CBI arrested P Chidambaram: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ CBI ਨੇ ਬੁੱਧਵਾਰ ਦੀ ਰਾਤ ਹਿਰਾਸਤ ਵਿੱਚ ਲੈ ਲਿਆ ਸੀ। ਪੀ-ਚਿਦੰਬਰਮ ਨੂੰ ਪੁੱਛ-ਗਿੱਛ ਲਈ CBI ਦੇ ਮੁੱਖ ਦਫ਼ਤਰ ਲਿਜਾਇਆ ਗਿਆ ਸੀ । CBI ਅਤੇ ED ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਅਤੇ CBI ਦੇ ਤਿੰਨ ਅਧਿਕਾਰੀ ਕੰਧ ਟੱਪ ਕੇ ਪੀ-ਚਿਦੰਬਰਮ ਦੇ ਘਰ ਅੰਦਰ ਪ੍ਰਵੇਸ਼ ਕਰ ਗਏ। CBI ਨੇ ਪੀ ਚਿਦੰਬਰਮ ਨੂੰ ਤਕਰੀਬਨ 10:16 ਮਿੰਟ ‘ਤੇ ਨੇਤਾ ਪੀ ਚਿਦੰਬਰਮ ਨੂੰ ਉਨ੍ਹਾਂ ਦੇ ਘਰੋਂ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ।

ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਲਈ ਬਹੁਤ ਕੋਸ਼ਿਸ਼ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਪੀ ਚਿਦੰਬਰਮ ਨੂੰ ਅੱਜ ਵੀਰਵਾਰ ਨੂੰ ਸੀਬੀਆਈ ਰੌਸ ਐਵੀਨਿਊ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਆਈ.ਐਨ.ਐਕਸ. ਮੀਡੀਆ ਘਪਲਾ ਮਾਮਲੇ ਵਿੱਚ ਘਿਰੇ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ।