Feb 03

Weather....
ਪੰਜਾਬ ‘ਚ ਅਗਲੇ 2 ਦਿਨਾਂ ਵਿੱਚ ਮੀਂਹ ਦੀ ਸੰਭਾਵਨਾ

ਜਲੰਧਰ:-ਮੌਸਮ ਦੇ ਬਦਲਦੇ ਮਿਜਾਜ਼ ਨਾਲ ਦਿਨ ਦੇ ਤਾਪਮਾਨ ਵਿੱਚ 4 ਡਿਗਰੀ ਦਾ ਵਾਧਾ ਹੋ ਗਿਆ ਹੈ ।ਠੰਡ ਘਟਣ ਲੱਗੀ ਹੈ ।ਪਹਿਲਾਂ ਨਾਲੋਂ ਘੱਟੋ ਘੱਟ ਤਾਪਮਾਨ 6 ਡਿਗਰੀ ਚੱਲ ਰਿਹਾ ਸੀ ਜੋ ਵਧਕੇ 10 ਹੋ ਗਿਆ ਹੈ । ਦੁਪਹਿਰ ਦੀ ਗੱਲ ਕਰੀਏ ਤਾਂ ਤਾਪਮਾਨ ਵਧ ਕੇ 22 ਡਿਗਰੀ ਤੱਕ ਚਲਾ ਜਾਂਦਾ ਹੈ। ਮੌਸਮ ਵਿਭਾਗ ਨੇ ਨਵੀਂ

common service center
ਚੋਣਾਂ ਨੇ ਕੀਤੀ ਸਰਕਾਰੀ ਦਫਤਰਾਂ ਦੇ ਕੰਮਾਂ ਦੀ ਰਫਤਾਰ ਮੱਠੀ

ਕਪੂਰਥਲਾ:-ਵਿਧਾਨ ਸਭਾ ਚੋਣਾਂ ਕਾਰਨ ਜਿਥੇ ਕਈ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਚੋਣ ਪ੍ਰੋਗਰਾਮਾਂ ‘ਚ ਲਾਈਆਂ ਗਈਆਂ ਹਨ, ਉਥੇ ਹੀ ਕਈ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਚੋਣਾਂ ‘ਚ ਨਹੀਂ ਹੈ, ਪਰ ਫਿਰ ਵੀ ਉਹ ਆਪਣੀਆਂ ਸੀਟਾਂ ‘ਤੇ ਨਹੀਂ ਮਿਲ ਰਹੇ।ਇਸ ਨਾਲ ਸਰਕਾਰੀ ਦਫਤਰਾਂ ‘ਚ ਕੰਮਕਾਜ ਕਰਵਾਉਣ ਆਉਂਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ

Medicines
ਸਿਹਤ ਵਿਭਾਗ ਵੱਲੋਂ 38 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ

ਹੁਸ਼ਿਆਰਪੁਰ:- ਹੁਸ਼ਿਆਰਪੁਰ ਸਿਹਤ ਵਿਭਾਗ ਵੱਲੋਂ ਨਸ਼ੇ ਅਤੇ ਅਬੌਰਸ਼ਨ ਦੀਆਂ ਦਵਾਈਆਂ ਦਾ ਧੰਦਾ ਕਰਨ ਵਾਲੇ ਨਸ਼ਾ ਵਪਾਰੀ ਨੂੰ ਲੱਖਾਂ ਦੇ ਸਮਾਨ ਨਾਲ ਕਾਬੂ ਕੀਤਾ ਗਿਆ। ਬੁਧਵਾਰ ਦੇਰ  ਰਾਤ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਆਪਣੀ ਟੀਮ ਨਾਲ ਪੁਸ਼ਪ ਮਾਰਕਿਟ  ਸਥਿਤ ਓਮ ਮੈਡੀਕਲ ਟ੍ਰੇਡਰਸ ਵਿੱਚ ਛਾਪੇਮਾਰੀ ਕੀਤੀ। ਉਥੋ ਦੇ ਇੱਕ ਗੋਦਾਮ ਵਿੱਚੋਂ 7 ਲੱਖ ਟ੍ਰੈਮਾਡੋਲ ਦੀਆਂ ਗੋਲੀਆਂ, 17800

