Jan 14

Gurpartap-Singh-Wadala
ਸੋਮਵਾਰ ਨੂੰ ਨਾਮਜ਼ਦਗੀ ਪੱੱਤਰ ਭਰਨਗੇ ਵਡਾਲਾ

ਅਕਾਲੀ-ਭਾਜਪਾ ਹਲਕਾ ਨਕੋਦਰ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਥਾਨਕ ਇਕ ਰੈਸਟੋਰੈਂਟ ਵਿਚ ਪ੍ਰੈੱਸ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਅਹੁਦੇ ‘ਤੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਈਮਾਨਦਾਰੀ ਅਤੇ ਲਗਨ ਨਾਲ ਇਲਾਕੇ ਅੰਦਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਹਿਲ ਦੇ ਆਧਾਰ ‘ਤੇ ਵਿਕਾਸ ਕਾਰਜ ਕੀਤੇ ਹਨ ਅਤੇ ਇਨ੍ਹਾਂ ਕੰਮਾਂ ਦੇ ਮੱਦੇਨਜ਼ਰ ਇਲਾਕੇ

“ਕਾਂਗਰਸ ਪਾਰਟੀ ਧੋਖੋਬਾਜਾਂ ਦੀ ਪਾਰਟੀ”

ਬਲਾਚੋਰ ਵਿੱਚ ਪਿਛਲੇ ਦੋ ਦਿਨਾਂ ਤੋਂ ਕਾਂਗਰਸ ਨੂੰ ਝਟਕੇ ਲੱਗ ਰਹੇ ਹਨ। ਅੱਜ ਪੰਜਾਬ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਲਾਚੋਰ ਵਿੱਚ ਦੋ ਵਾਰ ਰਹਿ ਚੁੱਕੇ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਅਤੇ ਸਾਬਕਾ ਚੇਅਰਮੈਨ ਸ਼ੰਤੋਸ਼ ਕਟਾਰੀਆ ਨੇ ਅਕਾਲੀ ਦਲ ਪਾਰਟੀ ਸ਼ਾਮਿਲ ਕਰਵਾਉਣ ਆਉਣਾ ਸੀ ਪ੍ਰਤੂੰ ਅਚਾਨਕ ਨਾ ਸਕਣ ਉਹਨਾ ਨੇ ਦੁਆਬਾ ਯੂਥ ਅਕਾਲੀ ਦਲ ਪਾਰਟੀ

ਸੁਰੱਖਿਆ ਦੇ ਮੱਦੇਨਜ਼ਰ ਮੁਕੇਰੀਆਂ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ

ਵਿਧਾਨ ਸਭਾ ਦੀਆ ਚੋਣਾਂ ਦੇ ਭਖੇ ਦੰਗਲ ਦੇ ਚਲਦਿਆ ਸੁਰੱਖਿਆ ਦੇ ਮੱਦੇਨਜ਼ਰ ਮੁਕੇਰੀਆਂ ਪੁਲਿਸ ਵੱਲੋਂ ਥਾਂ- ਥਾਂ ‘ਤੇ ਨਾਕੇ ਲਗਾ ਕੇ ਪੂਰੀ ਮੁਸ਼ਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਅਧੀਨ ਐੱਸ ਐਚ ਓ ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ  ਡਾਗ ਸਕਵੇਡ ਅਤੇ ਪੂਰੀ ਟੀਮ ਦੇ ਨਾਲ ਬੱਸ ਸਟੈਂਡ ,ਬਜਾਰਾਂ ਅਤੇ ਰੇਲਵੇ ਸਟੇਸ਼ਨ ਉੱਤੇ

ਰਾਠਾਂ ਦੇ ਚੋਣ ਪ੍ਰਚਾਰ ਲਈ ਕੱਲ੍ਹ ਮੁੱਖ ਮੰਤਰੀ ਦੀ ਰੈਲੀ

ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭੱਖ ਚੁੱਕਿਆ ਹੈ। ਜੇਕਰ ਗੱਲ ਹਲਕਾ ਗੜ੍ਹਸ਼ੰਕਰ ਦੀ ਕੀਤੀ ਜਾਵੇ ਤਾਂ ਇੱਥੇ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਦੇ ਚੋਣ ਪ੍ਰਚਾਰ ਦੇ ਲਈ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਗੜ੍ਹਸ਼ੰਕਰ ਦੀ

