Hoshiarpur rape minor girl ਹੁਸ਼ਿਆਰਪੁਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਹਿਲਾਵਾਂ ਕਿਸੇ ਵੀ ਜਗ੍ਹਾ ‘ਤੇ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਬੀਤੇ ਦਿਨੀਂ ਹੁਸ਼ਿਆਰਪੁਰ ਦਾ ਸਾਹਮਣੇ ਆਇਆ। ਇੱਕ ਨੌਜਵਾਨ 11 ਸਾਲ ਦੀ ਬੱਚੀ ਨੂੰ ਸਕੂਲ ਜਾਂਦੇ ਹੋਏ ਰੋਜਾਨਾ ਰਸਤੇ ‘ਚ ਤੰਗ ਕਰਦਾ ਸੀ।

ਬੀਤੇ ਦਿਨੀਂ ਉਹ ਬੱਚੀ ਨੂੰ ਡਰਾ ਧਮਕਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਉਸ ਨੂੰ ਨਸ਼ੀਲਾ ਇੰਜੈਕਸ਼ਨ ਲਗਾ ਦਿੱਤਾ। ਇਸ ਤੋਂ ਬਾਅਦ ਉਹ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਉਹ ਰੋਜ ਉਸ ਨਾਲ ਅਜਿਹਾ ਕਰਨ ਲੱਗਾ। ਆਖ਼ਿਰਕਾਰ ਕੁੜੀ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ। ਮਾਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਿਤਾ ਦੀ ਮਾਂ ਨੇ ਦੱਸਿਆ ਕਿ ਪਤੀ ਦੀ ਮੌਤ ਦੇ ਬਾਅਦ ਘਰ ਦੀ ਜ਼ਿੰਮੇਦਾਰੀ ਉਸ ‘ਤੇ ਆ ਗਈ।

ਇਸਦੇ ਚਲਦਿਆਂ ਉਸਨੇ ਦਵਾਈ ਦੀ ਫੈਕਟਰੀ ‘ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਧੀ ਨੂੰ ਸਕੂਲ ਭੇਜਣ ਤੋਂ ਬਾਅਦ ਉਹ ਡਿਊਟੀ ‘ਤੇ ਚੱਲੀ ਜਾਂਦੀ ਸੀ। ਉਸਦੀ ਧੀ ਪਿਛਲੇ ਦੋ ਤਿੰਨ ਦਿਨ ਤੋਂ ਗੁਮਸੁਮ ਸੀ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਨੇ ਉਸਨੂੰ ਘਰ ਆ ਕੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਕਤ ਦੋਸ਼ੀ ਸਕੂਲ ਜਾਂਦੇ ਸਮੇਂ ਉਸਨੂੰ ਰਸਤੇ ਤੋਂ ਜਬਰਦਸਤੀ ਚੁੱਕ ਕੇ ਲੈ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਸੀ ਇਸ ਤੋਂ ਬਾਅਦ ਦੋਸ਼ੀ ਉਸ ਨਾਲ ਗੰਦੀਆਂ ਹਰਕਤਾਂ ਕਰਦਾ ਸੀ ।ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।