ਮਹਿਲ ਕਲਾਂ: ਨੇੜਲੇ ਪਿੰਡ ਹਮੀਦੀ ਦੀ 13 ਸਾਲਾ 8ਵੀ ਕਲਾਸ ਦੀ ਵਿਦਿਆਰਥਣ ਜਸਪ੍ਰੀਤ ਕੋਰ ਦੇ ਬਰਨਾਲਾ ਦੇ ਸਕੂਲ ਬਾਬਾ ਗਾਂਧਾ ਸਿੰਘ ਵਿੱਚੋ ਅਗਵਾ ਹੋਣ ਦਾ ਮਾਮਾਲਾ ਸਾਹਮਣੇ ਆਈਆ ਹੈ। ਜਿਥੇ ਇਕ ਪਾਸੇ ਦੇਸ ਅੰਦਰ ਅਧਿਆਪਕ ਦਿਵਸ ਦੀਆ ਤਿਆਰੀਆ ਕੀਤੀਆ ਜਾ ਰਹੀਆ ਸਨ। ਉਥੇ ਦੂਜੇ ਪਾਸੇ ਇੱਕ ਗੱਤਕਾ ਸਿਖਾਉਣ ਵਾਲਾ ਗੱਤਕਾ ਅਧਿਆਪਕ ਗਗਨ ਸਿੰਘ ਆਪਣੇ ਹੀ ਸਟੂਡੇਟ ਨੂੰ ਕਿਡਨੇਪ ਕਰਨ ਦੀਆ ਤਿਆਰੀਆ ਕਰ ਰਿਹਾ ਸੀ। ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਇਹ ਮਾਮਲਾ ਪਿੰਡ ਹਮੀਦੀ ਜਿਲਾਂ ਬਰਨਾਲਾ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਸਿੰਘ ਨਾਮੀ ਗੱਤਕਾ ਸਿੱਖ ਅਧਿਆਪਕ ਪਿੰਡ ਬਡਰੂਖਾਂ ਜਿਲਾ ਸਗਰੂੰਰ ਦਾ ਰਹਿਣ ਵਾਲਾ ਹੈ।ਜੋ ਪਿੰਡ ਹਮੀਦੀ ਵਿੱਚ ਪਿੱਛਲੇ 1ਸਾਲ 6 ਮਹੀਨੇ ਤੋ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਚ ਪਿੰਡ ਦੇ ਬਚਿੱਆ ਨੂੰ ਗੱਤਕੇ ਦੀ ਸਿਖਲਾਈ ਦੇ ਰਿਹਾ ਸੀ। ਗੱਤਕਾ ਸਿਖਲਾਈ ਲੈਣ ਲਈ ਪਿੰਡ ਹਮੀਦੀ ਦੀ 13 ਸਾਲ ਦੀ ਬੱਚੀ ਜਸਪ੍ਰੀਤ ਕੋਰ ਵੀ ਗੱਤਕਾ ਸਿੱਖਣ ਜਾਈਆ ਕਰਦੀ ਸੀ।ਪਰ ਇਸ ਗੱਤਕਾ ਅਧਿਆਪਕ ਗਗਨ ਸਿੰਘ ਨੂੰ 24 ਅਗਸਤ 2017 ਨੂੰ ਪਿੰਡ ਹਮੀਦੀ ਦੇ ਗੁਰੂਦੁਆਰਾ ਕਮੇਟੀ ਮੈਬਰਾਂ ਨੇ ਗੁਰੂਦੁਆਰਾ ਸਾਹਿਬ ਵਿੱਚੋ ਕਿਸੇ ਕਾਰਣ ਹਟਾ ਦਿਤਾ ਸੀ।
ਜਿਕਰਯੋਗ ਹੈ,ਕਿ ਗੁਰੂਦੁਆਰਾ ਸਾਹਿਬ ਦੀ ਬਣੀ ਕਮੇਟੀ ਵਿੱਚ ਕਿਡਨੈਪ ਹੋਈ ਬੱਚੀ ਜਸਪ੍ਰੀਤ ਕੋਰ ਦਾ ਪਿਤਾ ਹਰਪ੍ਰੀਤ ਸਿੰਘ ਵੀ ਕਮੇਟੀ ਮੈਬਰ ਹੈ। ਪਰੰਤੁ ਇਸ ਗੱਤਕਾ ਅਧਿਆਪਕ ਗਗਨ ਸਿੰਘ ਨੇ ਪਿਛਲੀ 04-09-2017 ਨੂੰ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਵਿੱਖੇ ਪੜਣ ਗਈ ਜਸਪ੍ਰੀਤ ਕੋਰ ਨੂੰ ਸਕੂਲ ਸਟਾਫ ਨੂੰ ਗੁੰਮਰਾਹ ਕਰਕੇ ਸਕੂਲ ਵਿੱਚੋ ਬੱਚੀ ਦਾ ਅੰਕਲ ਕਹਿਕੇ ਲੈ ਗਿਆ,ਜਿਥੇ ਬੱਚੀ ਵੀ ਜਾਣ-ਪਛਾਣ ਹੋਣ ਕਰਕੇ ਇਸ ਵਿਅਕਤੀ ਨਾਲ ਚਲੀ ਗਈ।