ਗਰੀਨਵੇਜ ਪਬਲਿਕ ਸਕੂਲ ‘ਚ ਮਨਾਇਆ ‌ਲੋਹੜੀ ਦਾ ਤਿਉਹਾਰ

ਗਰੀਨਵੇਜ ਪਬਲਿਕ ਸਕੂਲ ਰੁੜਕੀ ਹੀਰਾਂ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿੱਥੇ ਬੱਚਿਆਂ ਵੱਲੋਂ ਗਿੱਧਾ , ਭੰਗੜਾ,ਸਕਿਟ, ਆਇਟਮਸ ਪੇਸ਼ ਕੀਤੀਆ ਗਈਆਂ। ਉਪਰੰਤ ਸਾਰੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਲੋਹੜੀ ਬਾਲੀ ਗਈ ਅਤੇ ਬੱਚਿਆਂ ਨੂੰ ਮੂੰਗਫਲੀਆਂ ਵੰਡੀਆਂ ਗਈਆਂ।

ਕਪੂਰਥਲਾ ਪੁਲਿਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾ ਨੂੰ ਕੀਤਾ ਕਾਬੂ

ਸੀ.ਆਈ.ਏ. ਸਟਾਫ ਕਪੂਰਥਲਾ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ 5 ਖਤਰਨਾਕ ਮੈਂਬਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਪਾਸੋਂ ਲੱਖਾਂ ਰੁਪਏ ਦਾ ਗਹਿਣੇ, ਨਗਦੀ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਗਿਰੋਹ ਦੇ ਮੈਂਬਰਾਂ ਵਿਰੁੱਧ ਇਕ ਦਰਜਨ ਤੋਂ ਵੱਧ ਮਾਮਲੇ ਹਿਮਾਚਲ ਤੇ ਪੰਜਾਬ ਦੇ ਥਾਣਿਆਂ ‘ਚ ਦਰਜ

Sukhjinder Singh Randhawa
ਕੇਜਰੀਵਾਲ ਦਾ ਦੋਗਲਾ ਚਿਹਰਾ ਜਨਤਕ :ਸੁਖਜਿੰਦਰ ਸਿੰਘ ਰੰਧਾਵਾ

ਗੁਰਦਾਸਪੁਰ:ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕਾਂਗਰਸ ਪਾਰਟੀ  ਦੇ ਉਮੀਦਵਾਰ ਸੁਖਜਿੰਦਰ ਸਿੰਘ  ਰੰਧਾਵਾ ਆਪਣੇ ਚੋਣ ਪ੍ਚਾਰ ਮੁਹਿੰਮ ਵਿੱਚ ਜੁਟੇ ਹੋਏ ਹਨ ਅਤੇ ਪਿੰਡ-ਪਿੰਡ ਪਹੁੰਚ ਆਪਣੇ ਲਈ ਅਤੇ ਆਪਣੀ ਪਾਰਟੀ ਲਈ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕਰ ਰਹੇ ਹਨ।ਜਿਸ ਦੌਰਾਨ ਕਈ ਨਵੇਂ ਵਾਅਦਿਆਂ ਨਾਲ ਕਾਂਗਰਸ ਦੀ ਸਰਕਾਰ ਬਣਨ ਦੀ ਅਪੀਲ ਕਰ ਰਹੇ ਹਨ।ਉਹ