illegal liquor
9000 ਮਿਲੀਲੀਟਰ ਦੇਸੀ ਸ਼ਰਾਬ ਸਣੇ 1 ਕਾਬੂ

ਰੂਪਨਗਰ:-ਵਿਧਾਨ ਸਭਾ ਚੋਣਾਂ 2017 ਦੌਰਾਨ ਜ਼ਿਲੇ ‘ਚ ਗੈਰ-ਕਾਨੂੰਨੀ ਸ਼ਰਾਬ ਦੀ ਆਮਦ ਰੋਕਣ ਲਈ ਕਰਨੇਸ਼ ਸ਼ਰਮਾ ਜ਼ਿਲ੍ਹਾ ਚੋਣ ਅਫਸਰ ਰੂਪਨਗਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਆਬਕਾਰੀ ਵਿਭਾਗ ਦੀਆਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ-ਕਮ-ਆਬਕਾਰੀ ਤੇ ਕਰ ਅਫਸਰ

ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਲਈ ਵੱਡੇ ਨੇਤਾਵਾਂ ਦਾ ਲਿਆ ਜਾ ਰਿਹਾ ਸਹਾਰਾ

ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਦੇ ਚੱਲਦੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਸਾਰੀਆਂ ਪਾਰਟੀਆਂ ਦੁਆਰਾ ਚੋਣ ਪ੍ਰਚਾਰ ਕਰਨ ਦੇ ਲਈ ਵੱਡੇ ਨੇਤਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਨ

ਪ੍ਰਮਾਣਿਤ ਪਛਾਣ ਪੱਤਰ ਤੋਂ ਬਿਨਾਂ ਵੋਟਰ ਨੂੰ ਵੋਟ ਪਾਉਣ ਦੀ ਨਹੀਂ ਹੋਵੇਗੀ ਇਜਾਜ਼ਤ

ਜ਼ਿਲ੍ਹਾ ਹੁਸ਼ਿਆਰਪੁਰ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ 4 ਫਰਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟਰ ਪ੍ਰਮਾਣਿਤ ਪਛਾਣ ਪੱਤਰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ। ਪ੍ਰਮਾਣਿਤ ਪਛਾਣ ਪੱਤਰ ਤੋਂ ਬਿਨਾਂ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪ੍ਰਵਾਣਿਤ

Nagar Kirtan......
ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਆਨੰਦਪੁਰ ਸਾਹਿਬ:- ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸੇ ਸਬੰਧ ਵਿੱਚ ਹਿਮਾਚਲ ਦੀ ਦੇਵ ਭੂਮੀ ਵਿੱਚ ਗੁਰੂਦੁਆਰਾ ਸਿਹਰਾ ਸਾਹਿਬ ਤੋਂ ਗੁਰੂ ਕੀ ਲਾਹੌਰ ਵੱਲ ਇੱਕ ਨਗਰ ਕੀਰਤਨ ਰਵਾਨਾ ਕੀਤਾ ਗਿਆ।ਜਿਸ ਦੌਰਾਨ ਸੰਗਤਾਂ ਤੇ ਰਸਤੇ ਵਿੱਚ ਫੁੱਲਾਂ ਦੀ ਬਰਸਾਤ ਕੀਤੀ ਗਈ।ਸੰਗਤਾਂ ਲਈ ਥਾਂ-ਥਾਂ ਤੇ ਮਿਠਾਈ ,ਚਾਹ ਪਕੌੜੇ

Bank..
ਚੋਣਾਂ ‘ਚ ਮੁਲਾਜ਼ਮਾਂ ਦੀ ਡਿਊਟੀ ਲੱਗਣ ਕਰਕੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ

ਰੂਪਨਗਰ:- ਚੋਣਾਂ ਦੇ ਮੱਦੇਨਜ਼ਰ ਬੈਂਕ ਮੁਲਾਜ਼ਮਾਂ ਦੀ ਡਿਊਟੀ ਲਾਏ ਜਾਣ ਕਾਰਨ ਬੈਂਕਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਥੋਂ ਤੱਕ ਕਿ ਕੁਝ ਬੈਂਕਾਂ ਨੇ ਅੱਜ ਚੋਣਾਂ ਨੂੰ ਲੈ ਕੇ ਚੱਲ ਰਹੀ ਟ੍ਰੇਨਿੰਗ ਕਾਰਨ ਲੋਕਾਂ ਤੋਂ ਲੈਣ-ਦੇਣ ਬੰਦ ਕਰਨ ਦੀ ਸੂਚਨਾ ਬੈਂਕਾਂ ਦੇ ਬਾਹਰ ਹੀ ਲਗਾ ਦਿੱਤੀ, ਜਿਸ ਕਾਰਨ ਪੈਸੇ ਲੈਣ ਆਏ ਲੋਕਾਂ ਨੂੰ

Human chain.......
ਬੱਚਿਆਂ ਨੇ ਕੀਤਾ ਵੋਟਰਾਂ ਨੂੰ ਜਾਗਰੂਕ

ਜਲੰਧਰ:- 4 ਫਰਵਰੀ ਨੂੰ ਹੋਣ ਵਾਲੀ ਚੋਣਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਮੰਗਲਵਾਰ ਨੂੰ ਜਲੰਧਰ ਵਿੱਚ ਬਿਧੀਪੁਰ ਫਾਟਕ ਤੋਂ ਲੈ ਕੇ ਫਿਲੌਰ ਤੱਕ ਕਰੀਬ 75000 ਬੱਚਿਆਂ ਵੱਲੋਂ ਰਾਸ਼ਟਰੀ ਰਾਜ ਮਾਰਗ ਦੀ ਖੱਬੇ ਪਾਸੇ ਖੜੇ ਹੋਕੇ ਇੱਕ ਹਿਊਮਨ ਚੇਨ ਬਣਾਈ । ਅਜਿਹੇ ਪ੍ਰੋਗਰਾਮ ਦਾ ਮਕਸਦ ਵੋਟਰਾਂ ਨੂੰ ਵੋਟ ਲਈ ਪ੍ਰੇਰਿਤ ਕਰਨਾ ਹੈ

ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਯਤਨ

ਵਿਧਾਨ ਸਭਾ ਚੋਣਾਂ ਦੌਰਾਨ ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਜਗ੍ਹਾਂ-ਜਗ੍ਹਾਂ ਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਕੇਕੇ ਯਾਦਵ ਦੀ

Liquor Seized....
ਨਜ਼ਾਇਜ ਸ਼ਰਾਬ ਦੀਆਂ 27 ਪੇਟੀਆਂ ਸਮੇਤ 2 ਕਾਬੂ

ਮੋਰਿੰਡਾ:- ਵਿਧਾਨ ਸਭਾ ਚੋਣਾਂ ਦੇ ਚਲਦਿਆਂ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਚੋਣ ਜਾਬਤੇ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਗਠਿਤ ਟੀਮਾਂ ਇਲਾਕੇ ਵਿੱਚ ਸਰਗਰਮ ਹੋ ਗਈਆਂ ਹਨ। ਜਿਸਦੇ ਚਲਦਿਆਂ ਚੋਣ ਕਮਿਸਨ ਦੀ ਗਠਿਤ ਟੀਮ ਫਲਾਇੰਗ ਸਕੁਆਇਰਡ ਸ਼੍ਰੀ ਚਮਕੌਰ ਸਾਹਿਬ ਦੇ ਏ.ਐਸ.ਆਈ ਦੀਪਕ ਕੁਮਾਰ,ਪੰਜਾਬ ਬਿਜਲੀ ਬੋਰਡ ਦੇ ਐਸ.ਡੀ.ਓ ਬਾਵਾ ਸਿੰਘ ਅਤੇ ਐਕਸਾਇਜ਼ ਇੰਸਪੈਕਟਰ ਸੇਖਰ ਦੀ

