laddi sherowalia: ਸ਼ਾਹਕੋਟ ਤੋਂ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮਾਈਨਿੰਗ ਮਾਮਲੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੇ ਸਿਆਸੀ ਹਲਕਿਆਂ ‘ਚ ਤੂਫ਼ਾਨ ਲਿਆ ਦਿੱਤਾ ਹੈ। ਰੇਤੇ ਦੇ ਕਥਿਤ ਠੇਕੇਦਾਰਾਂ ਵੱਲੋਂ ਲਾਡੀ ਸ਼ੇਰੋਵਾਲੀਆ ਨਾਲ ਇੱਕ ਮੀਟਿੰਗ ਦੌਰਾਨ ਸ਼ੂਟ ਕੀਤੇ ਗਏ ਇਸ ਵਾਇਰਲ ਵੀਡੀਓ ‘ਚ ਲਾਡੀ ਸ਼ੇਰੋਵਾਲੀਆ ਨੂੰ ਠੇਕੇਦਾਰਾਂ ਨਾਲ ਖੱਡਾਂ ਤੋਂ ਰੇਤੇ ਦੀ ਮਾਈਨਿੰਗ ਲਈ ਕਥਿਤ ਤੌਰ ‘ਤੇ ਸੌਦੇਬਾਜ਼ੀ ਕਰਦੇ ਦਿਖਾਇਆ ਗਿਆ ਹੈ ‘ਤੇ ਇਸ ਤੋਂ ਬਾਅਦ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ।
ਦਸ ਦੇਈਏ ਹੁਣ ਅਦਾਲਤ ਨੇ ਉਹਨਾਂ ਖਿਲਾਫ ਹੋਈ ਐਫ.ਆਈ.ਆਰ ਨੂੰ ਖਾਰਜ ਕਰ ਦਿੱਤਾ ਹੈ ‘ਤੇ ਹੋਰ ਤਾਂ ਹੋਰ ਉਹਨਾਂ ਤੇ ਨਜਾਇਜ਼ ਮਾਇਨਿੰਗ ਦਾ ਮਾਮਲਾ ਦਰਜ ਕਰਵਾਉਣ ਵਾਲੇ ਸਾਬਕਾ ਐਸ.ਐਚ.ਓ ਪਰਮਿੰਦਰ ਬਾਜਵਾ ਨੂੰ ਵੀ ਬਹਾਲ ਕਰਕੇ ਕਪੂਰਥਲਾ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਦਰਅਸਲ ਇਸ ਮਾਮਲੇ ਦੀ ਜਾਂਚ ਲਈ ਜਿਹੜੀ ਟੀਮ ਗਠਿਤ ਕੀਤੀ ਗਈ ਸੀ ਉਹ ਸ਼ੇਰੋਵਾਲੀਆ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ‘ਤੇ ਇਸ ਲਈ ਸਬ-ਇੰਸਪੈਕਟਰ ਗੁਰਬਿੰਦਰ ਸਿੰਘ ਨੇ ਐਫ.ਆਈ.ਆਰ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ।
laddi sherowalia
ਸ਼ਿਕਾਇਤਕਰਤਾ ਮੋਹਨ ਸਿੰਘ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ‘ਤੇ ਉਹ ਖੁਦ ਵੀ ਅਦਾਲਤ ਚ ਪੇਸ਼ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਜਾਂਚ ਤੋਂ ਸੰਤੁਸ਼ਟ ਹੈ ‘ਤੇ ਲਾਡੀ ਸ਼ੇਰੋਵਾਲੀਆ ਖਿਲਾਫ ਮਾਇਨਿੰਗ ਦੇ ਇਲਜਾਮ ਤੇ ਕੇਸ ਖਾਰਜ ਹੋਣ ਤੇ ਉਸਨੂੰ ਕੋਈ ਇਤਰਾਜ ਨਹੀਂ। ਜਿਕਰਯੋਗ ਹੈ ਕਿ ਇਸ ਮਾਮਲੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
laddi sherowalia
ਸ਼ੇਰੋਵਾਲੀਆ ਤੇ ਮਾਮਲਾ ਦਰਜ ਕਰਨ ਸਬੰਧੀ ਦਬਾਅ ਦੇ ਚੱਲਦੇ ਥਾਣਾ ਮਹਿਤਪੁਰ ਦੇ ਸਾਬਕਾ ਐਸ.ਐਚ.ਓ ਪਰਮਿੰਦਰ ਬਾਜਵਾ ਨੇ ਬਕਾਇਦਾ ਆਪਣਾ ਅਸਤੀਫਾ ਐਸ.ਐਸ.ਪੀ ਗੁਰਪ੍ਰੀਤ ਭੁੱਲਰ ਨੂੰ ਸੌਂਪਿਆ ਸੀ ‘ਤੇ ਹੁਣ ਦੋਹਾਂ ਲਈ ਰਾਹਤ ਦੀ ਖਬਰ ਇਹ ਹੈ ਕਿ ਪਰਚਾ ਵੀ ਖਾਰਜ ਹੋ ਗਿਆ ਤੇ ਸਾਬਕਾ ਐਸ.ਐਚ.ਓ ਨੂੰ ਫੇਰ ਡਿਊਟੀ ‘ਤੇ ਬਹਾਲ ਕਰ ਦਿੱਤਾ ਗਿਆ।