ਕੇ. ਪੀ. ਨੂੰ ਟਿਕਟ ਮਿਲਣ ‘ਤੇ ਕਾਂਗਰਸੀਆਂ ‘ਚ ਖੁਸ਼ੀ ਦੀ ਲਹਿਰ

ਕਾਂਗਰਸ ਹਾਈ ਕਮਾਨ ਦੁਆਰਾ ਜਲੰਧਰ ਆਦਮਪੁਰ ਵਿਧਾਨਸਭਾ ਖੇਤਰ ਤੋਂ ਪੂਰਵ ਸੰਸਦ ਮੋਹਿੰਦਰ ਸਿੰਘ ਕੇ ਪੀ ਨੂੰ ਟਿਕਟ ਦਿੱਤੇ ਜਾਣ ਉੱਤੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਫੁੱਲ ਮਾਲਾਵਾਂ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਮੋਹਿੰਦਰ ਸਿੰਘ ਕੇ ਪੀ ਨੇ ਜਿੱਥੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ

Memorial Khalsa College Garhshankar
ਮੈਮੋਰੀਅਲ ਖਾਲਸਾ ਕਾਲਜ਼ ਗੜ੍ਹਸ਼ੰਕਰ ਨੇ ਮਾਰੀ ਫੁਟਬਾਲ ਟੂਰਨਾਮੈਂਟ ‘ਚ ਬਾਜ਼ੀ

ਗੜ੍ਹਸ਼ੰਕਰ:-ਜਿੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ  ੳੱਥੇ ਹੀ  ਪੰਜਾਬ ਦੇ ਖਿਡਾਰੀ ਵੀ ਇਸ ਗੱਲ ਨੂੰ ਬਾਖੂਬੀ ਸਮਝਦੇ ਹੋਏ ਖੇਡ ਜਗਤ ਦੇ ਵਿੱਚ ਆਪਣਾ ਨਾਂ ਰੌਸ਼ਨ ਕਰ ਰਹੇ ਹਨ। ਅਜਿਹਾ ਹੀ ਉਪਰਾਲਾ ਦੇਖਣ ਨੂੰ ਮਿਲਿਆ ਸਬ ਡਵੀਜਨ ਗੜ੍ਹਸ਼ਕਰ ਦੇ

Akhil kumar Mishra & Dipti Uppal
ਚੋਣ ਕਮਿਸ਼ਨ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਵੋਟਰ ਜਾਗਰੂਕਤਾ ਪ੍ਰੋਗਰਾਮ

ਫਗਵਾੜਾ:- ਚੋਣ ਕਮਿਸ਼ਨ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਸਿਸਟਮ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸਿਪੇਸ਼ਨ ਤਹਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਨਵੇਂ ਬਣੇ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੇ ਅਧਿਕਾਰ ਅਤੇ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਮੌਕੇ ਇਲੈਕਸ਼ਨ ਅਬਜਰਵਰ ਅਖਿਲ ਕੁਮਾਰ ਮਿਸ਼ਰਾ ਤੋਂ ਅਲਾਵਾ ਏ.ਡੀ.ਸੀ ਫਗਵਾੜਾ ਬਬੀਤਾ

Sweep Awareness observer Akhil Mishra
ਸਵੀਪ ਅਵੇਅਰਨੈੱਸ ਆਬਜ਼ਰਵਰ ਵੱਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ

ਕਪੂਰਥਲਾ :- ਸਵੀਪ ਅਵੇਅਰਨੈੱਸ ਆਬਜ਼ਰਵਰ ਅਖਿਲ ਮਿਸ਼ਰਾ ਆਈ. ਏ. ਐੱਸ. ਨੇ ਜ਼ਿਲੇ ‘ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ  ਕਪੂਰਥਲਾ ਦਾ ਦੌਰਾ ਕੀਤਾ ।ਉਹਨਾਂ ਸ਼ਿਕਾਇਤ ਸੈੱਲ ਤੇ ਮੀਡੀਆ ਸੈੱਲ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਰਿਟਰਨਿੰਗ ਅਫਸਰ ਤੋਂ ਚੋਣ ਪ੍ਰਬੰਧਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ

Rakhi Birla
ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਗੁਰਾਇਆ’ਚ ਪ੍ਰੈਸ ਕਾਨਫਰੰਸ

