Jalandhar Amazon Office: ਜਲੰਧਰ: ਆਨਲਾਈਨ ਸ਼ੋਪਿੰਗ ਸਾਈਟ ਐਮਾਜ਼ੋਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਨੂੰ ਲੈ ਕੇ ਸਿੱਖ ਕੌਮ ‘ਚ ਰੋਸ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦੇ ਜਲੰਧਰ ‘ਚ ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਸਖਤ ਨੋਟਿਸ ਲੈਂਦੇ ਹੋਏ ਐਮਾਜ਼ੋਨ ਦਾ ਦਫਤਰ ਬੰਦ ਕਰਵਾ ਦਿੱਤਾ। ਸਿੱਖ ਜਥੇਬੰਦੀਆਂ ਨੇ ਦਫਤਰ ਤੇ ਤਾਲਾ ਜੜ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਪਨੀ ਖਿਲਾਫ ਸਖ਼ਤ ਕਾਰਵਾਈ ਨਹੀਂ ਹੁੰਦੀ ਉਹ ਇਹ ਦਫਤਰ ਖੁਲਣ ਨਹੀਂ ਦੇਣਗੇ।
Jalandhar Amazon Office
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਥਾਣਾ ਸੂਰਿਆ ਇਨਕਲੇਵ ‘ਚ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਸਿੱਖ ਸੰਗਤ ‘ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਇਸ ਸਬੰਧੀ ਕੋਈ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸਿੱਖ ਭਚਾਰੇ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਮਾਜ਼ੋਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੀ ਕਾਰਵਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ।
Jalandhar Amazon Office
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਰੋਸ ਵਜੋਂ ਸੰਗਤ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਐਮਾਜ਼ੋਨ ਦਾ ਦਫਤਰ ਬੰਦ ਕਰਵਾ ਦਿੱਤਾ ਗਿਆ। ਜਿਕਰਯੋਗ ਹੈ ਕਿ ਐਮਾਜ਼ੋਨ ਦੇ ਇੱਕ ਉਤਪਾਦ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ। ਐਮਾਜੋਨ ਵੱਲੋਂ ਜਿੱਥੇ ਉਹਨਾਂ ਵੱਲੋਂ ਲਗਾਈ ਸੇਲ ਵਿੱਚ ਆਈ ਪ੍ਰਿੰਟ ਨਾਮ ਦੀ ਕੰਪਨੀ ਨੇ ਟਾਇਲਟ ਸੀਟਸ ਤੇ ਡੋਰ ਮੈਟਸ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਸੀ।
ਸਭ ਤੋਂ ਪਹਿਲਾਂ ਮੀਰਾ ਗਿੱਲ ਨਾਮ ਦੀ ਇੱਕ
ਔਰਤ ਨੇ ਜਦੋਂ ਇਹ ਵੇਖਿਆ ਤਾਂ ਉਹਨਾਂ ਨੇ ਆਪਣੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਬਾਰੇ ਸਭ ਨੂੰ ਦੱਸਿਆ..ਇੱਥੋਂ ਤੱਕ ਕਿ ਇਸ ਸਬੰਧੀ ਐਮਾਜੋਨ ਨੂੰ ਸ਼ਿਕਾਇਤ ਵੀ ਕੀਤੀ..ਤੇ ਲੋਕਾਂ ਨੂੰ ਵੀ ਇਸ ਸਬੰਧੀ ਕੰਪਨੀ ਨੂੰ ਸ਼ਿਕਾਇਤ ਕਰਨ ਦੀ ਮੰਗ ਕੀਤੀ ਤੇ ਸਾਰਾ ਤਰੀਕਾ ਸਮਝਾਇਆ। ਉਥੇ ਹੀ
ਮਨਜਿੰਦਰ ਸਿੰਘ ਸਿਰਸਾ ਨੇ ਵੀ ਐਮਾਜੋਨ ਕੰਪਨੀ ਨੂੰ ਇਸ ਉਤਪਾਦ ਨੂੰ ਫੋਰੀ ਤੌਰ ਤੇ ਬੰਦ ਕਰਨ ਲਈ ਲਿਖਿਆ ਤੇ ਨਾਲ ਹੀ ਮੁਆਫੀ ਮੰਗਣ ਨੂੰ ਵੀ ਕਿਹਾ।
SGPC ਵਲੋਂ ਐਮਾਜੋਨ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ।