ਗਾਇਕ ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਪ੍ਰੋਗਰਾਮ ਦੀ ਮਨਜ਼ੂਰੀ


Sidhu Moosewala didn’t perform: ਜਲੰਧਰ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਜਲੰਧਰ ‘ਚ ਰਹਿਣ ਵਾਲੇ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਸਹਿਣੀ ਪੈ ਸਕਦੀ ਹੈ ਕਿਉਂਕਿ ਉਹ ਹੁਣ ਆਪਣੇ ਮਨਪਸੰਦ ਗਾਇਕ ਨੂੰ ਜਲੰਧਰ ਵਿਚ ਗਾਉਂਦਾ ਨਹੀਂ ਦੇਖ ਸਕਣਗੇ। ਜਲੰਧਰ ਦੀ ਪੁਲਿਸ ਨੇ ਉਸ ਦੇ ਜਲੰਧਰ ‘ਚ ਹੋਣ ਵਾਲੇ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਜਿਸ ਨਾਲ

NRI ਦੇ ਖਾਤੇ ‘ਚੋਂ ਉਡਾਏ 66 ਲੱਖ ਰੁਪਏ

Money blown out NRI Account: ਪਿੰਡ ਮੋਰਾਂਵਾਲੀ ਨਿਵਾਸੀ ਐਨਆਰਆਈ ਦੇ ਖਾਤੇ ਵਿਚੋਂ 66 ਲੱਖ ਰੁਪਏ ਉਡਾ ਲਏ ਗਏ । ਜਿਹੜੀ ਚੈਕ ਤੋਂ ਰੁਪਏ ਖਾਤੇ ‘ਚ ਟਰਾਂਸਫਰ ਹੋਏ ਹਨ, ਉਸ ਨੂੰ  NRI ਇੰਗਲੈਂਡ ਲੈ ਕੇ ਗਿਆ ਸੀ।  ਐੱਨ. ਆਰ. ਆਈ. ਜਦੋਂ ਵਾਪਸ ਆਇਆ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ‘ਚੋਂ ਰੁਪਏ ਟਰਾਂਸਫਰ ਹੋ ਚੁੱਕੇ ਹਨ।

ਕੁੱਤਾ ਰੱਖਣਾ ਹੈ ਤਾਂ ਮਾਲਕ ਨੂੰ ਦੇਣੀ ਹੋਵੇਗੀ ਉਸ ਦੀ ਫੋਟੋ ‘ਤੇ ਆਪਣਾ ਆਧਾਰ ਕਾਰਡ

Keep a dog: ਭੋਗਪੁਰ ਵਿਖੇ ਆਵਾਰਾ ਕੁੱਤਿਆਂ ਦੇ ਅੱਤਵਾਦ ਦਾ ਖੌਫ ਲੋਕਾਂ ‘ਚ ਵਧਦਾ ਜਾ ਰਿਹਾ ਹੈ। ਕੁੱਤਿਆਂ ਦੇ ਵੱਢਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਮਾਣਕਰਾਈ ਦੇ ਸਰਪੰਚ ਲੈਹੰਬਰ ਸਿੰਘ ਨੇ ਇਕ ਅਨੋਖੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਪਿੰਡ ‘ਚ ਕੁੱਤਾ ਰਖਣ ‘ਤੇ ਮਾਲਕ ਨੂੰ ਹੁਣ ਉਸ ਦੀ

3 ਬੱਚਿਆਂ ਦੇ ਪਿਓ ਨੇ ਕੀਤਾ ਨਾਬਾਲਗਾ ਨਾਲ ਜਬਰ ਜਨਾਹ

Rape 11th Class student: ਆਏ ਦਿਨ ਜਬਰ ਜਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਭਾਵੇਂ ਸਰਕਾਰ ਨੇ ਇਨ੍ਹਾਂ ਨਾਲ ਨਿਟਪਣ ਲਈ ਸਖਤ ਕਾਨੂੰਨ ਤਾਂ ਬਣਾਏ ਹਨ ਪਰ ਫਿਰ ਵੀ ਅੱਜ ਦਾ ਨੌਜਵਾਨ ਬੇਖੌਫ ਹੁੰਦਾ ਦਿਖਾਈ ਦੇ ਰਿਹਾ ਹੈ। ਜਲੰਧਰ ਵਿਖੇ ਇਕ ਤਿੰਨ ਬੱਚਿਆਂ ਦੇ ਪਿਓ ਵਲੋਂ ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਟਰਾਂਸਫਾਰਮਰ ਨਾਲ ਟਕਰਾਈ ਕਾਰ, ਨੌਜਵਾਨ ਦੀ ਹੋਈ ਮੌਕੇ ‘ਤੇ ਮੌਤ

Road Accident: ਹਵੇਲੀ ਹੈਰੀਟੇਜ ਰਿਜਾਰਟ ਵਿਖੇ ਮਾਮੇ ਦੇ ਬੇਟੇ ਦੇ ਵਿਆਹ ਪ੍ਰੋਗਰਾਮ ‘ਚ ਹਿੱਸਾ ਲੈਣ ਤੋਂ ਬਾਅਦ ਘਰ ਪਰਤ ਰਹੇ ਨੌਜਵਾਨ ਦੀ ਕਾਰ ਹਨ੍ਹੇਰੇ ‘ਚ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਜਵਾਨ ਸੰਭਵ ਚੋਪੜਾ (20 ਸਾਲ) ਆਟੋ ਪਾਰਟਸ ਕਾਰੋਬਾਰੀ ਗੌਰਵ ਚੋਪੜਾ ਦਾ ਇਕਲੌਤਾ ਪੁੱਤਰ ਸੀ। ਉਹ ਟੈਨਿਸ ਦਾ ਨੈਸ਼ਨਲ

ਪਿੰਡ ਗੰਨਾ ਕਤਲ ਮਾਮਲਾ: 4 ਦਿਨਾਂ ਬਾਅਦ ਵੀ ਪੁਲਿਸ ਦੇ ਖਾਲ੍ਹੀ

Murder Case Jalandhar: 4 ਦਿਨ ਪਹਿਲਾਂ ਪਿੰਡ ਗੰਨਾ ਪਿੰਡ ‘ਚ ਰਾਤ ਸਾਢੇ 7 ਵਜੇ ਸੈਲੂਨ ‘ਤੇ ਕੰਮ ਕਰਨ ਵਾਲੇ ਰਾਮਪਾਲ ਨੂੰ ਅਗਿਆਤ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਪਰ ਪੁਲਿਸ ਅਜੇ ਤਕ ਉਸ ਦੇ ਦੋਸ਼ੀਆਂ ਦਾ ਪਤਾ ਨਹੀਂ ਲਗਾ ਸਕੀ। ਰਾਮਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਤੇ ਉਹ ਕਹਿ

ਵੀਡੀਓ ਬਣਾ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Commit Suicide making video: ਜਲੰਧਰ-ਸਤਲੁਜ ਦਰਿਆ ਦੇ ਕੋਲ ਮੰਡ ਏਰੀਆ ਵਿਚ ਪੈਂਦੇ ਪਿੰਡ ਗੱਟੀ ਰਾਏਪੁਰ ਵਿਚ ਇਕ 49 ਸਾਲਾ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ 30 ਸੈਕੰਡ ਦੀ ਵੀਡੀਓ ਵੀ ਬਣਾਈ। ਇਸ ਬਾਰੇ ਥਾਣਾ ਇੰਚਾਰਜ ਐੱਸ. ਆਈ. ਰਘਬੀਰ ਸਿੰਘ ਤੇ ਏ.ਐੱਸ. ਆਈ.

ਨਡਾਲਾ ਵਾਸੀ ਗੰਦੇ ਪਾਣੀ ਦੀ ਸਮੱਸਿਆ ਤੋਂ ਹਨ ਪ੍ਰੇਸ਼ਾਨ

Kapurthala Water supply: ਬੱਸ ਅੱਡਾ ਨਡਾਲਾ ਦੇ ਸਾਹਮਣੇ ਪੈ ਰਹੇ ਨਾਲੀਆਂ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਗੰਦੇ ਪਾਣੀ ਕਾਰਨ ਕਾਫੀ ਵੱਡਾ ਟੋਇਆ ਪੈ ਚੁੱਕਾ ਹੈ। ਬੱਸ ਅੱਡੇ ਸਾਹਮਣੇ ਲੱਗੀਆਂ ਇੰਟਰਲਾਕ ਇੱਟਾਂ ਦਾ ਕਬਾੜਾ ਹੋ ਗਿਆ ਹੈ। ਸਵਾਰੀਆਂ ਨੂੰ ਬੱਸਾਂ ‘ਤੇ ਚੜ੍ਹਨ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ

ਜੇਲ ਵਾਰਡਨ ਨਾਲ ਹੋਇਆ ਧੋਖਾ,ਕ੍ਰੈਡਿਟ ਕਾਰਡ ਤੋਂ ਕੱਢਵਾਏ 1.93 ਲੱਖ ਰੁਪਏ

Fraud with Jail Warden: ਕਪੂਰਥਲਾ ਵਿਖੇ ਕੇਂਦਰੀ ਜੇਲ੍ਹ ਵਿਚ ਤਾਇਨਾਤ ਇਕ ਵਾਰਡਨ ਤੋਂ ਧੋਖੇ ਨਾਲ ਉਸ ਦਾ ਕ੍ਰੈਡਿਟ ਕਾਰਡ ਨੰਬਰ ਲੈ ਕੇ ਇਕ ਲੱਖ 93 ਹਜ਼ਾਰ ਰੁਪਏ ਨਿਕਲਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਯੂਨੀਅਨ ਤੇ ਨਗਰ ਨਿਗਮ ਆਹਮੋ-ਸਾਹਮਣੇ, ਹੜਤਾਲ ਜਾਰੀ

Strike in Jalandhar: ਸੀਵਰਮੈਨ ਦੀ ਠੇਕੇ ‘ਤੇ ਭਰਤੀ ਦੇ ਵਿਰੋਧ ‘ਚ ਪੰਜਾਬੀ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅੱਜ ਤੋਂ ਹੜਤਾਲ ਦੇ ਐਲਾਨ ਨੂੰ ਪ੍ਰਭਾਵਹੀਣ ਕਰਨ ਲਈ ਮੇਅਰ ਅਤੇ ਵਿਧਾਇਕਾਂ ਨੇ ਰਣਨੀਤੀ ਤੈਅ ਕਰ ਲਈ ਹੈ।  ਦੋ ਦਿਨਾਂ ਤੋਂ ਪੁਲਿਸ-ਪ੍ਰਸ਼ਾਸਨ ਦੁਆਰਾ ਜਾਰੀ ਮੀਟਿੰਗਾਂ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਤਿਆਰੀ ਕੀਤੀ ਗਈ ਅਤੇ ਯੂਨੀਅਨਾਂ ਨੂੰ ਵੀ ਵੰਡਣ ਦਾ ਪਲਾਨ

ਨੌਜਵਾਨ ਨੇ ਆਪਣੀ ਸਾਢੇ 4 ਸਾਲਾ ਭੈਣ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Rape with 4 year: ਜਲੰਧਰ ‘ਚ ਬਸਤੀ ਸ਼ੇਖ ‘ਚ ਇਕ 18 ਸਾਲਾ ਦਰਿੰਦੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਆਪਣੀ 4 ਸਾਲਾ ਮਾਸੀ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ। ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਅਤੇ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਵਾਪਸ ਘਰ ਆਈ ਅਤੇ ਦੇਖਿਆ ਕਿ ਉਸ

ਟ੍ਰੈਵਲ ਏਜੰਟ ਨੇ ਪੋਲੈਂਡ ਦੀ ਬਜਾਏ ਅਰਮੀਨੀਆ ਭੇਜ ਕੇ ਠੱਗੇ 10 ਲੱਖ

Fraud Travel Agent: ਕਪੂਰਥਲਾ ਵਿਖੇ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵਲੋਂ ਇਕ ਵਿਅਕਤੀ ਨੂੰ ਸੱਤ ਮਹੀਨੇ ਤੱਕ ਅਰਮੀਨੀਆ ਵਿਚ ਬਿਠਾ ਕੇ 10 ਲੱਖ ਰੁਪਏ ਦੀ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਅਰਮੀਨੀਆਂ ਤੋਂ ਬਹੁਤ ਮੁਸ਼ਕਲ ਮੁਸ਼ਕਿਲ ਭਾਰਤ ਪਹੁੰਚਿਆ। ਜਦੋਂ ਉਹ ਟਰੈਵਲ ਏਜੰਟ ਕੋਲ ਗਿਆ ਤੇ ਆਪਣੇ ਪੈਸੇ ਵਾਪਸ ਮੰਗੇ