ਗੁਰਾਇਆ:-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਦਿੱਲੀ ਅਤੇ ਸਟਾਰ ਕੰਪੇਨਰ ਪੰਜਾਬ ਰਾਖੀ ਬਿਰਲਾ ਨੇ ਗੁਰਾਇਆ ਵਿਖੇ ਆਮ ਪਾਰਟੀ ਦੇ ਆਗੂ ਰੌਸ਼ਨ ਲਾਲ ਦੇ ਗ੍ਰਹਿ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਰਾਖੀ ਬਿਰਲਾ ਪਿਛਲੇ ਦੋ

ਤੀਜੀ ਵਾਰ ਟਿਕਟ ਦਿੱਤੇ ਜਾਣ ‘ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ

ਪੰਜਾਬ ਵਿੱਚ ਚੋਣਾਂ ਦੇ ਚਲਦੇ ਬੀ ਜੇ ਪੀ ਦੀ ਅੱਜ ਆਈ ਲਿਸਟ ਵਿੱਚ ਜਲੰਧਰ ਤੋਂ ਉੱਤਰੀ ਵਿਧਾਨਸਭਾ ਇਲਾਕੇ ਤੋਂ ਤੀਜੀ ਵਾਰ ਕੇ ਡੀ ਭੰਡਾਰੀ ਨੂੰ ਟਿਕਟ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਸਵੇਰੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਘਰ ਪੁੱਜੇ ਅਤੇ ਮਠਿਆਈਆਂ ਖਿਲਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।

ਭਾਜਪਾ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਅਕਾਲੀ ਆਗੂ ਵੱਲੋਂ

ਆਦਮਪੁਰ ਵਿੱਚ ਅਕਾਲੀ ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਹੈ। ਇਸੇ ਕੜੀ ਤਹਿਤ ਭਰਵੀਂ ਹਾਜ਼ਰੀ ਅੰਦਰ ਟੀਨੂੰ ਦੇ ਸਰਕਲ ਦਫਤਰ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਨਿੱਜਰ ਅਤੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਟੀਨੂੰ

Manish Sisodia
ਆਪ ਵੱਲੋਂ ਮੁਕੇਰੀਆਂ ‘ਚ ਰੈਲੀ

ਮੁਕੇਰੀਆਂ:-ਆਪ ਉਮੀਦਵਾਰ ਹਲਕਾ ਮੁਕੇਰੀਆਂ ਦੀ ਪਿੰਡ ਰੈਲੀ ਵਿੱੱਚ ਸੁਲੱੱਖਣ ਸਿੰਘ ਜੱਗੀ ਦੇ ਹੱਕ ਵਿੱਚ ਬੁੱਧਵਾਰ ਸ਼ਾਮ ਨੂੰ ਨੁੱਕੜ ਮੀਟਿੰਗ ਕੀਤੀ ਗਈ ।ਜਿਸ ਵਿੱਚ ਦਿੱਲੀ ਦੇ ਉੱਪ ਮੁੱੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ। ਇਸ ਮੀਟਿੰਗ ਦੌਰਾਨ ਉਹਨਾਂ ਨੇ ਦਿੱਲੀ ਵਿੱਚ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹ ਮੀਟਿੰਗ ਦੌਰਾਨ ਦਿੱਲੀ ਦਾ ਗੁਣਗਾਨ ਹੀ ਕਰਦੇ ਦਿਖਾਈ ਦਿੱਤੇ।

ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਤੇਜ਼

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਮੁਠੱਡਾ ਕਲਾਂ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਗਏ ਕੰਮਾਂ

