Hoshiarpur Police: ਹੁਸ਼ਿਆਰਪੁਰ: ਸੁਪਾਰੀ ਕਿਲਿੰਗ ਵਿੱਚ ਇੱਕ ਮੁਲਜ਼ਮ ਜੋਤੀ ਖੁਰਦ ਨੂੰ ਜਿਲ੍ਹਾ ਪੁਲਿਸ ਨੇ ਰੇਡ ਕਾਰਨਰ ਜਾਰੀ ਕਰ ਕੇ ਇੰਟਰਪੋਲ ਦੀ ਸਹਾਇਤਾ ਨਾਲ ਦੁਬਈ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਮੁਲਜ਼ਮ ਤੇ ਕਤਲ ਸਮੇਤ ਹੋਰ ਅਲੱਗ-ਅਲੱਗ 9 ਮਾਮਲੇ ਦਰਜ ਹਨ।

ਇਸ ਮਾਮਲੇ ਵਿੱਚ ਐੱਸ.ਐੱਸ.ਪੀ ਹੁਸ਼ਿਆਰਪੁਰ ਅਤੇ ਹਰਪ੍ਰੀਤ ਸਿੰਘ ਮੰਡੇਰ ਐੱਸ.ਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੀਆਂ ਹਿਦਾਇਤਾਂ ਅਨੁਸਾਰ ਤਕਰੀਬਨ 10 ਮੁਕੱਦਮਿਆਂ ਵਿੱਚ ਦੋਸ਼ੀ ਪ੍ਰਭਜੋਤ ਸਿੰਘ ਉਰਫ ਜੋਤੀ ਨੂੰ ਦੁਬਈ ਤੋਂ ਵਾਪਿਸ ਭਾਰਤ ਲਿਆਉਣ ਦੇ ਲਈ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਇੰਸਪੈਕਟਰ ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ, ਐੱਸ.ਐਚ.ਓ ਜਸਕੰਵਲ ਸਿੰਘ ਗਰਦੀਵਾਲਾ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਇਹ ਟੀਮ 3 ਫਰਵਰੀ ਨੂੰ ਦੋਸ਼ੀ ਨੂੰ ਫੜ੍ਹਨ ਦੇ ਲਈ ਦੁਬਈ ਰਵਾਨਾ ਹੋਈ ਸੀ ਅਤੇ 7 ਫਰਵਰੀ ਨੂੰ ਜੋਤੀ ਨੂੰ ਗ੍ਰਿਫ਼ਤਾਰ ਕਰ ਕੇ ਵਾਪਿਸ ਪੰਜਾਬ ਲੈ ਆਈ। ਪੰਜਾਬ ਆਉਂਦੇ ਹੀ ਇਸ ਟੀਮ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਵੀ ਹਾਸਿਲ ਕਰ ਲਿਆ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਪੂਰੀ ਉਮੀਦ ਹੈ ਕਿ ਇਸ ਰਿਮਾਂਡ ਤੋਂ ਬਾਅਦ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਕੀਰਤਪੁਰ ਸਾਹਿਬ: ਚੰਗਰ ਏਰਿਆ ਦੇ ਪਿੰਡ ਸਾਮਲਾਹ ਦੇ ਕੁੱਝ ਕਿਸਾਨਾਂ ਨੇ ਕੋਆਪਰੇਟਿਵ ਸੋਸਾਇਟੀ ਤੋਂ 20 ਤੋਂ 60 ਹਜ਼ਾਰ ਰੁਪਏ ਕਰਜ਼ ਲਿਆ ਗਿਆ ਸੀ,ਪਰ ਮੁਆਫ ਸਵਾ ਤੋਂ 2 ਲੱਖ ਤੱਕ ਕਰ ਦਿੱਤਾ ਗਿਆ। ਇਸ ਦਿਲਚਸਪ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਿਸਾਨਾਂ ਦੇ ਘਰ ਕਰਜ ਮੁਆਫ ਹੋਣ ਦੇ ਸਰਟੀਫ਼ਿਕੇਟ ਪਹੁੰਚੇ। ਇਸ ਮਾਮਲੇ ਵਿੱਚ ਛਿੰਦਰ ਰਾਮ ਸਮੇਤ ਹੋਰ ਕਿਸਾਨਾਂ ਨੇ ਪਿੰਡ ਦੀ ਕੋਆਪਰੇਟਿਵ ਸੋਸਾਇਟੀ ਦੇ ਸਕੱਤਰ ਉੱਤੇ ਬਿਨਾਂ ਉਨ੍ਹਾਂ ਨੂੰ ਦੱਸੇ ਉਨ੍ਹਾਂ ਦੇ ਖਾਤਿਆਂ ਵਿਚੋਂ ਲੋਨ ਲੈ ਕੇ ਪੈਸੇ ਹੜੱਪਣ ਦੇ ਇਲਜ਼ਾਮ ਲਗਾਏ ਹਨ।

ਇਹ ਇਲਜ਼ਾਮ ਲਗਾਉਂਦੇ ਹੋਏ ਕਿਸਾਨਾਂ ਨੇ ਇਸਦੀ ਸ਼ਿਕਾਇਤ ਸੈਂਟਰਲ ਕੋਆਪਰੇਟਿਵ ਵਿਭਾਗ ਨੂੰ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜਾਂਚ ਟੀਮ ਨੇ ਦੋਨਾਂ ਪੱਖਾਂ ਨੂੰ ਸਹਿਕਾਰੀ ਬੈਂਕ ਕੀਰਤਪੁਰ ਸਾਹਿਬ ਬੁਲਾਇਆ ਸੀ,ਪਰ ਉਸ ਦਿਨ ਸ਼ਿਕਾਇਤ ਕਰਤਾ ਉਥੇ ਨਹੀਂ ਪਹੁੰਚੇ। ਇਸਦੇ ਬਾਅਦ ਜਦੋਂ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਤਾਂ ਵੀਰਵਾਰ ਨੂੰ ਸ਼ਿਕਾਇਤ ਕਰਤਾ ਅਤੇ ਮੁਲਜ਼ਮ ਪੱਖ ਦੋਨੋ ਹੀ ਸਵੇਰੇ 11 ਵਜੇ ਸਹਿਕਾਰੀ ਬੈਂਕ ਪਹੁੰਚ ਗਏ ਅਤੇ ਉਥੇ ਉਨ੍ਹਾਂ ਨੇ ਆਪਣਾ-ਆਪਣਾ ਪੱਖ ਰੱਖਿਆ।