ਰਸਤੇ ਵਿਚਕਾਰ ਗੱਡੀ ਰੋਕ ਕੇ ਸੂਫ਼ੀ ਗਾਇਕ ‘ਤੇ ਹੋਇਆ ਅਣਪਛਾਤਿਆਂ ਵਲੋਂ ਹਮਲਾ

Attack On Sufi Singer: ਫਗਵਾੜਾ ਵਿਖੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਜਲੰਧਰ-ਨਕੋਦਰ ਰੋਡ ‘ਤੇ ਸੂਫੀ ਗਾਇਕ ਬੱਬੂ ਖਾਨ ‘ਤੇ ਕੁਝ ਅਣਪਛਾਤਿਆਂ ਵਲੋਂ ਹਮਲਾ ਕਰਕੇ ਪੈਸੇ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੂਫੀ ਗਾਇਕ ਬੱਬੂ ਖਾਨ ਆਪਣੀ ਕਾਰ ਵਿਚ ਨਕੋਦਰ ਸਾਈਡ ਤੋਂ ਫਗਵਾੜਾ ਨੂੰ ਆ ਰਹੇ ਸਨ ਕਿ ਅਚਾਨਕ ਏਕਤਾ ਰਿਜ਼ੋਰਟ ਦੇ

ਨਾਨ ਬੈਂਕਿੰਗ ਫਾਈਨਾਂਸ ਕੰਪਨੀ ਵਲੋਂ ਲੋਕਾਂ ਦੇ ਪੈਸੇ ਹੜੱਪਣ ਦਾ ਦੋਸ਼

Non-Banking Fraud: ਆਮ ਤੌਰ ‘ਤੇ ਲੋਕ ਨਾਨ ਬੈਂਕਿੰਗ ਫਾਈਨਾਂਸ ਕੰਪਨੀਆਂ ਦੇ ਝਾਂਸੇ ‘ਚ ਜਲਦੀ ਹੀ ਆ ਜਾਂਦੇ ਹਨ ਕਿਉਂਕਿ ਇਹ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਝਾਂਸਾ ਦਿੰਦੇ ਹਨ। ਲੋਕਾਂ ਨੂੰ ਪੈਸੇ ਫਾਈਨਾਂਸ ਕਰਨ ਤੋਂ ਪਹਿਲਾਂ ਕੰਪਨੀ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਹੋਣ ਵਾਲੇ ਕਿਸੇ ਵੀ ਧੋਖੇ ਤੋਂ ਬਚ

ਕੈਪਟਨ ਦਾ ਫੈਸਲਾ-ਔਰਤਾਂ ਲਈ ਈ-ਰਿਕਸ਼ਾ ਸਕੀਮ ਪੰਜਾਬ ‘ਚ ਹੋਵੇਗੀ ਲਾਗੂ

E-Rickshaw Scheme: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਲਈ ਈ-ਰਿਕਸ਼ਾ ਸਕੀਮ ਨੂੰ ਸਾਰੇ ਸੂਬੇ ‘ਚ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਅਜੇ ਤਕ ਈ-ਰਿਕਸ਼ਾ ਸਕੀਮ ਨੂੰ ਸੂਬੇ ਦੇ ਹੁਸ਼ਿਆਰਪੁਰ ਜ਼ਿਲੇ ‘ਚ ਹੀ ਲਾਗੂ ਕੀਤਾ ਗਿਆ ਸੀ, ਹੁਣ ਇਸ ਸਕੀਮ ਨੂੰ ਪੰਜਾਬ ਦੇ ਹੋਰ ਜ਼ਿਲਿਆਂ ‘ਚ ਵੀ ਲਾਗੂ ਕਰਨ ਦਾ ਫੈਸਲਾ ਮੁੱਖ ਮੰਤਰੀ

ਦਰਵਾਜ਼ੇ ਦਾ ਤਾਲਾ ਠੀਕ ਕਰਨ ਆਇਆ ਵਿਅਕਤੀ, ਲੈ ਗਿਆ ਲੱਖਾਂ ਦੇ ਗਹਿਣੇ

Ornament stealing: ਕਪੂਰਥਲਾ ਸ਼ਹਿਰ ਦੇ ਰੋਜ਼ ਐਵੀਨਿਊ ਇਲਾਕੇ ਵਿਚ ਇਕ ਅਣਪਛਾਤੇ ਵਲੋਂ ਫਿਲਮੀ ਅੰਦਾਜ਼ ਵਿਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਘਰ ਦਾ ਲਾਕ ਠੀਕ ਕਰਨ ਦੇ ਬਹਾਨੇ ਦੋਸ਼ੀ ਲੱਖਾਂ ਰੁਪਏ ਦੇ ਗਹਿਣੇ ਉਡਾ ਕੇ ਲੈ ਗਿਆ।  ਮੁਲਜ਼ਮ ਨੇ ਅਲਮਾਰੀ ਤੋਂ ਔਰਤ ਦੀਆਂ 5 ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ

ਭੈਣ ਤੇ ਜੀਜੇ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Suicide in Jalandhar: ਜਲੰਧਰ ਵਿਖੇ ਸ਼ੁੱਕਰਵਾਰ ਦੁਪਹਿਰ ਆਪਣੀ ਸਕੀ ਭੈਣ ਤੇ ਜੀਜੇ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਹਰਪਾਲ ਸਿੰਘ ਬਿੱਟੂ ਨਿਵਾਸੀ ਮਨਜੀਤ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ। ਉਸ ਦੀ ਪਤਨੀ ਅਵਤਾਰ ਕੌਰ ਮਹਾਵੀਰ ਜੈਨ ਮਾਡਲ ਸਕੂਲ ‘ਚ ਪ੍ਰਿੰਸੀਪਲ ਵਜੋਂ ਤਾਇਨਾਤ

ਨਵਾਂਸ਼ਹਿਰ ‘ਚ ਕਾਰ ਅਤੇ ਟਰਾਲੇ ‘ਚ ਹੋਈ ਟੱਕਰ

Accident in Nawanshahr: ਨਵਾਂਸ਼ਹਿਰ-ਰੋਪੜ ਹਾਈਵੇ ‘ਤੇ ਲੰਗੜੋਆ ਬਾਈਪਾਸ ‘ਤੇ ਟਰਾਲਾ ਅਤੇ ਕਾਰ ਵਿਚਾਲੇ ਟੱਕਰ ‘ ਚ ਹੋ ਗਈ। ਹੋ ਗਈ। ਇਸ ਹਾਦਸੇ ਵਿੱਚ ਪਤੀ ਅਤੇ ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਬੱਚੇ ਜ਼ਖ਼ਮੀ ਹੋ ਗਏ। ਉਹ ਪਿਆਗੋ ਕਾਰ ‘ਚ ਚੰਡੀਗੜ੍ਹ ਤੋਂ ਜਲੰਧਰ ਜਾ ਰਹੇ ਸਨ। ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਹਾਦਸੇ

ਦੋ ਭਰਾ ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਣੇ ਗ੍ਰਿਫਤਾਰ

Two brothers arrested : ਕਪੂਰਥਲਾ ਦੇ ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਾ ਸਮੱਗਲਰ ਦੋ ਭਰਾਵਾਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਇਨ੍ਹਾਂ ਕੋਲੋਂ ਪੁਲਸ ਨੇ ਇਕ ਕਿਲੋ ਨਸ਼ੀਲੇ ਪਦਾਰਥ, 40 ਗ੍ਰਾਮ ਹੈਰੋਇਨ ਤੇ 34 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਹ ਹਮੀਰਾ ‘ਚ ਦਿਹਾਤੀ ਇਲਾਕੇ ‘ਚ ਨਸ਼ੇ ਦੀ ਸਪਲਾਈ ਕਰ ਕੇ

ਮੰਦਬੁੱਧੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਸੰਚਾਲਕ ਖਿਲਾਫ ਕਾਰਵਾਈ ਨਾ ਹੋਣ ‘ਤੇ ਕੀਤਾ ਥਾਣੇ ਅਗੇ ਪ੍ਰਦਰਸ਼ਨ

People surrounded police station: ਫਗਵਾੜਾ ਦੇ ਪਿੰਡ ਸਾਹਨੀ ਦੇ ਇਕ ਬਿਰਧ ਆਸ਼ਰਮ ਦੇ ਸੰਚਾਲਕ ਦੀ ਮੰਦਬੁੱਧੀ ਲੜਕੀ ਨਾਲ ਇਤਰਾਜ਼ਯੋਗ ਹਾਲਤ ਦੀ ਸੀਸੀਟੀਵੀ ਫੁਟੇਜ ‘ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਅੰਗਹੀਣ ਬਲਾਈਂਡ ਯੂਨੀਅਨ ਵਲੋਂ ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਹੇਠ ਰਾਵਲਪਿੰਡੀ ਥਾਣੇ ਦੀ ਘੇਰਾਬੰਦੀ ਕੀਤੀ ਗਈ। ਉਨ੍ਹਾਂ ਨੇ ਅਲਟੀਮੇਟਮ ਦਿੱਤਾ ਕਿ ਜੇ ਆਸ਼ਰਮ ਦੇ