੇ ਪੈਸੇ ਕਢਵਾਉਣ ਦੀ ਲਿਮਟ ਵੀ ਵਧਾ ਦਿੱਤੀ ਗਈ ਹੈ ਫਿਰ ਵੀ ਬਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ। ਨੋਟਬੰਦੀ ਦੇ ਬਾਅਦ ਲੋਕਾਂ ਨੂੰ ਕੈਸ਼ਲੈਸ ਕਰਨ ਦਾ ਸੁਪਨਾ ਹਾਲੇ ਕੋਸਾ ਦੂਰ ਨਜ਼ਰ ਆ ਰਿਹਾ ਹੈ।ਲੋਕਾਂ ਦੀ ਇਸ ਮਾਯੂਸੀ ਦਾ ਕਾਰਨ ਹੈ ਦੁਕਾਨਾਂ ਵਿੱਚ ਸਵਾਈਪ ਮਸ਼ੀਨਾਂ ਨਾ ਹੋਣਾ।ਜਿਸ ਨਾਲ ਦੁਕਾਨਦਾਰ

Flag march in Jalandhar
ਚੋਣ ਜ਼ਾਬਤੇ ਤੋਂ ਬਾਅਦ ਪ੍ਰਸ਼ਾਸਨ ਮੁਸਤੈਦ

ਪੰਜਾਬ ਵਿੱਚ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪ੍ਰਸ਼ਾਸਨ ਪੂਰੀ ਤਰ੍ਹਾ ਮੁਸਤੈਦ ਹੋ ਗਿਆ ਹੈ। ਜਿਸ ਦੇ ਸਬੰਧ ਵਿੱਚ  ਪੁਲਿਸ  ਅਤੇ ਮਿਲਟਰੀ ਫੋਰਸ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ ਇੱਕ ਫਲੈਗ ਮਾਰਚ ਕੱਢਿਆ ਗਿਆ। ਚੋਣਾਂ ਦੇ ਦੋਰਾਨ  ਸ਼ਹਿਰ ਦੀ ਸ਼ਾਂਤੀ ਅਤੇ ਸੁੱਰਖਿਆ ਲਈ ਕੱਢੇ ਗੇ ਇਸ ਫਲੈਗ ਮਾਰਚ ਵਿੱਚ  ਜਲੰਧਰ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਦੀ ਪੁਲਿਸ,

ਸੰਜੇ ਸਿੰਘ ਨੇ ਕੈਪਟਨ ਨੂੰ ਦਿੱਤੀ ਚੁਣੌਤੀ

ਮੋਰਿੰਡਾ(ਗਗਨ ਸੁਕਲਾ ) : ਆਮ ਆਦਮੀ ਪਾਰਟੀ ਦੇ ਸੂਬਾਈ ਇੰਚਾਰਜ਼ ਸੰਜੇ ਸਿੰਘ ਨੇ ਹਿੰਦੂ ਧਰਮਸਾਲਾ ਮੋਰਿੰਡਾ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ.ਚਰਨਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਵਪਾਰੀਆਂ ਤੇ ਦੁਕਾਨਦਾਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੋਕੇ ਸੰਜੇ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪਟਿਆਲਾ ਤੋਂ ਚੋਣ

ਨੰਗਲ ਨੇੜੇ ਨੋਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਨੰਗਲ ਦੇ ਨੇੜਲੇ ਪਿੰਡ ਸਹਜੋਵਾਲ ਦੀ ਸਵਾ ਨੰਦੀ ਦੇ ਨੇੜੇ ਪਿਛਲੇ ਦੇਰ ਰਾਤ ਗੋਲੀ ਲੱਗਣ ਨਾਲ ਇੱਕ ਨੋਜਵਾਨ ਦੀ ਮੌਤ ਹੋ ਗਈ ਹੈ । ਪੁਲਿਸ ਨੇ ਗੋਲੀ ਚਲਾਣ ਵਾਲੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਨੰਗਲ ਦੇ ਥਾਣੇ ਪ੍ਰਭਾਰੀ ਰਾਜਪਾਲ ਸਿੰਘ ਗਿੱਲ ਦੀ ਮੰਨੀਏ ਤਾਂ ਮ੍ਰਿਤਕ ਨੋਜਵਾਨ ਦੀ ਪਹਿਚਾਣ ਰਾਜੇਸ਼ ਕੁਮਾਰ ਪੁੱਤਰ

Flag march in kapurthala
ਚੋਣਾਂ ਦੇ ਮੱਦੇਨਜ਼ਰ ਕਪੂਰਥਲਾ ਪੁਲਿਸ ਵੱਲੋਂ ਫਲੈਗ ਮਾਰਚ

ਚੋਣ ਕਮਿਸ਼ਨ ਵੱਲੋਂ ਜਿਵੇਂ ਹੀ ਪੰਜਾਬ ਵਿੱਚ ਚੋਣਾਂ ਦੀ ਘੋਸ਼ਣਾ ਕੀਤੀ ਗਈ ਤਿਓ ਹੀ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਿਸਦੇ ਮੱਦੇਨਜ਼ਰ  ਕਪੂਰਥਲਾ ਪੁਲਿਸ ਨੇ ਸ਼ਹਿਰ ਦੇ ਵੱਖ- ਵੱਖ ਬਜ਼ਾਰਾਂ ਤੋਂ ਫਲੈਗ ਮਾਰਚ ਕੱਢਿਆ ਗਿਆ। ਕਪੂਰਥਲਾ ਦੀ ਸੁਰੱਖਿਆ ਦੇ ਲਈ ਪੈਰਾਮਿਲਟਰੀ ਫੋਰਸ ਸਾਹਿਤ  ਪੰਜਾਬ ਪੁਲਿਸ ਦੀਆਂ ਟੁਕੜੀਆਂ ਤੈਨਾਤ ਕਰ ਦਿੱਤੀਆਂ ਗਈਆਂ

Accident near
ਸੜਕੀ ਹਾਦਸੇ ਨੇ ਲਈ ਇੱਕ ਹੋਰ ਜਾਨ

ਗੁਰਾਇਆ ਫਿਲੌਰ ਮੁੱਖ ਜੀ.ਟੀ ਰੋਡ ਤੇ ਹੋਏ ਸੜਕੀ ਹਾਦਸੇ ਵਿਚ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਗੁਰਾਇਆ ਦੇ ਏ.ਐਸ.ਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਖਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਫਿਲੌਰ ਵਜੋ ਹੋਈ ਹੈ ਜੋ ਕਿ ਫਗਵਾੜਾ ਵਿੱਚ ਕੰਮ ਕਰਦਾ ਸੀ ਅਤੇ ਕੰਮ ਤੋਂ ਜਦ ਉਹ

Sohan Singh thandal Dream project
ਅਗਸਤ ‘ਚ ਹੋਵੇਗੀ ਸ਼੍ਰੀ ਗੁਰੂ ਰਵੀਦਾਸ ਦੀ ਇਤਿਹਾਸਕ ਯਾਦਗਾਰ ਮੁਕੰਮਲ

ਪਿੰਡ ਖੁਰਾਲਗੜ੍ਹ ਵਿਖੇ ਬਣ ਰਹੀ ਸ਼੍ਰੀ ਗੁਰੂ ਰਵੀਦਾਸ ਜੀ ਦੀ ਇਤਿਹਾਸਕ ਯਾਦਗਾਰ ਦੇ ਕੰਮ ਦਾ ਕੈਬਨਿਟ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਨੇ ਖੁਰਾਲਗੜ੍ਹ ਪਹੁੰਚ ਕੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵੀਦਾਸ ਇਤਿਹਾਸਕ ਯਾਦਗਾਰ ਦਾ ਨਿਰਮਾਣ 125 ਕਰੋੜ ਰੁਪਏ ਤੋਂ ਵੱਧ ਨਾਲ ਕੀਤਾ ਜਾ ਰਿਹਾ ਹੈ, ਤੇ ਇਹ ਯਾਦਗਾਰ ਅਗਸਤ ਤੱਕ

ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ

ਗੁਰਾਇਆ (ਬਿੰਦਰ ਸੁੰਮਨ) : ਨੇੜਲੇ ਪਿੰਡ ਸਰਗੂੰਦੀ ਦੇ ਸਾਬਕਾ ਸਰਪੰਚ ਉਪਰ ਕਿਸੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਕਰੀਬ 8.30 ਵਜੇ ਉਹ ਆਪਣੇ ਜਵਾਈ ਮੇਜ਼ਰ ਸਿੰਘ ਨਾਲ ਆਪਣੀ ਕਾਰ ਨੰਬਰ ਪੀਬੀ-08-ਏਵਾਈ-7635 ਵਿੱਚ ਸਵਾਰ ਹੋ ਕਿਸੇ ਵਿਆਹ ਸਮਾਗਮ ਤੋਂ ਆਪਣੇ ਪਿੰਡ