Dalit tortured complaint filed in Muktsar: ਸ਼੍ਰੀ ਮੁਕਤਸਰ ਸਾਹਿਬ ਵਿੱਚ ਇੱਕ ਪਰਵਾਸੀ ਮਜ਼ਦੂਰ ਨੂੰ ਬੰਨ੍ਹ ਕੇ ਜ਼ਬਰਦਸਤੀ ਟਰਾਲੀ ਵਿੱਚ ਬਿਠਾ ਕੇ ਧੱਕੇ ਨਾਲ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ। ਇੱਕ ਜ਼ਿਮੀਂਦਾਰ ਵੱਲੋਂ ਮਜ਼ਦੂਰ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਟਰਾਲੀ ਵਿੱਚ ਘੁੰਮਾਇਆ ਗਿਆ। ਮੌਕੇ ਤੇ ਮਜ਼ੂਦ ਲੋਕਾਂ ਨੇ ਉਸ ਮਜ਼ਦੂਰ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ।

ਮੁਕਤਸਰ ਸਾਹਿਬ ਦੀ ਪੁਲਿਸ ਨੇ ਪੀੜ੍ਹਤ ਰਾਮੂ ਦੇ ਬਿਆਨਾਂ ਤੇ ਦੋਸ਼ੀ ਖ਼ਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਮੂ ਨੇ ਦੱਸਿਆ ਕਿ ਉਹ ਜ਼ਿਮੀਂਦਾਰ ਕੋਲ ਪੱਲੇਦਾਰੀ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਜ਼ਿਮੀਂਦਾਰ ਉਸ ਤੋਂ ਨਜ਼ਾਇਜ਼ ਸ਼ਰਾਬ ਦੀ ਤਸਕਰੀ ਕਰਵਾਉਂਦੇ ਸਨ ਅਤੇ ਘਰ ਵਿੱਚ ਵੀ ਸ਼ਰਾਬ ਬਣਾਉਦੇ ਸਨ। ਰਾਮੂ ਮਾਲਕਾਂ ਦੇ ਅਜਿਹੇ ਗ਼ਲਤ ਕੰਮ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਹ ਪਿੰਡ ਵਾਪਸ ਚਲਾ ਗਿਆ। ਰਾਮੂ ਨੇ ਦੱਸਿਆ ਕਿ ਉਸ ਦੇ ਜ਼ਿਮੀਂਦਾਰ ਕੋਲ ਕੁੱਝ ਪੈਸੇ ਕਰਜ਼ ਹਨ।

ਜ਼ਿਕਰਯੋਗ ਹੈ ਕਿ ਪੈਸੇ ਨਾ ਦੇਣ ਤੇ ਜ਼ਿਮੀਂਦਾਰ ਨੇ ਉਸ ਨਾਲ ਇਸ ਤਰ੍ਹਾਂ ਦਾ ਬੁਰਾ ਵਿਵਹਾਰ ਕੀਤਾ। ਥਾਣਾ ਮੁੱਖੀ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ।