Phoolka resigning: ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਵਲੋਂ ਦਿੱਤੇ ਅਸਤੀਫ਼ੇ ‘ਤੇ ਅਟੱਲ ਰਹਿਣ ਦਾ ਦਾਅਵਾ ਕੀਤਾ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਅਸਤੀਫੇ ਦੀ ਯਾਦ ਦਿਵਾਈ ਹੈ ਅਤੇ ਅਸਤੀਫੇ ਨੂੰ ਮਨਜ਼ੂਰ ਕਰਨ ਦੀ ਮੰਗ ਕੀਤੀ ਹੈ। ਫੂਲਕਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਬੀਤੀ 12 ਅਕਤੂਬਰ ਨੂੰ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਸੀ, ਪਰ ਇਸ ‘ਤੇ ਕੋਈ ਜਵਾਬ ਨਹੀਂ ਆਇਆ। ਇਸ ਲਈ ਉਨ੍ਹਾਂ ਸਪੀਕਰ ਰਾਣਾ ਕੇਪੀ ਸਿੰਘ ਤੋਂ ਸਮਾਂ ਲੈ ਕੇ ਖ਼ੁਦ ਆਪਣਾ ਅਸਤੀਫ਼ਾ ਸੌਂਪਿਆ ਹੈ।
ਫੂਲਕਾ ਨੇ ਸਪੀਕਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਕੇ 13 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਨੂੰ ਇਸ ਬਾਰੇ ਸੂਚਿਤ ਵੀ ਕਰ ਦਿੱਤਾ ਜਾਵੇ। ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਫੂਲਕਾ ਨੇ ਦੱਸਿਆ ਕਿ ਬਰਗਾੜੀ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਕਾਰਨ ਅਤੇ ਵਿਧਾਨ ਸਭਾ ਵਿਚ 5 ਘੰਟੇ ਲਗਾਤਾਰ ਭਾਸ਼ਣਬਾਜ਼ੀ ਦੌਰਾਨ ਇਹ ਪ੍ਰਣ ਲਿਆ ਗਿਆ ਸੀ ਕਿ ਬਾਦਲ ਪਰਿਵਾਰ ਅਤੇ ਸੁਮੇਧ ਸਿੰਘ ਸੈਣੀ ਨੂੰ ਸਜ਼ਾ ਦਿਵਾਈ ਜਾਵੇਗੀ ਪਰ ਅਗਲਾ ਵਿਧਾਨ ਸਭਾ ਸੈਸ਼ਨ ਆਉਣ ਤਕ ਵੀ ਇਹ ਸੰਭਵ ਨਹੀਂ ਹੋ ਸਕਿਆ ਹੈ।
Phoolka resigning
ਇਸ ਲਈ ਮੈਂ ਆਪਣੇ ਵਾਅਦੇ ਅਨੁਸਾਰ ਆਪਣਾ ਅਸਤੀਫਾ ਸੌਂਪ ਦਿੱਤਾ ਸੀ, ਜਿਸ ‘ਤੇ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਸਪੀਕਰ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਨ੍ਹਾਂ ਦੇ ਅਸਤੀਫੇ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਉਹ ਇਸ ਸਟੈਂਡ ‘ਤੇ ਅੱਜ ਵੀ ਕਾਇਮ ਹਨ ਤੇ ਮੰਤਰੀਆਂ ਵੱਲੋਂ ਕਾਰਵਾਈ ਨਾ ਕਰਨ ਅਤੇ ਨਾਲ ਅਸਤੀਫ਼ੇ ਦੇਣ ਦੇ ਰੋਸ ਵਜੋਂ ਉਹ ਖ਼ੁਦ ਵਿਧਾਨ ਸਭਾ ਦੀ ਮੈਂਬਰੀ ਤਿਆਗ ਰਹੇ ਹਨ।
Phoolka resigning
ਆਪਣੇ ਅਸਤੀਫ਼ੇ ‘ਤੇ ਕਾਇਮ ਫੂਲਕਾ, ਸਪੀਕਰ ਨਾਲ ਮੁੜ ਕੀਤੀ ਮੁਲਾਕਾਤ
Dec 11, 2018 3:34 pm
0

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
0
Jagjeet Kaur
Related articles
ਸੱਜਣ ਕੁਮਾਰ ਦੇ ਸਾਥੀਆਂ ਨੂੰ ਦਿੱਲੀ ਹਾਈਕੋਰਟ ਨੇ...
Dec 31, 2018 2:29 pm
1984 ਸਿੱਖ ਕਤਲੇਆਮ: ਰਹਿਮ ਲਈ ਸੱਜਣ ਕੁਮਾਰ ਨੇ ਕੀਤਾ...
Dec 22, 2018 5:55 pm
ਸੱਜਣ ਕੁਮਾਰ ਨੂੰ ਉਮਰ ਕੈਦ, ਕਾਂਗਰਸ ਲਈ ਬਣੇਗੀ...
Dec 17, 2018 4:59 pm
ਸੱਜਣ ਕੁਮਾਰ ਨੂੰ ਸਜ਼ਾ ਹੋਣ ‘ਤੇ ਅਕਾਲੀ ਦਲ ਨੇ ਜਤਾਈ...
Dec 17, 2018 2:18 pm
ਐੱਚ.ਐੱਸ. ਫੂਲਕਾ ਨੇ ਅੱਜ ਦਾਖਾ ਸੀਟ ਤੋਂ ਦਿੱਤਾ...
Oct 12, 2018 3:01 pm
ਫੂਲਕਾ ਨੂੰ ਅਸਤੀਫ਼ਾ ਨਹੀਂ ਦੇਣ ਦਿੱਤਾ ਜਾਵੇਗਾ :...
Sep 03, 2018 8:33 pm