Ex-SGPC chief Jagir Kaur acquitted: ਜਲੰਧਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮੰਗਲਵਾਰ ਨੂੰ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਧੀ ਦੇ ਕਤਲ ਮਾਮਲੇ ਸਬੰਧੀ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਧੀ ਦੇ ਕਤਲ ਕੇਸ ਮਾਮਲੇ ‘ਚ ਉਸਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਤੋਂ ਬਰੀ ਹੋਣ ਤੋਂ ਬਾਅਦ ਬੀਬੀ ਜਾਗੀਰ ਕੌਰ ਨਾਲ ਡੇਲੀ ਪੋਸਟ ਪੰਜਾਬੀ ਨਾਲ ਐਸਕਲੂਸੀਵ ਗੱਲ ਬਾਤ ਕੀਤੀ। ਬੀਬੀ ਜਾਗੀਰ ਕੌਰ ਇਸ ਦੌਰਾਨ ਭਾਵੁਕ ਵੀ ਹੋ ਗਈ। ਉਹਨਾਂ ਨੇ ਆਪਣੀ ਜਿੱਤ ਦੇ ਸ਼ਰੇ ਵਾਹਿਗੁਰੂ ਨੂੰ ਦਿੱਤਾ, ਉਹਨਾਂ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਖਿਲਾਫ ਝੂਠਾ ਕੇਸ ਬਣਾਇਆ ਗਿਆ ਸੀ, ਜਿਸ ਦੀ ਉਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਤੇ ਅੱਜ ਉਹਨਾਂ ਨੂੰ ਜਿੱਤ ਮਿਲੀ ਹੈ। ਬੀਬੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਮਾਤਮਾ ਅਤੇ ਕਾਨੂੰਨ ਤੇ ਪੂਰਾ ਵਿਸ਼ਵਾਸ ਸੀ। ਉਹਨਾਂ ਨੇ ਕਿਹਾ ਕਿ ਪਰਮਾਤਮਾ ਨੇ ਇਹ ਲੀਲਾ ਰਚਾਈ ਸੀ ਤੇ ਉਸਦੇ ਅਨੁਸਾਰ ਹੀ ਸਭ ਕੁਝ ਹੋਇਆ ਹੈ ਤੇ ਅੱਜ ਪ੍ਰਮਾਤਮਾ ਨੇ ਹੀ ਉਹਨਾਂ ਨੂੰ ਇਸ ਮੁਸੀਬਤ ਤੋਂ ਕੱਢਿਆ ਹੈ। ਇਸ ਦੌਰਾਨ ਭਾਵੁਕ ਹੁੰਦੀਆਂ ਜਾਗੀਰ ਕੌਰ ਨੇ ਕਿਹਾ ਕਿ ਹਨ 17-18 ਸਾਲਾਂ ‘ਚ ਉਹਨਾਂ ਨੂੰ ਬਹੁਤ ਤਕਲੀਫ ਝੇਲਣੀ ਪਈ, ਉਹਨਾਂ ਨੂੰ ਬਹੁਤ ਕੁਝ ਬਰਦਾਸ਼ ਵੀ ਕਰਨਾ ਪਿਆ ਪਰ ਉਹਨਾਂ ਦੀ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਰੱਖਿਆ ਜੋ ਉਹਨਾਂ ਲਈ ਵੱਡੀ ਗੱਲ ਹੈ।
ਉਹਨਾਂ ਨੇ ਕਿਹਾ ਕਿ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਾਂ ਉਹਨਾਂ ਨੇੜੇ ਹੋਕੇ ਅਰਦਾਸ ਸੁਣੀ ਹੈ। ਇਸ ਤੋਂ ਅਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਹ 18 ਸਾਲ ਬਹੁਤ ਕੀਮਤੀ ਸਨ ਪਰ ਉਹ ਇਸ ਕੇਸ ਕਾਰਨ ਬਰਬਾਦ ਹੋ ਗਏ। ਉਹਨਾਂ ਨੇ ਕਿਹਾ ਜੇ ਲੋਕਾਂ ਦੀਆ ਅਰਦਾਸਾਂ ਦਾ ਸਹਾਰਾ ਨਹੀਂ ਹੁੰਦਾ ਤੇ ਉਹ ਟੁੱਟ ਸਕਦੀ ਸੀ ਪਰ ਉਹਨਾਂ ਦੀ ਪਾਰਟੀ ਤੇ ਲੋਕਾਂ ਨੇ ਉਹਨਾਂ ਦੀ ਹਿੰਮਤ ਬਣਾਏ ਰੱਖੀ। ਉਹਨਾਂ ਨੇ ਕਿਹਾ ਕਿ ਇਸ ਮੁਸ਼ਕਿਲ ਸਮੇ ‘ਚ ਸ਼ਬਦ ਗੁਰੂ ਹੀ ਉਹਨਾਂ ਦਾ ਸਹਾਰਾ ਬਣੇ ਹਨ। ਬੀਬੀ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਜਲਦ ਹੀ ਸ੍ਰੀ ਹਰਿਮੰਦਰ ਸਾਹਿਬ ਜਾਣਗੇ।
Ex-SGPC chief Jagir Kaur acquitted
ਇਸ ਦੌਰਾਨ ਬੀਬੀ ਜਾਗੀਰ ਤੋਂ ਜਦੋਂ ਪੁੱਛਿਆ ਗਿਆ ਕਿ ਸਿਆਸੀ ਪਾਰਟੀਆਂ ਨੇ ਇਸ ਗੱਲ ਦਾ ਬਹੁਤ ਫਾਇਦਾ ਚੁੱਕਿਆ ਹੈ ਇਸ ਬਾਰੇ ਉਹਨਾਂ ਦਾ ਕਿ ਕਹਿਣਾ ਹੈ ਤੇ ਭਾਵੁਕ ਹੁੰਦੀਆਂ ਬੀਬੀ ਜਾਗੀਰ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਸ ਨਾਲ ਕੁਝ ਫਾਇਦਾ ਹੋਇਆ ਹੈ ਤਾਂ ਵੀ ਪਰਮਾਤਮਾ ਉਹਨਾਂ ਦਾ ਭਲਾ ਕਰੇ। ਉਹਨਾਂ ਕਿਹਾ ਕਿ ਮੇਰੀ ਪੀੜਾ ਸੀ ਤੇ ਮੈ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਪੀੜਾ ਨੂੰ ਸਹਿਣ ਦੇ ਕਾਬਿਲ ਬਣਾਇਆ ਹੈ, ਮੈਂ ਕਿਸੇ ਦਾ ਬੁਰਾ ਨਹੀਂ ਚਾਹੁਣਾ, ਜਿਹਨਾਂ ਨੇ ਮੇਰੇ ਨਾਲ ਬੁਰਾ ਕੀਤਾ ਰਬ ਉਹਨਾਂ ਦਾ ਵੀ ਭਲਾ ਵੀ ਕਰੇ। ਉਹਨਾਂ ਨੇ ਕਿਹਾ ਹੈ ਇਹ ਮੇਰਾ ਨਵਾਂ ਜੀਵਨ ਹੈ ਤੇ ਆਪਣਾ ਇਕ-ਇਕ ਪਲ ਲੋਕਾਂ ਵਾਸਤੇ ਲਾਉਣਾ ਹੈ।
Ex-SGPC chief Jagir Kaur acquitted