Adampur Airport: ਜਲੰਧਰ: ਆਦਮਪੁਰ ਹਵਾਈ ਅੱਡੇ ਨੂੰ ਜਲਦ ਹੀ ਨਵਾਂ ਸਿਵਿਲ ਟਰਮੀਨਲ ਮਿਲਣ ਜਾ ਰਿਹਾ ਹੈ। ਇਸਦਾ ਦਾ ਨੀਂਹ ਪੱਥਰ ਭਲਕੇ ਸਵੇਰੇ 11 ਵਜੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਜਯੰਤ ਸਿਨਹਾ ਰੱਖਣਗੇ। ਜਾਣਕਾਰੀ ਮੁਤਾਬਕ ਇਸ ਟਰਮੀਨਲ ਦੀ ਲਾਗਤ ‘ਤੇ 125 ਕਰੋੜ ਦਾ ਖਰਚ ਹੋਵੇਗਾ। ਜਿਕਰਯੋਗ ਹੈ ਕਿ ਆਦਮਪੁਰ ਹਵਾਈ ਅੱਡੇ ‘ਤੇ ਪਹਿਲੀ ਉਡਾਣ ਦਿੱਲੀ ਤੋਂ 1 ਮਈ ਨੂੰ ਪਹੁੰਚੀ ਸੀ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਪਹਿਲੀ ਉਡਾਣ ਵਿਚ ਸਵਾਰ ਹੋ ਕੇ ਆਦਮਪੁਰ ਆਏ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਮਹਿੰਗਾਈ ਭੱਤੇ ਯਾਨੀ ਡੀ.ਏ. ਵਿੱਚ ਐਲਾਨੇ ਸੱਤ ਫੀਸਦੀ ਬਕਾਏ ਦੀ ਅਦਾਇਗੀ ਲਈ ਚਿੱਠੀ ਜਾਰੀ ਕਰ ਦਿੱਤੀ ਹੈ। ਡੀਏ ਦੀ ਇਹ ਕਿਸ਼ਤ ਪਹਿਲੀ ਫਰਵਰੀ 2019 ਤੋਂ ਲਾਗੂ ਹੋਵੇਗੀ। ਤਾਜ਼ਾ ਵਾਧੇ ਵਿੱਚ ਮਹਿੰਗਾਈ ਭੱਤਾ 132 ਫੀਸਦ ਤੋਂ ਵਧਾ ਕੇ 139 ਫੀਸਦ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਵਾ ਤਿੰਨ ਲੱਖ ਕਰਮਚਾਰੀਆਂ ਤੇ ਤਿੰਨ ਲੱਖ ਪੈਨਸ਼ਨ ਧਾਰਕਾਂ ਨੂੰ ਲਾਭ ਹੋਵੇਗਾ।

ਇਸਦੇ ਇਲਾਵਾ ਲੰਮੇ ਸਮੇ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ 5178 ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਿੱਖਿਆ ਵਿਭਾਗ ਦੁਆਰਾ ਭਰਤੀ ਕੀਤੇ 5178 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਪੂਰੀ ਤਨਖਾਹ 1 ਅਕਤੂਬਰ 2019 ਤੋਂ ਲਾਗੂ ਹੋਵੇਗੀ। ਪੰਜਾਬ ਸਰਕਾਰ ਨੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਇਹਨਾਂ ਦੀ ਮੰਗ ਨੂੰ ਮਨ ਲਿਆ ਹੈ ਜਿਸ ਮੁਤਾਬਕ ਹੁਣ ਪੰਜਾਬ ‘ਚ ਗੈਰ ਕਾਨੂੰਨੀ ਕਾਲੋਨੀਆਂ ਨੂੰ 30 ਜੂਨ ਤੱਕ ਰੈਗੂਲਰ ਕਰਵਾਇਆ ਜਾ ਸਕੇਗਾ।