Jalandhar sold woman returned home :ਜਲੰਧਰ:ਏਜੰਟਾਂ ਰਾਹੀਂ ਦੁਬਈ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਵੇਚਣ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ।ਜਿਥੇ ਪਰਵੀਨ ਨਾਮੀਂ ਕੁੜੀ ਨੂੰ ਸ਼ੇਖਾਂ ਦੇ ਕਬਜ਼ੇ ਤੋਂ ਛੁਡਵਾਇਆ ਗਿਆ ਅਤੇ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਪਹੁੰਚੀ।ਜਾਣਕਾਰੀ ਮੁਤਾਬਿਕ ਪਿਛਲੇ 9 ਮਹੀਨੇ ਤੋਂ ਪਰਵੀਨ ਸ਼ੇਖਾਂ ਦੇ ਕਬਜੇ ਵਿੱਚ ਸੀ।
Jalandhar sold woman returned home
ਪਰਵੀਨ ਨੂੰ ਏਜੰਟ ਨੇ ਇਸ ਭਰੋਸੇ ਦੁਬਈ ਭੇਜਿਆ ਕਿ ਉਹ ਉੱਥੇ ਉਸਨੂੰ ਚੰਗੀ ਨੌਕਰੀ ਦਿਵਾ ਦੇਵੇਗਾ।ਪਰ ਨੌਕਰੀ ਤਾਂ ਦੂਰ ਜਦੋਂ ਉਹ ਉੱਥੇ ਪਹੁੰਚੀ ਤਾਂ ਉਸਨੂੰ ਮਸਕਟ ਵਿੱਚ ਕਿਸੇ ਸ਼ੇਖ ਦੇ ਕੋਲ ਮੋਟੀ ਰਕਮ ਲੈ ਕੇ ਵੇਚ ਦਿੱਤਾ ਗਿਆ ।ਉਸ ਤੋਂ ਘਰ ਦਾ ਸਾਰਾ ਕੰਮ ਕਰਾਇਆ ਜਾਂਦਾ ਸੀ।ਜਿਸ ਤੋਂ ਉਹ ਬਹੁਤ ਹੀ ਪਰੇਸ਼ਾਨ ਸੀ।ਜਦੋਂ ਉਹ ਕਹਿੰਦੀ ਕਿ ਉਹ ਇੰਨਾਂ ਕੰਮ ਨਹੀਂ ਕਰ ਸਕਦੀ ਤਾਂ ਉਸਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ।ਕਈ ਵਾਰ ਤਾਂ ਉਸ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ ਸੀ।
Jalandhar sold woman returned home
ਪਰਵੀਨ ਨੇ ਕਿਸੇ ਤਰ੍ਹਾਂ ਮੋਬਾਇਲ ਰਾਹੀਂ ਮਦਦ ਦੀ ਗੁਹਾਰ ਲਗਾਈ ਅਤੇ ਇੱਕ ਸਮਾਜਿਕ ਸੰਸਥਾ ਅਤੇ ਐਸ ਪੀ ਓਬਰਾਏ ਨਾਲ ਸੰਪਰਕ ਕੀਤਾ।ਐਸ ਪੀ ਓਬਰਾਏ ਨੇ ਸ਼ੇਖਾਂ ਨੂੰ ਓਨੇ ਪੈਸੇ ਦੇ ਦਿਤੇ ਜਿੰਨੇ ਵਿੱਚ ਸ਼ੇਖਾਂ ਨੇ ਉਸਨੂੰ ਖ੍ਰੀਦਿਆ ਸੀ। ਪਰਵੀਨ ਨੂੰ ਵਾਪਸ ਬੁਲਾਵਾ ਲਿਆ ਅਤੇ ਵਾਪਸ ਭਾਰਤ ਭੇਜ ਦਿੱਤਾ ।
ਪਰਵੀਨ ਰਾਣੀ ਦੇ ਘਰ ਵਾਪਸ ਆਉਣ ਉੱਤੇ ਉਸ ਦੇ ਬੁੱਢੇ ਮਾਂ-ਪਿਓ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਅਤੇ ਨਾਲ ਹੀ ਉਹ ਐਸ ਪੀ ਓਬਰਾਏ ਦਾ ਧੰਨਵਾਦ ਕੀਤਾ।ਪਰਵੀਨ ਦੇ ਪਿਤਾ ਨੇ ਐਸ.ਪੀ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਸ ਲਈ ਰੱਬ ਦਾ ਰੂਪ ਹਨ।ਜਿਸਦੀ ਵਜ੍ਹਾ ਨਾਲ ਉਨ੍ਹਾਂ ਦੀ ਧੀ ਅੱਜ ਉਨ੍ਹਾਂ ਦੇ ਕੋਲ ਵਾਪਸ ਆਈ ਹੈ ।
Jalandhar sold woman returned home
ਸਮਾਜਿਕ ਸੰਸਥਾ ਦਾ ਕਹਿਣਾ ਹੈ ਕਿ ਪਰਵੀਨ ਤੋਂ ਸ਼ੇਖ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸਨ। ਕਿਸੇ ਤਰ੍ਹਾਂ ਪਰਵੀਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂਨੇ ਉਸਨੂੰ ਸ਼ੇਖ ਨੂੰ ਓਨੇ ਪੈਸੇ ਦੇਕੇ ਉਸਨੂੰ ਰਿਹਾ ਕਰਵਾ ਲਿਆ ਜਿੰਨੇ ਪੈਸੇ ਮੈਂ ਉਸਨੂੰ ਵੇਚਿਆ ਗਿਆ ਸੀ ।
ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com