Hola Mohalla Political conferences: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਤਹਿਤ ਅੱਜ ਓਥੇ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਜਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਲਾ ਮੁਹੱਲਾ ਦੀ ਵਧਾਈ ਸੰਦੇਸ਼ ਨਾਲ ਕੀਤੀ ਗਈ। ਹੋਲਾ ਮਹੱਲਾ ਪੁਰਾਤਨ ਖਾਲਸਾਈ ਤਿਉਹਾਰ ਹੈ ਜੋ ਸਿੱਖਾਂ ਦੀ ਸ਼ਸਤਰ ਵਿੱਦਿਆ, ਜੰਗੀ ਕੁਸ਼ਲਤਾ, ਅਤੇ ਦਲੇਰੀ ਦਾ ਪ੍ਰਤੀਕ ਹੈ। ਖਾਲਸਾ ਪੰਥ ਨੂੰ ਸ਼ਸਤਰ ਵਿੱਦਿਆ ਅਤੇ ਰਣ ਕੌਸ਼ਲ ਵਿੱਚ ਨਿਪੁੰਨ ਬਣਾਉਣ ਲਈ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦੋ ਜੱਥੇ ਬਣਾ ਕੇ ਉਹਨਾਂ ਵਿਚਕਾਰ ਜੰਗੀ ਅਭਿਆਸ ਕਰਵਾਇਆ ਕਰਦੇ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਗਤ ਦੂਰੋਂ ਨੇੜਿਓਂ ਚੱਲ ਕੇ ਖਾਲਸੇ ਦੀ ਜਨਮ ਭੂਮੀ ਪਹੁੰਚ ਕੇ ਨਤਮਸਤਕ ਹੁੰਦੀ ਹੈ ਅਤੇ ਸਿੱਖਾਂ ਦੀ ਯੁੱਧ ਵਿੱਦਿਆ ਦੇ ਜੌਹਰ ਵੀ ਦੇਖਦੀ ਹੈ।
ਸਮੂਹ ਖਾਲਸਾ ਪੰਥ ਨੂੰ ਖਾਲਸਾਈ ਸ਼ਾਨ ਦੇ ਪ੍ਰਤੀਕ ਤਿਉਹਾਰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ। ਹੋਲੇ ਮੁਹੱਲੇ ਮੌਕੇ ਕੀਤੀ ਸਿਆਸੀ ਕਾਨਫ਼ਰੰਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਭੰਡਿਆ ਅਤੇ ਕਿਹਾ ਕਿ ਕਾਂਗਰਸ ਨਾਸਤਿਕ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੰਜਾਬ ਸਰਕਾਰ ਨੇ ਕਿਸੇ ਧਾਰਮਿਕ ਸਥਾਨ ਦੇ ਵਿਕਾਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਕਾਂਗਰਸ ਵੱਲੋਂ ਸਿਰਫ ਆਪਣੀ ਝੋਲੀਆਂ ਭਰਨ ਤੱਕ ਦਾ ਹੀ ਕੰਮ ਕਰਦੀ ਹੈ ਨਾ ਕੇ ਲੋਕਾਂ ਦੀ ਭਲਾਈ ਅਤੇ ਨਾ ਹੀ ਕਿਸੇ ਵੀ ਧਾਰਮਿਕ ਅਸਥਾਨ ਦੀ ਭਲਾਈ ਲਈ ਕੋਈ ਫੰਡ ਜਾਰੀ ਕੀਤਾ ਗਿਆ ਹੈ।
Hola Mohalla Political conferences
ਅੱਗੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਸਰਕਾਰ ਦੇ ਹਰ ਕੰਮ ਨੂੰ ਲੀਹੋਂ ਥੱਲੇ ਲਾਹ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਦੇ ਲਾਲਚ ਵਿੱਚ ਹਰ ਵਰਗ ਦੇ ਲੋਕਾਂ ਨਾਲ ਵਾਅਦੇ ਤਾਂ ਕੀਤੇ ਪਰ ਸੱਤਾ ਹਾਸਿਲ ਕਰਕੇ ਕਿਸੇ ਵੀ ਵਾਅਦੇ ‘ਤੇ ਪੂਰੀ ਨਹੀਂ ਉੱਤਰੀ। ਪੰਜਾਬ ਦੀ ਜਨਤਾ ਨੂੰ ਅੱਜ ਸਰਕਾਰ ਕੋਈ ਇੱਕ ਵਾਅਦਾ ਵੀ ਨਹੀਂ ਗਿਣਾ ਸਕਦੀ ਜਿਸ ਲਈ ਸਰਕਾਰ ਨੇ ਆਪਣੇ ਕਹੇ ਨੂੰ ਪੁਗਾਇਆ ਹੋਵੇ। ਹੁਣ ਲੋਕ ਆਵਾਜ਼ ਕਾਂਗਰਸ ਦੇ ਪਤਨ ਦਾ ਕਾਰਨ ਬਣ ਰਹੀ ਹੈ।
Hola Mohalla Political conferences
ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ ਜੋ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਤੋਰੀ ਇਹ ਖਾਲਸਾਈ ਰਿਵਾਇਤ, ਸਿੱਖ ਪੰਥ ਵਿੱਚ ਅੱਜ ਵੀ ਕਾਇਮ ਹੈ। ਪੰਥਕ ਸੋਚ ‘ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿੱਖ ਕੌਮ ਦੀ ਬਿਹਤਰੀ ਲਈ ਕੁਰਬਾਨੀਆਂ ਭਰਿਆ ਇੱਕ ਵੱਡਾ ਇਤਿਹਾਸ ਬਣਾਇਆ। ਮੇਰੀ ਖੁਸ਼ਕਿਸਮਤੀ ਹੈ ਕਿ ਇਸ ਜੱਥੇਬੰਦੀ ਨਾਲ ਜੁੜੇ ਹੋਏ ਮੈਨੂੰ ਪੰਥ ਸੇਵਾ ਵਿੱਚ ਤਿਲ-ਫੁੱਲ ਭੇਟਾ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਖਾਲਸਾਈ ਸੂਰਬੀਰਤਾ ਅਤੇ ਚੜ੍ਹਦੀਕਲਾ ਦੇ ਪ੍ਰਤੀਕ ਤਿਉਹਾਰ ਹੋਲੇ ਮਹੱਲੇ ਦੀ ਸਮੂਹ ਦੇਸ਼ ਵਿਦੇਸ਼ ਵਸਦੀ ਸੰਗਤ ਨੂੰ ਲੱਖ ਲੱਖ ਵਧਾਈ।