Sohan Singh thandal..
ਅਕਾਲੀ-ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ‘ਚ ਵਿਸ਼ਾਲ ਰੈਲੀ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ‘ਚ ਇਕ ਵਿਸ਼ਾਲ ਪੈਦਲ ਮਾਰਚ ਰੈਲੀ ਕੋਟ ਫਤੂਹੀ ਵਿਖੇ ਕੱਢੀ ਗਈ ।ਜੋਸ ਦੌਰਾਨ ਵੋਟਰਾਂ ਨੂੰ ਲਾਮਬੰਦ ਕਰਨ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਖੇ ਵਿਸ਼ਾਲ ਚੋਣ ਇਕੱਠ ਕੀਤੇ ਗਏ| ਜਿਸ ਵਿਚ ਵੱਡੀ ਗਿਣਤੀ ‘ਚ ਹਲਕੇ ਤੋਂ ਅਕਾਲੀ-ਭਾਜਪਾ

ਕਪੂਰਥਲਾ ‘ਚ ਪੁਲਿਸ ਪਾਰਟੀ ਤੇ ਹਮਲਾ, 4 ਕਾਬੂ

ਕਪੂਰਥਲਾ ਦੇ ਸ਼ਹਿਰ ‘ਚ ਦੋ ਧਿਰਾਂ ਵਿਚਾਲੇ ਹੋ ਰਹੀ ਝੜਪ ਨੂੰ ਰੋਕਣ ਦੇ ਲਈ ਜਦ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਗੁਟਬਾਜ਼ੀ ਕਰ ਰਹੇ ਕੁਝ ਵਿਅਕਤੀਆਂ ਨੇ ਮੋਕੇ ਤੇ ਪਹੁੰਚੀ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ ਅਤੇ ਗਾਲੀ ਗਲੋਚ ਵੀ ਕੀਤਾ| ਇਸ ਤੋਂ ਬਾਅਦ  ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ

Kumari Mayawati.....
ਮਾਇਆਵਤੀ ਵੱਲੋਂ ਫਗਵਾੜਾ ‘ਚ ਚੋਣ ਪ੍ਰਚਾਰ

ਫਗਵਾੜਾ:- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।ਇਸੇ ਲੜੀ ਦੇ ਤਹਿਤ  ਹਲਕਾ ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਢੰਡਾਂ ਦੇ ਹੱਕ ਵਿੱਚ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ।ਜਿਸ ਵਿੱਚ ਪਾਰਟੀ ਦੇ ਕੌਂਮੀ ਪ੍ਰਧਾਨ  ਕੁਮਾਰੀ ਮਾਇਆਵਤੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਰੈਲੀ

CM Badal rally Adampur....
ਮੁੱਖ ਮੰਤਰੀ ਬਾਦਲ ਵੱਲੋਂ ਆਦਮਪੁਰ ‘ਚ ਵਿਸ਼ਾਲ ਰੈਲੀ

ਜਲੰਧਰ:-ਦੋਆਬੇ ਦੀ ਜਨਤਾ ਇਸ ਵਾਰ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸੂਬੇ ਅੰਦਰ ਤੀਜੀ ਵਾਰ ਲੋਕਾਂ ਦੀ ਆਪਣੀ ਅਕਾਲੀ ਭਾਜਪਾ ਸਰਕਾਰ ਦੇ ਗਠਨ ਵਿੱਚ ਵੱਡਾ ਯੋਗਦਾਨ ਪਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਆਦਮਪੁਰ ਵਿੱਖੇ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ

NAPA ਤੇ ਸਿੱੱਖ ਤਾਲਮੇਲ ਕਮੇਟੀ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਹੱੱਕ ‘ਚ

ਜਲੰਧਰ :NAPA north American Punjabi association ਤੇ ਸਿੱੱਖ ਤਾਲਮੇਲ ਕਮੇਟੀ ਨੇ ਅੱੱਜ ਜਲੰਧਰ ਵਿੱੱਚ ਅਪੀਲ ਕੀਤੀ ਕਿ ਜਿਨ੍ਹਾਂ ਉਮੀਦਵਾਰਾਂ ਨੇ ਵਿਕਾਸ ਤੇ ਭਲਾਈ ਦਾ ਕੰਮ ਕੀਤਾ ਹੈ ਤੇ ਜਿਨ੍ਹਾਂ ਦਾ ਵਿਧਾਨ ਸਭਾ ਵਿਚ ਰਹਿਣਾ ਜ਼ਰੂਰੀ ਹੈ ਉਨ੍ਹਾਂ ਨੂੰ ਅਸੀਂ ਸਮਰਥਨ ਦਿੰਦੇ ਹਾਂ ।ਆਜ਼ਾਦ ਤੌਰ ‘ਤੇ ਚੁਣੇ ਗਏ SGPC ਮੈਂਬਰ ਹਰਦੀਪ ਸਿੰਘ ਨੇ ਕਿਹਾ ਕਿ ਵਿਧਾਨ

