Arvind Kejriwal Waives Delhi Water Bills ਕੇਜਰੀਵਾਲ ਸਰਕਾਰ ਵੱਲੋਂ ਇੱਕ ਵਾਰ ਫੇਰ ਲੋਕਾਂ ਲਈ ਕੁੱਝ ਖਾਸ ਲੈਕੇ ਆਈ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਦਿੱਲੀ ਜਲ ਬੋਰਡ ਦੇ ਖਪਤਕਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ । ਜਿਸ ਦੇ ਅਧੀਨ ਹੁਣ ਬਕਾਇਆ ਬਿੱਲ ਬਿੱਲ ਮੁਆਫ ਕਰ ਦਿੱਤਾ ਜਾਵੇਗਾ । ਦੱਸ ਦੇਈਏ ਕਿ ਇਹ ਕਦਮ ਜਲ ਬੋਰਡ ਦੇ ਰਿਕਾਰਡ ਸਾਫ਼ ਕਰਨ ਲਈ ਚੱਕਿਆ ਗਿਆ ਹੈ।

ਕੇਜਰੀਵਾਲ ਨੇ ਇਸ ਸਬੰਧੀ ਕਿਹਾ ਕਿ ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੇ ਮੀਟਰ ਲਗਾਉਣ ਦਾ ਖੁੱਲ੍ਹਾ ਸੱਦਾ ਹੈ। ਉਹਨਾਂ ਨੇ ਦੱਸਿਆ ਕਿ ਸਕੀਮ ਦਾ ਫਾਇਦਾ ਸਿਰਫ ਉਹਨਾਂ ਖਪਤਕਾਰ ਨੂੰ ਮਿਲੇਗਾ ਜਿਨ੍ਹਾਂ ਨੇ 30 ਨਵੰਬਰ ਤੋਂ ਪਹਿਲਾਂ ਮੀਟਰ ਲਗਾਏ ਹਨ । ਅੰਕੜਿਆਂ ਦੀ ਗੱਲ ਕਰੀਏ ਤਾਂ ਘਰੇਲੂ ਖਪਤਕਾਰਾਂ ‘ਤੇ ਕੁੱਲ 2500 ਕਰੋੜ ਰੁਪਏ ਅਤੇ ਵਣਜ (ਵਪਾਰਕ) ਦਾ 1500 ਕਰੋੜ ਰੁਪਏ ਹਜੇ ਤੱਕ ਬਕਾਇਆ ਪਿਆ ਹੈ। ਇਹ ਹੀ ਨਹੀਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਨਾਲ ਸਰਕਾਰ ਨੂੰ 600 ਕਰੋੜ ਦਾ ਫਾਇਦਾ ਮਿਲੇਗਾ।

ਦੱਸ ਦੇਈਏ ਕਿ ਦਿੱਲੀ ‘ਚ ਏ ਤੋਂ ਐਚ ਕਲੋਨੀਆਂ ਨੂੰ ਕੁੱਲ 8 ਸ਼੍ਰੇਣੀਆਂ ਵੰਡਿਆਂ ਗਿਆ ਹੈ ਜਿਨ੍ਹਾਂ ‘ਚ ਕੁਲ 23.73 ਲੱਖ ਗਾਹਕ ਹਨ ਜਿਸ ਤੋਂ ਕੁੱਲ ਲਾਭ 13.5 ਲੱਖ ਮਿਲੇਗਾ । ਇਸ ਤਰਾਂ ਦਿੱਤੀ ਜਾਵੇਗੀ ਰਾਹਤ :
– ਏ ਅਤੇ ਬੀ ਸ਼੍ਰੇਣੀਆਂ : ਸਰਚਾਰਜ ਮੁਆਫ ਅਤੇ ਅਸਲ ਬਿੱਲ ‘ਤੇ 25 ਪ੍ਰਤੀਸ਼ਤ ਦੀ ਰਾਹਤ ।
– ਸੀ ਸ਼੍ਰੇਣੀ : ਲੇਟ ਸਰਚਾਰਜ ਮੁਆਫ। ਬਿੱਲ ‘ਤੇ 50 % ਦੀ ਰਾਹਤ ।
– ਡੀ ਸ਼੍ਰੇਣੀ : ਲੇਟ ਸਰਚਾਰਜ ਪੂਰਾ ਮੁਆਫ ਅਤੇ ਅਸਲ ਬਿੱਲ ‘ਤੇ 75% ਰਾਹਤ।
– ਈ ਐਫ ਜੀ ਐਚ ਸ਼੍ਰੇਣੀ : ਲੇਟ ਸਰਚਾਰਜ ਪੂਰਾ ਮੁਆਫ ਅਤੇ ਬਿੱਲ ਵੀ ਪੂਰਾ ਮੁਆਫ।

ਉਥੇ ਹੀ ਦੂਜੇ ਪਾਸੇ ਵਪਾਰਕ ਕਨੈਕਸ਼ਨ ‘ਚ ਸਿਰਫ ਲੇਟ ਸਰਚਾਰਜ ਮੁਆਫ ਕੀਤਾ ਗਿਆ ਹੈ ਅਤੇ ਬਿੱਲ ਦਾ ਪੂਰਾ ਭੁਗਤਾਨ ਕਰਨਾ ਜਰੂਰੀ ਹੋਵੇਗਾ। ਇਹ ਹੀ ਨਹੀਂ ਬਿੱਲ ਨੂੰ 3 ਕਿਸ਼ਤਾਂ ‘ਚ ਜਮ੍ਹਾ ਕਰਵਾਉਣ ਦੀ ਸੁਵਿਧਾ ਵੀ ਦਿੱਤੀ ਗਈ ਹੈ। ਲਾਭ ਉਹਨਾਂ ਲਈ ਹੈ ਜਿਨ੍ਹਾਂ ਦੇ ਮੀਟਰ ਚਲਦੇ ਹੋਣਗੇ। ਜੇਕਰ ਨਹੀਂ ਲੱਗੇ ਤਾਂ 30 ਨਵੰਬਰ 2019 ਤੱਕ ਮੀਟਰ ਲਗਵਾਉਣ ਵਾਲਿਆਂ ਲਈ ਕਈ ਲਾਭ ਹਨ । 31 ਮਾਰਚ 2019 ਤਕ ਦੇ ਇਹ ਬਿੱਲ ਮੁਆਫ ਕੀਤੇ ਜਾਣਗੇ ।