ਪਰ ਘਰ ਬਾਪਿਸ ਨਾ ਆਉਣ ਕਰਕੇ ਪਰਿਵਾਰਕ ਮੈਬਰਾਂ ਨੇ ਸਕੂਲ ਵਿੱਚ ਜਾਕੇ ਪੁੱਛੀਆ ਦਾ ਸਕੂਲ ਸਟਾਫ ਨੇ ਕਿਹਾ ਕਿ ਬੱਚੀ ਆਪਣੇ ਅੰਕਲ ਨਾਲ ਚਲੀ ਗਈ। ਬਾਅਦ ਵਿੱਚ ਪਰਿਵਾਰਕ ਮੈਬਰਾ ਨੇ ਪੁਲੀਸ ਨੂੰ ਇਸ ਮਾਮਲੇ ਦੀ ਰਿਪੋਰਟ ਲਿਖਾ ਦਿਤੀ। ਪੁਲੀਸ ਜਾਂਚ ਅਧਿਕਾਰੀ ਰਾਜਪਾਲ ਕੋਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ
ਜਲਦੀ ਹੀ ਦੋਸੀ ਕਾਬੂ ਕਰ ਲਿਆ ਜਾਵੇਗਾ। ਪਰਿਵਾਰਕ ਮੈਬਰਾ ਨੇ ਆਪਣੀ ਬੱਚੀ ਜਸਪ੍ਰੀਤ ਕੋਰ ਦੀ ਫੋਟੋ ਅਤੇ ਗੱਤਕਾ ਅਧਿਆਪਕ ਗਗਨ ਸਿੰਘ ਦੀਆ ਫੋਟੋਆ ਵਾਅਟਅੱਪ ਅਤੇ ਫੇਸ-ਬੁੱਕ ਤੇ ਵਾਈਰਲ ਵੀ ਕਰ ਦਿਤੀਆ ਹਨ,ਤਾਂ ਜੋ ਬੱਚੀ ਦਾ ਕੋਈ ਸੁਰਾਗ ਮਿਲ ਸਕੇ। ਜੇਕਰ ਕਿਸੇ ਨੂੰ ਇਸ ਬੱਚੀ ਬਾਰੇ ਪਤਾ ਲੱਗਦਾ ਹੈ,ਤਾਂ ਬੇਨਤੀ ਹੈ ਕਿ ਜਲਦੀ ਇਹਨਾਂ ਨੰਬਰਾ ਤੇ ਇਤਲਾਹ ਦਿਤੀ ਜਾਵੇ। 94177-73175,98761-51305
8ਵੀਂ ਜਮਾਤ ਦੀ ਵਿਦਿਆਰਥਣ ਨੂੰ ਗੱਤਕਾ ਸਿਖਾਉਣ ਵਾਲੇ ਨੇ ਕੀਤਾ ਅਗਵਾ
Sep 07, 2017 11:40 am

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

Go Green this 29th National Energy Conservation Day

Arjun Kapoor starts food biz startup with aim to improve gender parity

New AI system may help doctors treat severe brain trauma patients: Study

Priyanka Chopra tops IMDB 2019 list of Indian stars

Delhi’s air ‘very poor’, AQI crosses 300 mark

Akshay Kumar starrer ‘Gold’ to release in China on Dec 13

Skoda To Discontinue 1.5-litre Diesel In BS6 Era

Kia Carnival To Launch In India Ahead Of 2020 Auto Expo