ਕਾਂਗਰਸ ਪਾਰਟੀ ਦੇ ਹੱਕ ‘ਚ ਉਤਰੇ ਹਿਮਾਚਲ ਦੇ ਮੁੱਖ ਮੰਤਰੀ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਆਪਣੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਲਈ ਸਾਰੇ ਹੀ ਸਿਆਸੀ ਆਗੂ ਚੋਣ ਪ੍ਰਚਾਰ ਕਰ ਰਹੇ ਹਨ ਜਿਸਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦ੍ਰ ਸਿੰਘ ਵੀ ਮੈਦਾਨ ਵਿਚ ਆਗਏ ਹਨ ਜਿੰਨਾ ਨੇ ਕਾਂਗਰਸ ਦੇ ਹੱਕ ਵਿਚ ਚੁਣਾਵੀ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹਨਾ ਇਸ

ਕਮਾਦ ‘ਚ ਲੱਗੀ ਭਿਆਨਕ ਅੱਗ ਨੇ ਤਬਾਹ ਕੀਤੀ ਫਸਲ

ਜਲੰਧਰ ਨੇੜਲੇ ਪਿੰਡ ਨੁੱਸੀ ਵਿਖੇ ਕਮਾਦ ਦੇ ਖੇਤ ਵਿਚ ਭਿਆਨਕ ਅੱਗ ਨੇ ਚਾਰ ਲੱਗ ਗਈ ਜਿਸ ਨਾਲ ਤਕਰੀਬਨ ਚਾਰ ਖੇਤ ਬੁਰੀ ਤਰ੍ਹਾਂ ਨਾਸ ਹੋ ਗਏ | ਜਾਣਕਾਰੀ ਮੁਤਾਬਕ ਇਹ ਅੱਗ ਬਿਜਲੀ ਦੀ ਸਪਾਰਕਿੰਗ ਨਾਲ ਲੱਗੀ ਜਿਸ ਵਿਚ ਪੀੜਤ ਰਜਿੰਦਰ ਸਿੰਘ ਦੇ ਖੇਤਾਂ ਵਿਚ ਬੀਜੀ ਗੰਨੇ ਦੀ ਫਸਲ ਨੁਕਸਾਨੀ ਗਈ। ਇਸ ਘਟਨਾ ਦੀ ਸੂਚਨਾ ਆਲੇ-ਦੁਆਲੇ ਦੇ

Baldev Singh Khaira
ਅਕਾਲੀ ਉਮੀਦਵਾਰ ਬਲਦੇਵ ਖਹਿਰਾ ਵੱਲੋਂ ਪਹਿਲਾ ਰੋਡ ਸ਼ੋਅ

ਸ਼੍ਰੋਮਣੀ ਅਕਾਲੀ-ਭਾਜਪਾ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਆਪ ਪਾਰਟੀ ਛੱਡ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਈ ਜੋਤੀ ਮਾਨ ਵਲੋਂ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼ਮੂੁਲੀਅਤ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਲੋਕ ਸਭਾ ਹਲਕਾ ਜਲੰਧਰ ਤੋਂ ਝਾੜੂ ਦੇ ਨਿਸ਼ਾਨ ਵੱਲੋਂ

ਬਸਪਾ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚੋਣ ਪ੍ਰਚਾਰ ਤੇਜ਼

ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਢੰਡਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਆਖਿਆ ਕਿ ਹੁਣ ਪੰਜਾਬ ਦੇ ਆਮ ਲੋਕ ਅਕਾਲੀ-ਭਾਜਪਾ ਸਰਕਾਰ ਦੇ ਨੀਲੇ-ਪੀਲੇ ਕਾਰਡਾਂ