CRPF takes over Gandhis’ security: ਨਵੀਂ ਦਿੱਲੀ, 12 ਅਕਤੂਬਰ- ਪਿਛਲੇ ਹਫ਼ਤੇ ਐੱਸਪੀਜੀ ਦੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਦੀ ਜਿੰਮੇਵਾਰੀ ਸੀਆਰਪੀਐੱਫ ਨੇ ਸੰਭਾਲ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਇਲੀ ਐਕਸ-95, ਏਕੇ ਸੀਰੀਜ਼ ਅਤੇ ਐੱਮਪੀ-5 ਗੰਨ ਨਾਲ ਲੈੱਸ ਕੇਂਦਰੀ ਨੀਮ ਫ਼ੌਜੀ ਬਲ ਦੇ ਕਮਾਂਡੋਜ਼ ਦੀ ਟੁਕੜੀ ਨੇ ਸੋਨੀਆ ਗਾਂਧੀ ਦੇ 10 ਜਨਪਥ ਸਥਿਤ ਆਵਾਸ ‘ਤੇ ਕੰਮ ਸੰਭਾਲ ਲਿਆ ਹੈ।

ਜ਼ਿਕਰਯੋਗ ਹੈ ਕਿ ਸੀਆਰਪੀਐੱਫ ਇਕ ਵਿਸ਼ੇਸ਼ ਵੀਵੀਆਈਪੀ ਸੁਰੱਖਿਆ ਇਕਾਈ ਹੈ ਜਿਸ ਨੂੰ ਵਿਸ਼ੇਸ਼ ਸੁਰੱਖਿਆ ਗਰੁੱਪ ਨੂੰ ਹਟਾਉਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਖਿਲ ਭਾਰਤੀ ਆਧਾਰ ‘ਤੇ ਗਾਂਧੀ ਪਰਿਵਾਰ ਨੂੰ ਜੈੱਡ ਪਲਸ ਕਵਰ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਅਥਾਰਟੀ ਦੇ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਤਿੰਨ ਵੀਵੀਆਈਪੀ ਕਵਰ ਲਈ ਇਕ ਉੱਨਤ ਸੁਰੱਖਿਆ ਸੰਪਰਕ (ਏਐੱਸਐੱਲ) ਡਰਿੱਲ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਵੱਲੋਂ ਦੌਰਾ ਕਰਨ ਵਾਲੇ ਸਥਾਨਾਂ ਦਾ ਕਮਾਂਡੋ ਨੂੰ ਅਤੇ ਖੇਤਰ ਦੀ ਅਗਾਊਂ ਟੋਹੀ ਦਾ ਸੰਚਾਲਨ ਕਰਨ ‘ਚ ਸਮਰੱਥ ਬਣਾਏਗਾ।
