3 students Jalandhar institute arrested terror links: ਜਲੰਧਰ ਦਾ ਮਸ਼ਹੂਰ ਸਿਟੀ ਇੰਸਟੀਚਿਊਟ ਜਿਥੇ ਪੁਲਿਸ ਦੀ ਅਚਨਚੇਤ ਪਈ ਰੇਡ ਤੋਂ ਬਾਅਦ ਸਭਦੇ ਹੋਸ਼ ਉੱਡ ਗਏ। ਜਿਥੇ ਪੁਲਿਸ ਨੇ ਮੁਹੰਮਦ ਇਦਰੀਸ ਸ਼ਾਹ , ਜ਼ਾਹਿਦ ਗੁਲਜ਼ਾਰ ਯੂਸਫ ਰਫ਼ੀਕ ਨਾਮ ਦੇ ਤਿੰਨ ਵਿਦਿਆਰਥੀਆਂ ਨੂੰ ਕਾਬੂ ਕੀਤਾ ਸੀ । ਜਾਣਕਾਰੀ ਅਨੁਸਾਰ ਇਹ ਤਿੰਨੋ ਕਸ਼ਮੀਰ ਦੇ ਰਹਿਣ ਵਾਲੇ ਸਨ। ਪੁਲਿਸ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਕਿ ਪੰਜਾਬ ‘ਚ ਅੱਤਵਾਦ ਫੈਲਾਉਣ ਦੀ ਇਹ ਸਭ ਆਈ. ਐੱਸ. ਆਈ ਦੀ ਸਾਜਿਸ਼ ਸੀ।
ਦੱਸ ਦੇਈਏ ਕਿ ਉਹਨਾਂ ਤਿੰਨ ਵਿਦਿਆਰਥੀਆਂ ਵਲੋਂ ਅਸਾਲਟ ਰਾਈਫਲ ਹੋਰ ਹਥਿਆਰ ਬਰਾਮਦ ਹੋਏ ਸਨ । ਓਥੇ ਹੀ ਬਸਤੀ ਮਿੱਠੂ ਤੋਂ ਚੌਥੇ ਨੌਜਵਾਨ ਨੂੰ ਇਕ ਕਿੱਲੋ ਆਰ. ਡੀ. ਐੱਕਸ. ਵਰਗੀ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਸੀ। ਇਹ ਵਿਦਿਆਰਥੀ ਸਿਟੀ ਇੰਸਟੀਚਿਊਟ ‘ਚ ਬੀ.ਟੈਕ ਸਿਵਲ ‘ਚ ਪੜ੍ਹਦੇ ਸਨ। ਜਿਹਨਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ, ਜਲੰਧਰ) ਨੇ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਉਕਤ ਵਿਦਿਆਰਥੀਆਂ ‘ਸਲੀਪਰ ਸੈੱਲ’ (ਆਤਮਘਾਤੀ ਮਨੁੱਖੀ ਬੰਬ) ਸਰਗਰਮੀਆਂ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਇਸ ਸਬੰਧੀ ਬਹੁਤੇ ਵੇਰਵੇ ਸਾਂਝੇ ਨਾ ਕਰਨ ਦੀ ਗੱਲ ਕਹੀ ।
3 students Jalandhar institute arrested terror links
ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ 7 ਦੀ ਖ਼ਬਰ ਸੀ ਇਨ੍ਹਾਂ ‘ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ 3 ਦੀ ਭਾਲ ਜਾਰੀ ਹੈ। ਇਸ ਪੂਰੇ ਮਾਮਲੇ ਨੂੰ ਜਲੰਧਰ ਦੇ ਮਕਸੂਦਾਂ ‘ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਨਾਲ ਵੀ ਜੋੜਕੇ ਦੇਖਿਆ ਜਾ ਰਿਹਾ ਸੀ ‘ਤੇ ਹੁਣ ਫੜੇ ਹਨ ਵਿਦਿਆਰਥੀਆਂ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
3 students Jalandhar institute arrested terror links