Bhagwant Mann
ਆਪ ਵੱਲੋਂ ਬਲਾਚੌਰ ‘ਚ ਵੱਖਰਾ ਮੈਨੀਫੈਸਟੋ ਜਾਰੀ

ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਹੀ ਹੋਵੇਗਾ ਅਤੇ ਲੋਕ ਆਪਣਾ ਗੁੱਸਾ ਅਕਾਲੀ ਕਾਫਲੇ ਤੇ ਹਮਲਾ ਕਰਕੇ ਨਹੀਂ  ਉਹਨਾਂ ਦੇ ਵਿਰੋਧ ਵਿੱਚ ਵੋਟ ਪਾ ਕੇ ਕੱਢਣ।ਸਾਂਸਦ ਭਗਵੰਤ ਮਾਨ ਨੇ ਬਲਾਚੌਰ ਦੇ ਪਿੰਡ ਟਪਰੀਆ ਖੁਰਦ ਵਿੱਚ ਰੈਲੀ ਨੂੰ ਸੰਬੋਧਿਤ ਕਰਦਿਆਂ  ਇਹ ਗੱਲ ਆਖੀ ਨਾਲ ਹੀ ਭਗਵੰਤ ਮਾਨ ਨੇ  ਕੈਪਟਨ ਅਮਰਿੰਦਰ ਸਿੰਘ ਨੂੰ ਜਲਾਲਾਬਾਦ ਤੋਂ ਚੋਣ ਲੜਨ

Tikshan Sood
ਤੀਕਸ਼ਣ ਸੂਦ ਲੜਨਗੇ ਹੁਸ਼ਿਆਰਪੁਰ ਤੋਂ ਚੋਣ

ਹੁਸ਼ਿਆਰਪੁਰ:-ਹੁਸ਼ਿਆਰਪੁਰ ਤੋਂ ਵਿਧਾਨਸਭਾ ਚੋਣ 3 ਵਾਰ ਜਿੱਤਣ ਵਾਲੇ ਤੇ ਮੌਜੂਦਾ ਸਮੇਂ ‘ਚ ਪੰਜਾਬ ਦੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਣ ਸੂਦ ਦੇ ਨਾਂ ਤੇ ਭਾਜਪਾ ਨੇ ਮੋਹਰ ਲਾ ਦਿੱਤੀ ਹੈ ਅਤੇ ਹੁਣ ਉਹ ਹੁਸ਼ਿਆਰਪੁਰ ਤੋਂ ਚੋਣ ਲੜਨਗੇ।ਟਿਕਟ ਦੀ ਖਬਰ ਜਿਵੇਂ ਹੀ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਵਧਾਈ ਦੇਣ ਵਾਲਿਆ ਦੀ ਭੀੜ੍ਹ

L.Yadav
ਚੋਣਾਂ ਦੇ ਮੱਦੇਨਜ਼ਰ ਜਲੰਧਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ

ਜਲੰਧਰ:-ਚੋਣਾਂ ਨੂੰ ਲੈ ਕੇ ਜਲੰਧਰ ‘ਚ ਸੁੱਰਖਿਆ ਦੇ ਸਾਰੇ ਇੰਤਜਾਮ ਪੂਰੇ ਹੋ ਚੁੱਕੇ ਹਨ ਤੇ ਜਲੰਧਰ ਜ਼ੋਨ ਦੇ 6 ਹਲਕਿਆਂ ਦੇ ਪੋਲਿੰਗ ਬੂਥਾਂ ਤੇ ਪੈਰਾਮਿਲਟਰੀ ਫੋਰਸ ਵੀ ਤਇਨਾਤ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।ਜਲੰਧਰ ਦੇ ਆਈ.ਜੀ.  ਜ਼ੋਨ ਦੇ ਐਲ. ਯਾਦਵ ਨੇ ਕਿਹਾ ਕਿ ਜਲੰਧਰ ਜ਼ੋਨ ‘ਚ 6 ਜ਼ਿਲ੍ਹੇ ਹਨ

21 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਫਗਵਾੜਾ ‘ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੀ. ਆਈ. ਏ. ਸਟਾਫ ਦੀ ਪੁਲਿਸ ਟੀਮ ਨੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਭੋਗਪੁਰ ਦੇ ਨਜ਼ਦੀਕ 1 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 21 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਦੋਸ਼ੀ ਜਿਸ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਹਰਿ ਦੱਤ ਵਾਸੀ ਉਂਕਾਰ ਨਗਰ