Congress Betrayed Farmers: ਕਾਂਗੜਾ: ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਫਿਰ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕਰਜ਼ ਮੁਆਫੀ ਦੇ ਝੂਠੇ ਵਾਅਦੇ ਕੀਤੇ ਸਨ ਪਰ ਅੱਜ ਤਕ ਪੰਜਾਬ ਦੇ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲਿਆ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਲਗਾਤਾਰ ਕਰਜ਼ ਮੁਆਫੀ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਪਰ ਉਹਨਾਂ ਨੂੰ ਕਦੇ ਪੂਰਾ ਨਹੀਂ ਕੀਤਾ। ਕਾਂਗਰਸ ਨੇ ਲੋਕਾਂ ਨੂੰ ਹਮੇਸ਼ਾ ਧੋਖੇ ‘ਚ ਹੀ ਰਖਿਆ ਹੈ।

ਪ੍ਰਧਾਨ ਮੰਤਰੀ ਮੋਦੀ ਇਹ ਸਭ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਯੋਜਿਤ ਹੋਈ ਭਾਜਪਾ ਦੇ ਰੈਲੀ ਦੌਰਾਨ ਬੋਲ ਰਹੇ ਸਨ। ਮੋਦੀ ਇੱਥੇ ਹੀ ਨਹੀਂ ਰੁਕੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਸਾਲ 2008 ਵਿਚ ਕਿਸਾਨ ਕਰਜ਼ ਮੁਆਫੀ ਦਾ ਐਲਾਣ ਕਰ ਕੇ 6 ਲੱਖ ਕਰੋਡ਼ ਰੁਪਏ ਦੀ ਰਾਸ਼ੀ ਦਾ ਐਲਾਣ ਕੀਤਾ ਗਿਆ ਪਰ ਇਸ ਰਾਸ਼ੀ ‘ਚ ਵੀ ਘਪਲਾ ਹੋਇਆ। ਇਸ ਰਾਸ਼ੀ ‘ਚੋਂ ਕਰੀਬ 35 ਲੱਖ ਅਜਿਹੇ ਲੋਕ ਪੈਸੇ ਲੈ ਗਏ, ਜਿਨ੍ਹ੍ਵਾਂ ਦੇ ਨਾ ਖੇਤ ਤੇ ਨਾ ਹੀ ਕੋਈ ਖੇਤੀ ਨਾਲ ਸੰਬੰਧ ਸੀ। ਕਾਂਗਰਸ ਸਰਕਾਰ ਦੇ ਇਸ ਘਪਲੇ ‘ਤੇ ਕੈਗ ਦੀ ਰਿਪੋਰਟ ਵੀ ਆਈ ਸੀ ਪਰ ਇਹ ਖਬਰ ਮੀਡੀਆ ‘ਚ ਨਹੀਂ ਆਈ, ਕਿਉਂਕਿ ਉਸ ਵੇਲੇ ਕਾਂਗਰਸ ਸਰਕਾਰ ਨੇ ਘਪਲੇ ਹੀ ਇਨ੍ਹੇਂ ਵੱਡੇ ਕੀਤੇ ਸਨ ਕਿ ਕਿਸੇ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ।

ਇਸ ਤੋਂ ਇਲਾਵਾ ਉਹਨਾਂ ਨੇ ਹਿਮਾਚਲ ਪ੍ਰਦੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਹਿਮਾਚਲ ਨਾਲ ਉਹਨਾਂ ਦਾ ਪੁਰਾਣ ਰਿਸ਼ਤਾ ਹੈ ਉਹ ਜਦੋਂ ਵੀ ਹਿਮਾਚਲ ਆਉਂਦੇ ਹਨ ਉਹਨਾਂ ਨੂੰ ਇੰਝ ਲਗਦਾ ਹੈ ਜਿਵੇਂ ਉਹ ਆਪਣੇ ਘਰ ‘ਚ ਵਾਪਸ ਆ ਗਏ ਹੋਣ। ਉਹਨਾਂ ਨੇ ਇਸ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਦਾ ਇਕ ਸਾਲ ਪੂਰਾ ਹੋਣ ‘ਤੇ ਜੈਰਾਮ ਸਰਕਾਰ ਨੂੰ ਵਧਾਈ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਜੈਰਾਮ ਸਰਕਾਰ ਦੇ ਕੰਮ ਨਾਲ ਉਹ ਬਹੁਤ ਪ੍ਰਭਾਵਿਤ ਹਨ ਤੇ ਭਾਜਪਾ ਸਰਕਾਰ ਹਿਮਾਚਲ ‘ਚ ਚੰਗਾ ਕੰਮ ਕਰ ਰਹੀ ਹੈ।

ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਸਰਕਾਰ ਦੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਤੇ ਸਰਕਾਰ ਵਲੋਂ ਧਰਮਸ਼ਾਲਾ ‘ਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ‘ਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਹੈ। ਇਸ ਦੌਰਾਨ ਕੇਂਦਰੀ ਮੰਤਰੀ ਜੀ. ਪੀ. ਨੱਡਾ ਸਮੇਤ ਜੈਰਾਮ ਠਾਕੁਰ ਅਤੇ ਹੋਰ ਭਾਜਪਾ ਆਗੂ ਵੀ ਰੈਲੀ ‘ਚ ਸ਼ਾਮਲ ਸਨ।
